ਅੰਮ੍ਰਿਤਸਰ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ, ਰਿਟਾਇਰਡ DSP ਨੇ ਬੇਟੇ ਤੇ ਪਤਨੀ ਸਮੇਤ 3 ਲੋਕਾਂ ਨੂੰ ਮਾਰੀਆਂ ਗੋਲੀਆਂ

Share:

ਅੰਮ੍ਰਿਤਸਰ, 4 ਜੁਲਾਈ 2025 – CRPF ਦੇ ਸਾਬਕਾ ਡੀਐਸਪੀ ਨੇ ਹਸਪਤਾਲ ਦੇ ਬਾਹਰ ਆਪਣੇ ਹੀ ਪੁੱਤਰ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ। ਇਹ ਘਟਨਾ ਮਜੀਠਾ ਰੋਡ ਇਲਾਕੇ ਵਿੱਚ ਵਾਪਰੀ, ਜੋ ਕਿ ਸਦਰ ਥਾਣਾ ਅਤੇ ਮਜੀਠਾ ਰੋਡ ਥਾਣੇ ਤੋਂ ਥੋੜ੍ਹੀ ਦੂਰੀ ‘ਤੇ ਹੈ। ਮੌਕੇ ‘ਤੇ ਮੌਜੂਦ ਲੋਕਾਂ ਨੇ ਸੀਆਰਪੀਐਫ ਦੇ ਸਾਬਕਾ ਡੀਐਸਪੀ ਨੂੰ ਕਾਬੂ ਕਰ ਲਿਆ ਅਤੇ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੋਲੀ ਚਲਾਉਣ ਵਾਲੇ ਵਿਅਕਤੀ ਦੀ ਪਛਾਣ ਤਰਸੇਮ ਸਿੰਘ ਵਜੋਂ ਹੋਈ ਹੈ। ਸੇਵਾਮੁਕਤ ਡੀਐਸਪੀ ਨੇ ਦੋ ਵਿਆਹ ਕਰਵਾਏ ਹਨ। ਏਸੀਪੀ ਰਿਸ਼ਭ ਭੋਲੇ ਨੇ ਕਿਹਾ ਕਿ ਦੋ ਲੋਕਾਂ ਨੂੰ ਗੋਲੀ ਲੱਗੀ ਹੈ ਅਤੇ ਦੋਵਾਂ ਦੀ ਹਾਲਤ ਗੰਭੀਰ ਹੈ। ਡੀਐਸਪੀ ਸੇਵਾਮੁਕਤ ਤਰਸੇਮ ਸਿੰਘ ਦੇ ਪੁੱਤਰ ਦੀ ਮੌਤ ਹੋ ਗਈ ਹੈ। ਪਹਿਲੀ ਪਤਨੀ ਜਗੀਰ ਕੌਰ ਅਤੇ ਨੂੰਹ ਪਰਮਜੀਤ ਕੌਰ ਬੁਰੀ ਤਰ੍ਹਾਂ ਜ਼ਖਮੀ ਹਨ। ਪੁੱਤਰ ਬਚਿੱਤਰ ਸਿੰਘ ਦਾ ਕਤਲ ਕਰਨ ਵਾਲੇ ਨੁੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।

Leave a Reply

Your email address will not be published. Required fields are marked *

Modernist Travel Guide All About Cars