ਚੀਨ ’ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ, ਕੀਮਤ ਭਾਰਤ ਦੀ GDP ਤੋਂ ਵੀ ਜ਼ਿਆਦਾ!
ਚੀਨ ਵਿਚ ਦੁਨੀਆ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਮਿਲਿਆ ਹੈ। ਹੁਨਾਨ ਸੂਬੇ ਵਿਚ ਮਿਲੇ ਇਸ ਭੰਡਾਰ ’ਚੋਂ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਨਿਕਲਣ ਦਾ ਅੰਦਾਜ਼ਾ ਹੈ। ਇਹ ਖਾਨ ਧਰਤੀ ਤੋਂ ਲਗਪਗ ਤਿੰਨ ਕਿਲੋਮੀਟਰ ਹੇਠਾਂ ਮਿਲੀ ਹੈ। ਇੰਨਾ ਵਿਸ਼ਾਲ ਸੋਨੇ ਦਾ ਭੰਡਾਰ ਮਿਲਣ ਨਾਲ ਨਾ ਸਿਰਫ਼ ਚੀਨ ਦੇ ਅਰਥਚਾਰੇ ਨੂੰ ਮਜ਼ਬੂਤੀ ਮਿਲੇਗੀ ਬਲਕਿ ਉਸਨੂੰ ਆਪਣੀ ਘਰੇਲੂ ਮੰਗ ਨੂੰ ਪੂਰਾ ਕਰਨ ਵਿਚ ਵੀ ਮਦਦ ਮਿਲੇਗੀ।
ਹੁਨਾਨ ਭੂ-ਵਿਗਿਆਨ ਅਕਾਦਮੀ ਨੇ ਸੋਨੇ ਦੇ ਭੰਡਾਰ ਦੀ ਖੋਜ ਕੀਤੀ ਹੈ। ਇਹ ਭੰਡਾਰ ਪਿੰਗਜਿਆਂਗ ਕਾਉਂਟੀ ਵਿਚ ਹੈ ਜਿੱਥੇ ਭੂ-ਵਿਗਿਆਨੀਆਂ ਨੇ ਕਰੀਬ ਤਿੰਨ ਕਿਲੋਮੀਟਰ ਦੀ ਡੂੰਘਾਈ ’ਤੇ 40 ਸੋਨੇ ਦੀਆਂ ਜੜ੍ਹਾਂ ਦੀ ਪਛਾਣ ਕੀਤੀ ਗਈ ਹੈ। ਤਿੰਨ ਕਿਲੋਮੀਟਰ ਦੀ ਡੂੰਘਾਈ ਵਿਚ ਇਕ ਹਜ਼ਾਰ ਟਨ ਤੋਂ ਵੱਧ ਸੋਨਾ ਹੋਣ ਦਾ ਅੰਦਾਜ਼ਾ ਹੈ। ਚੀਨੀ ਮੀਡੀਆ ਅਨੁਸਾਰ ਇਸ ਦੀ ਕੀਮਤ ਲਗਪਗ 600 ਬਿਲੀਅਨ ਯੁਆਨ ਯਾਨੀ ਲਗਪਗ 6,91,473 ਕਰੋੜ ਰੁਪਏ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਕੀਮਤ ਭਾਰਤ ਦੀ ਜੀਡੀਪੀ ਤੋਂ ਵੀ ਦੁੱਗਣੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੋ ਸਕਦਾ ਹੈ ਜੋ ਦੱਖਣੀ ਅਫਰੀਕਾ ਦੀ ਸਾਊਥ ਡੀਪ ਖਾਨ ਤੋਂ ਵੀ ਵੱਡਾ ਹੈ, ਜਿੱਥੇ ਲਗਪਗ 900 ਟਨ ਸੋਨੇ ਦਾ ਭੰਡਾਰ ਹੈ।
ਇਹ ਵੀ ਪੜ੍ਹੋ….


Thanks for sharing. I read many of your blog posts, cool, your blog is very good.
Your style is so unique compared to many other people. Thank you for publishing when you have the opportunity,Guess I will just make this bookmarked.2