ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ; 81 ਸਾਲਾ ਬਜ਼ੁਰਗ ਨੇ ਲਿਆ ਲਾਅ ਕਾਲਜ ‘ਚ ਦਾਖਲਾ
ਸਿੱਖਿਆ ਹਾਸਲ ਕਰਨ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ, ਇਹ ਗੱਲ ਚਿਤੌੜਗੜ੍ਹ ਸ਼ਹਿਰ ਦੇ ਪ੍ਰਤਾਪਗੜ੍ਹ ਦੇ ਰਹਿਣ ਵਾਲੇ 81 ਸਾਲਾ ਸਤਪਾਲ ਅਰੋੜਾ ਨੇ ਸਾਬਤ ਕਰ ਦਿੱਤੀ ਹੈ । ਲਾਅ ਕਾਲਜ ਵਿੱਚ ਐਲਐਲਬੀ ਦੇ ਪਹਿਲੇ ਸਾਲ ਵਿੱਚ ਦਾਖ਼ਲਾ ਲੈ ਕੇ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਨਾਲ ਪੜ੍ਹਾਈ ਦਾ ਸਫ਼ਰ ਸ਼ੁਰੂ ਕੀਤਾ। ਕਾਲਜ ਸਟਾਫ਼ ਅਤੇ ਹੋਰ ਵਿਦਿਆਰਥੀਆਂ ਲਈ ਇਹ ਅਨੁਭਵ ਨਾ ਸਿਰਫ਼ ਪ੍ਰੇਰਨਾਦਾਇਕ ਹੈ ਸਗੋਂ ਸ਼ਾਨਦਾਰ ਵੀ ਹੈ।
ਅਰੋੜਾ ਨਿਯਮਿਤ ਤੌਰ ‘ਤੇ ਕਾਲਜ ਆਉਂਦੇ ਹਨ ਅਤੇ ਆਪਣੇ ਤੋਂ ਕਈ ਸਾਲ ਛੋਟੇ ਵਿਦਿਆਰਥੀਆਂ ਨਾਲ ਪੜ੍ਹਾਈ ਕਰਦੇ ਹਨ। ਉਨ੍ਹਾਂ ਦੀਆਂ ਕੋਸ਼ਿਸ਼ਾਂ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਕਲਾਸ ਵਿੱਚ ਬੈਠ ਕੇ ਸਿੱਖਣ ਦੀ ਉਨ੍ਹਾਂ ਦੀ ਉਤਸੁਕਤਾ ਕਿਸੇ ਵੀ ਨੌਜਵਾਨ ਵਿਦਿਆਰਥੀ ਨਾਲੋਂ ਘੱਟ ਨਹੀਂ ਹੈ।
40 ਸਾਲਾਂ ਬਾਅਦ ਇੱਕ ਵਾਰ ਫਿਰ ਕਾਲਜ ਵਿੱਚ ਕਦਮ ਰੱਖਣ ਵਾਲੇ ਅਰੋੜਾ ਨੇ ਹੁਣ ਐਮ.ਏ ਪੂਰੀ ਕਰਨ ਤੋਂ ਬਾਅਦ ਕਾਨੂੰਨ ਦੀ ਡਿਗਰੀ ਹਾਸਲ ਕਰਨ ਦਾ ਟੀਚਾ ਮਿੱਥ ਲਿਆ ਹੈ। ਉਨ੍ਹਾਂ ਆਪਣੇ ਜਾਣਕਾਰ ਅਤੇ ਐਮਐਲਵੀ ਕਾਲਜ ਦੇ ਲੈਕਚਰਾਰ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਲਾਅ ਦੀ ਪੜ੍ਹਾਈ ਕਰਨ ਦਾ ਫੈਸਲਾ ਕੀਤਾ।
ਸਤਪਾਲ ਅਰੋੜਾ ਦਾ ਮੰਨਣਾ ਹੈ ਕਿ ਉਮਰ ਕਦੇ ਵੀ ਕਿਸੇ ਕੰਮ ਵਿੱਚ ਅੜਿੱਕਾ ਨਹੀਂ ਬਣਨੀ ਚਾਹੀਦੀ। ਉਹ ਕਹਿੰਦੇ ਹਨ ਕਿ ਸਾਨੂੰ ਜਿਉਣ ਲਈ ਹਮੇਸ਼ਾ ਕੁਝ ਨਾ ਕੁਝ ਸਿੱਖਦੇ ਰਹਿਣਾ ਚਾਹੀਦਾ ਹੈ। ਐਲਐਲਬੀ ਤੋਂ ਬਾਅਦ ਪੀਐਚਡੀ ਕਰਨ ਦਾ ਸੁਪਨਾ ਵੀ ਵੇਖ ਰਹੇ ਹਨ।
ਆਪਣੇ ਦੋ ਪੁੱਤਰਾਂ ਨਾਲ ਖੁਸ਼ਹਾਲ ਪਰਿਵਾਰਕ ਜੀਵਨ ਬਤੀਤ ਕਰਨ ਵਾਲੇ ਅਰੋੜਾ ਨੇ ਆਪਣੀ ਲਗਨ ਅਤੇ ਮਿਹਨਤ ਰਾਹੀਂ ਇਹ ਸੰਦੇਸ਼ ਦਿੱਤਾ ਹੈ ਕਿ ਕਿਸੇ ਵੀ ਉਮਰ ਵਿੱਚ ਸਿੱਖਿਆ ਗ੍ਰਹਿਣ ਕਰਕੇ ਨਵੀਂ ਦਿਸ਼ਾ ਪਾਈ ਜਾ ਸਕਦੀ ਹੈ। ਉਨ੍ਹਾਂ ਦਾ ਇਹ ਸਫਰ ਹਰ ਉਮਰ ਦੇ ਲੋਕਾਂ ਲਈ ਪ੍ਰੇਰਨਾਦਾਇਕ ਹੈ।
One thought on “ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ; 81 ਸਾਲਾ ਬਜ਼ੁਰਗ ਨੇ ਲਿਆ ਲਾਅ ਕਾਲਜ ‘ਚ ਦਾਖਲਾ”