ਆਪ੍ਰੇਸ਼ਨ ਸਿੰਦੂਰ ਦੌਰਾਨ ਤਪਦੀ ਗਰਮੀ ‘ਚ ਫੌਜ ਦੀ ਸਹਾਇਤਾ ਕਰਨ ਵਾਲੇ 10 ਸਾਲਾ ਸ਼ਰਵਣ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਫੌਜ

Share:

ਭਾਰਤੀ ਫੌਜ ਨੇ ਐਲਾਨ ਕੀਤਾ ਕਿ ਉਹ 10 ਸਾਲ ਦੇ ਬੱਚੇ ਸ਼ਰਵਣ ਸਿੰਘ (Sharvan Singh) ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ, ਜਿਸਨੇ ਪੰਜਾਬ ਦੇ ਇੱਕ ਪਿੰਡ ਵਿੱਚ ਆਪ੍ਰੇਸ਼ਨ ਸਿੰਦੂਰ ਦੌਰਾਨ ਸੈਨਿਕਾਂ ਨੂੰ ਭੋਜਨ ਅਤੇ ਪਾਣੀ ਮੁਹੱਈਆ ਕਰਵਾਇਆ ਸੀ। ਸ਼ਰਵਣ ਸਿੰਘ ਨੇ ਤਾਰੇ ਵਾਲੀ ਪਿੰਡ ਵਿੱਚ ਤਾਇਨਾਤ ਸੈਨਿਕਾਂ ਦੀ ਬਹੁਤ ਮਦਦ ਕੀਤੀ ਸੀ। ਸ਼ਵਣ ਨੇ ਸੈਨਿਕਾਂ ਨੂੰ ਪਾਣੀ, ਬਰਫ਼, ਚਾਹ, ਦੁੱਧ ਅਤੇ ਲੱਸੀ ਦਿੱਤੀ ਜਦੋਂ ਤਪਦੀ ਗਰਮੀ ਵਿਚ ਉਹ ਪਾਕਿਸਤਾਨੀ ਫੌਜ ਨਾਲ ਗੋਲੀਬਾਰੀ ਵਿੱਚ ਰੁੱਝੇ ਹੋਏ ਸਨ। ਬੱਚੇ ਦੀ ਹਿੰਮਤ ਅਤੇ ਜਜ਼ਬੇ ਨੂੰ ਦੇਖਦੇ ਹੋਏ, ਭਾਰਤੀ ਫੌਜ ਦੇ ਗੋਲਡਨ ਐਰੋ ਡਿਵੀਜ਼ਨ ਨੇ ਕਿਹਾ ਹੈ ਕਿ ਉਹ ਸਰਵਣ ਦੀ ਪੜ੍ਹਾਈ ਦਾ ਖਰਚਾ ਚੁੱਕੇਗੀ।

ਸ਼ਰਵਣ ਨੂੰ ਕੀਤਾ ਗਿਆ ਸਨਮਾਨਿਤ

ਸ਼ਨੀਵਾਰ ਨੂੰ ਫਿਰੋਜ਼ਪੁਰ ਛਾਉਣੀ ਵਿਖੇ ਹੋਏ ਇੱਕ ਸਮਾਰੋਹ ਵਿੱਚ, ਪੱਛਮੀ ਕਮਾਂਡ ਦੇ ਜਨਰਲ ਅਫਸਰ ਕਮਾਂਡਿੰਗ-ਇਨ-ਚੀਫ਼ ਲੈਫਟੀਨੈਂਟ ਜਨਰਲ ਮਨੋਜ ਕੁਮਾਰ ਕਟਿਆਰ ਨੇ ਵੀ ਸਰਵਣ ਨੂੰ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਸਰਵਣ ਦੀ ਕਹਾਣੀ ਦੇਸ਼ ਭਰ ਦੇ “ਨਾਇਕਾਂ” ਦੀ ਯਾਦ ਦਿਵਾਉਂਦੀ ਹੈ ਜੋ ਮਾਨਤਾ ਅਤੇ ਸਮਰਥਨ ਦੇ ਹੱਕਦਾਰ ਹਨ।

