ਮੋਬਾਇਲ ਦੇਖਣ ਤੋਂ ਰੋਕਿਆ ਤਾਂ 14 ਸਾਲ ਦੀ ਬੱਚੀ ਨੇ ਉਠਾਇਆ ਖੌਫ਼ਨਾਕ ਕਦਮ
ਬੱਚੇ ਮੋਬਾਇਲ ਦੀ ਵਰਤੋਂ ਕਰਨ ਦੇ ਆਦੀ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਬੱਚਿਆਂ ਨੂੰ ਤਾਂ ਕਾਉਂਸਲਿੰਗ ਦੀ ਲੋੜ ਹੁੰਦੀ ਹੈ। ਛੋਟੀ ਉਮਰ ਤੋਂ ਹੀ ਮੋਬਾਇਲ ‘ਤੇ ਗੇਮਾਂ ਖੇਡਣ ਅਤੇ ਵੀਡੀਓ ਦੇਖਣ ਨਾਲ ਬੱਚੇ ਹੌਲੀ-ਹੌਲੀ ਇਸ ਦੇ ਆਦੀ ਹੋ ਜਾਂਦੇ ਹਨ ਅਤੇ ਸਾਨੂੰ ਪਤਾ ਹੀ ਨਹੀਂ ਲੱਗਦਾ ਜਦੋਂ ਸਾਨੂੰ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਤਾਂ ਅਸੀਂ ਸਖਤੀ ਵਰਤਦੇ ਹਾਂ। ਜਿਸ ਕਾਰਨ ਬੱਚੇ ਗੁੱਸੇ ‘ਚ ਆ ਕੇ ਗਲਤ ਕਦਮ ਚੁੱਕ ਲੈਂਦੇ ਹਨ। ਸੂਰਤ ਤੋਂ ਅਜਿਹੀ ਹੀ ਇੱਕ ਖੌਫਨਾਕ ਖਬਰ ਸਾਹਮਣੇ ਆਈ ਹੈ।
ਗੁਜਰਾਤ ਦੇ ਸੂਰਤ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਲੜਕੀ ਜਦੋਂ ਉਸਦੀ ਮਾਂ ਨੇ ਮੋਬਾਇਲ ‘ਤੇ ਸਮਾਂ ਬਰਬਾਦ ਕਰਨ ਤੋਂ ਝਿੜਕਣ ‘ਤੇ ਲੜਕੀ ਨੇ ਖੌਫਨਾਕ ਕਦਮ ਚੁੱਕ ਲਿਆ। ਸੂਰਤ ਦੇ ਪਾਂਡੇਸਰਾ ਇਲਾਕੇ ‘ਚ 8ਵੀਂ ਜਮਾਤ ‘ਚ ਪੜ੍ਹਦੀ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ ਜਦੋਂ ਉਸ ਦੀ ਮਾਂ ਨੇ ਉਸ ਨੂੰ ਮੋਬਾਇਲ ‘ਤੇ ਸਮਾਂ ਬਰਬਾਦ ਕਰਨ ‘ਤੇ ਝਿੜਕਿਆ।
ਜਿਆਦਾ ਸਮਾਂ ਦੇਖਦੀ ਸੀ ਮੋਬਾਇਲ
ਇਹ ਪੂਰੀ ਘਟਨਾ ਪਾਂਡੇਸਰਾ ਇਲਾਕੇ ਦੀ ਅਵਿਭਵ ਸੁਸਾਇਟੀ ਦੀ ਹੈ। 14 ਸਾਲਾ ਜਹਾਂ ਨਿਸ਼ਾਦ ਅੱਠਵੀਂ ਜਮਾਤ ਵਿੱਚ ਪੜ੍ਹਦੀ ਸੀ। ਉਸ ਦਾ ਜ਼ਿਆਦਾਤਰ ਸਮਾਂ ਮੋਬਾਇਲ ਦੇਖਣ ਵਿੱਚ ਹੀ ਬੀਤਦਾ ਸੀ। ਉਸ ਨੂੰ ਮੋਬਾਇਲ ਦੇਖਣ ਦੀ ਲਤ ਲੱਗ ਗਈ ਸੀ। ਮਨ੍ਹਾ ਕੀਤੇ ਜਾਣ ‘ਤੇ ਵੀ ਉਹ ਮੋਬਾਇਲ ਤੋਂ ਦੂਰ ਨਹੀਂ ਰਹਿ ਸਕਦੀ ਸੀ।
