Sidhu Moose Wala ਦੇ World Tour ਦਾ ਐਲਾਨ! ਟੀਮ ਨੇ ਸਾਂਝਾ ਕੀਤਾ ਪੋਸਟਰ

Share:

ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟ ਕੀਤੀ ਗਈ। ਜਿਸ ਤੋਂ ਬਾਅਦ ਇਹ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ। ਇਸ ਪੋਸਟ ਨੇ ਸਿੱਧੂ ਦੇ ਪ੍ਰਸ਼ੰਸਕਾਂ ਵਿੱਚ ਉਤਸ਼ਾਹ, ਭਾਵਨਾਵਾਂ ਅਤੇ ਉਮੀਦਾਂ ਦੀ ਲਹਿਰ ਪੈਦਾ ਕਰ ਦਿੱਤੀ ਹੈ। “ਸਾਈਨ ਟੂ ਵਾਰ 2026 ਵਰਲਡ ਟੂਰ” ਟਾਈਟਲ ਵਾਲੀ ਇਸ ਪੋਸਟ ਵਿੱਚ, ਮੂਸੇਵਾਲਾ ਦੀ ਟੀਮ ਨੇ ਇੱਕ ਰਹੱਸਮਈ ਪਰ ਉਤਸ਼ਾਹਜਨਕ ਸੰਕੇਤ ਦਿੱਤਾ ਹੈ। ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਇੱਕ ਵੱਡੀ ਅਤੇ ਖੁਸ਼ਖਬਰੀ ਵਜੋਂ ਦੇਖ ਰਹੇ ਹਨ।

ਇਹ ਟਾਈਟਲ ਸਿੱਧੂ ਮੂਸੇਵਾਲਾ ਦੀ ਅਥਾਹ ਪ੍ਰਸਿੱਧੀ ਅਤੇ ਉਸਦੀ ਕਲਾਤਮਕ ਸ਼ੈਲੀ ਦੇ ਅਨੁਸਾਰ ਹੀ ਜਾਪਦਾ ਹੈ। “ਸਾਈਨਡ ਟੂ ਗੌਡ” ਸਿੱਧੂ ਦੀ ਸ਼ਖਸੀਅਤ ਅਤੇ ਉਸਦੇ ਅੰਦਾਜ਼ ਨੂੰ ਦਰਸਾਉਂਦਾ ਹੈ ਅਤੇ ਸਾਲ 2026 ਵਿਚ ਇਕ World Tour ਵੱਲ ਇਸ਼ਾਰਾ ਕਰਦਾ ਹੈ।

ਹਾਲਾਂਕਿ, ਹੁਣ ਤੱਕ ਕੋਈ ਅਧਿਕਾਰਤ ਤਾਰੀਖ, ਸਥਾਨ ਜਾਂ ਸਮਾਂ-ਸਾਰਣੀ ਜਨਤਕ ਨਹੀਂ ਕੀਤੀ ਗਈ ਹੈ, ਪਰ ਮੂਸੇਵਾਲਾ ਦੀ ਟੀਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਸਬੰਧ ਵਿੱਚ ਵਿਸਤ੍ਰਿਤ ਜਾਣਕਾਰੀ ਜਲਦੀ ਹੀ ਸਾਂਝੀ ਕੀਤੀ ਜਾਵੇਗੀ।

ਅੰਦਰੂਨੀ ਤੌਰ ‘ਤੇ ਚੱਲ ਰਹੀਆਂ ਤਿਆਰੀਆਂ

ਸਿੱਧੂ ਮੂਸੇਵਾਲਾ ਦੀ ਮੈਨੇਜਮੈਂਟ ਟੀਮ ਨੇ ਕਿਹਾ ਹੈ ਕਿ ਇਸ ਸੰਭਾਵੀ ਦੌਰੇ ਦੀਆਂ ਤਿਆਰੀਆਂ ਇਸ ਸਮੇਂ ਅੰਦਰੂਨੀ ਤੌਰ ‘ਤੇ ਚੱਲ ਰਹੀਆਂ ਹਨ। ਟੀਮ ਨੇ ਇਹ ਵੀ ਦੁਹਰਾਇਆ ਹੈ ਕਿ ਪ੍ਰਸ਼ੰਸਕਾਂ ਨਾਲ ਸਬੰਧਤ ਸਾਰੀ ਜਾਣਕਾਰੀ ਸਿਰਫ ਸਿੱਧੂ ਮੂਸੇਵਾਲਾ ਦੇ ਅਧਿਕਾਰਤ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਹੀ ਦਿੱਤੀ ਜਾਵੇਗੀ, ਤਾਂ ਜੋ ਅਫਵਾਹਾਂ ਅਤੇ ਗਲਤ ਜਾਣਕਾਰੀ ਤੋਂ ਬਚਿਆ ਜਾ ਸਕੇ।

