Movie Review : ‘ਸਕਾਈ ਫੋਰਸ’ 1965 ਦੀ ਜੰਗ ਤੇ ਆਧਾਰਿਤ ਸੱਚੀ ਕਹਾਣੀ

ਜੰਗ ਤੇ ਫਿਲਮਾਂ ਬਣਾਉਣਾ ਹਮੇਸ਼ਾ ਹੀ ਸਿਨੇਮਾ ਵਾਲਿਆਂ ਦਾ ਪਸੰਦੀਦਾ ਵਿਸ਼ਾ ਰਿਹਾ ਹੈ। ਪਰ ਹੁਣ ਤੱਕ ਬਣੀਆਂ ਜ਼ਿਆਦਾਤਰ ਜੰਗੀ ਫ਼ਿਲਮਾਂ ਦਾ ਪਿਛੋਕੜ 1971 ਦੀ ਭਾਰਤ-ਪਾਕਿਸਤਾਨ ਜੰਗ ਹੀ ਰਿਹਾ ਹੈ। ਫਿਲਮ ‘ਸਕਾਈ ਫੋਰਸ’ ‘ਚ ਪਹਿਲੀ ਵਾਰ 1965 ਦੀ ਭਾਰਤ-ਪਾਕਿਸਤਾਨ ਜੰਗ ਨਾਲ ਜੁੜੀ ਸੱਚੀ ਕਹਾਣੀ ਨੂੰ ਵੱਡੇ ਪਰਦੇ ‘ਤੇ ਦਿਖਾਇਆ ਗਿਆ ਹੈ।
‘ਸਕਾਈ ਫੋਰਸ’ ਦੀ ਕਹਾਣੀ
ਫਿਲਮ ‘ਸਕਾਈ ਫੋਰਸ’ ਸਕੁਐਡਰਨ ਲੀਡਰ ਟੀ ਵਿਜੇ (ਵੀਰ ਪਹਾੜੀਆ) ਦੇ ਸਰਵਉੱਚ ਬਲੀਦਾਨ ਦੀ ਕਹਾਣੀ ‘ਤੇ ਆਧਾਰਿਤ ਹੈ। 1965 ਦੀ ਭਾਰਤ-ਪਾਕਿ ਜੰਗ ਦੌਰਾਨ, ਪਾਕਿਸਤਾਨ ਨੇ ਅਮਰੀਕਾ ਤੋਂ ਪ੍ਰਾਪਤ ਐਡਵਾਂਸ ਲੜਾਕੂ ਜਹਾਜ਼ਾਂ ਨਾਲ ਭਾਰਤੀ ਹਵਾਈ ਸੈਨਾ ਦੇ ਟਿਕਾਣਿਆਂ ‘ਤੇ ਹਮਲਾ ਕਰਕੇ ਭਾਰੀ ਨੁਕਸਾਨ ਪਹੁੰਚਾਇਆ। ਵਿੰਗਕਮਾਂਡਰ ਕੋ ਆਹੂਜਾ (ਅਕਸ਼ੈ ਕੁਮਾਰ) ਨੂੰ ਆਪਣੀ ਟੀਮ ਨਾਲ ਜਵਾਬੀ ਹਮਲੇ ਦੀ ਜ਼ਿੰਮੇਵਾਰੀ ਮਿਲਦੀ ਹੈ।
ਹਾਲਾਂਕਿ, ਉਸ ਸਮੇਂ ਦੌਰਾਨ ਭਾਰਤੀ ਹਵਾਈ ਸੈਨਾ ਕੋਲ ਪਾਕਿਸਤਾਨ ਦੇ ਐਡਵਾਂਸਡ ਲੜਾਕੂ ਜਹਾਜ਼ਾਂ ਦੇ ਮੁਕਾਬਲੇ ਘੱਟ ਸ਼ਕਤੀਸ਼ਾਲੀ ਲੜਾਕੂ ਜਹਾਜ਼ ਸਨ। ਇਸ ਦੇ ਬਾਵਜੂਦ ਵਿੰਗ ਕਮਾਂਡਰ ਆਹੂਜਾ ਅਤੇ ਉਨ੍ਹਾਂ ਦੀ ਟੀਮ ਨੇ ਬਹੁਤ ਤਾਕਤਵਰ ਮੰਨੇ ਜਾਂਦੇ ਸਰਗੋਧਾ ਏਅਰਬੇਸ ‘ਤੇ ਅਚਾਨਕ ਹਮਲਾ ਕਰਕੇ ਕਈ ਲੜਾਕੂ ਜਹਾਜ਼ਾਂ ਨੂੰ ਤਬਾਹ ਕਰ ਦਿੱਤਾ ਗਿਆ। ਇਸ ਮਿਸ਼ਨ ਦੌਰਾਨ ਸਕੁਐਡਰਨ ਲੀਡਰ ਟੀ ਵਿਜੇ ਬੇਸ ‘ਤੇ ਵਾਪਸ ਨਹੀਂ ਪਰਤੇ। ਉਨ੍ਹਾਂ ਦੇ ਜਹਾਜ਼ ਦੇ ਤਬਾਹ ਹੋਣ ਦੀਆਂ ਖ਼ਬਰਾਂ ਆਈਆਂ, ਪਰ ਟੀ ਵਿਜੇ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਇਸ ਸਫਲ ਮਿਸ਼ਨ ਲਈ ਵਿੰਗ ਕਮਾਂਡਰ ਆਹੂਜਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਵੀਰਤਾ ਪਦਕ ਨਾਲ ਸਨਮਾਨਿਤ ਕੀਤਾ ਗਿਆ, ਪਰ ਉਹ ਆਪਣੇ ਸਾਥੀ ਟੀ ਵਿਜੇ ਨੂੰ ਭੁੱਲ ਨਾ ਸਕੇ ਅਤੇ ਉਨ੍ਹਾਂ ਦੀ ਭਾਲ ਜਾਰੀ ਰੱਖੀ। ਵਿੰਗ ਕਮਾਂਡਰ ਆਹੂਜਾ ਆਪਣੇ ਸਾਥੀ ਪਾਇਲਟ ਦੀ ਬਹਾਦਰੀ ਨੂੰ ਕਿਵੇਂ ਪਹਿਚਾਣ ਅਤੇ ਮਾਨਤਾ ਦਵਾਉਂਦੇ ਹਨ ਇਹ ਜਾਨਣ ਲਈ ਤੁਹਾਨੂੰ ਸਿਨੇਮਾਘਰਾਂ ਵਿੱਚ ਜਾਣਾ ਪਏਗਾ।
‘ਸਕਾਈ ਫੋਰਸ’ ਫਿਲਮ ਰਿਵਿਊ
ਫਿਲਮ ਨਿਰਦੇਸ਼ਕ ਅਭਿਸ਼ੇਕ, ਅਨਿਲ ਕਪੂਰ ਅਤੇ ਸੰਦੀਪ ਕੇਵਲਾਨੀ ਦੀ ਜੋੜੀ ਨੇ ਇੱਕ ਸਿਪਾਹੀ ਦੀ ਅਥਾਹ ਹਿੰਮਤ ਅਤੇ ਕੁਰਬਾਨੀ ਦੀ ਅਸਲ ਕਹਾਣੀ ‘ਤੇ ਆਧਾਰਿਤ ਸ਼ਾਨਦਾਰ ਫਿਲਮ ਬਣਾਈ ਹੈ। ਫਿਲਮ ਦੀ ਕਹਾਣੀ ਸੰਦੀਪ ਕੇਵਲਾਨੀ ਨੇ ਆਪਣੇ ਸਾਥੀ ਲੇਖਕਾਂ ਨਾਲ ਮਿਲ ਕੇ ਲਿਖੀ ਹੈ। ਫਿਲਮ ਬਿਨਾਂ ਕਿਸੇ ਬੇਲੋੜੀ ਭੂਮਿਕਾ ਦੇ ਸਿੱਧੀ ਮੁੱਦੇ ਤੇ ਆ ਜਾਂਦੀ ਹੈ ਅਤੇ ਸ਼ੁਰੂਆਤ ‘ਚ ਹੀ ਦਰਸ਼ਕਾਂ ਨੂੰ ਨਾਲ ਬੰਨ ਲੈਂਦੀ ਹੈ। ਇੰਟਰਵਲ ਤੋਂ ਪਹਿਲਾਂ ਨਿਰਦੇਸ਼ਕ ਤੁਹਾਨੂੰ ਕਹਾਣੀ ਦੇ ਪਿਛੋਕੜ ਤੋਂ ਜਾਣੂ ਕਰਵਾਉਂਦੇ ਹਨ। ਜਦੋਂ ਕਿ ਦੂਜੇ ਅੱਧ ਵਿੱਚ ਕਹਾਣੀ ਦਿਲਚਸਪ ਮੋੜ ਲੈਂਦੀ ਹੈ। ਫਿਲਮ ਦਾ ਕਲਾਈਮੈਕਸ ਕਾਫੀ ਪ੍ਰਭਾਵਸ਼ਾਲੀ ਹੈ। ਇਸ ਦੇ ਬਾਵਜੂਦ, ਕਿਉਂਕਿ ਇਹ ਇੱਕ ਅਸਲ ਕਹਾਣੀ ‘ਤੇ ਅਧਾਰਤ ਹੈ, ਬਹੁਤ ਸਾਰੇ ਲੋਕਾਂ ਨੂੰ ਪਹਿਲਾਂ ਹੀ ਫਿਲਮ ਦਾ ਅੰਤ ਪਤਾ ਹੁੰਦਾ ਹੈ, ਫਿਰ ਵੀ ਨਿਰਦੇਸ਼ਕ ਦਰਸ਼ਕਾਂ ਨੂੰ ਅੰਤ ਤੱਕ ਬੰਨੀ ਰੱਖਣ ਵਿੱਚ ਕਾਮਯਾਬ ਰਿਹਾ ਹੈ। ਲਗਭਗ ਦੋ ਘੰਟੇ ਦੀ ਇਸ ਫਿਲਮ ਦੀ ਮਜ਼ਬੂਤ ਕਹਾਣੀ ਅਤੇ ਸਕਰੀਨਪਲੇਅ ਕਾਰਨ ਇਹ ਤੁਹਾਨੂੰ ਕਿਤੇ ਵੀ ਬੋਰ ਨਹੀਂ ਕਰਦੀ।
ਇੰਟਰਵਲ ਤੋਂ ਪਹਿਲਾਂ ਤੁਹਾਨੂੰ ਕੁਝ ਸੀਨ ਬੋਰ ਲੱਗ ਸਕਦੇ ਹਨ, ਪਰ ਦੂਜਾ ਅੱਧ ਬਹੁਤ ਵਧੀਆ ਹੈ। ਖਾਸ ਗੱਲ ਇਹ ਹੈ ਕਿ ਕਿਉਂਕਿ ਇਹ ਫਿਲਮ ਪੂਰੀ ਤਰ੍ਹਾਂ ਜੰਗ ‘ਤੇ ਆਧਾਰਿਤ ਨਹੀਂ ਹੈ, ਇਹ ਤੁਹਾਨੂੰ ਰੋਮਾਂਚ ਦਿੰਦੀ ਹੈ, ਉਥੇ ਹੀ ਸ਼ਹੀਦ ਸੈਨਿਕ ਦੀ ਭਾਵੁਕ ਕਹਾਣੀ ਤੁਹਾਡੀਆਂ ਅੱਖਾਂ ‘ਚ ਹੰਝੂ ਵੀ ਲੈ ਆਉਂਦੀ ਹੈ। ਫਿਲਮ ਦੀ ਸਿਨੇਮੈਟੋਗ੍ਰਾਫੀ ਕਾਫੀ ਦਮਦਾਰ ਹੈ, ਉੱਥੇ ਹੀ ਵੀਐਫਐਕਸ ਦੀ ਮਦਦ ਨਾਲ ਉਸ ਦੌਰ ਨੂੰ ਖੂਬਸੂਰਤੀ ਨਾਲ ਕਰੀਏਟ ਕੀਤਾ ਗਿਆ ਹੈ। ਲਗਭਗ ਸੱਠ ਸਾਲ ਪੁਰਾਣੇ ਦੌਰ ਨੂੰ ਸਿਨੇਮਾ ਪਰਦੇ ‘ਤੇ ਲਿਆਉਣਾ ਇੱਕ ਵੱਡੀ ਚੁਣੌਤੀ ਸੀ, ਪਰ ਫ਼ਿਲਮ ਦੇ ਨਿਰਦੇਸ਼ਕ ਅਤੇ ਤਕਨੀਕੀ ਟੀਮ ਇਸ ਵਿੱਚ ਸਫ਼ਲ ਰਹੀ।
