ਦਿੱਲੀ ‘ਚ ਲੱਗ ਰਿਹਾ ਵਿੰਟੇਜ ਕਾਰਾਂ ਦਾ ਮੇਲਾ, 125 ਤੋਂ ਜ਼ਿਆਦਾ ਪੁਰਾਣੀਆਂ ਕਾਰਾਂ ਹੋਣਗੀਆਂ ਖਿੱਚ ਦਾ ਕੇਂਦਰ

ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਸ ਮਹੀਨੇ ਵਿੰਟੇਜ ਕਾਰਾਂ ਤੇ ਬਾਈਕਸ ਦਾ ਅਜਿਹਾ ਮੇਲਾ ਲੱਗਣ ਜਾ ਰਿਹਾ ਹੈ ਜਿਸਨੂੰ ਦੇਖ ਕੇ ਤੁਹਾਡਾ ਦਿਲ ਬਾਗੋ ਬਾਗ ਹੋ ਜਾਏਗਾ। ਇਹ ਸਮਾਗਮ ਵਿੰਟੇਜ ਕਾਰ ਪ੍ਰੇਮੀਆਂ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰ ਨੂੰ ਪਸੰਦ ਕਰਨ ਵਾਲਿਆਂ ਲਈ ਵੀ ਬਹੁਤ ਖਾਸ ਹੈ। ਇੰਡੀਆ ਗੇਟ ‘ਤੇ ਹੋਣ ਵਾਲਾ ਇਹ ਪ੍ਰੋਗਰਾਮ ਮੋਟਰਿੰਗ ਦੇ ਸੁਨਹਿਰੀ ਯੁੱਗ ਦੀ ਯਾਦ ਦਿਵਾਏਗਾ ਅਤੇ ਭਾਰਤ ਦੇ ਵੰਨ-ਸੁਵੰਨੇ ਸੱਭਿਆਚਾਰ ਦੀ ਝਲਕ ਵੀ ਦੇਵੇਗਾ।
ਭਾਰਤ ਦਾ ਸਭ ਤੋਂ ਵੱਡਾ ਵਿੰਟੇਜ ਕਾਰ ਅਜਾਇਬ ਘਰ ਦਿੱਲੀ ਦੇ ਨੇੜੇ ਗੁਰੂਗ੍ਰਾਮ ਵਿੱਚ ਹੈ। ਇਸ ਸਮੇਂ 21 Gun Salute Heritage & Cultural Trust ਕੋਲ 375 ਤੋਂ ਵੱਧ ਵਿੰਟੇਜ ਕਾਰਾਂ ਦਾ ਸੰਗ੍ਰਹਿ ਹੈ। ਪਿਛਲੇ 12 ਸਾਲਾਂ ਤੋਂ ਇਹ ਟਰੱਸਟ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿੱਚ ਵਿੰਟੇਜ ਕਾਰਾਂ ਬਾਰੇ ਇੱਕ ਅੰਤਰਰਾਸ਼ਟਰੀ ਪੱਧਰ ਦਾ ਮੈਗਾ ਈਵੈਂਟ 21 Gun Salute Concours D’Elegance ਦਾ ਆਯੋਜਨ ਕਰ ਰਿਹਾ ਹੈ।
ਇਸ ਸਾਲ 21 ਤੋਂ 23 ਫਰਵਰੀ 2025 ਤੱਕ ਦਿੱਲੀ ‘ਚ ਆਯੋਜਿਤ ਹੋਣ ਜਾ ਰਹੀ ਇਸ ਪ੍ਰਦਰਸ਼ਨੀ ‘ਚ 125 ਤੋਂ ਜ਼ਿਆਦਾ ਪੁਰਾਣੀਆਂ ਕਾਰਾਂ ਅਤੇ 50 ਵਿੰਟੇਜ ਬਾਈਕਸ ਦਿਖਾਈਆਂ ਜਾਣਗੀਆਂ। 3 ਦਿਨਾਂ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੰਡੀਆ ਗੇਟ ਤੋਂ ਐਂਬੀਐਂਸ ਗ੍ਰੀਨਜ਼, ਗੋਲਫ ਕੋਰਸ, ਗੁਰੂਗ੍ਰਾਮ ਤੱਕ ਇੱਕ ਰੈਲੀ ਨਾਲ ਹੋਵੇਗੀ।

ਇਹ ਇਵੈਂਟ ਪ੍ਰਸਿੱਧ 1939 ਡੇਲਾਹਾਏ (ਫਿਗੋਨੀ ਐਟ ਫਲਾਸਕੀ )ਵਰਗੀਆਂ ਵਿਸ਼ੇਸ਼ ਵਿੰਟੇਜ ਕਾਰਾਂ ਦਾ ਪ੍ਰਦਰਸ਼ਨ ਕਰੇਗਾ। ਇਸ ਤੋਂ ਇਲਾਵਾ ਰੋਲਸ ਰਾਇਸ, ਬੈਂਟਲੇ, ਕੈਡਿਲੈਕ, ਫੋਰਡ ਅਤੇ ਐਸਟਨ ਮਾਰਟਿਨ ਵਰਗੀਆਂ ਵਿਸ਼ਵ ਪ੍ਰਸਿੱਧ ਕਾਰਾਂ ਦੀ ਵੀ ਝਲਕ ਮਿਲ ਸਕਦੀ ਹੈ। ਇਸ ਵਾਰ ਤਿੰਨ ਦੁਰਲੱਭ ਵਿੰਟੇਜ ਕਾਰਾਂ – 1932 ਲੈਨਸਿਨ ਅਸਤੂਰਾ ਪਿਨਿਨਫੇਰੀਨਾ, 1936 AC 16/70 ਸਪੋਰਟਸ ਕੂਪੇ ਅਤੇ 1948 ਬੈਂਟਲੇ ਮਾਰਕ 6 ਡ੍ਰੌਪਹੈੱਡ ਕੂਪੇ, ਪਹਿਲੀ ਵਾਰ ਇਸ ਆਯੋਜਨ ਵਿੱਚ ਪੇਸ਼ ਕੀਤੀਆਂ ਜਾਣਗੀਆਂ।

