ਕੀ ਤੁਸੀਂ ਵੀ ਭੁੱਲਣ ਲੱਗੇ ਹੋ ਛੋਟੀਆਂ-ਛੋਟੀਆਂ ਚੀਜ਼ਾਂ ? ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ

ਜਦੋਂ ਵੀ ਸਾਡੇ ਸਰੀਰ ਵਿੱਚ ਕਿਸੇ ਵੀ ਵਿਟਾਮਿਨ ਦੀ ਕਮੀ ਹੁੰਦੀ ਹੈ ਤਾਂ ਉਸ ਦੇ ਲੱਛਣ ਸਰੀਰ ਵਿੱਚ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੇ ਹਨ। ਜੇਕਰ ਤੁਸੀਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਗੱਲਾਂ ਭੁੱਲਣ ਲੱਗ ਪਏ ਹੋ ਜਾਂ ਕਿਸੇ ਦਾ ਨਾਮ ਯਾਦ ਨਹੀਂ ਰੱਖ ਪਾ ਰਹੇ ਹੋ, ਤਾਂ ਇਹ ਇਸ ਗੱਲ ਦਾ ਸੰਕੇਤ ਹੋ ਸਕਦਾ ਹੈ ਕਿ ਤੁਹਾਡੇ ਸਰੀਰ ਵਿੱਚ ਵਿਟਾਮਿਨ ਬੀ-12 ਦੀ ਕਮੀ ਹੈ।
ਵਿਟਾਮਿਨ ਬੀ-12 ਦੀ ਕਮੀ ਮਨੁੱਖੀ ਦਿਮਾਗ ਨੂੰ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਅਸੀਂ ਭੁੱਲਣ ਦੀ ਬਿਮਾਰੀ ਤੋਂ ਪੀੜਤ ਹੁੰਦੇ ਹਾਂ। ਇਹ ਇੱਕ ਮਹੱਤਵਪੂਰਨ ਵਿਟਾਮਿਨ ਹੈ, ਜਿਸ ਦੀ ਮਦਦ ਨਾਲ ਨਾੜੀਆਂ ਅਤੇ ਦਿਮਾਗ ਨੂੰ ਲੋੜੀਂਦਾ ਪੋਸ਼ਣ ਮਿਲਦਾ ਹੈ। ਇਸ ਦੀ ਕਮੀ ਨਾ ਸਿਰਫ ਯਾਦਦਾਸ਼ਤ ‘ਤੇ ਅਸਰ ਪਾਉਂਦੀ ਹੈ ਬਲਕਿ ਇਸ ਵਿਟਾਮਿਨ ਦੀ ਕਮੀ ਨਾਲ ਸਾਡੇ ਸਰੀਰ ‘ਚ ਹੋਰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ।
ਵਿਟਾਮਿਨ ਬੀ-12 ਮਹੱਤਵਪੂਰਨ ਕਿਉਂ ਹੈ?
ਇਹ ਇੱਕ ਘੁਲਣਸ਼ੀਲ ਤੱਤ ਮੰਨਿਆ ਜਾਂਦਾ ਹੈ, ਜੋ ਸਰੀਰ ਦੀਆਂ ਨਾੜੀਆਂ ਵਿੱਚ ਮੌਜੂਦ ਹੁੰਦਾ ਹੈ। ਇਹ ਪਾਣੀ ਅਤੇ ਖੂਨ ਵਿੱਚ ਮੌਜੂਦ ਹੁੰਦਾ ਹੈ, ਜਿਸ ਕਾਰਨ ਸਰੀਰ ਵਿੱਚ ਆਇਰਨ ਅਤੇ ਫੋਲੇਟ ਦੀ ਕਮੀ ਨਹੀਂ ਹੁੰਦੀ ਹੈ। ਵਿਟਾਮਿਨ ਬੀ-12 ਦੀ ਲੋੜੀਂਦੀ ਮਾਤਰਾ ਹੋਣ ਨਾਲ ਤੁਹਾਨੂੰ ਦਿਮਾਗੀ ਸਮੱਸਿਆਵਾਂ ਨਹੀਂ ਹੁੰਦੀਆਂ ਹਨ। ਵਿਟਾਮਿਨ ਬੀ-12 ਦੀ ਮਦਦ ਨਾਲ ਸਰੀਰ ਵਿਚ ਆਇਰਨ ਪੈਦਾ ਹੁੰਦਾ ਹੈ ਅਤੇ ਖੂਨ ਵੀ ਵਧਦਾ ਹੈ।
