ਰਾਤ ਨੂੰ ਵਾਰ – ਵਾਰ ਸੁੱਕਦਾ ਹੈ ਗਲਾ ? ਸਾਵਧਾਨ ! ਹੋ ਸਕਦਾ ਹੈ ਇਸ ਬਿਮਾਰੀ ਦੀ ਨਿਸ਼ਾਨੀ
ਕੁਝ ਲੋਕਾਂ ਨੂੰ ਅਕਸਰ ਸੌਣ ਤੋਂ ਪਹਿਲਾਂ ਜਾਂ ਅੱਧੀ ਰਾਤ ਨੂੰ ਪਾਣੀ ਪੀਣ ਦੀ ਆਦਤ ਹੁੰਦੀ ਹੈ। ਕੁਝ ਲੋਕ ਵਾਰ-ਵਾਰ ਨੀਂਦ ਤੋਂ ਜਾਗ ਕੇ ਪਾਣੀ ਪੀਂਦੇ ਹਨ। ਦਰਅਸਲ, ਰਾਤ ਨੂੰ ਗਲਾ ਸੁੱਕਣਾ ਨਾਰਮਲ ਹੋ ਸਕਦਾ ਹੈ ਜੇਕਰ ਤੁਸੀਂ ਕਾਫੀ ਸਮੇਂ ਤੋਂ ਪਾਣੀ ਨਹੀਂ ਪੀਤਾ। ਪਰ ਜੇਕਰ ਤੁਹਾਡੇ ਨਾਲ ਅਜਿਹਾ ਵਾਰ ਵਾਰ ਹੋ ਰਿਹਾ ਹੈ ਤਾਂ ਇਹ ਆਮ ਨਹੀਂ। ਰੋਜ਼ ਰੋਜ਼ ਰਾਤ ਨੂੰ ਗਲੇ ਦਾ ਸੁੱਕਣਾ ਕੁਝ ਬਿਮਾਰੀਆਂ ਜਾਂ ਸਿਹਤ ਸਮੱਸਿਆਵਾਂ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਵੀ ਰਾਤ ਨੂੰ ਗਲੇ ਦੇ ਸੁੱਕਣ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।ਅਜਿਹਾ ਕਰਨਾ ਤੁਹਾਡੇ ਲਈ ਖ਼ਤਰਾ ਵੀ ਪੈਦਾ ਕਰ ਸਕਦਾ ਹੈ। ਇਸ ਲਈ, ਤੁਹਾਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਰਾਤ ਨੂੰ ਗਲਾ ਸੁੱਕਣਾ ਕਿਸ ਬਿਮਾਰੀ ਦੀ ਨਿਸ਼ਾਨੀ ਹੈ। ਅੱਜ ਇਸ ਆਰਟੀਕਲ ਵਿਚ ਅਸੀਂ ਤੁਹਾਨੂੰ ਗਲੇ ਦੇ ਸੁੱਕਣ ਦੇ ਕੁਝ ਕਾਰਨਾਂ ਬਾਰੇ ਦੱਸਣ ਜਾ ਰਹੇ ਹਾਂ।
ਸ਼ੂਗਰ
ਵਾਰ-ਵਾਰ ਪਿਆਸ ਲੱਗਣਾ ਅਤੇ ਗਲਾ ਸੁੱਕਣਾ ਸ਼ੂਗਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ। ਇਸ ਤੋਂ ਇਲਾਵਾ ਜੇਕਰ ਤੁਸੀਂ ਵਾਰ-ਵਾਰ ਪਿਸ਼ਾਬ ਕਰਨ ਜਾ ਰਹੇ ਹੋ ਜਾਂ ਤੁਸੀਂ ਬਹੁਤ ਥਕਾਵਟ ਮਹਿਸੂਸ ਕਰ ਰਹੇ ਹੋ, ਤਾਂ ਤੁਹਾਨੂੰ ਜਲਦੀ ਤੋਂ ਜਲਦੀ ਬਲੱਡ ਸ਼ੂਗਰ ਟੈਸਟ ਕਰਵਾਉਣਾ ਚਾਹੀਦਾ ਹੈ।
ਖੁਸ਼ਕ ਮੂੰਹ
ਰਾਤ ਨੂੰ ਸੁੱਕੇ ਗਲੇ ਦਾ ਇੱਕ ਕਾਰਨ ਥੁੱਕ ਦਾ ਘੱਟ ਉਤਪਾਦਨ ਹੈ। ਜੇਕਰ ਤੁਹਾਡੇ ਮੂੰਹ ਵਿੱਚ ਲਾਰ ਪੈਦਾ ਨਹੀਂ ਹੁੰਦੀ ਹੈ, ਤਾਂ ਤੁਹਾਡਾ ਮੂੰਹ ਖੁਸ਼ਕ ਰਹਿੰਦਾ ਹੈ ਅਤੇ ਤੁਹਾਨੂੰ ਵਾਰ-ਵਾਰ ਪਿਆਸ ਮਹਿਸੂਸ ਹੁੰਦੀ ਹੈ। ਇਹ ਕੁਝ ਦਵਾਈਆਂ ਦੇ ਮਾੜੇ ਪ੍ਰਭਾਵਾਂ ਕਾਰਨ ਵੀ ਹੋ ਸਕਦਾ ਹੈ।
ਸਲੀਪ ਐਪਨੀਆ
ਜੇਕਰ ਤੁਸੀਂ ਸੌਂਦੇ ਸਮੇਂ ਮੂੰਹ ਖੋਲ੍ਹ ਕੇ ਸੌਂਦੇ ਹੋ, ਜਾਂ ਘੁਰਾੜੇ ਲੈਂਦੇ ਹੋ, ਤਾਂ ਤੁਹਾਨੂੰ ਫਿਰ ਵੀ ਸੁੱਕੇ ਗਲੇ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਇੱਕ ਗੰਭੀਰ ਸਮੱਸਿਆ ਹੋ ਸਕਦੀ ਹੈ। ਅਜਿਹੇ ‘ਚ ਤੁਹਾਨੂੰ ਇਸ ਦੇ ਲਈ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।
ਇਹ ਵੀ ਪੜ੍ਹੋ…Greatest Inventions of All Time: ਆਖਿਰ ਕਿਸਨੇ ਬਣਾਈਆਂ Traffic Lights ?
