ਸਰਦੀਆਂ ‘ਚ ਇਹ 5 ਸੰਕੇਤ ਹੋ ਸਕਦੇ ਹਨ ਬ੍ਰੇਨ ਸਟ੍ਰੋਕ ਦੇ ਲੱਛਣ
ਠੰਢ ਦੇ ਮੌਸਮ ਵਿੱਚ ਸਰੀਰ ਦੀਆਂ ਨਾੜੀਆਂ ਦੇ ਸੁੰਗੜਨ ਦੀ ਸਮੱਸਿਆ ਵੱਧ ਜਾਂਦੀ ਹੈ। ਅਜਿਹੇ ‘ਚ ਬ੍ਰੇਨ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ, ਖਾਸ ਤੌਰ ‘ਤੇ ਉਹ ਲੋਕ ਜੋ ਪਹਿਲਾਂ ਹੀ ਹਾਈ ਬੀਪੀ ਅਤੇ ਕੋਲੈਸਟ੍ਰੋਲ ਤੋਂ ਲੈ ਕੇ ਡਾਇਬਟੀਜ਼ ਵਰਗੀਆਂ ਬੀਮਾਰੀਆਂ ਤੋਂ ਪੀੜਤ ਹਨ। ਸਰਦੀਆਂ ਵਿੱਚ ਤਾਪਮਾਨ ਤੇਜ਼ੀ ਨਾਲ ਘਟਦਾ ਹੈ, ਜਿਸ ਨਾਲ ਨਸਾਂ ਸੁੰਗੜਨ ਲਗਦੀਆਂ ਹਨ ਅਤੇ ਇਸ ਨਾਲ ਖੂਨ ਦੇ ਪ੍ਰਵਾਹ ਵਿੱਚ ਰੁਕਾਵਟ ਆਉਂਦੀ ਹੈ। ਇਨ੍ਹਾਂ ਸਾਰੇ ਕਾਰਨਾਂ ਕਰਕੇ ਸਰਦੀਆਂ ਵਿੱਚ ਬ੍ਰੇਨ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ।
ਆਓ ਜਾਣਦੇ ਹਾਂ ਸਿਹਤ ਮਾਹਿਰਾਂ ਦੇ ਅਨੁਸਾਰ ਸਰਦੀਆਂ ‘ਚ ਇਸ ਬੀਮਾਰੀ ਦਾ ਖਤਰਾ ਕਿਉਂ ਵੱਧ ਜਾਂਦਾ ਹੈ ਅਤੇ ਇਸ ਦੇ ਕੀ ਲੱਛਣ ਹਨ, ਜਿਨ੍ਹਾਂ ਨੂੰ ਨਜ਼ਰਅੰਦਾਜ਼ ਕਰਨਾ ਠੀਕ ਨਹੀਂ ਹੈ।
ਸਿਹਤ ਮਾਹਿਰਾਂ ਅਨੁਸਾਰ ਸਰਦੀਆਂ ਵਿੱਚ ਸਟ੍ਰੋਕ ਦਾ ਖ਼ਤਰਾ ਵਧਣ ਦੇ ਦੋ ਮੁੱਖ ਕਾਰਨ ਹਨ – ਪਹਿਲਾ, ਗਲੈਂਡਜ਼ ਵਿੱਚ ਖੂਨ ਦਾ ਪ੍ਰਵਾਹ ਪ੍ਰਭਾਵਿਤ ਹੁੰਦਾ ਹੈ, ਇਹ ਖਾਸ ਤੌਰ ‘ਤੇ ਸਵੇਰੇ ਹਾਰਮੋਨਸ ਦੇ ਨਿਕਾਸ ਕਾਰਨ ਹੁੰਦਾ ਹੈ। ਸਰਦੀਆਂ ਵਿੱਚ ਤਾਪਮਾਨ ਘਟਣ ਨਾਲ ਖੂਨ ਜੰਮ ਜਾਂਦਾ ਹੈ। ਦੂਜਾ- ਬਲੱਡ ਪ੍ਰੈਸ਼ਰ ਦਾ ਅਸੰਤੁਲਨ ਵੀ ਸਰਦੀਆਂ ਵਿੱਚ ਬ੍ਰੇਨ ਸਟ੍ਰੋਕ ਦਾ ਖਤਰਾ ਵਧਾ ਦਿੰਦਾ ਹੈ।
ਕਿਹੜੇ ਲੋਕਾਂ ਨੂੰ ਸਟ੍ਰੋਕ ਦਾ ਜ਼ਿਆਦਾ ਖ਼ਤਰਾ ਹੈ?
