ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂਚਾਲ ਦੇ ਝਟਕੇ

ਨਵੀਂ ਦਿੱਲੀ, 7 ਜਨਵਰੀ 2025 – ਰਾਜਧਾਨੀ ਦਿੱਲੀ ਸਣੇ ਦੇਸ਼ ਦੇ ਕਈ ਹਿੱਸਿਆਂ ਵਿੱਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਬਿਹਾਰ, ਅਸਾਮ, ਪੱਛਮੀ ਬੰਗਾਲ ਸਮੇਤ ਕਈ ਥਾਵਾਂ ‘ਤੇ ਧਰਤੀ ਕੰਬ ਗਈ। ਭੂਚਾਲ ਦਾ ਕੇਂਦਰ ਨੇਪਾਲ ਦਾ ਲੋਬੂਚੇ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 7.1 ਸੀ। ਇਸ ਦਾ ਅਸਰ ਭਾਰਤ ਵਿੱਚ ਦਿੱਲੀ, ਬਿਹਾਰ, ਅਸਾਮ ਅਤੇ ਪੱਛਮੀ ਬੰਗਾਲ ਤੱਕ ਦੇਖਣ ਨੂੰ ਮਿਲਿਆ। ਹਾਲਾਂਕਿ, ਇਸ ਭੂਚਾਲ ਦਾ ਕੇਂਦਰ ਨੇਪਾਲ ਦੇ ਉੱਤਰ-ਪੱਛਮ ਵਿੱਚ 84 ਕਿਲੋਮੀਟਰ ਦੂਰ ਲੋਬੂਚੇ ਸੀ। ਇਹ ਲਗਭਗ 10 ਕਿਲੋਮੀਟਰ ਦੀ ਡੂੰਘਾਈ ‘ਤੇ ਰਿਕਾਰਡ ਕੀਤਾ ਗਿਆ। ਭੂਚਾਲ ਦੇ ਇਹ ਝਟਕੇ ਖਾਸ ਕਰਕੇ ਉੱਤਰੀ ਬਿਹਾਰ ਵਿੱਚ ਮਹਿਸੂਸ ਕੀਤੇ ਗਏ। ਇਹ ਮੋਤੀਹਾਰੀ, ਦਰਭੰਗਾ, ਸਮਸਤੀਪੁਰ, ਸੀਵਾਨ, ਸੁਪੌਲ ਅਤੇ ਪੂਰਨੀਆ ਦੇ ਨਾਲ-ਨਾਲ ਮੁਜ਼ੱਫਰਪੁਰ ਵਰਗੇ ਕਈ ਜ਼ਿਲ੍ਹਿਆਂ ਵਿੱਚ ਮਹਿਸੂਸ ਕੀਤਾ ਗਿਆ।
ਇਹ ਵੀ ਪੜ੍ਹੋ…ਕੈਨੇਡਾ ਦੇ PM ਜਸਟਿਨ ਟਰੂਡੋ ਨੇ ਦਿੱਤਾ ਅਸਤੀਫਾ