ਕਬਾੜ ‘ਚੋਂ ਮਿਲੀ ਪਿਤਾ ਦੀ 60 ਸਾਲ ਪੁਰਾਣੀ ਪਾਸਬੁੱਕ, ਰਾਤੋ ਰਾਤ ਬਣਿਆ ਕਰੋੜਪਤੀ

Share:

ਭਾਵੇਂ ਤੁਸੀਂ ਕਿਸਮਤ ਵਿੱਚ ਵਿਸ਼ਵਾਸ ਕਰਦੇ ਹੋ ਜਾਂ ਨਹੀਂ,ਪਰ ਤੁਸੀਂ ਲੋਕਾਂ ਦੀਆਂ ਕਿਸਮਤ ਚਮਕਣ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਹੋਣਗੀਆਂ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕਹਾਣੀ ਦੱਸਣ ਜਾ ਰਹੇ ਹਾਂ, ਜਿਸਨੂੰ ਸੁਣਨ ਤੋਂ ਬਾਅਦ ਤੁਸੀਂ ਸੱਚਮੁੱਚ ਵਿਸ਼ਵਾਸ ਨਹੀਂ ਕਰੋਗੇ। ਇਸ ਕਹਾਣੀ ਵਿੱਚ ਇੱਕ ਆਦਮੀ ਰਾਤੋ-ਰਾਤ ਕਰੋੜਪਤੀ ਬਣ ਗਿਆ।

60 ਸਾਲ ਪੁਰਾਣੀ ਬੈਂਕ ਪਾਸਬੁੱਕ
ਕੀ ਕਬਾੜ ਵਿੱਚ ਸੁੱਟੀ ਗਈ ਕੋਈ ਚੀਜ਼ ਤੁਹਾਡੀ ਜ਼ਿੰਦਗੀ ਬਦਲ ਸਕਦੀ ਹੈ? ਜੀ ਹਾਂ ਬਿਲਕੁਲ ਬਦਲ ਸਕਦੀ ਹੈ । ਇਹ ਚਮਤਕਾਰ ਹੋਇਆ ਚਿਲੀ ਦੇ ਨਾਗਰਿਕ ਐਕਸੀਕੁਏਲ ਹਿਨੋਜੋਸਾ ਨਾਲ। ਜਿਸ ਦੀ ਕਿਸਮਤ ਇੰਨੀ ਚਮਕੀ ਕਿ ਉਹ ਰਾਤੋ ਰਾਤ ਕਰੋੜਪਤੀ ਬਣ ਗਿਆ, ਉਸ ਨੂੰ ਇੱਕ ਬੈਂਕ ਪਾਸਬੁੱਕ ਘਰ ਦੇ ਇੱਕ ਕੋਨੇ ਵਿੱਚ ਸਫਾਈ ਕਰਦੇ ਸਮੇਂ ਕਬਾੜ ਵਿੱਚ ਪਈ ਮਿਲੀ। ਉਹ 60 ਸਾਲ ਪੁਰਾਣੀ ਪਾਸਬੁੱਕ ਉਸਦੇ ਪਿਤਾ ਦੀ ਸੀ।

50-60 ਸਾਲ ਦੀ ਕਮਾਈ ਕੰਮ ਆਈ
ਹਿਨੋਜੋਸਾ ਦੇ ਪਿਤਾ ਨੇ ਘਰ ਖਰੀਦਣ ਲਈ ਆਪਣੀ ਮਿਹਨਤ ਦੀ ਕਮਾਈ ਨਾਲ ਪਾਈ ਪਾਈ ਜੋੜੀ ਸੀ। 1960-70 ਦੇ ਦਹਾਕੇ ਵਿੱਚ, ਹਿਨੋਜੋਸਾ ਦੇ ਪਿਤਾ ਨੇ ਬੈਂਕ ਵਿੱਚ 1.40 ਲੱਖ ਰੁਪਏ ਜਮ੍ਹਾ ਕਰਵਾਏ ਸਨ। ਇਹ ਉਨ੍ਹਾਂ ਸਮਿਆਂ ਵਿੱਚ ਬਹੁਤ ਵੱਡੀ ਰਕਮ ਸੀ। ਪਰ ਵਕਤ ਦੀ ਮਾਰ ਅਤੇ ਪਿਤਾ ਦੀ ਮੌਤ ਨੇ ਇਸ ਖਜ਼ਾਨੇ ਨੂੰ ਯਾਦਾਂ ਦੇ ਕਬਾੜ ਵਿੱਚ ਦਫਨ ਕਰ ਦਿੱਤਾ। ਇੱਕ ਦਿਨ, ਘਰ ਦੀ ਸਫ਼ਾਈ ਕਰਦੇ ਸਮੇਂ, ਹਿਨੋਜੋਸਾ ਨੂੰ ਉਹੀ ਪਾਸਬੁੱਕ ਮਿਲੀ। ਪਰ ਉਸਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਜਦੋਂ ਉਸਨੇ ਉਸ ਬੈਂਕ ਬਾਰੇ ਪਤਾ ਕੀਤਾ ਕਿਉਂਕਿ ਉਹ ਬੈਂਕ ਬਹੁਤ ਸਮਾਂ ਪਹਿਲਾਂ ਬੰਦ ਹੋ ਚੁੱਕਾ ਸੀ।