ਇਹ ਵੀ ਪੜ੍ਹੋ…ਭਾਰਤ ਦਾ ਦਿਲਚਸਪ ਪਿੰਡ ! ਜਿੱਥੇ ਲੋਕ ਇੱਕ ਦੇਸ਼ ‘ਚ ਖਾਣਾ ਖਾਂਦੇ ਹਨ ਅਤੇ ਦੂਜੇ ‘ਚ ਸੌਂਦੇ ਹਨ
ਫਿਲਮ ਦਾ ਮਾਈ ਗਾਣਾ ਪਹਿਲਾਂ ਹੀ ਲੋਕਾਂ ਦੀ ਜ਼ੁਬਾਨ ‘ਤੇ ਹੈ। ਜੇਕਰ ਅਦਾਕਾਰੀ ਦੀ ਗੱਲ ਕਰੀਏ ਤਾਂ ਦੇਸ਼ ਭਗਤੀ ਦੀਆਂ ਫਿਲਮਾਂ ਦੇ ਸੁਪਰਸਟਾਰ ਮੰਨੇ ਜਾਣ ਵਾਲੇ ਅਕਸ਼ੈ ਕੁਮਾਰ ਨੇ ਲਗਾਤਾਰ ਫਲਾਪ ਫਿਲਮਾਂ ਤੋਂ ਬਾਅਦ ਚੰਗੀ ਵਾਪਸੀ ਕੀਤੀ ਹੈ। ਉਹ ਫਿਲਮ ‘ਚ ਆਪਣੇ ਕਿਰਦਾਰ ਨਾਲ ਪੂਰਾ ਇਨਸਾਫ ਕਰਦਾ ਹੈ। ਉਥੇ ਹੀ ਇਸ ਫਿਲਮ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਵੀਰ ਪਹਾੜੀਆ ਨੇ ਦਿਖਾ ਦਿੱਤਾ ਹੈ ਕਿ ਉਹ ਲੰਬੀ ਰੇਸ ਦੇ ਘੋੜੇ ਹਨ। ਪਹਿਲੀ ਹੀ ਫ਼ਿਲਮ ਵਿੱਚ ਉਸ ਨੇ ਆਪਣੀ ਭੂਮਿਕਾ ਪੂਰੇ ਜੋਸ਼ ਨਾਲ ਨਿਭਾਈ ਹੈ। ਫਿਲਮ ਦੇ ਬਾਕੀ ਕਲਾਕਾਰਾਂ ਨੇ ਵੀ ਵਧੀਆ ਕੰਮ ਕੀਤਾ ਹੈ।
ਜੇ ਤੁਸੀਂ ਰਿਪਬਲਿਕ ਡੇ ਵੀਕੈਂਡ ਤੇ ਕੋਈ ਵਧੀਆ ਦੇਸ਼ ਭਗਤੀ ਵਾਲੀ ਫਿਲਮ ਦੇਖਣਾ ਚਾਹੁੰਦੇ ਹੋ ਤਾਂ ਇਹ ਫਿਲਮ ਮਿਸ ਨਾ ਕਰੋ। ਤੁਸੀਂ ਬਿਨਾਂ ਝਿਜਕ ਆਪਣੇ ਪੂਰੇ ਪਰਿਵਾਰ ਨਾਲ ਇਹ ਫਿਲਮ ਦੇਖਣ ਜਾ ਸਕਦੇ ਹੋ।
One thought on “Movie Review : ‘ਸਕਾਈ ਫੋਰਸ’ 1965 ਦੀ ਜੰਗ ਤੇ ਆਧਾਰਿਤ ਸੱਚੀ ਕਹਾਣੀ”