ਸਰਦੀਆਂ ਵਿੱਚ ਇਸ ਸਮੇਂ ਖਾਓ ਦਹੀਂ, ਸਿਹਤ ਨੂੰ ਮਿਲਣਗੇ ਇਹ ਫਾਇਦੇ
ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਠੰਢੇ ਦਿਨਾਂ ਵਿੱਚ ਖਾਣ ਲਈ ਬਹੁਤ ਸਾਰੇ ਆਪਸ਼ਨ ਉਪਲਬਧ ਹਨ। ਹਾਲਾਂਕਿ ਬਹੁਤ ਸਾਰੀਆਂ ਚੀਜ਼ਾਂ ਹਨ ਜਿਨ੍ਹਾਂ ਤੋਂ ਬਚਣਾ ਚਾਹੀਦਾ ਹੈ। ਅਜਿਹੀਆਂ ਚੀਜ਼ਾਂ ਵਿੱਚ ਦਹੀਂ ਵੀ ਸ਼ਾਮਿਲ ਹੈ। ਦਹੀਂ ਦਾ ਠੰਢਾ ਪ੍ਰਭਾਵ ਹੁੰਦਾ ਹੈ। ਇਸੇ ਲਈ ਲੋਕਾਂ ਦਾ ਮੰਨਣਾ ਹੈ ਕਿ ਇਸ ਨੂੰ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਪਰ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ। ਸਰਦੀਆਂ ਵਿੱਚ ਦਹੀਂ ਖਾਣ ਨਾਲ ਸਿਹਤ ਲਈ ਕਈ ਫਾਇਦੇ ਹੁੰਦੇ ਹਨ। ਸਰਦੀਆਂ ਵਿੱਚ ਦਹੀਂ ਖਾਣ ਨਾਲ ਇਮਿਊਨਿਟੀ ਵਧਦੀ ਹੈ। ਆਓ ਜਾਣਦੇ ਹਾਂ ਸਰਦੀਆਂ ਵਿੱਚ ਦਹੀਂ ਖਾਣ ਦੇ ਫਾਇਦਿਆਂ ਬਾਰੇ-
ਦਹੀਂ ਵਿੱਚ ਕੈਲਸ਼ੀਅਮ ਤੇ ਫਾਸਫੋਰਸ ਦੀ ਚੰਗੀ ਮਾਤਰਾ ਪਾਈ ਜਾਂਦੀ ਹੈ। ਇਸ ਨਾਲ ਹੱਡੀਆਂ ਅਤੇ ਦੰਦ ਮਜ਼ਬੂਤ ਹੁੰਦੇ ਹਨ। ਰੋਜ਼ਾਨਾ ਦਹੀਂ ਖਾਣ ਨਾਲ ਓਸਟੀਓਪੋਰੋਸਿਸ ਵਰਗੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਦਹੀਂ ਵਿੱਚ ਪ੍ਰੋਬਾਇਓਟਿਕਸ ਵਰਗੇ ਚੰਗੇ ਬੈਕਟੀਰੀਆ ਪਾਏ ਜਾਂਦੇ ਹਨ, ਜੋ ਪਾਚਨ ਤੰਤਰ ਨੂੰ ਸੁਧਾਰਦੇ ਹਨ। ਇਹ ਬੈਕਟੀਰੀਆ ਅੰਤੜੀਆਂ ਵਿੱਚ ਚੰਗੇ ਬੈਕਟੀਰੀਆ ਦਾ ਸੰਤੁਲਨ ਬਣਾਈ ਰੱਖਦੇ ਹਨ ਅਤੇ ਕਬਜ਼, ਐਸੀਡਿਟੀ ਵਰਗੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦੇ ਹਨ।
ਦਹੀਂ ਵਿੱਚ ਮੌਜੂਦ ਪ੍ਰੋਬਾਇਓਟਿਕਸ ਅਤੇ ਵਿਟਾਮਿਨ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦੇ ਹਨ। ਰੋਜ਼ਾਨਾ ਦਹੀਂ ਖਾਣ ਨਾਲ ਛੋਟੀਆਂ-ਮੋਟੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹੈ। ਇਹ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ ਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ।