ਇੱਕ ਸ਼ਬਦ ਨੇ ਮੇਰੀ ਕਿਸਮਤ ਨੂੰ ਰੌਸ਼ਨ ਕਰ ਦਿੱਤਾ
ਬੈਂਕ ਬਹੁਤ ਸਮਾਂ ਪਹਿਲਾਂ ਬੰਦ ਹੋ ਚੁੱਕਾ ਸੀ, ਪਰ ਪਾਸਬੁੱਕ ‘ਤੇ ਲਿਖਿਆ ਸਟੇਟ ਗਾਰੰਟੀਡ ਸ਼ਬਦ ਸੁਣ ਕੇ ਉਸਦੀਆਂ ਅੱਖਾਂ ਚਮਕ ਗਈਆਂ। ਇਸਦਾ ਮਤਲਬ ਸੀ ਕਿ ਭਾਵੇਂ ਬੈਂਕ ਬੰਦ ਹੋ ਜਾਵੇ ਜਾਂ ਪੈਸੇ ਦੇਣ ‘ਚ ਅਸਫਲ ਰਹੇ ਤਾਂ ਸਰਕਾਰ ਸਾਰੇ ਪੈਸੇ ਵਾਪਸ ਕਰੇਗੀ । ਹਿਨੋਜੋਸਾ ਨੇ ਆਪਣੀ ਹਿੰਮਤ ਜੁਟਾਈ ਸਰਕਾਰ ਤੱਕ ਪਹੁੰਚ ਕੀਤੀ, ਪਰ ਸਰਕਾਰ ਨੇ ਉਸਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਉਹ ਪਿੱਛੇ ਹਟਣ ਵਾਲਾ ਨਹੀਂ ਸੀ। ਉਸਨੇ ਸਰਕਾਰ ਉੱਪਰ ਕੇਸ ਠੋਕ ਦਿੱਤਾ।

ਇਹ ਵੀ ਪੜ੍ਹੋ…ਸਾਵਧਾਨ ! ChatGPT ਨਾਲ ਬਣ ਰਹੇ ਨਕਲੀ ਆਧਾਰ ਅਤੇ ਪੈਨ ਕਾਰਡ, ਇਸ ਤਰ੍ਹਾਂ ਕਰੋ ਅਸਲੀ ਦੀ ਪਹਿਚਾਣ

ਇਹ ਰਕਮ ਭਾਰਤੀ ਕਰੰਸੀ ਵਿੱਚ 9 ਕਰੋੜ ਰੁਪਏ ਸੀ
ਅਦਾਲਤ ਵਿੱਚ, ਐਕਸੀਕੁਏਲ ਹਿਨੋਜੋਸਾ ਨੇ ਦਲੀਲ ਦਿੱਤੀ ਕਿ ਇਹ ਪੈਸਾ ਉਸਦੇ ਪਿਤਾ ਦੀ ਮਿਹਨਤ ਦੀ ਕਮਾਈ ਸੀ ਅਤੇ ਸਰਕਾਰ ਨੇ ਜਮ੍ਹਾ ਕੀਤੀ ਗਈ ਰਕਮ ਦੀ ਵਾਪਸੀ ਦੀ ਗਰੰਟੀ ਦਿੱਤੀ ਸੀ। ਅਜਿਹੀ ਸਥਿਤੀ ਵਿੱਚ, ਬੈਂਕ ਬੰਦ ਹੋਣ ਤੋਂ ਬਾਅਦ ਵੀ ਸਰਕਾਰ ਨੂੰ ਪੈਸੇ ਵਾਪਸ ਕਰਨੇ ਪੈਣਗੇ। ਅਦਾਲਤ ਦੇ ਅਨੁਸਾਰ, ਸਰਕਾਰ ਨੂੰ ਵਿਆਜ ਅਤੇ ਮਹਿੰਗਾਈ ਸਮੇਤ ਪੈਸੇ ਵਾਪਸ ਕਰਨੇ ਪੈਣਗੇ। ਇਸ ਤਰ੍ਹਾਂ, ਕੁੱਲ ਰਕਮ 1.2 ਮਿਲੀਅਨ ਡਾਲਰ, ਲਗਭਗ 9 ਕਰੋੜ ਰੁਪਏ ਬਣਦੀ ਹੈ। ਇੱਕ ਪਲ ਵਿੱਚ, ਹਿਨੋਜੋਸਾ ਇੱਕ ਕਬਾੜ ਤੋਂ ਕਰੋੜਪਤੀ ਬਣ ਗਿਆ। ਦਰਅਸਲ, ਕਈ ਵਾਰ ਪੁਰਾਣੀਆਂ ਚੀਜ਼ਾਂ ਅਨਮੋਲ ਖਜ਼ਾਨੇ ਨੂੰ ਛੁਪਾ ਕੇ ਰੱਖਦੀਆਂ ਹਨ।

3 thoughts on “ਕਬਾੜ ‘ਚੋਂ ਮਿਲੀ ਪਿਤਾ ਦੀ 60 ਸਾਲ ਪੁਰਾਣੀ ਪਾਸਬੁੱਕ, ਰਾਤੋ ਰਾਤ ਬਣਿਆ ਕਰੋੜਪਤੀ

  1. Hello, Neat post. There is an issue together with your web site in web explorer, might check this… IE nonetheless is the marketplace leader and a good part of people will miss your great writing due to this problem.

Leave a Reply

Your email address will not be published. Required fields are marked *

Modernist Travel Guide All About Cars