ਫੌਜੀ ਬਣਨਾ ਚਾਹੁੰਦਾ ਹੈ ਸ਼ਰਵਣ

ਫਿਰੋਜ਼ਪੁਰ ਜ਼ਿਲ੍ਹੇ ਦੇ ਮਮਦੋਟ ਖੇਤਰ ਦੇ ਤਾਰੇ ਵਾਲਾ ਪਿੰਡ ਦਾ ਰਹਿਣ ਵਾਲਾ ਸ਼ਰਵਣ ਵੱਡਾ ਹੋ ਕੇ ਫੌਜ ਵਿੱਚ ਭਰਤੀ ਹੋਣ ਦਾ ਸੁਪਨਾ ਦੇਖਦਾ ਹੈ। , ਸ਼ਰਵਣ ਨੇ ਕਿਹਾ ਕਿ, “ਮੈਂ ਵੱਡਾ ਹੋ ਕੇ ਫੌਜੀ ਬਣਨਾ ਚਾਹੁੰਦਾ ਹਾਂ। ਮੈਂ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹਾਂ।” ਉਸਦੇ ਪਿਤਾ ਨੇ ਕਿਹਾ ਕਿ ਸਾਨੂੰ ਆਪਣੇ ਪੁੱਤਰ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਚੌਥੀ ਜਮਾਤ ਵਿੱਚ ਪੜ੍ਹਨ ਵਾਲਾ ਸ਼ਰਵਣ ਬਿਨਾਂ ਕਿਸੇ ਨੂੰ ਦੱਸੇ ਆਪਣੀ ਮਰਜ਼ੀ ਨਾਲ ਸੈਨਿਕਾਂ ਲਈ ਰਾਸ਼ਨ ਲੈ ਕੇ ਗਿਆ ਸੀ। ਤਾਰੇ ਵਾਲੀ ਪਿੰਡ ਅੰਤਰਰਾਸ਼ਟਰੀ ਸਰਹੱਦ ਤੋਂ ਲਗਭਗ ਦੋ ਕਿਲੋਮੀਟਰ ਦੂਰ ਸਥਿਤ ਹੈ।

ਆਪ੍ਰੇਸ਼ਨ ਸਿੰਦੂਰ ਦੇ ਤਹਿਤ, ਭਾਰਤੀ ਹਥਿਆਰਬੰਦ ਬਲਾਂ ਨੇ 7 ਮਈ ਦੀ ਸਵੇਰ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਨੌਂ ਅੱਤਵਾਦੀ ਠਿਕਾਣਿਆਂ ‘ਤੇ ਮਿਜ਼ਾਈਲ ਹਮਲੇ ਕੀਤੇ। ਇਨ੍ਹਾਂ ਠਿਕਾਣਿਆਂ ਵਿੱਚ ਜੈਸ਼-ਏ-ਮੁਹੰਮਦ ਦਾ ਗੜ੍ਹ ਬਹਾਵਲਪੁਰ ਅਤੇ ਮੁਰੀਦਕੇ ਵਿੱਚ ਲਸ਼ਕਰ-ਏ-ਤੋਇਬਾ ਦਾ ਅੱਡਾ ਸ਼ਾਮਲ ਸੀ। ਇਹ ਆਪ੍ਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ਵਿੱਚ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ 26 ਲੋਕਾਂ ਦੀ ਜਾਨ ਚਲੀ ਗਈ ਸੀ।

10 thoughts on “ਆਪ੍ਰੇਸ਼ਨ ਸਿੰਦੂਰ ਦੌਰਾਨ ਤਪਦੀ ਗਰਮੀ ‘ਚ ਫੌਜ ਦੀ ਸਹਾਇਤਾ ਕਰਨ ਵਾਲੇ 10 ਸਾਲਾ ਸ਼ਰਵਣ ਦੀ ਪੜ੍ਹਾਈ ਦਾ ਸਾਰਾ ਖਰਚਾ ਚੁੱਕੇਗੀ ਫੌਜ

  1. Yo, check out Onebravip! Been having some decent luck there. Super easy to get around the site, and the games are pretty solid. Definitely worth a peek if you’re looking for a new spot to play! Give onebravip a try!

Leave a Reply

Your email address will not be published. Required fields are marked *

Modernist Travel Guide All About Cars