ਦਹੀਂ ਸਾਡੇ ਦਿਲ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ। ਇਸ ਵਿੱਚ ਮੌਜੂਦ ਚੰਗੀ ਫੈਟ ਤੇ ਪ੍ਰੋਬਾਇਓਟਿਕਸ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ਵਿੱਚ ਕਾਰਗਰ ਹਨ। ਇਸ ਨਾਲ ਹਾਰਟ ਅਟੈਕ ਅਤੇ ਸਟ੍ਰੋਕ ਵਰਗੀਆਂ ਸਮੱਸਿਆਵਾਂ ਦਾ ਖਤਰਾ ਘੱਟ ਹੋ ਜਾਂਦਾ ਹੈ।
ਜੋ ਲੋਕ ਮੋਟਾਪੇ ਤੋਂ ਪੀੜਤ ਹਨ, ਉਨ੍ਹਾਂ ਨੂੰ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਦਹੀਂ ਵਿੱਚ ਪ੍ਰੋਟੀਨ ਤੇ ਘੱਟ ਕੈਲੋਰੀ ਹੁੰਦੀ ਹੈ, ਜਿਸ ਨਾਲ ਤੁਸੀਂ ਲੰਬੇ ਸਮੇਂ ਤੱਕ ਪੇਟ ਭਰਿਆ ਮਹਿਸੂਸ ਕਰਦੇ ਹੋ। ਦਹੀਂ ਮੈਟਾਬੋਲਿਜ਼ਮ ਨੂੰ ਵੀ ਵਧਾਉਂਦਾ ਹੈ, ਜੋ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।
ਦਹੀਂ ਵਿੱਚ ਮੌਜੂਦ ਚੰਗੇ ਬੈਕਟੀਰੀਆ ਮਾਨਸਿਕ ਸਿਹਤ ਲਈ ਵੀ ਫਾਇਦੇਮੰਦ ਮੰਨੇ ਜਾਂਦੇ ਹਨ। ਇਹ ਤਣਾਅ ਅਤੇ ਉਦਾਸੀ ਨੂੰ ਘੱਟ ਕਰਨ ਵਿੱਚ ਮਦਦਗਾਰ ਹੋ ਸਕਦੇ ਹਨ।
ਠੰਢ ਦੇ ਦਿਨਾਂ ਵਿਚ ਸਾਨੂੰ ਰਾਤ ਨੂੰ ਦਹੀਂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦੁਪਹਿਰ ਨੂੰ ਖਾਣਾ ਖਾਂਦੇ ਸਮੇਂ ਤੁਸੀਂ ਆਪਣੀ ਡਾਈਟ ‘ਚ ਦਹੀਂ ਨੂੰ ਸ਼ਾਮਲ ਕਰ ਸਕਦੇ ਹੋ। ਤੁਸੀਂ ਸਾਦਾ ਦਹੀਂ ਜਾਂ ਰਾਇਤਾ ਬਣਾ ਕੇ ਵੀ ਖਾ ਸਕਦੇ ਹੋ। ਇਹ ਯਕੀਨੀ ਬਣਾਓ ਕਿ ਦਹੀਂ ਤਾਜ਼ੇ ਦੁੱਧ ਤੋਂ ਬਣਾਇਆ ਗਿਆ ਹੈ ਅਤੇ ਲੰਬੇ ਸਮੇਂ ਲਈ ਸਟੋਰ ਨਹੀਂ ਕੀਤਾ ਗਿਆ ਹੈ ਤਾਂ ਜੋ ਇਸ ਦੇ ਪੌਸ਼ਟਿਕ ਤੱਤ ਬਰਕਰਾਰ ਰਹਿਣ।
ਸਰਦੀਆਂ ਵਿੱਚ ਦਹੀਂ ਖਾਣ ਦੇ ਨੁਕਸਾਨ –
ਸਾਹ ਨਾਲੀ ਦੀ ਲਾਗ ਦੀ ਸਮੱਸਿਆ ਵਧ ਸਕਦੀ ਹੈ।
ਸਰੀਰ ਵਿੱਚ ਸੋਜ ਹੋ ਸਕਦੀ ਹੈ।
ਜ਼ੁਕਾਮ ਅਤੇ ਖਾਂਸੀ ਦੀ ਸਮੱਸਿਆ ਹੋ ਸਕਦੀ ਹੈ।
(Disclaimer : The advice and suggestions mentioned in the article are for general information purposes only and should not be construed as professional medical advice.)