ਮਮਤਾ ਕੁਲਕਰਨੀ ਤੋਂ ਲੈ ਕੇ ਨੀਤਾ ਮਹਿਤਾ ਤੱਕ, ਇਹ ਹੀਰੋਇਨਾਂ ਬਣੀਆਂ ਸਾਧਵੀਆਂ, ਬਦਲੇ ਨਾਮ

ਮਮਤਾ ਕੁਲਕਰਨੀ ਨੇ 90 ਦੇ ਦਹਾਕੇ ‘ਚ ਹਲਚਲ ਮਚਾ ਦਿੱਤੀ ਸੀ। ਉਹ ਉਸ ਦੌਰ ਦੀਆਂ ਸਭ ਤੋਂ ਵੱਧ ਮਿਹਨਤਾਨਾ ਲੈਣ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਬਾਅਦ ਵਿੱਚ ਉਹ ਸਾਧਵੀ ਬਣ ਗਈ ਅਤੇ ਹੁਣ ਕਿੰਨਰ ਅਖਾੜੇ ਦੀ ਮਹਾਮੰਡਲੇਸ਼ਵਰ ਬਣ ਗਈ ਹੈ। ਮਮਤਾ ਕੁਲਕਰਨੀ ਨੇ ਹੁਣ ਪੂਰੀ ਤਰ੍ਹਾਂ ਅਧਿਆਤਮਿਕ ਜੀਵਨ ਗ੍ਰਹਿਣ ਕਰ ਲਿਆ ਹੈ। ਉਸਦਾ ਨਾਮ ਹੁਣ ਮਾਈ ਮਮਤਾ ਨੰਦਾਗਿਰੀ ਹੈ। ਮਮਤਾ ਕੁਲਕਰਨੀ ਤੋਂ ਪਹਿਲਾਂ ਹੋਰ ਵੀ ਕਈ ਅਭਿਨੇਤਰੀਆਂ ਸਨ, ਜਿਨ੍ਹਾਂ ਨੇ ਗਲੈਮਰ ਅਤੇ ਚਮਕ-ਦਮਕ ਦੇ ਨਾਲ-ਨਾਲ ਦੁਨਿਆਵੀ ਮੋਹ ਤਿਆਗ ਕੇ, ਅਧਿਆਤਮਿਕਤਾ ਦਾ ਰਾਹ ਅਪਣਾਇਆ ਅਤੇ ਆਪਣਾ ਨਾਮ ਵੀ ਬਦਲ ਲਿਆ। ਇਨ੍ਹਾਂ ਵਿੱਚੋਂ ਇੱਕ ਦਾ ਨਾਮ ਤਾਂ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਵਿੱਚ ਦਰਜ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਅਭਿਨੇਤਰੀਆਂ ਸਾਧਵੀ ਬਣੀਆਂ ਅਤੇ ਆਪਣਾ ਨਾਮ ਵੀ ਬਦਲ ਲਿਆ।
ਮਮਤਾ ਕੁਲਕਰਨੀ ਬਣੀ ਮਹਾਮੰਡਲੇਸ਼ਵਰ, ਨਾਮ ਹੈ ਮਾਈ ਮਮਤਾ ਨੰਦਾਗਿਰੀ