ਇਹ ਆਯੋਜਨ ਵਿੰਟੇਜ ਕਾਰ ਪ੍ਰੇਮੀਆਂ ਦੇ ਨਾਲ-ਨਾਲ ਕਲਾ ਅਤੇ ਸੱਭਿਆਚਾਰ ਨੂੰ ਪਸੰਦ ਕਰਨ ਵਾਲਿਆਂ ਲਈ ਬਹੁਤ ਖਾਸ ਹੈ। ਇਸ ਈਵੈਂਟ ‘ਚ ਵਿੰਟੇਜ ਕਾਰਾਂ ਦੇਖਣ ਦੇ ਨਾਲ-ਨਾਲ ਰਾਜਸਥਾਨ, ਉੱਤਰਾਖੰਡ ਅਤੇ ਹਰਿਆਣਾ ਦੇ ਲੋਕ ਨਾਚ ਕਥਕ, ਭਰਤਨਾਟਿਅਮ, ਕਥਕਲੀ ਵੀ ਦੇਖਣ ਨੂੰ ਮਿਲਣਗੇ।

ਇਸ ਮੌਕੇ 21 ਗਨ ਸਲੂਟ ਹੈਰੀਟੇਜ ਐਂਡ ਕਲਚਰਲ ਟਰੱਸਟ ਦੇ ਸੰਸਥਾਪਕ ਮਦਨ ਮੋਹਨ ਨੇ ਕਿਹਾ ਕਿ ਇਸ ਸਮਾਗਮ ਦਾ ਉਦੇਸ਼ ਵਿੰਟੇਜ ਮੋਟਰਿੰਗ ਕਲਚਰ ਅਤੇ ਹੈਰੀਟੇਜ ਟੂਰਿਜ਼ਮ ਨੂੰ ਉਤਸ਼ਾਹਿਤ ਕਰਨਾ ਹੈ, ਤਾਂ ਜੋ ਲੋਕ ਵਿਰਸੇ ਨੂੰ ਨਾ ਭੁੱਲਣ। ਲੋਕ ਇਨ੍ਹਾਂ ਕਾਰਾਂ ਦੇ ਡਿਜ਼ਾਈਨ ਅਤੇ ਤਕਨੀਕ ਬਾਰੇ ਵੀ ਜਾਣ ਸਕਣਗੇ। ਇਸ ਵਾਰ ਵੀ ਆਯੋਜਨ ਵਿੱਚ ਵਿੰਟੇਜ ਕਾਰਾਂ ਅਤੇ ਸੱਭਿਆਚਾਰਕ ਵਿਰਾਸਤ ‘ਤੇ ਧਿਆਨ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਰੋਲਸ ਰਾਇਸ, ਬੈਂਟਲੇ, ਕੈਡਿਲੈਕ, ਫੋਰਡ ਅਤੇ ਐਸਟਨ ਮਾਰਟਿਨ ਵਰਗੇ ਮਸ਼ਹੂਰ ਬ੍ਰਾਂਡਾਂ ਦੀਆਂ ਕਾਰਾਂ ਵੀ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ।
ਇਹ ਵੀ ਪੜ੍ਹੋ…ਮੇਡ ਇਨ ਇੰਡੀਆ Maruti Jimny ਹੁਣ ਜਾਪਾਨ ‘ਚ ਮਚਾਏਗੀ ਧਮਾਲ
ਦੁਨੀਆਂ ਭਰ ਦੇ ਜੱਜ ਹੋਣਗੇ ਸ਼ਾਮਿਲ
ਇਸ ਸਮਾਗਮ ਵਿੱਚ ਦੁਨੀਆ ਭਰ ਦੇ ਨਾਮਵਰ ਜੱਜ ਅਤੇ ਮਾਹਿਰ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਮਿਸਟਰ ਕ੍ਰਿਸਚੀਅਨ ਕ੍ਰੈਮਰ (ਮੁੱਖ ਜੱਜ), ਮਿਸਟਰ ਨਿਗੇਲ ਮੈਥਿਊਜ਼ (ਡਿਪਟੀ ਚੀਫ਼ ਜੱਜ), ਮਿਸਟਰ ਐਂਡਰਿਊ ਬੈਗਲੇ, ਮਿਸਟਰ ਮੈਕਸ ਗਿਰਾਰਡੋ ਅਤੇ ਮਿਸਟਰ ਰਾਉਲ ਸੈਨ ਜਿਓਰਗੀ ਸ਼ਾਮਲ ਹਨ। ਉਨ੍ਹਾਂ ਦਾ ਤਜਰਬਾ ਅਤੇ ਗਿਆਨ ਇਸ ਮੁਕਾਬਲੇ ਨੂੰ ਨਵਾਂ ਆਯਾਮ ਦੇਵੇਗਾ।