Hero ਦੀ ਇਸ ਸਸਤੀ ਬਾਈਕ ਦੇ ਲੋਕ ਹੋਏ ਦੀਵਾਨੇ, Honda ਅਤੇੇ Bajaj ਦੇ ਛੁੱਟੇ ਪਸੀਨੇ

ਦੇਸ਼ ‘ਚ ਸਸਤੀ ਬਾਈਕ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਵਰਤਮਾਨ ਵਿੱਚ, ਹੀਰੋ, ਬਜਾਜ, ਟੀਵੀਐਸ ਅਤੇ ਹੌਂਡਾ ਵਰਗੀਆਂ ਦੋਪਹੀਆ ਵਾਹਨ ਕੰਪਨੀਆਂ ਕੋਲ ਚੰਗੇ ਐਂਟਰੀ ਲੈਵਲ ਮਾਡਲ ਹਨ। ਪਰ ਇੱਕ ਬਾਈਕ ਅਜਿਹੀ ਹੈ ਜਿਸਦੀ ਵਿਕਰੀ ਹਰ ਮਹੀਨੇ ਲੱਖਾਂ ਵਿੱਚ ਹੁੰਦੀ ਹੈ। ਇੱਕ ਵਾਰ ਫਿਰ ਪਿਛਲੇ ਮਹੀਨੇ ਯਾਨੀ ਦਸੰਬਰ, 2024 ਵਿੱਚ ਹੀਰੋ ਸਪਲੈਂਡਰ ਨੇ ਵਿਕਰੀ ਦੇ ਮਾਮਲੇ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਇਸ ਦੌਰਾਨ ਇਸ ਬਾਈਕ ਦੇ ਕੁੱਲ 1,92,438 ਯੂਨਿਟ ਦੀ ਵਿਕਰੀ ਹੋਈ। ਪਰ ਦਸੰਬਰ 2023 ‘ਚ ਸਪਲੈਂਡਰ ਦੀਆਂ 2,27,748 ਯੂਨਿਟਸ ਦੀ ਵਿਕਰੀ ਹੋਈ ਸੀ। 2023 ਦੇ ਮੁਕਾਬਲੇ ਇਸਦੀ ਵਿਕਰੀ ਵਿੱਚ 15.50% ਦੀ ਗਿਰਾਵਟ ਆਈ ਹੈ । ਨਵੀਂ ਦਿੱਲੀ ਵਿੱਚ ਹੀਰੋ ਸਪਲੈਂਡਰ ਦੀ ਐਕਸ-ਸ਼ੋਰੂਮ ਕੀਮਤ 77,176 ਰੁਪਏ ਤੋਂ ਸ਼ੁਰੂ ਹੁੰਦੀ ਹੈ।
Honda ਅਤੇ Bajaj ਨੂੰ ਛੱਡਿਆ ਪਿੱਛੇ
ਹੌਂਡਾ ਸ਼ਾਈਨ ਦੂਜੇ ਸਥਾਨ ‘ਤੇ ਰਹੀ, ਸ਼ਾਈਨ ਦੀ ਪਿਛਲੇ ਮਹੀਨੇ 1,00,841 ਯੂਨਿਟਾਂ ਦੀ ਵਿਕਰੀ ਹੋਈ, ਜਦੋਂ ਕਿ ਬਜਾਜ ਪਲਸਰ ਨੇ 65,571 ਯੂਨਿਟ ਵੇਚੇ। ਹਰ ਮਹੀਨੇ ਹੌਂਡਾ ਅਤੇ ਬਜਾਜ ਆਟੋ ਆਪਣੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਸਪਲੈਂਡਰ ਨੂੰ ਪਿੱਛੇ ਛੱਡਣ ਵਿੱਚ ਅਸਫਲ ਹਨ।
ਸਪਲੈਂਡਰ ਪਲੱਸ ਸਭ ਤੋਂ ਵੱਧ ਕਿਉਂ ਵਿਕਦਾ ਹੈ?
ਹੀਰੋ ਸਪਲੈਂਡਰ ਪਲੱਸ ਆਪਣੇ ਸਧਾਰਨ ਡਿਜ਼ਾਈਨ ਅਤੇ ਕਿਫ਼ਾਇਤੀ ਇੰਜਣ ਕਾਰਨ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਹਰ ਉਮਰ ਦੇ ਲੋਕ ਇਸ ਬਾਈਕ ਨੂੰ ਚਲਾਉਣਾ ਪਸੰਦ ਕਰਦੇ ਹਨ। ਦਿੱਲੀ ਵਿੱਚ ਹੀਰੋ ਸਪਲੈਂਡਰ ਪਲੱਸ ਦੀ ਐਕਸ-ਸ਼ੋਰੂਮ ਕੀਮਤ ਜੋ ਪਹਿਲਾਂ 75,441 ਰੁਪਏ ਤੋਂ ਸ਼ੁਰੂ ਹੋ ਰਹੀ ਸੀ, ਹੁਣ ਕੰਪਨੀ ਦੀ ਵੈੱਬਸਾਈਟ ‘ਤੇ ਇਸ ਦੀ ਕੀਮਤ ‘ਚ 1,735 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਇਸ ਬਾਈਕ ਦੀ ਕੀਮਤ 77,176 ਰੁਪਏ ਤੋਂ ਸ਼ੁਰੂ ਹੁੰਦੀ ਹੈ।
ਇੰਜਣ ਅਤੇ ਮਾਈਲੇਜ
Hero Splendor Plus 100cc ਏਅਰ-ਕੂਲਡ, 4-ਸਟ੍ਰੋਕ, ਸਿੰਗਲ-ਸਿਲੰਡਰ, OHC ਇੰਜਣ ਦੁਆਰਾ ਸੰਚਾਲਿਤ ਹੈ ਅਤੇ 5.9 kW ਪਾਵਰ ਅਤੇ 8.05 Nm ਦਾ ਟਾਰਕ ਪੈਦਾ ਕਰਦਾ ਹੈ। ਇਹ ਇੰਜਣ 4 ਸਪੀਡ ਗਿਅਰਬਾਕਸ ਨਾਲ ਲੈਸ ਹੈ। ਇਸ ਮੋਟਰਸਾਈਕਲ ਦੇ ਇੰਜਣ ਨਾਲ ਪ੍ਰੋਗਰਾਮਡ ਫਿਊਲ ਇੰਜੈਕਸ਼ਨ ਸਿਸਟਮ ਵੀ ਲਗਾਇਆ ਗਿਆ ਹੈ ਜਿਸ ਕਾਰਨ ਇਸ ਦੀ ਮਾਈਲੇਜ ਬਿਹਤਰ ਹੈ। ਇਹ ਬਾਈਕ ਇੱਕ ਲੀਟਰ ਵਿੱਚ 70 ਕਿਲੋਮੀਟਰ ਤੱਕ ਦੀ ਦੂਰੀ ਤੈਅ ਕਰਦੀ ਹੈ।
ਇਹ ਵੀ ਪੜ੍ਹੋ…Honda ਨੇ ਲੜਕੀਆਂ ਲਈ ਬਾਜ਼ਾਰ ‘ਚ ਉਤਾਰਿਆ ਬੇਹੱਦ ਸਟਾਈਲਿਸ਼ ਸਕੂਟਰ, ਕੀਮਤ ਵੀ ਬਜਟ ‘ਚ
ਇਸ ਬਾਈਕ ‘ਚ 9.8 ਲੀਟਰ ਦਾ ਫਿਊਲ ਟੈਂਕ ਹੈ। ਇਸ ਦੇ ਫਰੰਟ ਅਤੇ ਰਿਅਰ ‘ਚ 130mm ਡਰੱਮ ਬ੍ਰੇਕ ਹਨ। ਬਾਈਕ ਵਿੱਚ ਕਿੱਕ ਅਤੇ ਇਲੈਕਟ੍ਰਿਕ ਸਟਾਰਟ ਦੀ ਸਹੂਲਤ ਉਪਲੱਬਧ ਹੈ। ਸਪਲੈਂਡਰ ਪਲੱਸ ਦਾ ਭਾਰ 112 ਕਿਲੋਗ੍ਰਾਮ ਹੈ। ਇਹ ਰੋਜ਼ਾਨਾ ਵਰਤੋਂ ਲਈ ਇੱਕ ਚੰਗੀ ਬਾਈਕ ਸਾਬਤ ਹੋ ਸਕਦੀ ਹੈ । ਇਸ ਬਾਈਕ ‘ਚ ਪੂਰੀ ਤਰ੍ਹਾਂ ਡਿਜ਼ੀਟਲ ਸਪੀਡੋਮੀਟਰ ਮੀਟਰ ਦਿੱਤਾ ਗਿਆ ਹੈ।
ਹੀਰੋ ਸਪਲੈਂਡਰ ਪਲੱਸ ਦਾ ਸਿੱਧਾ ਮੁਕਾਬਲਾ ਹੌਂਡਾ ਸ਼ਾਈਨ 100 ਨਾਲ ਹੈ।