ਮਮਤਾ ਕੁਲਕਰਨੀ, ਜੋ 90 ਦੇ ਦਹਾਕੇ ਦੀ ਮਸ਼ਹੂਰ ਅਤੇ ਸਭ ਤੋਂ ਮਹਿੰਗੀ ਅਭਿਨੇਤਰੀਆਂ ਵਿੱਚੋਂ ਇੱਕ ਸੀ, ਹੁਣ ਮਾਈ ਮਮਤਾ ਨੰਦਾਗਿਰੀ ਬਣ ਗਈ ਹੈ। ਅਧਿਆਤਮਿਕਤਾ ਦੇ ਮਾਰਗ ‘ਤੇ ਚੱਲਣ ਦੇ ਨਾਲ-ਨਾਲ ਉਨ੍ਹਾਂ ਨੇ ਸੰਸਾਰਕ ਮੋਹ ਤਿਆਗ ਦਿੱਤੇ ਹਨ। ਮਮਤਾ ਇਕ ਸਮੇਂ ਡਰੱਗਜ਼ ਦੇ ਮਾਮਲੇ ‘ਚ ਉਲਝੀ ਸੀ ਅਤੇ ਡਰੱਗ ਮਾਫੀਆ ਵਿੱਕੀ ਗੋਸਵਾਮੀ ਨਾਲ ਆਪਣੇ ਵਿਆਹ ਨੂੰ ਲੈ ਕੇ ਵੀ ਸੁਰਖੀਆਂ ‘ਚ ਰਹੀ ਸੀ। ਪਰ ਹੁਣ ਅਦਾਕਾਰਾ ਆਪਣੇ ਵਿਵਾਦਤ ਅਤੀਤ ਤੋਂ ਬਾਹਰ ਆ ਚੁੱਕੀ ਹੈ। ਉਸਨੇ ਮਹਾਕੁੰਭ 2025 ਵਿੱਚ ਆਪਣਾ ਪਿੰਡ ਦਾਨ ਕੀਤਾ। ਉਸ ਨੂੰ ਕਿੰਨਰ ਅਖਾੜੇ ਦਾ ਮਹਾਮੰਡਲੇਸ਼ਵਰ ਬਣਾਇਆ ਗਿਆ। ਉਹ ਹੁਣ ਮਮਤਾ ਕੁਲਕਰਨੀ ਨਹੀਂ ਸਗੋਂ ਮਾਈ ਮਮਤਾ ਨੰਦਾਗਿਰੀ ਹੈ।
ਨੀਤਾ ਮਹਿਤਾ ਬਣੀ ਸਵਾਮੀ ਸਤਿਆਨੰਦ ਗਿਰੀ

70 ਅਤੇ 80 ਦੇ ਦਹਾਕੇ ਵਿੱਚ ਬਾਲੀਵੁੱਡ ਵਿੱਚ ਤਹਿਲਕਾ ਮਚਾਉਣ ਵਾਲੀ ਨੀਤਾ ਮਹਿਤਾ ਉਸ ਸਮੇਂ ਦੀਆਂ ਖੂਬਸੂਰਤ ਹੀਰੋਇਨਾਂ ਵਿੱਚੋਂ ਇੱਕ ਸੀ। ਨੀਤਾ ਨੇ ਆਪਣੇ ਪਰਿਵਾਰ ਦੇ ਖਿਲਾਫ ਜਾ ਕੇ ਫਿਲਮਾਂ ਵਿੱਚ ਕੰਮ ਕੀਤਾ ਸੀ ਅਤੇ ਬਾਅਦ ਵਿੱਚ ਫਿਲਮਾਂ ਹੀ ਛੱਡ ਦਿੱਤੀਆਂ ਅਤੇ ਸਾਧਵੀ ਬਣ ਗਈ। ਇੱਥੋਂ ਤੱਕ ਕਿ ਨਾਮ ਵੀ ਬਦਲ ਲਿਆ। ਹੁਣ ਉਸਦਾ ਨਾਮ ਸਵਾਮੀ ਨਿਤਿਆਨੰਦ ਗਿਰੀ ਹੈ। ਉਸਦਾ ਇੱਕ ਯੂਟਿਊਬ ਚੈਨਲ ਵੀ ਹੈ।
ਇਸ਼ਿਕਾ ਤਨੇਜਾ ਬਣੀ ਸਾਧਵੀ

ਅਭਿਨੇਤਰੀ ਇਸ਼ਿਕਾ ਤਨੇਜਾ ਮਿਸ ਇੰਡੀਆ 2017 ਦੀ ਵਿਜੇਤਾ ਸੀ ਅਤੇ ਮਿਸ ਵਰਲਡ ਟੂਰਿਜ਼ਮ ਵਿੱਚ ਬਿਜ਼ਨਸ ਵੂਮੈਨ ਆਫ ਦਾ ਵਰਲਡ ਦਾ ਖਿਤਾਬ ਵੀ ਜਿੱਤਿਆ ਸੀ। ਉਹ ਮਧੁਰ ਭੰਡਾਰਕਰ ਦੀ ਫਿਲਮ ‘ਇੰਦੂ ਸਰਕਾਰ’ ‘ਚ ਨਜ਼ਰ ਆਈ ਸੀ। ਵਿਕਰਮ ਭੱਟ ਦੇ ਸ਼ੋਅ ‘ਹੱਦ’ ‘ਚ ਵੀ ਨਜ਼ਰ ਆ ਚੁੱਕੀ ਹੈ। ਪਰ ਹੁਣ ਉਹ ਸਾਧਵੀ ਬਣ ਗਈ ਹੈ। ਉਸ ਨੇ ਜਬਲਪੁਰ ਦੇ ਦਵਾਰਕਾ ਸ਼ਾਰਦਾ ਪੀਠ ਦੇ ਸ਼ੰਕਰਾਚਾਰੀਆ ਸਵਾਮੀ ਸਦਾਨੰਦ ਸਰਸਵਤੀ ਮਹਾਰਾਜ ਤੋਂ ਗੁਰੂਦੀਕਸ਼ਾ ਲਈ ਅਤੇ ਕਿਹਾ ਕਿ ਉਸ ਨੇ ਬਹੁਤ ਨਾਮ, ਦੌਲਤ ਅਤੇ ਪ੍ਰਸਿੱਧੀ ਕਮਾ ਲਈ ਹੈ, ਹੁਣ ਸਨਾਤਨ ਧਰਮ ਅਤੇ ਮਨੁੱਖਤਾ ਦੀ ਸੇਵਾ ਕਰਨੀ ਹੈ। ਇਸ਼ੀਕਾ ਨੇ ਇਕ ਇੰਟਰਵਿਊ ‘ਚ ਕਿਹਾ ਸੀ ਕਿ ਉਸ ਨੂੰ ਫਿਲਮੀ ਦੁਨੀਆ ‘ਚ ਕਦੇ ਸਕੂਨ ਅਤੇ ਸ਼ਾਂਤੀ ਨਹੀਂ ਮਿਲੀ ਇਸੇ ਲਈ ਉਸਨੇ ਫਿਲਮਾਂ ਨੂੰ ਛੱਡ ਦਿੱਤਾ।
ਇਸ਼ਿਕਾ ਤਨੇਜਾ ਦਾ ਨਾਂ ਗਿਨੀਜ਼ ਬੁੱਕ ‘ਚ ਦਰਜ
ਇਸ਼ਿਕਾ ਤਨੇਜਾ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਵੀ ਦਰਜ ਹੈ। ਇਸ ਵਿਚ ਉਸ ਦਾ ਨਾਂ ਦੋ ਵਾਰ ਆਇਆ ਹੈ। ਇੱਕ ਵਾਰ ਇਸ਼ੀਕਾ ਨੇ 60 ਮਿੰਟਾਂ ਵਿੱਚ 60 ਕੁੜੀਆਂ ਦਾ ਮੇਕਅੱਪ ਕਰਕੇ ਰਿਕਾਰਡ ਬਣਾਇਆ। ਦੂਜਾ ਰਿਕਾਰਡ ਉਸ ਨੇ ਦੂਜੀ ਵਾਰ ‘ਮਨ ਕੀ ਬਾਤ’ ਪੜ੍ਹਨ ਦਾ ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ ਬਣਾਇਆ।
ਇਹ ਵੀ ਪੜ੍ਹੋ…Movie Review : ‘ਸਕਾਈ ਫੋਰਸ’ 1965 ਦੀ ਜੰਗ ਤੇ ਆਧਾਰਿਤ ਸੱਚੀ ਕਹਾਣੀ