ਵਿਟਾਮਿਨ ਬੀ-12 ਦੀ ਕਮੀ ਦੇ ਕੁਝ ਲੱਛਣ –
1. ਯਾਦਦਾਸ਼ਤ ਦੀ ਸਮੱਸਿਆ- ਜੇਕਰ ਤੁਹਾਨੂੰ ਅਚਾਨਕ ਛੋਟੀਆਂ-ਛੋਟੀਆਂ ਗੱਲਾਂ ਭੁੱਲਣ ਦੀ ਸਮੱਸਿਆ ਹੋ ਰਹੀ ਹੈ, ਤਾਂ ਇਹ ਵਿਟਾਮਿਨ ਬੀ-12 ਦੀ ਕਮੀ ਦਾ ਸੰਕੇਤ ਹੋ ਸਕਦਾ ਹੈ।
2. ਥਕਾਵਟ ਅਤੇ ਕਮਜ਼ੋਰੀ- ਵਿਟਾਮਿਨ ਬੀ-12 ਦੀ ਕਮੀ ਨਾਲ ਸਰੀਰ ‘ਚ ਊਰਜਾ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਹਮੇਸ਼ਾ ਥਕਾਵਟ ਮਹਿਸੂਸ ਕਰਦੇ ਹੋ। ਇਸ ਦੀ ਕਮੀ ਦੇ ਕਾਰਨ ਲਾਲ ਖੂਨ ਦੇ ਸੈੱਲਾਂ ਨੂੰ ਬਣਾਉਣ ਵਿੱਚ ਮੁਸ਼ਕਲ ਆਉਂਦੀ ਹੈ। ਇਸ ਲਈ ਇਸ ਵਿਟਾਮਿਨ ਦੀ ਕਮੀ ਨਾਲ ਅਨੀਮੀਆ ਵੀ ਹੋ ਸਕਦਾ ਹੈ।
ਇਸ ਦੀ ਕਮੀ ਨਾਲ ਸਾਡੇ ਸਰੀਰ ਵਿਚ ਆਕਸੀਜਨ ਦਾ ਸਹੀ ਪ੍ਰਵਾਹ ਨਹੀਂ ਹੁੰਦਾ। ਜਿਸ ਕਾਰਨ ਸਾਡਾ ਸਰੀਰ ਟੁੱਟਣ ਲੱਗਦਾ ਹੈ।
ਵਿਟਾਮਿਨ ਬੀ12 ਦੀ ਕਮੀ ਨਸਾਂ ਦੀ ਕਮਜ਼ੋਰੀ ਦਾ ਵੀ ਕਾਰਨ ਬਣਦੀ ਹੈ। ਨਸਾਂ ਨੂੰ ਸਿਹਤਮੰਦ ਤੇ ਮਜ਼ਬੂਤ ਬਣਾਉਣ ਲਈ ਸਾਡੇ ਸਰੀਰ ਨੂੰ ਵਿਟਾਮਿਨ ਬੀ12 ਦੀ ਲੋੜ ਪੈਂਦੀ ਹੈ। ਇਸ ਕਾਰਨ ਹੱਥਾਂ-ਪੈਰਾਂ ਨਾਲ ਕੋਈ ਕੰਮ ਕਰਨ ਵਿਚ ਸਮੱਸਿਆ ਆਉਂਦੀ ਹੈ।
3. ਸਿਰਦਰਦ ਅਤੇ ਚੱਕਰ ਆਉਣਾ- ਇਹ ਵਿਟਾਮਿਨ ਸਰੀਰ ‘ਚ ਖੂਨ ਦੀ ਮਾਤਰਾ ਵਧਾਉਣ ‘ਚ ਮਦਦ ਕਰਦਾ ਹੈ। ਜੇਕਰ ਸਰੀਰ ਵਿੱਚ ਵਿਟਾਮਿਨ ਬੀ-12 ਦੀ ਕਮੀ ਹੈ, ਤਾਂ ਤੁਸੀਂ ਅਨੀਮੀਆ ਤੋਂ ਪੀੜਤ ਹੋ ਸਕਦੇ ਹੋ। ਘੱਟ ਬਲੱਡ ਪ੍ਰੈਸ਼ਰ ਕਾਰਨ ਸਿਰ ਦਰਦ ਅਤੇ ਚੱਕਰ ਆਉਣ ਦੀ ਸਮੱਸਿਆ ਵਧ ਜਾਂਦੀ ਹੈ।
