ਬਠਿੰਡਾ : ਲੜਾਕੂ ਜਹਾਜ਼ ਹਾਦਸਾਗ੍ਰਸਤ, ਇੱਕ ਦੀ ਮੌਤ, ਨੌਂ ਜ਼ਖ਼ਮੀ

Share:

ਬਠਿੰਡਾ, 7 ਮਈ 2025 – ਬਠਿੰਡਾ ਦੇ ਪਿੰਡ ਅਕਲੀਆ ਕਲਾਂ ਵਿੱਚ ਇੱਕ ਭਾਰਤੀ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ 9 ਲੋਕ ਜ਼ਖਮੀ ਹੋ ਗਏ ਅਤੇ ਇੱਕ ਦੀ ਮੌਤ ਹੋ ਗਈ। ਜਹਾਜ਼ ਦੇ ਪਾਇਲਟ ਦੇ ਵੀ ਲਾਪਤਾ ਹੋਣ ਦੀ ਖ਼ਬਰ ਹੈ, ਹਾਲਾਂਕਿ ਕੋਈ ਵੀ ਅਧਿਕਾਰੀ ਇਸ ਮਾਮਲੇ ਦੀ ਪੁਸ਼ਟੀ ਨਹੀਂ ਕਰ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤੀ ਸੇਵਾ ਦਾ ਜਹਾਜ਼ ਸਵੇਰੇ ਤੜਕੇ ਬਠਿੰਡਾ ਜ਼ਿਲ੍ਹੇ ਦੇ ਪਿੰਡ ਅਕਲੀਆ ਕਲਾਂ ਵਿੱਚ ਡਿੱਗ ਗਿਆ। ਜਦੋਂ ਇਹ ਡਿੱਗਿਆ ਅਤੇ ਧਮਾਕਾ ਹੋਇਆ ਤਾਂ ਸਥਾਨਕ ਲੋਕ ਇਸਨੂੰ ਦੇਖਣ ਲਈ ਪਹੁੰਚ ਗਏ ਅਤੇ ਇਸ ਸਮੇਂ ਇੱਕ ਹੋਰ ਧਮਾਕਾ ਹੋਇਆ ਜਿਸ ਕਾਰਨ 9 ਲੋਕ ਜ਼ਖਮੀ ਹੋ ਗਏ ਜਦੋਂ ਕਿ ਇਸ ਵਿਚ ਇਕ ਮਜ਼ਦੂਰ ਗੋਬਿੰਦ ਪੁੱਤਰ ਓਮ ਪ੍ਰਕਾਸ਼ ਵਾਸੀ ਚਰਖੀ ਦਾਦਰੀ, ਹਰਿਆਣਾ ਦੀ ਮੌਤ ਹੋ ਗਈ ।

Leave a Reply

Your email address will not be published. Required fields are marked *

Modernist Travel Guide All About Cars