ਸਾਬਕਾ ਵਿਦੇਸ਼ ਮੰਤਰੀ ਤੇ ਕਰਨਾਟਕ ਦੇ ਸਾਬਕਾ CM ਐੱਸਐੱਮ ਕ੍ਰਿਸ਼ਨਾ ਦਾ ਦੇਹਾਂਤ
ਬੈਂਗਲੁਰੂ, 10 ਦਸੰਬਰ 2024 – ਸਾਬਕਾ ਵਿਦੇਸ਼ ਮੰਤਰੀ ਅਤੇ ਕਰਨਾਟਕ ਦੇ ਮੁੱਖ ਮੰਤਰੀ ਰਹੇ ਐਸ.ਐਮ. ਕ੍ਰਿਸ਼ਨਾ ਦਾ ਬੀਤੀ ਦੇਰ ਰਾਤ ਕਰੀਬ 2:30 ਵਜੇ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਨ। ਕ੍ਰਿਸ਼ਨਾ ਨੇ ਬੈਂਗਲੁਰੂ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਿਆ। ਉਨ੍ਹਾਂ ਦਾ ਪੂਰਾ ਨਾਮ ਸੋਮਨਹੱਲੀ ਮੱਲਈਆ ਕ੍ਰਿਸ਼ਨਾ ਸੀ। ਉਹ ਉਮਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਸਨ।
1 ਮਈ, 1932 ਨੂੰ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਸੋਮਨਹੱਲੀ ‘ਚ ਜਨਮੇ, ਸੋਮਨਹੱਲੀ ਮੱਲਿਆ ਕ੍ਰਿਸ਼ਨਾ ਨੇ 1962 ‘ਚ ਆਜ਼ਾਦ ਤੌਰ ‘ਤੇ ਮੱਦੂਰ ਵਿਧਾਨ ਸਭਾ ਸੀਟ ਜਿੱਤ ਕੇ ਚੋਣ ਰਾਜਨੀਤੀ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਕਾਂਗਰਸ ‘ਚ ਸ਼ਾਮਲ ਹੋਣ ਤੋਂ ਪਹਿਲਾਂ ਉਹ ਪ੍ਰਜਾ ਸੋਸ਼ਲਿਸਟ ਪਾਰਟੀ ਨਾਲ ਜੁੜੇ ਹੋਏ ਸਨ।
2017 ‘ਚ ਭਾਜਪਾ ‘ਚ ਸ਼ਾਮਲ ਹੋਏ
ਬਾਅਦ ‘ਚ ਉਹ ਮਾਰਚ 2017 ‘ਚ ਭਾਜਪਾ ‘ਚ ਸ਼ਾਮਲ ਹੋ ਗਏ ਤੇ ਕਾਂਗਰਸ ਨਾਲ ਉਨ੍ਹਾਂ ਲਗਪਗ 50 ਸਾਲ ਪੁਰਾਣਾ ਰਿਸ਼ਤਾ ਖ਼ਤਮ ਹੋ ਗਿਆ। ਕ੍ਰਿਸ਼ਨਾ ਨੇ ਪਿਛਲੇ ਸਾਲ ਜਨਵਰੀ ‘ ਆਪਣੀ ਉਮਰ ਨੂੰ ਕਾਰਨ ਦੱਸਦੇ ਹੋਏ ਐਲਾਨ ਕੀਤਾ ਸੀ ਕਿ ਉਹ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈ ਰਹੇ ਹਨ। ਉਹ 11 ਅਕਤੂਬਰ 1999 ਤੋਂ 28 ਮਈ 2004 ਤਕ ਕਰਨਾਟਕ ਤੇ 16ਵੇਂ ਮੁੱਖ ਮੰਤਰੀ ਸਨ। ਉਨ੍ਹਾਂ ਨੂੰ 2023 ਵਿਚ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ।


I don’t think the title of your article matches the content lol. Just kidding, mainly because I had some doubts after reading the article.