4. ਪੈਰਾਂ ਦੀਆਂ ਉਂਗਲਾਂ ‘ਚ ਦਰਦ ਅਤੇ ਝਰਨਾਹਟ- ਇਸ ਵਿਟਾਮਿਨ ਦੀ ਕਮੀ ਨਾਲ ਨਸਾਂ ‘ਚ ਸਮੱਸਿਆ ਹੋ ਸਕਦੀ ਹੈ, ਜਿਸ ਕਾਰਨ ਹੱਥਾਂ-ਪੈਰਾਂ ‘ਚ ਝਰਨਾਹਟ ਅਤੇ ਦਰਦ ਮਹਿਸੂਸ ਹੋ ਸਕਦਾ ਹੈ।
5. ਮਾਨਸਿਕ ਸਿਹਤ ‘ਤੇ ਅਸਰ- ਜੇਕਰ ਤੁਹਾਡੇ ਸਰੀਰ ‘ਚ ਇਸ ਵਿਟਾਮਿਨ ਦੀ ਕਮੀ ਹੈ ਤਾਂ ਦਿਮਾਗ ‘ਤੇ ਵੀ ਅਸਰ ਪੈਂਦਾ ਹੈ। ਵਿਟਾਮਿਨ ਬੀ-12 ਦੀ ਕਮੀ ਕਾਰਨ ਭੁੱਲਣ ਦੀ ਸਮੱਸਿਆ ਸਭ ਤੋਂ ਆਮ ਸਮੱਸਿਆ ਹੈ।
ਇਹ ਵੀ ਪੜ੍ਹੋ…ਔਰਤਾਂ ਲਈ ਰਾਮਬਾਣ ਹੈ ਕੱਚਾ ਪਪੀਤਾ, 1 ਨਹੀਂ ਸਗੋਂ 7 ਬਿਮਾਰੀਆਂ ਕਰਦਾ ਹੈ ਠੀਕ
ਵਿਟਾਮਿਨ ਬੀ 12 ਦੀ ਕਮੀ ਕਿਵੇਂ ਪੂਰੀ ਕਰੀਏ ? –
ਵਿਟਾਮਿਨ ਬੀ12 ਨਾਲ ਭਰਪੂਰ ਡੇਅਰੀ ਉਤਪਾਦ- ਵਿਟਾਮਿਨ ਬੀ12 ਦੁੱਧ, ਪਨੀਰ, ਦਹੀਂ ਆਦਿ ਵਿੱਚ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਇਸ ਲਈ ਇਸਦੀ ਕਮੀ ਨੂੰ ਪੂਰਾ ਕਰਨ ਲਈ, ਤੁਹਾਨੂੰ ਆਪਣੀ ਖੁਰਾਕ ਵਿੱਚ ਡੇਅਰੀ ਉਤਪਾਦਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਅੰਡੇ ਅਤੇ ਮੀਟ- ਚਿਕਨ ਅਤੇ ਆਂਡੇ ਵਿੱਚ ਵਿਟਾਮਿਨ ਬੀ12 ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ।
ਬ੍ਰੋਕਲੀ- ਬ੍ਰੋਕਲੀ ‘ਚ ਵਿਟਾਮਿਨ ਬੀ12 ਵੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵਿਟਾਮਿਨ ਕੇ ਦਾ ਵੀ ਵਧੀਆ ਸਰੋਤ ਹੈ।
ਮੱਛੀ- ਸੈਲਮਨ ਅਤੇ ਟੂਨਾ ਵਰਗੀਆਂ ਮੱਛੀਆਂ ਵਿੱਚ ਵਿਟਾਮਿਨ ਬੀ12 ਪਾਇਆ ਜਾਂਦਾ ਹੈ।
One thought on “ਕੀ ਤੁਸੀਂ ਵੀ ਭੁੱਲਣ ਲੱਗੇ ਹੋ ਛੋਟੀਆਂ-ਛੋਟੀਆਂ ਚੀਜ਼ਾਂ ? ਹੋ ਸਕਦੀ ਹੈ ਇਸ ਵਿਟਾਮਿਨ ਦੀ ਕਮੀ”