ਰਾਸ਼ਟਰੀ ਕਿਸਾਨ ਦਿਵਸ ਸਬੰਧੀ ਪ੍ਰੋਗਰਾਮ ਆਯੋਜਿਤ

ਬਠਿੰਡਾ 28 ਦਸੰਬਰ 2024 – ਰਾਸ਼ਟਰੀ ਕਿਸਾਨ ਦਿਵਸ ਸਥਾਨਕ ਬਾਦਲ ਰੋਡ ਪਾਵਨਧਾਮ ਵਿਖੇ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਜੈਵਿਕ ਅਤੇ ਯੋਗਿਕ ਖੇਤੀ ਦੇ ਬਾਰੇ ਵਿੱਚ ਜਾਣੂ ਕਰਵਾਉਣਾ ਹੈ।
ਇਸ ਮੌਕੇ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਿਸਾਨ ਭਰਾਵਾਂ ਦੀ ਭਲਾਈ ਲਈ ਵੱਖ-ਵੱਖ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ ਅਤੇ ਕਿਸਾਨਾਂ ਦੀ ਭਲਾਈ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਇਸ ਪ੍ਰੋਗਰਾਮ ਵਿੱਚ ਮਾਊਂਟਆਬੂ ਤੋਂ ਸੇਵਾਮੁਕਤ ਸਹਾਇਕ ਖੇਤੀ ਅਧਿਕਾਰੀ ਬ੍ਰਹਮਾਕੁਮਾਰ ਪ੍ਰਹਿਲਾਦ ਅਤੇ ਕ੍ਰਿਸ਼ੀ ਵਿਭਾਗ ਦੇ ਪੰਜਾਬ ਜੋਣ ਦੇ ਕੁਆਰਡੀਨੇਟਰ ਬ੍ਰਹਮਾਕੁਮਾਰ ਵਿਜੈ ਭਾਈ, ਜੈਪੁਰ ਦੇ ਪਿੰਡ ਜਹੋਤਾ ਕਦੇ ਸਰਪੰਚ ਸ਼ਿਆਮ ਪ੍ਰਤਾਪ ਰਠੌੜ ਬਠਿੰਡਾ ਤੋਂ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਅੰਮ੍ਰਿਤ ਲਾਲ ਅਗਰਵਾਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਗੁਰਪ੍ਰਤਾਪ ਸਿੰਘ ਗਿੱਲ, ਮੁੱਖ ਖੇਤੀਬਾੜੀ ਅਧਿਕਾਰੀ ਡਾ. ਜਗਸੀਰ ਸਿੰਘ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਸਰਪੰਚ ਅਤੇ ਕਿਸਾਨਾਂ ਨੇ ਹਿੱਸਾ ਲਿਆ।
ਇਸ ਮੌਕੇ ਬ੍ਰਹਮ ਕੁਮਾਰੀ ਸਿਵਾਨੀ ਅਤੇ ਹੋਰਨਾਂ ਵੱਲੋਂ ਸਮੂਹ ਸਰਪੰਚਾਂ ਅਤੇ ਕਿਸਾਨਾਂ ਦਾ ਸਵਾਗਤ ਕੀਤਾ ਅਤੇ ਕਿਸਾਨਾਂ ਦੁਆਰਾ ਪਾਏ ਜਾ ਰਹੇ ਮਹੱਤਵਪੂਰਨ ਯੋਗਦਾਨ ਦੀ ਪ੍ਰਸੰਸਾ ਕੀਤੀ। ਉਹਨਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਖੇਤੀ ਵਿੱਚ ਪੈਸਟੀਸਾਈਡਜ਼ ਅਤੇ ਕੀਟਨਾਸ਼ਕ ਦਵਾਈਆਂ ਦੇ ਵਧ ਰਹੇ ਪ੍ਰਯੋਗ ਚਿੰਤਾ ਦਾ ਵਿਸ਼ਾ ਹਨ। ਇਸ ਮੌਕੇ ਉਹਨਾਂ ਲੋੜ ਤੋਂ ਵੱਧ ਕੀਟਨਾਸ਼ਕ ਦਵਾਈਆਂ ਨਾਲ ਸਾਡੇ ਜੀਵਨ ਉੱਪਰ ਹੋਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਇਆ।