ਬਰਖਾ ਮਦਾਨ ਬਣੀ ਨਨ, ਨਾਂ ਵੀ ਬਦਲਿਆ

ਬਰਖਾ ਮਦਾਨ ਯਾਦ ਹੈ? ਅਕਸ਼ੇ ਕੁਮਾਰ ਦੀ ‘ਖਿਲਾੜੀਓਂ ਕਾ ਖਿਲਾੜੀ’ ਸਮੇਤ ਕਈ ਫਿਲਮਾਂ ‘ਚ ਨਜ਼ਰ ਆਉਣ ਵਾਲੀ ਬਰਖਾ ਮਦਾਨ ਨੇ ਕੁਝ ਸਾਲ ਪਹਿਲਾਂ ਸ਼ੋਅਬਿਜ਼ ਛੱਡ ਦਿੱਤਾ ਸੀ ਅਤੇ ਸਾਧਵੀ ਜਾਂ ਨਨ ਬਣ ਗਈ ਸੀ। ਉਸ ਨੇ ਆਪਣਾ ਨਾਂ ਵੀ ਬਦਲ ਲਿਆ। ਹੁਣ ਉਹ Gyalten Samten ਨਾਮ ਨਾਲ ਜਾਣਿਆ ਜਾਂਦਾ ਹੈ। ਬਰਖਾ, ਸੁਸ਼ਮਿਤਾ ਸੇਨ ਅਤੇ ਐਸ਼ਵਰਿਆ ਰਾਏ ਦੇ ਨਾਲ ਮਿਸ ਇੰਡੀਆ ਸੁੰਦਰਤਾ ਮੁਕਾਬਲੇ ਵਿੱਚ ਫਾਈਨਲਿਸਟ ਸੀ। ਬਰਖਾ ਬੁੱਧ ਧਰਮ ਦੀਆਂ ਵਿਚਾਰਧਾਰਾਵਾਂ ਤੋਂ ਬਹੁਤ ਪ੍ਰਭਾਵਿਤ ਸੀ ਅਤੇ ਇਸ ਲਈ ਉਸਨੇ ਸਾਲ 2012 ਵਿੱਚ ਇੱਕ ਬੋਧੀ ਨਨ ਬਣਨ ਦਾ ਫੈਸਲਾ ਕੀਤਾ।
ਨੂਪੁਰ ਅਲੰਕਾਰ ਬਣੀ ਸਾਧਵੀ, ਝੌਂਪੜੀ ‘ਚ ਰਹਿ ਕਰਦੀ ਹੈ ਗੁਜ਼ਾਰਾ

ਟੀਵੀ ਸ਼ੋਅ ‘ਸ਼ਕਤੀਮਾਨ’ ‘ਚ ਗੀਤਾ ਵਿਸ਼ਵਾਸ ਦੀ ਦੋਸਤ ਦੀ ਭੂਮਿਕਾ ‘ਚ ਨਜ਼ਰ ਆਈ ਨੂਪੁਰ ਅਲੰਕਾਰ ਨੇ ਕਈ ਟੀਵੀ ਸ਼ੋਅਜ਼ ‘ਚ ਕੰਮ ਕੀਤਾ ਅਤੇ ਫਿਰ ਅਚਾਨਕ ਸਭ ਕੁਝ ਛੱਡ ਦਿੱਤਾ। ਉਹ ਅਧਿਆਤਮਿਕਤਾ ਦੇ ਮਾਰਗ ‘ਤੇ ਚੱਲ ਪਈ ਅਤੇ ਸਾਧਵੀ ਬਣ ਗਈ। ਨੂਪੁਰ ਅਲੰਕਾਰ ਨੇ ਆਪਣੇ ਕਰੀਅਰ ਵਿੱਚ ਲਗਭਗ 157 ਟੀਵੀ ਸ਼ੋਅ ਵਿੱਚ ਕੰਮ ਕੀਤਾ ਅਤੇ ਫਿਰ ਬਾਅਦ ਵਿੱਚ ਸੰਨਿਆਸ ਲੈ ਲਿਆ। ਉਹ ਆਪਣੇ ਪਤੀ ਨੂੰ ਛੱਡ ਕੇ ਬ੍ਰਜ ਵਿਚ ਭੀਖ ਮੰਗਣ ਲੱਗ ਪਈ। ਹੁਣ ਉਹ ਉਥੇ ਇੱਕ ਝੌਂਪੜੀ ਵਿੱਚ ਰਹਿ ਰਹੀ ਹੈ।