ਹੁਣ ਨਹੀਂ ਮਿਲੇਗੀ Royal Enfield ਦੀ ਇਹ ਧਾਕੜ ਬਾਈਕ
ਭਾਰਤ ‘ਚ Royal Enfield ਬਾਈਕਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਇਸ ਦੀਆਂ ਪ੍ਰਸਿੱਧ ਮੋਟਰਸਾਈਕਲਾਂ ਹਨ ਰਾਇਲ ਐਨਫੀਲਡ ਕਲਾਸਿਕ 350, ਬੁਲੇਟ 350, ਹੰਟਰ 350, ਮੀਟੀਅਰ 350 ਆਦਿ। ਜੇਕਰ ਤੁਸੀਂ ਰਾਇਲ ਐਨਫੀਲਡ ਬੁਲੇਟ 350 ਦਾ ਮਿਲਟਰੀ ਸਿਲਵਰ ਕਲਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਫਿਰ ਤੁਸੀਂ ਨਿਰਾਸ਼ ਹੋ ਸਕਦੇ ਹੋ। ਰਾਇਲ ਐਨਫੀਲਡ ਨੇ 2025 ਮਾਡਲ ਲਈ ਇਸ ਡੈਸ਼ਿੰਗ ਕਲਰ ਵਿਕਲਪ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ, ਕੰਪਨੀ ਨੇ ਬੁਲੇਟ 350 ਦੇ ਕਲਾਸਿਕ ਡਿਜ਼ਾਈਨ ਅਤੇ ਦਮਦਾਰ ਫੀਚਰਸ ਨੂੰ ਬਰਕਰਾਰ ਰੱਖਿਆ ਹੈ।
ਹੁਣ ਮਿਲਣਗੇ ਸਿਰਫ ਇਹ ਕਲਰ ਆਪਸ਼ਨ…
ਸਤੰਬਰ 2023 ਵਿੱਚ ਲਾਂਚ ਹੋਈ ਰਾਇਲ ਐਨਫੀਲਡ ਬੁਲੇਟ 350 ਤਿੰਨ ਮੁੱਖ ਰੰਗ ਸ਼੍ਰੇਣੀਆਂ ਵਿੱਚ ਉਪੱਲਬਧ ਸੀ।
ਮਿਲਟਰੀ ਰੈੱਡ ਅਤੇ ਮਿਲਟਰੀ ਬਲੈਕ: ਐਕਸ-ਸ਼ੋਅਰੂਮ ਕੀਮਤ 1.73 ਲੱਖ ਰੁਪਏ।
ਸਟੈਂਡਰਡ ਮੈਰੂਨ ਅਤੇ ਸਟੈਂਡਰਡ ਬਲੈਕ: ਐਕਸ-ਸ਼ੋਅਰੂਮ ਕੀਮਤ 1.97 ਲੱਖ ਰੁਪਏ।
ਪ੍ਰੀਮੀਅਮ ਬਲੈਕ ਗੋਲਡ: ਐਕਸ-ਸ਼ੋਅਰੂਮ ਕੀਮਤ 2.16 ਲੱਖ ਰੁਪਏ।
ਮਿਲਟਰੀ ਸਿਲਵਰ ਕਲਰ ਮਾਡਲ ਨੂੰ ਜਨਵਰੀ 2024 ਵਿੱਚ 1.79 ਲੱਖ ਰੁਪਏ (ਐਕਸ-ਸ਼ੋਰੂਮ) ਵਿੱਚ ਲਾਂਚ ਕੀਤਾ ਗਿਆ ਸੀ। ਇਹ ਮਿਲਟਰੀ ਅਤੇ ਸਟੈਂਡਰਡ ਟ੍ਰਿਮ ਦੀ ਵਿਚਕਾਰਲੀ ਕੈਟੇਗਰੀ ਵਿੱਚ ਆਉਂਦਾ ਹੈ। ਇਸ ਦੇ ਫਿਊਲ ਟੈਂਕ ਅਤੇ ਸਾਈਡ ਪੈਨਲ ‘ਤੇ ਸਿਲਵਰ ਪਿਨਸਟ੍ਰਿਪਿੰਗ ਨੇ ਇਸ ਨੂੰ ਖਾਸ ਬਣਾ ਦਿੱਤਾ ਹੈ।
ਮਿਲਟਰੀ ਸਿਲਵਰ ਮਾਡਲ ਨੂੰ ਕਿਉਂ ਬੰਦ ਕੀਤਾ ਗਿਆ ?
