ਸੋਨਾ ਹੁੰਦਾ ਹੈ ਮਹਿੰਗਾ ਪਰ ਗਹਿਣੇ ਵੇਚਣ ਤੇ ਕਿਉਂ ਘਟ ਜਾਂਦੀ ਹੈ ਕੀਮਤ, ਜਾਣੋ ਵਜ੍ਹਾ
ਜਦੋਂ ਵੀ ਅਸੀਂ ਸੋਨਾ ਖਰੀਦਦੇ ਹਾਂ, ਅਸੀਂ ਸੋਨੇ ਦੇ ਕੈਰੇਟ ਦੀ ਕੀਮਤ ਨਾਲ ਕਈ ਹੋਰ ਚਾਰਜ ਦਾ ਭੁਗਤਾਨ ਵੀ ਕਰਦੇ ਹਾਂ। ਇਸ ਲਈ ਜੇ ਤੁਸੀਂ 10 ਗ੍ਰਾਮ ਸੋਨਾ ਖਰੀਦਦੇ ਹੈ ਤਾਂ ਅੰਤਿਮ ਬਿੱਲ ਅਸਲ ਕੀਮਤ ਤੋਂ ਵੱਧ ਹੁੰਦਾ ਹੈ। ਇਸੇ ਤਰ੍ਹਾਂ ਜਦੋਂ ਅਸੀਂ ਸੋਨੇ ਦੇ ਗਹਿਣੇ ਵੇਚਣ ਜਾਂਦੇ ਹਾਂ ਤਾਂ ਵੀ ਸਾਨੂੰ ਖ਼ਰੀਦ ਮੁੱਲ ਤੋਂ ਘੱਟ ਕੀਮਤ ਮਿਲਦੀ ਹੈ। ਅਜਿਹੇ ‘ਚ ਸਵਾਲ ਇਹ ਉੱਠਦਾ ਹੈ ਕਿ ਸੁਨਿਆਰ ਜਦੋਂ ਸੋਨਾ ਵੇਚਦਾ ਹੈ ਤਾਂ ਉਸ ਦਾ ਹਿਸਾਬ ਕਿਵੇਂ ਹੁੰਦਾ ਹੈ।
ਸੋਨੇ ਦੀ ਅਸਲ ਕੀਮਤ ਘੱਟ ਹੈ ਪਰ ਸੁਨਿਆਰ ਮੇਕਿੰਗ ਚਾਰਜ ਦੇ ਨਾਂ ‘ਤੇ ਮੋਟੀ ਰਕਮ ਵਸੂਲਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸੁਨਿਆਰ ਨੂੰ ਚਾਰਜ ਜਰੀਏ ਹੀ ਪੈਸੇ ਦੀ ਕਮਾਈ ਹੁੰਦੀ ਹੈ। ਜਦੋਂ ਵੀ ਅਸੀਂ ਸੋਨਾ ਖ਼ਰੀਦਣ ਜਾਂ ਵੇਚਣ ਜਾਂਦੇ ਹਾਂ ਤਾਂ ਤੁੁਹਾਨੂੰ ਮੇਕਿੰਗ ਚਾਰਜ ‘ਤੇ ਧਿਆਨ ਦੇਣਾ ਚਾਹੀਦਾ ਹੈ।
ਮੇਕਿੰਗ ਚਾਰਜ ਕੀ ਹੈ
ਕੋਈ ਵੀ ਗਹਿਣਾ ਬਣਾਉਣ ਲਈ ਕਾਰੀਗਰਾਂ ਦੀ ਸਖ਼ਤ ਮਿਹਨਤ ਹੁੰਦੀ ਹੈ। ਇਸ ਤੋਂ ਇਲਾਵਾ ਗਹਿਣਿਆਂ ਨੂੰ ਸਹੀ ਢੰਗ ਨਾਲ ਡਿਜ਼ਾਈਨ ਕਰਨ ਲਈ ਕਈ ਤਰ੍ਹਾਂ ਦੇ ਪੱਥਰਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। ਇਹ ਸਭ ਤੋਂ ਬਾਅਦ ਸੋਨੇ ਦੇ ਗਹਿਣੇ ਤਿਆਰ ਹੁੰਦੇ ਹਨ। ਮੇਕਿੰਗ ਚਾਰਜ ਸੋਨੇ ਦੇ ਗਹਿਣਿਆਂ ਦੇ ਆਧਾਰ ‘ਤੇ ਤਿਆਰ ਕੀਤੇ ਜਾਂਦੇ ਹਨ। ਸੋਨੇ ਦੇ ਗਹਿਣੇ ਜਿੰਨੇ ਵਧੀਆ ਹੋਣਗੇ ਮੇਕਿੰਗ ਚਾਰਜ ਉਨ੍ਹਾਂ ਹੀ ਵੱਧ ਹੋਵੇਗਾ।