ਸਾਈਨਸ
ਮੂੰਹ ਖੋਲ੍ਹ ਕੇ ਸੌਣ ਨਾਲ ਗਲੇ ਵਿੱਚ ਖੁਸ਼ਕੀ ਮਹਿਸੂਸ ਹੁੰਦੀ ਹੈ।ਪਰ ਤੁਹਾਨੂੰ ਦੱਸ ਦਈਏ ਕਿ ਸਾਈਨਸ ਤੋਂ ਪੀੜਤ ਲੋਕ ਰਾਤ ਨੂੰ ਮੂੰਹ ਖੋਲ੍ਹ ਕੇ ਸਾਹ ਲੈਂਦੇ ਜਿਸ ਕਾਰਨ ਉਨ੍ਹਾਂ ਦਾ ਗਲਾ ਸੁੱਕਣ ਲਗਦਾ ਹੈ।
ਡੀਹਾਈਡਰੇਸ਼ਨ
ਰਾਤ ਨੂੰ ਗਲਾ ਸੁੱਕਣ ਦਾ ਮੁੱਖ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਜੇਕਰ ਤੁਸੀਂ ਦਿਨ ‘ਚ ਜ਼ਿਆਦਾ ਪਾਣੀ ਨਹੀਂ ਪੀਂਦੇ ਹੋ ਤਾਂ ਤੁਹਾਡਾ ਸਰੀਰ ਡੀਹਾਈਡ੍ਰੇਟ ਹੋ ਜਾਂਦਾ ਹੈ। ਮਾਨਸਿਕ ਤਣਾਅ ਅਤੇ ਚਿੰਤਾ ਵੀ ਡੀਹਾਈਡਰੇਸ਼ਨ ਦਾ ਕਾਰਨ ਬਣਦੀ ਹੈ। ਬੰਦ ਨੱਕ ਜਾਂ ਐਲਰਜੀ ਕਾਰਨ ਮੂੰਹ ਰਾਹੀਂ ਸਾਹ ਲੈਣਾ ਵੀ ਰਾਤ ਨੂੰ ਵਾਰ-ਵਾਰ ਗਲਾ ਸੁਕਾ ਸਕਦਾ ਹੈ। ਇਸ ਤੋਂ ਇਲਾਵਾ ਜਦੋਂ ਤੁਹਾਡੇ ਪੇਟ ਦਾ ਐਸਿਡ ਗਲੇ ਤੱਕ ਪਹੁੰਚ ਜਾਂਦਾ ਹੈ ਤਾਂ ਤੁਹਾਨੂੰ ਗਲੇ ਸੁੱਕਣ ਵਰਗੀ ਸਮੱਸਿਆ ਵੀ ਹੋ ਸਕਦੀ ਹੈ। ਜਲਣ ਦੀ ਭਾਵਨਾ ਵੀ ਹੋ ਸਕਦੀ ਹੈ। ਅਜਿਹੇ ‘ਚ ਤੁਹਾਨੂੰ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਇਹ ਵੀ ਪੜ੍ਹੋ…ਕਿਵੇਂ ਪੈਦਾ ਕਰੀਏ ਬੱਚਿਆਂ ਵਿੱਚ ਪੌਸ਼ਟਿਕ ਭੋਜਨ ਖਾਣ ਦੀ ਆਦਤ ? ਜਾਣੋ ਖਾਸ ਟਿਪਸ
ਗਲਾ ਸੁੱਕਣ ਤੋਂ ਬਚਾਅ – ਜੇਕਰ ਉਪਰੋਕਤ ਬਿਮਾਰੀਆਂ ਨਾਲ ਤੁਸੀਂ ਪੀੜਿਤ ਨਹੀਂ ਹੋ ਤਾਂ ਰਾਤ ਨੂੰ ਗਲਾ ਸੁੱਕਣ ਤੋਂ ਬਚਾਅ ਲਈ ਕੁਝ ਟਿਪਸ ਦੱਸੇ ਗਏ ਹਨ…
