ਮੇਡ ਇਨ ਇੰਡੀਆ Maruti Jimny ਹੁਣ ਜਾਪਾਨ ‘ਚ ਮਚਾਏਗੀ ਧਮਾਲ

ਮਾਰੂਤੀ ਸੁਜ਼ੂਕੀ ਜਿਮਨੀ ਭਾਵੇਂ ਭਾਰਤ ਵਿੱਚ ਹਿੱਟ ਨਹੀਂ ਰਹੀ ਪਰ ਇਹ ਇੱਕ ਸ਼ਾਨਦਾਰ SUV ਹੈ। ਇਸਦੀ ਘੱਟ ਵਿਕਰੀ ਦਾ ਕਾਰਨ ਇਸਦਾ ਛੋਟਾ ਆਕਾਰ ਅਤੇ ਬਹੁਤ ਜ਼ਿਆਦਾ ਕੀਮਤ ਹੈ। ਜੇਕਰ ਕੰਪਨੀ ਆਪਣਾ 4X2 ਮਾਡਲ ਲਾਂਚ ਕਰਦੀ ਹੈ ਅਤੇ ਇਸ ਨੂੰ ਘੱਟ ਕੀਮਤ ‘ਤੇ ਆਫਰ ਕਰਦੀ ਹੈ ਤਾਂ ਇਸ ਦੇ ਹਿੱਟ ਹੋਣ ਦੇ ਪੂਰੇ ਚਾਂਸ ਹਨ। ਖੈਰ 5 ਡੋਰ ਜਿਮਨੀ ਹੁਣ ਜਾਪਾਨ ਵਿੱਚ ਲਾਂਚ ਹੋਣ ਲਈ ਤਿਆਰ ਹੈ। ਪਰ ਵੱਡੀ ਗੱਲ ਇਹ ਹੈ ਕਿ ਮੇਡ ਇਨ ਇੰਡੀਆ ਮਾਡਲ ਜਾਪਾਨ ਵਿੱਚ ਵੇਚਿਆ ਜਾਵੇਗਾ। ਜਿਮਨੀ ਦਾ 5 ਡੋਰ ਵੇਰੀਐਂਟ ਭਾਰਤ ‘ਚ ਵੀ ਸੇਲ ਕੀਤਾ ਜਾਂਦਾ ਹੈ।
Jimny ਨੂੰ NOMADE ਨਾਮ ਨਾਲ ਕੀਤਾ ਜਾਵੇਗਾ ਲਾਂਚ
ਖਬਰਾਂ ਮੁਤਾਬਕ 5 ਡੋਰ ਜਿਮਨੀ ਨੂੰ ਜਲਦ ਹੀ ਜਾਪਾਨ ‘ਚ ਲਾਂਚ ਕੀਤਾ ਜਾਵੇਗਾ। ਭਾਰਤ ਵਿੱਚ ਸਿਰਫ਼ 5 ਡੋਰ ਜਿਮਨੀ ਵਿਕਦੀ ਹੈ। ਮਾਰੂਤੀ ਜਿਮਨੀ ਨੂੰ ਜਾਪਾਨ ਵਿੱਚ ‘NOMADE’ ਦੇ ਨਾਮ ਨਾਲ ਲਾਂਚ ਕੀਤਾ ਜਾ ਸਕਦਾ ਹੈ। ਜਾਪਾਨ ‘ਚ ਲਾਂਚ ਹੋਣ ਵਾਲੀ ਜਿਮਨੀ ਦੀਆਂ ਕੁਝ ਤਸਵੀਰਾਂ ਇੱਥੇ ਸ਼ੇਅਰ ਕੀਤੀਆਂ ਜਾ ਰਹੀਆਂ ਹਨ। ਤਸਵੀਰਾਂ ‘ਚ ਜਿਮਨੀ ਰੈਜ ਅਤੇ ਬਲੈਕ ਡਿਊਲ ਟੋਨ ਪੇਂਟ ਸਕੀਮ ਨਾਲ ਨਜ਼ਰ ਆ ਰਹੀ ਹੈ। ਫੋਟੋ ਵਿੱਚ, ਨੋਮੇਡ ਪਲੇਟ ਇੱਕ ਕਾਲੀ ਛੱਤ ਵਾਲੀ ਕਾਰ ਦੇ ਅਗਲੇ ਪਾਸੇ ਦਿਖਾਈ ਦੇ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਜਿਮਨੀ ਤੋਂ ਪਹਿਲਾਂ ਮਾਰੂਤੀ ਨੇ ਪਿਛਲੇ ਸਾਲ ਜਾਪਾਨ ‘ਚ Fronx ਨੂੰ ਵੀ ਲਾਂਚ ਕੀਤਾ ਸੀ।