ਹਾਲ ਹੀ ‘ਚ ਜਦੋਂ ਬੱਚੀ ਮੋਬਾਇਲ ਚਲਾ ਰਹੀ ਸੀ ਤਾਂ ਮਾਂ ਨੇ ਉਸ ਨੂੰ ਝਿੜਕਿਆ। ਇਸ ਝਿੜਕ ਕਾਰਨ ਲੜਕੀ ਨੂੰ ਬੁਰਾ ਲੱਗਾ। ਲੜਕੀ ਨੂੰ ਝਿੜਕਣ ਤੋਂ ਬਾਅਦ ਉਸ ਦੀ ਮਾਂ ਸਬਜ਼ੀ ਖਰੀਦਣ ਲਈ ਬਾਜ਼ਾਰ ਚਲੀ ਗਈ। ਉਹ ਘਰ ‘ਚ ਇਕੱਲੀ ਸੀ ਅਤੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਦੋਂ ਮਾਂ ਬਾਜ਼ਾਰ ਤੋਂ ਵਾਪਸ ਆਈ ਤਾਂ ਦੇਖਿਆ ਕਿ ਬੱਚੀ ਫਾਹੇ ਨਾਲ ਲਟਕ ਰਹੀ ਸੀ। ਮਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪੁਲਿਸ ਨੂੰ ਸੂਚਿਤ ਕੀਤਾ ਗਿਆ । ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ…ਲੂਈ ਬਰੇਲ ਨੂੰ ਕਿਵੇਂ ਆਇਆ ਬਰੇਲ ਲਿਪੀ ਦਾ ਆਈਡੀਆ ? ਪੜ੍ਹੋ ਦਿਲਚਸਪ ਕਿੱਸੇ
ਇਸ ਤਰ੍ਹਾਂ ਛੁਡਵਾਓ ਮੋਬਾਇਲ ਦੀ ਲਤ
ਮਾਹਿਰ ਬੱਚਿਆਂ ਨੂੰ ਝਿੜਕ ਕੇ ਅਤੇ ਤਾੜਨਾ ਕਰਕੇ ਮੋਬਾਇਲ ਫੋਨਾਂ ਤੋਂ ਦੂਰ ਰੱਖਣ ਦੇ ਤਰੀਕੇ ਨੂੰ ਚੰਗਾ ਨਹੀਂ ਸਮਝਦੇ। ਸਭ ਤੋਂ ਪਹਿਲਾਂ, ਬੱਚਿਆਂ ਲਈ ਸਕ੍ਰੀਨ ਸਮਾਂ ਨਿਰਧਾਰਤ ਕਰੋ। ਚਾਹੇ ਉਹ ਟੀਵੀ ਦੇਖਣਾ ਹੋਵੇ, ਮੋਬਾਈਲ ਦੀ ਵਰਤੋਂ ਕਰਨਾ ਜਾਂ ਗੇਮਾਂ ਖੇਡਣਾ। ਇਸ ਦੇ ਨਾਲ ਹੀ ਮਾਪਿਆਂ ਨੂੰ ਵੀ ਮਨੋਰੰਜਨ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ ਅਤੇ ਆਪਣੇ ਆਪ ਨੂੰ ਫ਼ੋਨ ਤੋਂ ਦੂਰ ਰੱਖਣਾ ਚਾਹੀਦਾ ਹੈ। ਇੰਨਾ ਹੀ ਨਹੀਂ ਬੱਚਿਆਂ ਨੂੰ ਬਾਹਰ ਖੇਡਣ ਅਤੇ ਉਨ੍ਹਾਂ ਦੀਆਂ ਮਨਪਸੰਦ ਐਕਟੀਵਿਟੀਸ ਕਰਨ ਲਈ ਉਤਸ਼ਾਹਿਤ ਕਰੋ। ਦੋਸਤਾਂ ਨਾਲ ਸਮਾਂ ਬਿਤਾਉਣ ਦਿਓ। ਇਹ ਸਭ ਮਾਪਿਆਂ ਦੀ ਨਿਗਰਾਨੀ ਹੇਠ ਕੀਤਾ ਜਾਣਾ ਚਾਹੀਦਾ ਹੈ। ਜੇਕਰ ਸਥਿਤੀ ਗੰਭੀਰ ਹੈ ਤਾਂ ਤੁਰੰਤ ਬੱਚੇ ਦੀ ਕਾਉਂਸਲਿੰਗ ਕਰਵਾਈ ਜਾਵੇ।
One thought on “ਮੋਬਾਇਲ ਦੇਖਣ ਤੋਂ ਰੋਕਿਆ ਤਾਂ 14 ਸਾਲ ਦੀ ਬੱਚੀ ਨੇ ਉਠਾਇਆ ਖੌਫ਼ਨਾਕ ਕਦਮ”