Maruti Suzuki Grand Vitara 7-ਸੀਟਰ ਜਲਦ ਹੀ ਕਰ ਸਕਦੀ ਹੈ ਧਮਾਕੇਦਾਰ ਐਂਟਰੀ, ਟੈਸਟਿੰਗ ਦੌਰਾਨ ਪਹਿਲੀ ਵਾਰ ਆਈ ਨਜ਼ਰ
ਦੇਸ਼ ‘ਚ 7-ਸੀਟਰ ਕਾਰਾਂ ਦੀ ਮੰਗ ਲਗਾਤਾਰ ਵਧ ਰਹੀ ਹੈ। ਇਸ ਸੈਗਮੈਂਟ ‘ਚ Maruti Ertiga ਸਭ ਤੋਂ ਜ਼ਿਆਦਾ ਮਸ਼ਹੂਰ ਹੈ ਅਤੇ ਇਸ ਦੀ ਵਿਕਰੀ ਵੀ ਸਭ ਤੋਂ ਜ਼ਿਆਦਾ ਹੈ। ਇਸ ਵਾਰ ਅਰਟਿਗਾ ਨੇ ਵਿਕਰੀ ਦੇ ਮਾਮਲੇ ਵਿੱਚ Wagonr ਅਤੇ Baleno ਨੂੰ ਵੀ ਪਿੱਛੇ ਛੱਡ ਦਿੱਤਾ ਹੈ।ਹੁਣ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਆਉਣ ਵਾਲੇ ਦਿਨਾਂ ‘ਚ ਇਹ ਸੇਗਮੈਂਟ ਹੋਰ ਵੱਡਾ ਹੋਣ ਵਾਲਾ ਹੈ। ਮਾਰੂਤੀ ਸੁਜ਼ੂਕੀ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਅਤੇ ਇਸ ਲਈ ਕੰਪਨੀ ਇਕ ਹੋਰ ਨਵੀਂ 7 ਸੀਟਰ ਕਾਰ ਲਿਆ ਰਹੀ ਹੈ। ਕੰਪਨੀ ਆਪਣੀ ਮਸ਼ਹੂਰ Grand Vitara ਦੇ 7-ਸੀਟਰ ਮਾਡਲ ‘ਤੇ ਕੰਮ ਕਰ ਰਹੀ ਹੈ। ਫਿਲਹਾਲ ਇਸ ਦੀ ਟੈਸਟਿੰਗ ਚੱਲ ਰਹੀ ਹੈ। ਇਸਦਾ ਡਿਜ਼ਾਈਨ ਇਸਦੀ ਆਉਣ ਵਾਲੀ ਪਹਿਲੀ ਇਲੈਕਟ੍ਰਿਕ ਕਾਰ eVitara ਤੋਂ ਪ੍ਰੇਰਿਤ ਹੈ।
ਜਾਂਚ ਦੌਰਾਨ ਦੇਖਿਆ ਗਿਆ7-ਸੀਟਰ ਗ੍ਰੈਂਡ ਵਿਟਾਰਾ ਦੀ ਟੈਸਟਿੰਗ ਚੱਲ ਰਹੀ ਹੈ ਅਤੇ ਇਹ ਹਾਲ ਹੀ ਵਿੱਚ ਕੈਮਰੇ ਵਿੱਚ ਕੈਦ ਹੋਈ ਹੈ। ਇਹ ਤਸਵੀਰ ਇਸਦੇ ਡਿਜ਼ਾਈਨ ਨੂੰ ਦਰਸਾਉਂਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਕਾਰ ਦੇ ਕੋਮੂਫਲੈਜਡ ਵਰਜਨ ਨੂੰ ਸੜਕਾਂ ਤੇ ਦੇਖਿਆ ਗਿਆ ਹੈ, ਜਿਸਤੋਂ ਸਾਬਤ ਹੁੰਦਾ ਹੈ ਕਿ ਕਾਰ ਦੀ ਆਨ-ਰੋਡ ਟੈਸਟਿੰਗ ਚੱਲ ਰਹੀ ਹੈ। ਇਹ ਮਾਰੂਤੀ ਦੇ SUV ਪੋਰਟਫੋਲੀਓ ਵਿੱਚ ਇੱਕ ਨਵੀਂ ਐਂਟਰੀ ਹੋਵੇਗੀ। ਫਿਲਹਾਲ ਕੰਪਨੀ ਕੋਲ Ertiga ਅਤੇ XL6 ਵਰਗੇ 6 ਅਤੇ 7 ਸੀਟਰ MPVs ਹਨ।
ਗ੍ਰੈਂਡ ਵਿਟਾਰਾ 7-ਸੀਟਰ ‘ਚ ਕੀ ਹੋਵੇਗਾ ਖਾਸ?
ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ 7 ਸੀਟਰ ਗ੍ਰੈਂਡ ਵਿਟਾਰਾ ਦੇ ਡਿਜ਼ਾਈਨ ‘ਚ ਕੁਝ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਫਰੰਟ, ਸਾਈਡ ਅਤੇ ਰਿਅਰ ਲੁੱਕ ਨੂੰ ਅਪਡੇਟ ਕੀਤਾ ਜਾਵੇਗਾ। ਇਸ ਦੇ C ਪਿਲਰ ‘ਚ ਸਭ ਤੋਂ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਉਥੋਂ ਤੀਸਰੇ ਲਈ ਜਗ੍ਹਾ ਦਿੱਤੀ ਜਾਵੇਗੀ। ਸੂਤਰਾਂ ਦੇ ਮੁਤਾਬਕ, ਮਾਰੂਤੀ ਸੁਜ਼ੂਕੀ ਜਲਦ ਹੀ ਗ੍ਰੈਂਡ ਵਿਟਾਰਾ ‘ਤੇ ਆਧਾਰਿਤ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਮਾਰੂਤੀ ਸੁਜ਼ੂਕੀ ਈਵਿਟਾਰਾ ਨੂੰ ਲਾਂਚ ਕਰ ਸਕਦੀ ਹੈ। ਪਰ ਕੰਪਨੀ ਨੇ ਵੀ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
ਇਹ ਵੀ ਪੜ੍ਹੋ…FASTag ਦਾ ਅੰਤ! ਹੁਣ GNSS ਸਿਸਟਮ ਰਾਹੀਂ ਕੱਟਿਆ ਜਾਵੇਗਾ ਟੋਲ, ਜਾਣੋ ਕਿਵੇਂ ਕਰੇਗਾ ਕੰਮ
ਇੰਜਣ ਅਤੇ ਪਾਵਰ
7 ਸੀਟਰ ਗ੍ਰੈਂਡ ਵਿਟਾਰਾ ‘ਚ ਮੌਜੂਦਾ 1.5 ਲੀਟਰ ਪੈਟਰੋਲ ਇੰਜਣ ਮਿਲੇਗਾ ਜੋ ਹਾਈਬ੍ਰਿਡ ਤਕਨੀਕ ਨਾਲ ਲੈਸ ਹੋਵੇਗਾ। ਇਹ ਹਾਈਬ੍ਰਿਡ ਇੰਜਣ ਕਾਰ ਨੂੰ ਵਾਧੂ ਬੂਸਟ ਦੇਣ ਦਾ ਕੰਮ ਕਰੇਗਾ। ਕੰਪਨੀ ਇਸ ਦੇ ਇੰਜਣ ਨੂੰ ਮੋਡੀਫਾਈ ਕਰ ਸਕਦੀ ਹੈ। ਇਸ ਦਾ ਵ੍ਹੀਲਬੇਸ ਵੱਡਾ ਹੋਵੇਗਾ ਜਿਸ ਕਾਰਨ ਤੀਸਰੀ ਰੋਅ ‘ਚ ਜ਼ਿਆਦਾ ਜਗ੍ਹਾ ਹੋਵੇਗੀ। ਇਹ ਕੰਪੈਕਟ ਸੈਗਮੈਂਟ ‘ਚ ਨਹੀਂ ਹੋਵੇਗਾ। ਇਸ ਦੀ ਕੀਮਤ ਵੀ ਜ਼ਿਆਦਾ ਹੋਣ ਵਾਲੀ ਹੈ। ਮਾਰੂਤੀ ਇਸ ਨੂੰ 10 ਲੱਖ ਰੁਪਏ ਤੋਂ ਉੱਪਰ ਦੇ ਸੈਗਮੈਂਟ ‘ਚ ਲਿਆਵੇਗੀ। ਭਾਰਤ ‘ਚ ਇਸ ਦਾ ਸਿੱਧਾ ਮੁਕਾਬਲਾ Hyundai Alcazar ਅਤੇ MG Hector Plus ਨਾਲ ਹੋਵੇਗਾ।
ਇਸ ਦੇ ਨਾਲ ਹੀ ਕੰਪਨੀ ਬੂਟ ਸਪੇਸ ਬਰਕਰਾਰ ਰੱਖਣ ਲਈ ਇਸਦੇ ਇੰਜਣ ਨੂੰ ਸੋਧ ਸਕਦੀ ਹੈ। ਜਦੋਂ ਕਿ ਨਵੀਂ 7-ਸੀਟਰ ਗ੍ਰੈਂਡ ਵਿਟਾਰਾ ਵਿੱਚ ਵਰਟੀਕਲ ਟੱਚ ਸਕਰੀਨ ਅਤੇ ADAS ਸੂਟ ਮਿਲਣ ਦੀ ਸੰਭਾਵਨਾ ਹੈ। Ertiga ਕਿਉਂਕਿ SUV ਸ਼੍ਰੇਣੀ ਵਿੱਚ ਨਹੀਂ ਹੈ, ਇਸ ਲਈ ਇਹ ਬਾਜ਼ਾਰ ‘ਚ Hyundai Alcazar, Mahindra Scorpio N ਅਤੇ MG ਹੈਕਟਰ ਪਲੱਸ ਨੂੰ ਸਿੱਧਾ ਮੁਕਾਬਲਾ ਦੇ ਸਕਦੀ ਹੈ।