ਇੰਜਣ ਅਤੇ ਪਾਵਰ
ਇੰਜਣ ਦੀ ਗੱਲ ਕਰੀਏ ਤਾਂ ਜਿਮਨੀ ‘ਚ 1.5 ਲੀਟਰ, 4-ਸਿਲੰਡਰ ਇੰਜਣ ਹੈ, ਜੋ 5-ਸਪੀਡ ਮੈਨੂਅਲ ਅਤੇ 4-ਸਪੀਡ ਟਾਰਕ ਕਨਵਰਟਰ ਆਟੋਮੈਟਿਕ ਗਿਅਰਬਾਕਸ ਦੇ ਵਿਕਲਪ ‘ਚ ਆਉਂਦਾ ਹੈ। ਇਸ ਦਾ ਇੰਜਣ 105bhp ਦੀ ਪਾਵਰ ਅਤੇ 134Nm ਦਾ ਟਾਰਕ ਪੈਦਾ ਕਰਦਾ ਹੈ। ਜਿਮਨੀ ਦੀ ਮਾਈਲੇਜ ਦੇ ਬਾਰੇ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਮੈਨੂਅਲ ਵਰਜ਼ਨ 16.94 Kmpl ਦੀ ਮਾਈਲੇਜ ਦਿੰਦਾ ਹੈ ਅਤੇ ਆਟੋਮੈਟਿਕ ਮਾਡਲ 16.39kmpl ਦੀ ਮਾਈਲੇਜ ਦਿੰਦਾ ਹੈ।
ਇਹ ਵੀ ਪੜ੍ਹੋ…DeepSeek AI ਨੇ ਦੁਨੀਆਂ ਭਰ ‘ਚ ਮਚਾਇਆ ਤਹਿਲਕਾ, ਜਾਣੋ ਕੀ ਹੈ ਚੀਨ ਦਾ ਨਵਾਂ AI ਮਾਡਲ ?
ਜਿਮਨੀ ਦੀਆਂ ਵਿਸ਼ੇਸ਼ਤਾਵਾਂ
ਫੀਚਰਸ ਦੀ ਗੱਲ ਕਰੀਏ ਤਾਂ ਜਿਮਨੀ ਕੋਲ 9.0 ਇੰਚ ਸਮਾਰਟ ਪਲੇ ਪ੍ਰੋ ਪਲੱਸ ਇੰਫੋਟੇਨਮੈਂਟ ਸਿਸਟਮ ਹੈ ਜੋ ਵਾਇਰਲੈੱਸ ਐਂਡਰਾਇਡ ਆਟੋ ਅਤੇ ਐਪਲ ਕਾਰਪਲੇ ਨੂੰ ਸਪੋਰਟ ਕਰਦਾ ਹੈ। ਇਸ ਗੱਡੀ ਵਿੱਚ ਆਟੋਮੈਟਿਕ ਕਲਾਈਮੇਟ ਕੰਟਰੋਲ, ਕਰੂਜ਼ ਕੰਟਰੋਲ, ਆਟੋਮੈਟਿਕ LED ਹੈੱਡਲੈਂਪਸ, ਕੀ-ਲੈੱਸ ਐਂਟਰੀ ਵਰਗੇ ਐਕਸਕਲੂਸਿਵ ਫੀਚਰਸ ਦਿੱਤੇ ਗਏ ਹਨ। ਸੁਰੱਖਿਆ ਲਈ, ਇਸ ਵਿੱਚ 6 ਏਅਰਬੈਗ, ਇਲੈਕਟ੍ਰਾਨਿਕ ਸਟੇਬਿਲਟੀ ਪ੍ਰੋਗਰਾਮ ਅਤੇ ਹਿੱਲ ਹੋਲਡ ਅਸਿਸਟ ਅਤੇ ਐਂਟੀ-ਲਾਕ ਬ੍ਰੇਕਿੰਗ ਸਿਸਟਮ ਵਰਗੇ ਫੀਚਰਸ ਮਿਲ ਸਕਦੇ ਹਨ। ਜਿਮਨੀ ‘ਚ AllGrip Pro 4WD ਸਿਸਟਮ ਦਿੱਤਾ ਗਿਆ ਹੈ।
One thought on “ਮੇਡ ਇਨ ਇੰਡੀਆ Maruti Jimny ਹੁਣ ਜਾਪਾਨ ‘ਚ ਮਚਾਏਗੀ ਧਮਾਲ ”