ਦੇਸ਼ ਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਪ੍ਰਸ਼ੰਸਕਾਂ ਲਈ ਭਾਵੁਕ ਪਲ

ਇਹ ਪੋਸਟ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਭਾਵੁਕ ਹੈ। 2022 ਵਿੱਚ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਉਨ੍ਹਾਂ ਦੀ ਟੀਮ ਨੇ ਇੰਨੇ ਵੱਡੇ ਸੰਭਾਵੀ ਸਮਾਗਮ ਦਾ ਸੰਕੇਤ ਦਿੱਤਾ ਹੈ। ਪ੍ਰਸ਼ੰਸਕ ਇਸ ਨੂੰ ਮੂਸੇਵਾਲਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਵੱਲ ਇੱਕ ਵੱਡਾ ਕਦਮ ਮੰਨ ਰਹੇ ਹਨ। ਬਹੁਤ ਸਾਰੇ ਪ੍ਰਸ਼ੰਸਕ ਸੋਸ਼ਲ ਮੀਡੀਆ ‘ਤੇ ਪੋਸਟਾਂ ਸਾਂਝੀਆਂ ਕਰ ਰਹੇ ਹਨ ਕਿ ਇਹ ਸਿਰਫ਼ ਇੱਕ ਟੂਰ ਨਹੀਂ ਹੈ, ਸਗੋਂ ਸਿੱਧੂ ਦੇ ਅਧੂਰੇ ਸੁਪਨਿਆਂ ਨੂੰ ਪੂਰਾ ਕਰਨ ਦਾ ਇੱਕ ਸੰਕਲਪ ਹੈ।

ਸਿੱਧੂ ਮੂਸੇਵਾਲਾ ਦੀ ਪ੍ਰਸਿੱਧੀ ਸਿਰਫ਼ ਪੰਜਾਬ ਜਾਂ ਭਾਰਤ ਤੱਕ ਸੀਮਤ ਨਹੀਂ ਸੀ, ਸਗੋਂ ਉਹ ਕੈਨੇਡਾ, ਅਮਰੀਕਾ, ਯੂਕੇ, ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਖਾੜੀ ਦੇਸ਼ਾਂ ਦੇ ਨੌਜਵਾਨਾਂ ਵਿੱਚ ਇੱਕ ਵੱਡਾ ਨਾਮ ਬਣ ਗਿਆ ਸੀ। ਅਜਿਹੀ ਸਥਿਤੀ ਵਿੱਚ, ਇਸ ਵਿਸ਼ਵ ਦੌਰੇ ਦੀ ਸੰਭਾਵਨਾ ਨੇ ਦੁਨੀਆ ਭਰ ਦੇ ਪ੍ਰਸ਼ੰਸਕਾਂ ਨੂੰ ਇੱਕਜੁੱਟ ਕਰ ਦਿੱਤਾ ਹੈ।

ਸਭ ਨੂੰ ਅਗਲੇ ਐਲਾਨ ਦੀ ਉਡੀਕ

ਇਸ ਵੇਲੇ ਮੂਸੇਵਾਲਾ ਦੀ ਟੀਮ ਵੱਲੋਂ ਅਗਲੇ ਐਲਾਨ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੇ ਪ੍ਰਸ਼ੰਸਕਾਂ ਲਈ ਇਹ ਸਿਰਫ਼ ਇੱਕ ਟੂਰ ਨਹੀਂ ਹੈ, ਸਗੋਂ ਸਿੱਧੂ ਮੂਸੇਵਾਲਾ ਦੀ ਯਾਦ, ਸੰਘਰਸ਼ ਅਤੇ ਸੰਗੀਤ ਨੂੰ ਜ਼ਿੰਦਾ ਰੱਖਣ ਦਾ ਇੱਕ ਮੌਕਾ ਹੈ।

One thought on “Sidhu Moose Wala ਦੇ World Tour ਦਾ ਐਲਾਨ! ਟੀਮ ਨੇ ਸਾਂਝਾ ਕੀਤਾ ਪੋਸਟਰ

Leave a Reply

Your email address will not be published. Required fields are marked *

Modernist Travel Guide All About Cars