ਇਸ ਮੌਕੇ ਉਹਨਾਂ ਮਾਊਂਟਆਬੂ ਵਿੱਚ ਚੱਲ ਰਹੇ ਗ੍ਰਾਮੀਣ ਵਿਭਾਗ ਦੇ ਕੰਮਾਂ ਅਤੇ ਯੋਗਿਕ ਖੇਤੀ ਦੇ ਬਾਰੇ ਵੀ ਜਾਣਕਾਰੀ ਦਿੱਤੀ। ਉਹਨਾਂ ਛੋਟੇ ਕਿਸਾਨਾਂ ਨੂੰ ਘੱਟ ਜਮੀਨ ਵਿੱਚ ਵੱਖ-ਵੱਖ ਫਸਲਾਂ ਪੈਦਾ ਕਰਕੇ ਜਿਆਦਾ ਲਾਭ ਲੈਣ ਬਾਰੇ ਵੀ ਜਾਣੂ ਕਰਵਾਇਆ।
ਇਸ ਦੌਰਾਨ ਜੈਪੁਰ ਤੋਂ ਆਏ ਬ੍ਰਹਮਾਕੁਮਾਰ ਸ਼ਿਆਮ ਪ੍ਰਤਾਪ ਰਾਠੌੜ ਨੇ ਦੱਸਿਆ ਕਿ ਕਿਵੇਂ ਉਹਨਾਂ ਆਪਣੇ ਪਿੰਡ ਜਹੋਤਾ ਵਿੱਚ ਆਪਸੀ ਭਾਈਚਾਰਾ ਬਣਾ ਕੇ ਮਹਿਲਾਵਾਂ ਨੂੰ ਆਪਣੇ ਪੈਰਾਂ ‘ਤੇ ਖੜਾ ਕਰਨ ਦੇ ਨਾਲ-ਨਾਲ ਸ਼ਕਤੀਸ਼ਾਲੀ ਬਣਾਇਆ ਹੈ। ਉਹਨਾਂ ਕਿਹਾ ਕਿ ਸੀਨੀਅਰ ਸਿਟੀਜਨਾਂ ਦੇ ਸਹਿਯੋਗ ਨਾਲ ਬੱਚਿਆਂ ਨੂੰ ਨੈਤਿਕ ਸਿੱਖਿਆ ਅਤੇ ਚੰਗੇ ਸੰਸਕਾਰ ਦੇ ਕੇ ਸਵੱਛਤਾ ਬਾਰੇ ਜਾਗਰੂਕ ਕਰਕੇ ਦੇਸ਼ ਦੀ ਨਵੀਂ ਪੀੜੀ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਲਈ ਲਗਾਤਾਰ ਯਤਨ ਕੀਤੇ ਹਨ।
ਇਹ ਵੀ ਪੜ੍ਹੋ…ਬਠਿੰਡਾ ਬੱਸ ਹਾਦਸੇ ਵਿਚ ਹੁਣ ਤੱਕ ਅੱਠ ਮੌਤਾਂ, ਕੇਂਦਰ ਸਰਕਾਰ ਵੱਲੋਂ ਮੁਆਵਜ਼ੇ ਦਾ ਐਲਾਨ
ਇਸ ਮੌਕੇ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਗੁਰਪ੍ਰਤਾਪ ਸਿੰਘ ਗਿੱਲ ਨੇ ਹਾਜ਼ਰੀਨ ਸਰਪੰਚਾਂ ਅਤੇ ਕਿਸਾਨਾਂ ਦੁਆਰਾ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।
ਪ੍ਰੋਗਰਾਮ ਦੇ ਅੰਤ ਵਿੱਚ ਬਠਿੰਡਾ ਸਬ ਜੋਨ ਦੀ ਇੰਚਾਰਜ ਬ੍ਰਹਮਾ ਕੁਮਾਰੀ ਕੈਲਾਸ਼ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ।