ਦਿੱਲੀ ਦੇ ਵਿਅਕਤੀ ਦਾ ਅਸਤੀਫਾ ਹੋਇਆ ਵਾਇਰਲ, ਨੌਕਰੀ ਛੱਡਣ ਦਾ ਲਿਖਿਆ ਅਨੋਖਾ ਕਾਰਨ

ਹਰ ਰੋਜ਼ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਗੱਲ ਵਾਇਰਲ ਹੁੰਦੀ ਰਹਿੰਦੀ ਹੈ। ਕਦੇ ਵੀਡੀਓ, ਕਦੇ ਫੋਟੋਆਂ, ਕਦੇ ਲੋਕਾਂ ਦੀਆਂ ਕਹਾਣੀਆਂ, ਘਟਨਾਵਾਂ, ਦੁਰਘਟਨਾਵਾਂ, ਚੁਟਕਲੇ, ਮਜ਼ਾਕ, ਸਭ ਕੁਝ ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਅਪਲੋਡ ਹੁੰਦਾ ਹੈ। ਹੁਣ ਲੋਕਾਂ ਦੇ ਅਸਤੀਫੇ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੇ ਹਨ। ਜੀ ਹਾਂ, ਇੱਕ ਵਿਅਕਤੀ ਦਾ ਅਸਤੀਫਾ ਪੱਤਰ ਵਾਇਰਲ ਹੋਇਆ ਹੈ ਕਿਉਂਕਿ ਇਸ ਵਿੱਚ ਉਸਨੇ ਨੌਕਰੀ ਛੱਡਣ ਦਾ ਇੱਕ ਬਹੁਤ ਹੀ ਅਨੋਖਾ ਕਾਰਨ ਦੱਸਿਆ ਹੈ।
ਦਿੱਲੀ ਦੇ ਇਸ ਵਿਅਕਤੀ ਨੇ ਨੌਕਰੀ ਆਪਣੀ ਘੱਟ ਤਨਖਾਹ ਕਾਰਨ ਛੱਡੀ ਅਤੇ ਦੱਸਿਆ ਕਿ ਆਪਣੀ ਤਨਖਾਹ ਨਾਲ ਉਹ ਸਮਾਰਟਫੋਨ ਵੀ ਨਹੀਂ ਖਰੀਦ ਸਕਦਾ। ਇਸ ਲਈ ਉਸਨੇ ਨੌਕਰੀ ਛੱਡ ਦਿੱਤੀ। ਵਾਇਰਲ ਹੋਈ ਚਿੱਠੀ ‘ਚ ਜਿੱਥੇ ਨੌਜਵਾਨ ਦੀ ਨਿਰਾਸ਼ਾ ਨਜ਼ਰ ਆ ਰਹੀ ਹੈ, ਉੱਥੇ ਹੀ ਉਸ ਵੱਲੋਂ ਦਿੱਤਾ ਗਿਆ ਕਾਰਨ ਵੀ ਥੋੜ੍ਹਾ ਮਜ਼ਾਕੀਆ ਲੱਗ ਰਿਹਾ ਹੈ ਪਰ ਅਸਤੀਫਾ ਪੱਤਰ ਦੇ ਸਕਰੀਨ ਸ਼ਾਟ ਨੇ ਸੋਸ਼ਲ ਮੀਡੀਆ ‘ਤੇ ਹਲਚਲ ਮਚਾ ਦਿੱਤੀ ਹੈ।
ਕੀ ਲਿਖਿਆ ਅਸਤੀਫੇ ਵਿੱਚ ?
ਇੱਕ ਅਖਬਾਰ ਦੀ ਰਿਪੋਰਟ ਦੇ ਅਨੁਸਾਰ ਅਸਤੀਫਾ ਇੰਜੀਨੀਅਰਹੱਬ ਦੇ ਸਹਿ-ਸੰਸਥਾਪਕ ਰਿਸ਼ਭ ਸਿੰਘ ਦੁਆਰਾ ਪੋਸਟ ਕੀਤਾ ਗਿਆ ਸੀ। ਰਿਸ਼ਭ ਨੇ ਈਮੇਲ ਦਾ ਸਕਰੀਨਸ਼ਾਟ ਐਕਸ ‘ਤੇ ਪੋਸਟ ਕੀਤਾ ਹੈ, ਜਿਸ ‘ਤੇ ਯੂਜ਼ਰਸ ਵੱਖ – ਵੱਖ ਪ੍ਰਤੀਕਿਰਿਆਵਾਂ ਪ੍ਰਗਟ ਕਰ ਰਹੇ ਹਨ।ਅਸਤੀਫਾ ਸਿਰਲੇਖ ਵਾਲਾ ਇੱਕ ਪੱਤਰ ਇੱਕ ਸਧਾਰਨ ਨੋਟ ਨਾਲ ਸ਼ੁਰੂ ਹੁੰਦਾ ਹੈ, ਪਰ ਵਿਚਕਾਰ ਜਾ ਕੇ ਅਸਤੀਫਾ ਹਾਸੋਹੀਣਾ ਮੋੜ ਲੈ ਲੈਂਦਾ ਹੈ।
ਅਸਤੀਫਾ ਦੇਣ ਵਾਲੇ ਨੇ ਲਿਖਿਆ ਕਿ 2 ਸਾਲਾਂ ਦੀ ਸ਼ਾਨਦਾਰ ਮਿਹਨਤ ਅਤੇ ਲਗਨ ਤੋਂ ਬਾਅਦ ਲੱਗਦਾ ਹੈ ਕਿ ਮੇਰੀ ਤਨਖਾਹ, ਵਿਕਾਸ ਦੀਆਂ ਉਮੀਦਾਂ ਦੀ ਤਰ੍ਹਾਂ ਹੀ ਸਥਿਰ ਬਣੀ ਹੋਈ ਹੈ। ਮੈਂ iQOO 13 ਸਮਾਰਟਫੋਨ ਦੀ ਪ੍ਰੀ-ਬੁਕਿੰਗ ਕਰਨਾ ਚਾਹੁੰਦਾ ਸੀ, ਜਿਸਦੀ ਕੀਮਤ ₹ 51,999 ਹੈ, ਪਰ ਆਪਣੀ ਮੌਜੂਦਾ ਤਨਖਾਹ ਨਾਲ ਮੈਂ ਇਹ ਨਹੀਂ ਕਰ ਸਕਦਾ ਸੀ। ਮੈਨੂੰ ਚਿੰਤਾ ਹੈ ਕਿ ਜੇਕਰ ਮੇਰੇ ਕੋਲ ਭਾਰਤ ਵਿੱਚ ਸਭ ਤੋਂ ਤੇਜ਼ ਫੋਨ ਖਰੀਦਣ ਲਈ ਲੋੜੀਂਦੀ ਤਨਖਾਹ ਨਹੀਂ ਹੈ, ਤਾਂ ਮੇਰਾ ਕੈਰੀਅਰ ਤੇਜ਼ੀ ਨਾਲ ਕਿਵੇਂ ਅੱਗੇ ਵਧੇਗਾ ?
