ਡਿਪਟੀ ਮੇਅਰ ਸੜਕ ‘ਤੇ ਸਬਜ਼ੀ ਵੇਚਣ ਲਈ ਮਜ਼ਬੂਰ, ਜਾਣੋ ਚਿੰਤਾ ਦੇਵੀ ਦੀ ਕਹਾਣੀ
ਬਿਹਾਰ ਦੇ ਗਯਾ ‘ਚ ਇਕ ਮਾਮਲਾ ਸਾਹਮਣੇ ਆਇਆ ਹੈ, ਜਿਸ ‘ਚ ਡਿਪਟੀ ਮੇਅਰ ਚਿੰਤਾ ਦੇਵੀ ਸੜਕ ‘ਤੇ ਸਬਜ਼ੀ ਵੇਚਦੀ ਨਜ਼ਰ ਆ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੂੰ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਸੀ, ਜਿਸ ਦੇ ਵਿਰੋਧ ‘ਚ ਉਨ੍ਹਾਂ ਨੇ ਅਨੋਖਾ ਕਦਮ ਚੁੱਕਿਆ ਹੈ। ਤੁਹਾਨੂੰ ਦੱਸ ਦੇਈਏ ਕਿ ਚਿੰਤਾ ਦੇਵੀ ਦਸੰਬਰ 2022 ਵਿੱਚ ਡਿਪਟੀ ਮੇਅਰ ਚੁਣੀ ਗਈ ਸੀ। ਇਸ ਤੋਂ ਪਹਿਲਾਂ ਉਹ 35 ਸਾਲਾਂ ਤੋਂ ਸਵੀਪਰ ਵਜੋਂ ਕੰਮ ਕਰ ਰਹੀ ਸੀ ।
ਹੁਣ ਚਿੰਤਾ ਦੇਵੀ ਨੂੰ ਗਯਾ ਦੀਆਂ ਸੜਕਾਂ ‘ਤੇ ਸਬਜ਼ੀਆਂ ਵੇਚਦੇ ਦੇਖਿਆ ਗਿਆ, ਉਸ ਦੇ ਇਸ ਕਦਮ ਨੇ ਬਹੁਤ ਸਾਰੇ ਨਿਵਾਸੀਆਂ ਨੂੰ ਹੈਰਾਨ ਕਰ ਦਿੱਤਾ ਅਤੇ ਕੇਦਾਰ ਨਾਥ ਬਾਜ਼ਾਰ ‘ਚ ਭਾਰੀ ਭੀੜ ਇਕੱਠੀ ਹੋ ਗਈ। ਆਓ ਜਾਣਦੇ ਹਾਂ ਇਸ ਬਾਰੇ…
ਇਹ ਵੀ ਪੜ੍ਹੋ…ਮੈਗੀ ਦੀਆਂ ਕਿਸਮਾਂ ਦੇਖ ਘੁੰਮ ਜਾਵੇਗਾ ਤੁਹਾਡਾ ਦਿਮਾਗ, ਵਾਇਰਲ ਤਸਵੀਰ ਦੇਖ ਕੇ ਲੋਕਾਂ ਨੇ ਵੀ ਦਿੱਤਾ ਪ੍ਰਤੀਕਰਮ
ਅਜਿਹਾ ਫੈਸਲਾ ਕਿਉਂ ਲਿਆ?
ਚਿੰਤਾ ਦੇਵੀ ਨੇ ਆਪਣੇ ਫੈਸਲੇ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਨਗਰ ਨਿਗਮ ਤੋਂ ਬਹੁਤ ਨਿਰਾਸ਼ ਹਨ। ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਸਰਕਾਰੀ ਮੀਟਿੰਗਾਂ ਅਤੇ ਸ਼ਹਿਰ ਦੇ ਪ੍ਰਾਜੈਕਟਾਂ ਸਬੰਧੀ ਲਏ ਗਏ ਫੈਸਲਿਆਂ ਤੋਂ ਦੂਰ ਰੱਖਿਆ ਗਿਆ ਹੈ।
ਡਿਪਟੀ ਮੇਅਰ ਦੇ ਅਹੁਦੇ ’ਤੇ ਕੰਮ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਨਿਗਮ ਦੇ ਪ੍ਰਾਜੈਕਟਾਂ ਤੇ ਸਕੀਮਾਂ ਦੀ ਜਾਣਕਾਰੀ ਨਹੀਂ ਹੈ। ਇਸ ਤੋਂ ਇਲਾਵਾ ਦੇਵੀ ਨੇ ਖੁਲਾਸਾ ਕੀਤਾ ਕਿ ਉਸ ਨੂੰ ਪਿਛਲੇ ਕਈ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ ਹੈ। ਉਨ੍ਹਾਂ ਕਿਹਾ ਕਿ ਉਹ ਪ੍ਰਸ਼ਾਸਨ ਵਿੱਚ ਆਪਣੀ ਭੂਮਿਕਾ ਤੋਂ ਨਿਰਾਸ਼ ਹਨ।
ਨਹੀਂ ਦਿੱਤੀ ਜਾਂਦੀ ਜਾਣਕਾਰੀ
ਚਿੰਤਾ ਦੇਵੀ ਨੇ ਨਿਰਾਸ਼ਾ ਜ਼ਾਹਰ ਕਰਦਿਆਂ ਕਿਹਾ ਕਿ ਜੇਕਰ ਮੈਨੂੰ ਨਿਗਮ ਦੇ ਕੰਮਾਂ ਦੀ ਜਾਣਕਾਰੀ ਨਹੀਂ ਦਿੱਤੀ ਜਾਂਦੀ ਤਾਂ ਡਿਪਟੀ ਮੇਅਰ ਹੋਣ ਦਾ ਕੀ ਮਤਲਬ ਹੈ। ਉਨ੍ਹਾਂ ਅੱਗੇ ਕਿਹਾ ਕਿ ਬਿਨਾਂ ਮਾਨਤਾ ਜਾਂ ਸਮਰਥਨ ਦੇ ਦਫ਼ਤਰ ਵਿੱਚ ਵਿਹਲੇ ਬੈਠੇ ਰਹਿਣਾ ਬੇਕਾਰ ਹੈ । ਇਸ ਦੇ ਮੁਕਾਬਲੇ ਸਬਜ਼ੀਆਂ ਵੇਚਣਾ ਬਿਹਤਰ ਵਿਕਲਪ ਸੀ। ਭਾਵੇਂ ਉਸ ਨੂੰ ਸੇਵਾਮੁਕਤ ਮੁਲਾਜ਼ਮ ਵਜੋਂ ਪੈਨਸ਼ਨ ਮਿਲਦੀ ਹੈ ਪਰ ਉਸ ਨੂੰ ਮੌਜੂਦਾ ਅਹੁਦੇ ’ਤੇ ਮਿਲਣ ਵਾਲੀਆਂ ਸਹੂਲਤਾਂ ਅਤੇ ਸਨਮਾਨ ਨਹੀਂ ਦਿੱਤਾ ਜਾ ਰਿਹਾ। ਹਾਲਾਂਕਿ ਅਧਿਕਾਰੀਆਂ ਨੇ ਅਜੇ ਤੱਕ ਇਸ ‘ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
One thought on “ਡਿਪਟੀ ਮੇਅਰ ਸੜਕ ‘ਤੇ ਸਬਜ਼ੀ ਵੇਚਣ ਲਈ ਮਜ਼ਬੂਰ, ਜਾਣੋ ਚਿੰਤਾ ਦੇਵੀ ਦੀ ਕਹਾਣੀ”