ਉਨ੍ਹਾਂ ਲੋਕਾਂ ਲਈ ਸਟ੍ਰੋਕ ਦਾ ਖ਼ਤਰਾ ਵੀ ਵੱਧ ਹੁੰਦਾ ਹੈ ਜਿਨ੍ਹਾਂ ਦੇ ਪਰਿਵਾਰਕ ਇਤਿਹਾਸ ਵਿੱਚ ਬਿਮਾਰੀਆਂ ਹੁੰਦੀਆਂ ਹਨ।
ਜੋ ਲੋਕ ਸ਼ਰਾਬ ਪੀਂਦੇ ਹਨ ਅਤੇ ਸਿਗਰਟ ਪੀਂਦੇ ਹਨ ਉਨ੍ਹਾਂ ਨੂੰ ਵੀ ਸਟ੍ਰੋਕ ਦਾ ਖ਼ਤਰਾ ਹੁੰਦਾ ਹੈ।
ਹਾਈ ਬੀਪੀ ਦੇ ਮਰੀਜ਼ਾਂ ਨੂੰ ਸਟ੍ਰੋਕ ਦਾ ਖ਼ਤਰਾ ਵੀ ਹੁੰਦਾ ਹੈ।
ਇਹ ਵੀ ਪੜ੍ਹੋ…12 ਮਹੀਨੇ, 12 ਜਹਾਜ਼ ਕਰੈਸ਼, 434 ਮੌਤਾਂ… ਸਾਲ 2024 ‘ਚ ਹੋਏ ਦਿਲ ਕੰਬਾਊ ਜਹਾਜ਼ ਹਾਦਸੇ
ਸਟਰੋਕ ਦੇ ਕਾਰਨ
ਗਲਤ ਖਾਣ-ਪੀਣ ਦੀਆਂ ਆਦਤਾਂ, ਮੋਟਾਪਾ, ਸ਼ੂਗਰ, ਸ਼ਰਾਬ, ਸਿਗਰਟਨੋਸ਼ੀ ਅਤੇ ਤਣਾਅ ਕਾਰਨ ਵੀ ਸਟ੍ਰੋਕ ਦਾ ਖ਼ਤਰਾ ਵੱਧ ਜਾਂਦਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਭਾਰਤ ‘ਚ ਹਰ ਸਾਲ 40 ਤੋਂ 50 ਹਜ਼ਾਰ ਲੋਕਾਂ ਨੂੰ ਬ੍ਰੇਨ ਟਿਊਮਰ ਹੁੰਦਾ ਹੈ, ਜਿਸ ‘ਚ ਇਸ ਸਾਲ 25 ਫੀਸਦੀ ਦਾ ਵਾਧਾ ਦੇਖਿਆ ਗਿਆ ਹੈ ਅਤੇ ਬ੍ਰੇਨ ਸਟ੍ਰੋਕ ਦੇ ਜ਼ਿਆਦਾਤਰ ਮਾਮਲੇ 25 ਤੋਂ 40 ਸਾਲ ਦੇ ਲੋਕਾਂ ‘ਚ ਪਾਏ ਗਏ ਹਨ।
ਬ੍ਰੇਨ ਸਟ੍ਰੋਕ ਦੇ ਲੱਛਣ
ਬ੍ਰੇਨ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਵਿੱਚ ਚਿਹਰੇ ਅਤੇ ਬਾਹਾਂ ਅਤੇ ਲੱਤਾਂ ਵਿੱਚ ਅਚਾਨਕ ਕਮਜ਼ੋਰੀ ਸ਼ਾਮਲ ਹੋ ਸਕਦੀ ਹੈ। ਸਰੀਰ ‘ਚ ਸੁੰਨ ਹੋਣਾ ਵੀ ਬ੍ਰੇਨ ਸਟ੍ਰੋਕ ਦੇ ਲੱਛਣ ਹਨ, ਬੋਲਣ ‘ਚ ਮੁਸ਼ਕਿਲ, ਅੱਖਾਂ ਨਾਲ ਦੇਖਣ ‘ਚ ਦਿੱਕਤ ਹੋਣਾ ਵੀ ਬ੍ਰੇਨ ਸਟ੍ਰੋਕ ਦੇ ਲੱਛਣ ਹਨ।