ਅਜਬ ਗਜਬ : ਕੀ ਤੁਸੀਂ ਜਾਣਦੇ ਹੋ ਇਸ ਸ਼ਹਿਰ ਵਿੱਚ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣਾ ਗੈਰ-ਕਾਨੂੰਨੀ ਹੈ?

ਕੀ ਤੁਸੀਂ ਕਦੇ ਸੁਣਿਆ ਹੈ ਕਿ ਕਿਸੇ ਸ਼ਹਿਰ ਵਿੱਚ ਉੱਚੀ ਹੀਲ ਪਾਉਣ ਲਈ ਪਰਮਿਟ ਲੈਣਾ ਪੈਂਦਾ ਹੈ ? ਇਹ ਅਜੀਬ ਲੱਗ ਸਕਦਾ ਹੈ, ਪਰ ਇਹ ਅਮਰੀਕਾ ਦੇ ਕੈਲੀਫੋਰਨੀਆ ਰਾਜ ਦੇ ਛੋਟੇ ਜਿਹੇ ਸੁੰਦਰ ਸਮੁੰਦਰੀ ਕੰਢੇ ਵਾਲੇ ਸ਼ਹਿਰ ਕਾਰਮੇਲ-ਬਾਈ-ਦ-ਸੀ (Carmel-by-the-Sea) ਵਿੱਚ ਪੂਰੀ ਤਰ੍ਹਾਂ ਸੱਚ ਹੈ।
ਇਸ ਅਨੋਖੇ ਨਿਯਮ ਦਾ ਪਰਦਾਫਾਸ਼ ਹਾਲ ਹੀ ਵਿੱਚ ਟ੍ਰੈਵਲ ਵਲੌਗਰ ਜ਼ੋਰੀ ਮੋਰੀ (Zory Mory) ਨੇ ਆਪਣੀ ਇੰਸਟਾਗ੍ਰਾਮ ਰੀਲ ਵਿੱਚ ਕੀਤਾ ਸੀ, ਜਿਸ ਨੂੰ ਹੁਣ ਤੱਕ ਲਗਭਗ 20 ਲੱਖ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਵਿੱਚ, ਜ਼ੋਰੀ ਕਹਿੰਦੀ ਹੈ, ‘ਕੀ ਤੁਸੀਂ ਜਾਣਦੇ ਹੋ ਕਿ ਕੈਲੀਫੋਰਨੀਆ ਦੇ ਇਸ ਸ਼ਹਿਰ ਵਿੱਚ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣਾ ਗੈਰ-ਕਾਨੂੰਨੀ ਹੈ?’
ਦਰਅਸਲ, ਇਹ ਕਾਨੂੰਨ 1963 ਵਿੱਚ ਪੇਸ਼ ਕੀਤਾ ਗਿਆ ਸੀ ਕਿਉਂਕਿ ਸ਼ਹਿਰ ਦੀਆਂ ‘ਬੱਜਰੀ ਵਾਲੀਆਂ ਸੜਕਾਂ ਤੇ ਉੱਚੇ ਨੀਂਵੇ ਫੁੱਟਪਾਥ’ ਪਤਲੀ ਹੀਲ ਪਹਿਨਣ ਵਾਲਿਆਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਠੋਕਰ ਖਾਣ ਅਤੇ ਸੱਟ ਲੱਗਣ ਦੇ ਜੋਖਮ ਦੇ ਕਾਰਨ, ਸ਼ਹਿਰ ਨੇ ਫੈਸਲਾ ਕੀਤਾ ਹੈ ਕਿ ਦੋ ਇੰਚ ਤੋਂ ਉੱਚੀਆਂ ਅਤੇ ਇੱਕ ਵਰਗ ਇੰਚ ਤੋਂ ਪਤਲੀਆਂ ਹੀਲਾਂ ਪਹਿਨਣ ਲਈ ਇੱਕ ਵਿਸ਼ੇਸ਼ ਪਰਮਿਟ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ…ਕਿਉਂ ਹੁੰਦਾ ਹੈ ਦਵਾਈਆਂ ਦਾ ਸਵਾਦ ਕੌੜਾ ? ਜਾਣੋ ਕਾਰਨ
ਮੋਰੀ ਕਹਿੰਦੀ ਹੈ ਕਿ ਪਰਮਿਟ ਪ੍ਰਾਪਤ ਕਰਨਾ “ਮੁਫ਼ਤ ਤੇ ਆਸਾਨ” ਹੈ। ਉਹ ਆਪਣੇ ਸਫਰ ਦੀ ਵਧੀਆ ਕਹਾਣੀ ਵੀ ਸੁਣਾਉਂਦੀ ਹੈ। ਵੀਡੀਓ ਵਿੱਚ ਉਹ ਸ਼ਹਿਰ ਦੀਆਂ ਸੁੰਦਰ ਸੜਕਾਂ ‘ਤੇ ਤੁਰਦੀ ਹੈ ਅਤੇ ਕਹਿੰਦੀ ਹੈ, ‘ਤੁਹਾਨੂੰ ਉੱਚੀ ਅੱਡੀ ਲਈ ਪਰਮਿਟ ਮਿਲ ਜਾਵੇਗਾ, ਪਰ ਸੱਚ ਕਹਾਂ ਤਾਂ ਇਹ ਸੜਕਾਂ ਹਾਈ ਹੀਲ ਲਈ ਨਹੀਂ ਬਣੀਆਂ ਹਨ।’
ਇਹ ਨਿਯਮ ਸ਼ਹਿਰ ਦੇ ਬਹੁਤ ਸਾਰੇ “ਕਾਰਮੇਲਿਜ਼ਮ” ਵਿੱਚੋਂ ਇੱਕ ਹੈ, ਜਿਵੇਂ ਕਿ ਘਰਾਂ ਵਿੱਚ ਕੋਈ ਨੰਬਰ ਨਹੀਂ, ਕੋਈ ਸਟ੍ਰੀਟ ਲਾਈਟਾਂ ਨਹੀਂ ਤੇ ਇਹ ਤੱਥ ਕਿ ਹਾਲੀਵੁੱਡ ਅਦਾਕਾਰ ਕਲਿੰਟ ਈਸਟਵੁੱਡ ਕਦੇ ਇਸ ਜਗ੍ਹਾ ਦਾ ਮੇਅਰ ਸੀ। ਇਸ ਵੀਡੀਓ ਨੇ ਸੋਸ਼ਲ ਮੀਡੀਆ ‘ਤੇ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕੀਤਾ। ਇੱਕ ਯੂਜ਼ਰ ਨੇ ਲਿਖਿਆ, ‘ਇਹ ਕੈਲੀਫੋਰਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਹੈ।’ ਜਦੋਂ ਕਿ ਇੱਕ ਹੋਰ ਨੇ ਮਜ਼ਾਕ ਵਿੱਚ ਕਿਹਾ: “ਹੀਲਸ ਛੱਡੋ ਅਤੇ ਇਸ ਜਗ੍ਹਾ ਦੀ ਸੁੰਦਰਤਾ ਵਿੱਚ ਗੁਆਚ ਜਾਓ।”
2 thoughts on “ਅਜਬ ਗਜਬ : ਕੀ ਤੁਸੀਂ ਜਾਣਦੇ ਹੋ ਇਸ ਸ਼ਹਿਰ ਵਿੱਚ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਹਿਨਣਾ ਗੈਰ-ਕਾਨੂੰਨੀ ਹੈ?”