ਮੇਕਿੰਗ ਚਾਰਜ ਦੀ ਗਣਨਾ ਕਰਨ ਲਈ ਕੋਈ ਨਿਸ਼ਚਿਤ ਫਾਰਮੂਲਾ ਨਹੀਂ ਹੈ। ਇਹ ਪੂਰੀ ਤਰ੍ਹਾਂ ਗਹਿਣਿਆਂ ‘ਤੇ ਨਿਰਭਰ ਕਰਦਾ ਹੈ। ਆਮ ਤੌਰ ‘ਤੇ ਸੁਨਿਆਰ ਗਹਿਣਿਆਂ ‘ਤੇ 5 ਤੋਂ 24 ਫੀਸਦੀ ਮੇਕਿੰਗ ਚਾਰਜ ਲੈਂਦੇ ਹਨ।
ਜ਼ਿਕਰਯੋਗ ਹੈ ਕਿ ਸੋਨੇ ਦੇ ਗਹਿਣਿਆਂ ‘ਤੇ ਮੇਕਿੰਗ ਚਾਰਜ ਦੋ ਤਰੀਕਿਆਂ ਨਾਲ ਲਗਾਇਆ ਜਾਂਦਾ ਹੈ।
- ਪ੍ਰਤੀ ਗ੍ਰਾਮ ਸੋਨੇ ਦੀ ਕੀਮਤ ਨੂੰ ਸੋਨੇ ਦੇ ਭਾਰ ਨਾਲ ਗੁਣਾ ਕੀਤਾ ਜਾਂਦਾ ਹੈ।
- ਮੇਕਿੰਗ ਚਾਰਜ ਸੋਨੇ ਦੀ ਕੁੱਲ ਕੀਮਤ ਦਾ ਇੱਕ ਫੀਸਦੀ ਹੈ।
ਕਿਵੇਂ ਕੈਲਕੁਲੈਟ ਹੁੰਦੀ ਹੈ ਗਹਿਣਿਆਂ ਦੀ ਕੀਮਤ
ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਸੁਨਿਆਰ ਸੋਨੇ ਦੀ ਕੀਮਤ ਨੂੰ ਅੰਤਿਮ ਰੂਪ ਕਿਵੇਂ ਦਿੰਦਾ ਹੈ, ਜੇਕਰ ਤੁਸੀਂ 9 ਗ੍ਰਾਮ ਵਾਲੀ ਸੋਨੇ ਦੀ ਮੁੰਦਰੀ ਖ਼ਰੀਦ ਰਹੇ ਹੋ ਤਾਂ ਇਸ ‘ਤੇ ਧਿਆਨ ਦਿਓ। ਬਾਜ਼ਾਰ ‘ਚ 22 ਕੈਰੇਟ ਸੋਨੇ ਦੀ ਕੀਮਤ 66,700 ਰੁਪਏ ਪ੍ਰਤੀ 10 ਗ੍ਰਾਮ ਹੈ। ਇਸ ‘ਤੇ ਸੁਨਿਆਰਾ 11 ਫੀਸਦੀ ਮੇਕਿੰਗ ਚਾਰਜ ਲੈ ਰਿਹਾ ਹੈ। ਇਸ ਤੋਂ ਇਲਾਵਾ 3 ਫੀਸਦੀ ਜੀ.ਐੱਸ.ਟੀ. ਹੁਣ ਗ੍ਰਾਮ ਸੋਨੇ ਦੀ ਮੁੰਦਰੀ ਦੀ ਅੰਤਿਮ ਕੀਮਤ 66,700 ਰੁਪਏ ਤੋਂ ਵੱਧ ਹੋਵੇਗੀ।
- ਸੋਨੇ ਦੀ ਕੀਮਤ – 60,030 ਰੁਪਏ (6670 ਰੁਪਏ ਪ੍ਰਤੀ ਗ੍ਰਾਮ X 9 ਗ੍ਰਾਮ)
- ਮੇਕਿੰਗ ਚਾਰਜ – 6,603 ਰੁਪਏ (ਸੋਨੇ ਦੀ ਕੀਮਤ ‘ਤੇ 11%)
- GST – 1998.99 ਰੁਪਏ (ਕੁੱਲ ਗਹਿਣਿਆਂ ‘ਤੇ 3%)
- ਹਾਲਮਾਰਕ ਚਾਰਜ – 45 ਰੁਪਏ
- ਅੰਤਮ ਬਿੱਲ – ਲਗਭਗ 68,676 ਰੁਪਏ
ਹੁਣ ਜੇ ਤੁਸੀਂ ਇਸ 9 ਗ੍ਰਾਮ ਸੋਨੇ ਦੀ ਮੁੰਦਰੀ ਨੂੰ ਵੇਚਣ ਲਈ ਜਾਂਦੇ ਹੋ ਤਾਂ ਮੇਕਿੰਗ ਚਾਰਜ ਕਾਰਨ ਇਸ ਦੀ ਕੀਮਤ ਅੰਤਿਮ ਬਿੱਲ ਤੋਂ ਘੱਟ ਹੋਵੇਗੀ।