ਜਾਣੋ ਸੁੱਕੇ ਮੇਵੇ ਖਾਣ ਦੇ ਫਾਇਦੇ, ਸਰਦੀਆਂ ‘ਚ ਰੋਜ਼ਾਨਾ ਖੁਰਾਕ ‘ਚ ਕਰੋ ਸ਼ਾਮਿਲ

Share:

ਡਰਾਈ ਫਰੂਟਸ ਖਾਣਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਈ ਲਾਭ ਮਿਲਦੇ ਹਨ। ਪਰ ਸਰਦੀਆਂ ਦੇ ਮੌਸਮ ‘ਚ ਡਰਾਈ ਫਰੂਟਸ ਨੂੰ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ ਅਤੇ ਸਰੀਰ ਨੂੰ ਗਰਮ ਰੱਖਣ ‘ਚ ਮਦਦ ਮਿਲਦੀ ਹੈ।

ਸਰਦੀਆਂ ਦੇ ਮੌਸਮ ‘ਚ ਇਨ੍ਹਾਂ ਡਰਾਈ ਫਰੂਟਸ ਨੂੰ ਬਣਾਓ ਆਪਣੀ ਖੁਰਾਕ ਦਾ ਹਿੱਸਾ:

ਕਾਜੂ: ਕਾਜੂ ‘ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਸ਼ੂਗਰ ਘਟ ਹੁੰਦੀ ਹੈ। ਇਸ ‘ਚ ਸਿਹਤਮੰਦ ਫੈਟ ਵੀ ਪਾਏ ਜਾਂਦੇ ਹਨ। ਇਨ੍ਹਾਂ ਗੁਣਾ ਕਾਰਨ ਦਿਲ ਨੂੰ ਸਿਹਤਮੰਦ ਰੱਖਣ ‘ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ ਸਟ੍ਰੋਕ, ਸ਼ੂਗਰ ਅਤੇ ਭਾਰ ਘਟ ਕਰਨ ‘ਚ ਵੀ ਮਦਦ ਮਿਲਦੀ ਹੈ। ਇਸ ਲਈ ਕਾਜੂ ਨੂੰ ਆਪਣੀ ਖੁਰਾਕ ਦਾ ਜ਼ਰੂਰ ਹਿੱਸਾ ਬਣਾਓ।

ਸੌਗੀ: ਸੌਗੀ ਫਾਈਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਪਾਚਨ ਕਿਰੀਆ ਨੂੰ ਸੁਧਾਰਨ ‘ਚ ਮਦਦ ਮਿਲਦੀ ਹੈ। ਸੌਗੀ ‘ਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ ਅਤੇ ਪੇਟ ਨਾਲ ਜੁੜੀਆਂ ਕਈ ਸਿਹਤ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।

ਇਹ ਵੀ ਪੜ੍ਹੋ…ਗਾਜਰ ਖਾਣ ਦੇ ਜ਼ਬਰਦਸਤ ਫਾਇਦੇ, ਅੱਜ ਤੋਂ ਹੀ ਆਪਣੀ ਡਾਈਟ ‘ਚ ਕਰੋ ਸ਼ਾਮਿਲ

ਖਜੂਰ: ਖਜੂਰ ‘ਚ ਐਂਟੀ ਆਕਸੀਡੈਂਟ ਗੁਣ ਪਾਏ ਜਾਂਦੇ ਹਨ। ਖਜੂਰ ਖਾਣਾ ਦਿਮਾਗ ਲਈ ਫਾਇਦੇਮੰਦ ਹੁੰਦਾ ਹੈ। ਇਸ ‘ਚ ਐਂਟੀਆਕਸੀਡੈਂਟ ਗੁਣ ਹੋਣ ਕਰਕੇ ਇਸਨੂੰ ਚਮੜੀ ਲਈ ਵੀ ਫਾਇਦੇਮੰਦ ਮੰਨਿਆਂ ਜਾਂਦਾ ਹੈ। ਖਜੂਰ ‘ਚ ਫਾਈਬਰ ਦੀ ਮਾਤਰਾ ਵੀ ਪਾਈ ਜਾਂਦੀ ਹੈ, ਜਿਸ ਨਾਲ ਦਿਲ ਨੂੰ ਸਿਹਤਮੰਦ ਰੱਖਣ ਅਤੇ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ ‘ਚ ਮਦਦ ਮਿਲਦੀ ਹੈ।

ਅਖਰੋਟ: ਅਖਰੋਟ ‘ਚ ਓਮੇਗਾ-3 ਪਾਇਆ ਜਾਂਦਾ ਹੈ। ਇਸ ਨਾਲ ਕੋਲੇਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ ਅਤੇ ਦਿਲ ਸਿਹਤਮੰਦ ਰਹਿੰਦਾ ਹੈ। ਇਸਦੇ ਨਾਲ ਹੀ ਅਖਰੋਟ ਖਾਣ ਨਾਲ ਪਾਚਨ ਕਿਰਿਆ ਵੀ ਸਿਹਤਮੰਦ ਰਹਿੰਦੀ ਹੈ।

ਬਾਦਾਮ: ਬਾਦਾਮ ਖਾਣ ਨਾਲ ਸਰੀਰ ਨੂੰ ਗਰਮੀ ਮਿਲਦੀ ਹੈ। ਇਸਦੇ ਨਾਲ ਹੀ ਬਲੱਡ ਪ੍ਰੈਸ਼ਰ ਅਤੇ ਖਰਾਬ ਕੋਲੇਸਟ੍ਰੋਲ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਭਾਰ ਘੱਟ ਕਰਨਾ ਚਾਹੁੰਦੇ ਹੋ, ਤਾਂ ਵੀ ਬਾਦਾਮ ਖਾਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਮਿਲਦੀ ਹੈ।

(Disclaimer : ਇਹ ਲੇਖ ਸਿਰਫ਼ ਆਮ ਜਾਣਕਾਰੀ ਪ੍ਰਦਾਨ ਕਰਦਾ ਹੈ। ਅਜਿਹੀ ਕਿਸੇ ਵੀ ਜਾਣਕਾਰੀ ‘ਤੇ ਕਾਰਵਾਈ ਕਰਨ ਤੋਂ ਪਹਿਲਾਂ, ਕਿਰਪਾ ਕਰਕੇ ਡਾਕਟਰ ਦੀ ਸਲਾਹ ਲਓ।)

3 thoughts on “ਜਾਣੋ ਸੁੱਕੇ ਮੇਵੇ ਖਾਣ ਦੇ ਫਾਇਦੇ, ਸਰਦੀਆਂ ‘ਚ ਰੋਜ਼ਾਨਾ ਖੁਰਾਕ ‘ਚ ਕਰੋ ਸ਼ਾਮਿਲ

  1. Thông tin cá nhân của người chơi được bảo mật với bất kỳ bên thứ ba nào khi không có sự đồng ý của bạn. 188v an toàn không Mọi dữ liệu người dùng cung cấp khi đăng ký tài khoản hoặc thực hiện giao dịch đều được lưu trữ an toàn chỉ được sử dụng cho mục đích duy nhất là phục vụ khách hàng tốt hơn. TONY03-02

Leave a Reply

Your email address will not be published. Required fields are marked *

Modernist Travel Guide All About Cars