ਸਤੰਬਰ 2024 ਵਿੱਚ ਬਟਾਲੀਅਨ ਬਲੈਕ ਵੇਰੀਐਂਟ ਦੀ ਐਂਟਰੀ ਹੋਈ। ਇਸ ਬਾਈਕ ਦੀ ਕੀਮਤ 1.74 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਵਿੱਚ ਗੋਲਡ ਪਿਨਸਟ੍ਰਿਪਿੰਗ ਅਤੇ 3D ਰਾਇਲ ਐਨਫੀਲਡ ਲੋਗੋ ਵਰਗੇ ਰੈਟਰੋ ਐਲੀਮੈਂਟਸ ਸ਼ਾਮਲ ਸਨ। ਇਸਦੀ ਸਟੈਪਡ ਸੀਟ ਅਤੇ ਰੈਟਰੋ ਟੇਲ ਲਾਈਟ ਡਿਜ਼ਾਈਨ ਪੁਰਾਣੇ ਬੁਲੇਟ ਦੀ ਯਾਦ ਦਿਵਾ ਸਕਦੀ ਹੈ। ਬਟਾਲੀਅਨ ਬਲੈਕ ਦੀ ਸ਼ੁਰੂਆਤ ਨਾਲ, ਮਿਲਟਰੀ ਸਿਲਵਰ ਦੀ ਮੰਗ ਘਟ ਗਈ, ਜਿਸ ਕਾਰਨ ਇਸ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ…ਅਮਰੀਕੀ ਨਹੀਂ…ਭਾਰਤੀ ਹਨ Bose Speakers…ਜਾਣੋ ਸੰਸਥਾਪਕ ਨੇ ਆਪਣੇ ਕਾਲਜ ਨੂੰ ਕਿਉਂ ਦਾਨ ਕੀਤੀ ਕੰਪਨੀ ?
ਇੰਜਣ ਅਤੇ ਵਿਸ਼ੇਸ਼ਤਾਵਾਂ
2025 ਮਾਡਲ ‘ਚ ਸਿਰਫ ਕਲਰ ਆਪਸ਼ਨ ‘ਚ ਬਦਲਾਅ ਕੀਤਾ ਗਿਆ ਹੈ, ਬਾਈਕ ਦੇ ਸਪੈਸੀਫਿਕੇਸ਼ਨ ਅਤੇ ਫੀਚਰਸ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਹ 349cc J-ਸੀਰੀਜ਼ ਇੰਜਣ ਦੁਆਰਾ ਸੰਚਾਲਿਤ ਹੋਵੇਗਾ। 5 ਸਪੀਡ ਗਿਅਰਬਾਕਸ, ਟਾਈਗਰ ਆਈਜ਼ ਪਾਇਲਟ ਲਾਈਟਾਂ ਅਤੇ ਸੈਮੀ-ਡਿਜੀਟਲ ਇੰਸਟਰੂਮੈਂਟ ਕਲੱਸਟਰ ਵਰਗੀਆਂ ਵਿਸ਼ੇਸ਼ਤਾਵਾਂ ਵੀ ਉਪਲਬਧ ਹਨ।
ਮਿਲਟਰੀ ਸਿਲਵਰ ਕਲਰ ਨੂੰ ਬੰਦ ਕਰਨ ਦਾ ਫੈਸਲਾ ਬਾਜ਼ਾਰ ਦੀ ਮੰਗ ਨੂੰ ਧਿਆਨ ‘ਚ ਰੱਖਦੇ ਹੋਏ ਲਿਆ ਗਿਆ ਹੈ। ਪਰ ਕੰਪਨੀ ਨੇ ਰਾਇਲ ਐਨਫੀਲਡ ਬੁਲੇਟ 350 ਦੀ ਆਈਕੋਨਿਕ ਅਤੇ ਕਲਾਸਿਕ ਅਪੀਲ ਨੂੰ ਬਰਕਰਾਰ ਰੱਖਿਆ ਹੈ।