ਅਸਤੀਫੇ ‘ਤੇ ਉਪਭੋਗਤਾਵਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ
ਰਿਪੋਰਟ ਦੇ ਅਨੁਸਾਰ, ਪੱਤਰ ਦੇ ਅੰਤ ਵਿੱਚ ਵਿਅਕਤੀ ਨੇ ਲਿਖਿਆ ਕਿ ਉਸਦਾ ਆਖਰੀ ਕੰਮਕਾਜੀ ਦਿਨ (Working Day) 4 ਦਸੰਬਰ 2024 ਹੈ। ਉਸਨੇ ਤਜ਼ਰਬੇ ਲਈ ਕੰਪਨੀ ਦਾ ਧੰਨਵਾਦ ਕੀਤਾ। ਉਸਨੇ ਇਸ ਵਾਅਦੇ ਨਾਲ ਈਮੇਲ ਦੀ ਸਮਾਪਤੀ ਕੀਤੀ ਕਿ ਉਸਦੀ ਜਗ੍ਹਾ ਆਉਣ ਵਾਲੇ ਵਿਅਕਤੀ ਨੂੰ ਸੌਂਪਿਆ ਕੰਮ ਸੁਚਾਰੂ ਢੰਗ ਨਾਲ ਹੋਵੇਗਾ।
ਇਹ ਵੀ ਪੜ੍ਹੋ…ਸਫ਼ਰ ਤੋਂ ਬਾਅਦ ਤੁਹਾਡਾ ਪੇਟ ਵੀ ਹੋ ਜਾਂਦਾ ਹੈ ਖਰਾਬ ? ਅਪਣਾਓ ਇਹ ਆਸਾਨ ਟਿਪਸ
ਇਸ ਪੋਸਟ ‘ਤੇ ਯੂਜ਼ਰਸ ਦੀਆਂ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਉਸਨੂੰ ਫ਼ੋਨ ਦਿਓ ਅਤੇ ਆਪਣੇ ਕੋਲ ਰੱਖੋ।
ਇਕ ਹੋਰ ਯੂਜ਼ਰ ਨੇ ਕਮੈਂਟ ਕੀਤਾ ਕਿ ਇਹ ਬਹੁਤ ਸਹਿਜ ਸੀ । ਇੱਕ ਨੇ ਕਮੈਂਟ ਕੀਾ ਕਿ ਇਹ ਇੱਕ ਫੋਨ ਪ੍ਰੋਮੋਸ਼ਨ ਈਮੇਲ ਵਾਂਗ ਜਾਪਦਾ ਹੈ। ਘਾਨਾ ਦੇ ਇਕ ਕਰਮਚਾਰੀ ਦੇ ਅਸਤੀਫੇ ਨੇ ਇੰਟਰਨੈੱਟ ‘ਤੇ ਲੋਕਾਂ ਦਾ ਧਿਆਨ ਖਿੱਚਿਆ ਸੀ। ਇੰਸਟਾਗ੍ਰਾਮ ਪੇਜ ਵਾਲ ਸਟ੍ਰੀਟ ਓਏਸਿਸ ‘ਤੇ ਸ਼ੇਅਰ ਕੀਤੇ ਗਏ ਪੱਤਰ ਵਿਚ, ਕਰਮਚਾਰੀ ਨੇ ਨਵੀਂ ਨੌਕਰੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ, ਪਰ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਜੇ ਚੀਜ਼ਾਂ ਠੀਕ ਨਾ ਹੋਈਆਂ ਤਾਂ ਉਹ ਵਾਪਸ ਆਉਣ ਲਈ ਤਿਆਰ ਹੈ।
One thought on “ਦਿੱਲੀ ਦੇ ਵਿਅਕਤੀ ਦਾ ਅਸਤੀਫਾ ਹੋਇਆ ਵਾਇਰਲ, ਨੌਕਰੀ ਛੱਡਣ ਦਾ ਲਿਖਿਆ ਅਨੋਖਾ ਕਾਰਨ”