1. ਇਸ ਤੋਂ ਬਚਣ ਦਾ ਸਭ ਤੋਂ ਬਿਹਤਰ ਉਪਾਅ ਇਹ ਹੈ ਕਿ ਤੁਸੀਂ ਭਰਪੂਰ ਕੋਸਾ ਪਾਣੀ ਪੀਓ। ਹੋ ਸਕੇ ਤਾਂ ਦਿਨ ਭਰ ’ਚ ਘੱਟ ਤੋਂ ਘੱਟ 1-2 ਗਰਮ ਪਾਣੀ ਜ਼ਰੂਰ ਪੀਓ। ਭੋਜਨ ਕਰਨ ਤੋਂ ਘੱਟ ਤੋਂ ਘੱਟ 30 ਮਿੰਟ ਬਾਅਦ ਹੀ ਪਾਣੀ ਪੀਓ।
2. ਤੰਬਾਕੂ, ਸਿਗਰੇਟ ਆਦਿ ਦੀ ਆਦਤ ਤੋਂ ਜਿੰਨਾ ਹੋ ਸਕੇ ਪਰਹੇਜ਼ ਕਰੋ।
3. ਨਾਲ ਹੀ ਜ਼ਿਆਦਾ ਮਸਾਲੇਦਾਰ ਭੋਜਨ, ਆਇਲੀ ਫੂਡਸ, ਜ਼ਿਆਦਾ ਵਸਾ ਵਾਲੇ ਆਹਾਰ ਅਤੇ ਕੈਫੀਨ ਤੋਂ ਦੂਰ ਰਹੋ। ਨਾਲ ਹੀ ਅਜਿਹਾ ਭੋਜਨ ਨਾ ਖਾਓ, ਜਿਸ ਨਾਲ ਢਿੱਡ ’ਚ ਐਸਿਡ ਬਣੇ। ਖੁਰਾਕ ’ਚ ਹਰੀਆਂ ਸਬਜ਼ੀਆਂ, ਸੂਪ, ਜੂਸ, ਫ਼ਲ ਆਦਿ ਸ਼ਾਮਲ ਕਰੋ।
4. ਭਾਰ ਨੂੰ ਕੰਟਰੋਲ ’ਚ ਰੱਖੋ ਕਿਉਂਕਿ ਉਸ ਨਾਲ ਢਿੱਡ ’ਚ ਦਬਾਅ ਪੈਂਦਾ ਹੈ ਅਤੇ ਐਸਿਡ ਭੋਜਨ ਨਲੀ ’ਚ ਚਲਾ ਜਾਂਦਾ ਹੈ ਜਿਸ ਨਾਲ ਗਲਾ ਸੁੱਕਣਾ, ਸੀਨੇ ’ਚ ਸੜਨ, ਉਲਟੀ ਵਰਗਾ ਮਨ ਹੋ ਸਕਦਾ ਹੈ।
5. ਇਕ ਵਾਰੀ ਢਿੱਡ ਭਰ ਕੇ ਖਾਣਾ ਖਾਣ ਦੀ ਬਜਾਏ ਹੌਲੀ-ਹੌਲੀ ਛੋਟੇ ਮੀਲਸ ਲਓ। ਇਸ ਨਾਲ ਭੋਜਨ ਆਸਾਨੀ ਨਾਲ ਪਚ ਜਾਵੇਗਾ ਅਤੇ ਐਸਿਡ ਬਣਨ ਦੀ ਸਮੱਸਿਆ ਨਹੀਂ ਹੋਵੇਗੀ।
6. ਸਰੀਰਿਕ ਗਤੀਵਿਧੀ ਵੀ ਜ਼ਿਆਦਾ ਕਰੋ ਤਾਂ ਜੋ ਭੋਜਨ ਪਚ ਸਕੇ। ਭੋਜਨ ਖਾਣ ਤੋਂ ਬਾਅਦ ਤੁਰੰਤ ਨਹੀਂ ਸੌਣਾ ਚਾਹੀਦਾ।
(Disclaimer : ਇਹ ਲੇਖ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ। ਅਜਿਹੀ ਕਿਸੇ ਵੀ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ।)
One thought on “ਰਾਤ ਨੂੰ ਵਾਰ – ਵਾਰ ਸੁੱਕਦਾ ਹੈ ਗਲਾ ? ਸਾਵਧਾਨ ! ਹੋ ਸਕਦਾ ਹੈ ਇਸ ਬਿਮਾਰੀ ਦੀ ਨਿਸ਼ਾਨੀ”