25 ਕਰੋੜ ਦੀ ਲਾਗਤ ਨਾਲ ਖ਼ਾਲਸੇ ਦੀ ਜਨਮਭੂਮੀ ਬਣੇਗੀ ਵ੍ਹਾਈਟ ਸਿਟੀ, ਸ਼੍ਰੀ ਕੀਰਤਪੁਰ ਸਾਹਿਬ ਤੋਂ ਨੰਗਲ ਤੱਕ ਬਣੇਗੀ ਚਾਰਮਾਰਗੀ ਸੜਕ : ਹਰਜੋਤ ਬੈਂਸ

ਖ਼ਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਲਦ ਹੀ 25 ਕਰੋੜ ਰੁਪਏ ਦੀ ਲਾਗਤ ਵ੍ਹਾਈਟ ਸਿਟੀ ਬਣਾਈ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਿੱਖਿਆ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਥਾਨਿਕ ਪੁਲਿਸ ਲਾਈਨ ਰੂਪਨਗਰ ਵਿਖੇ ਜ਼ਿਲ੍ਹਾ ਪੱਧਰੀ ਪੰਚ ਸਹੁੰ ਚੁੱਕ ਸਮਾਗਮ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਕੀਤਾ।

Read More

ਰਾਸ਼ਟਰਪਤੀ ਪੁਤਿਨ ਆਉਣਗੇ ਭਾਰਤ, PM ਮੋਦੀ ਨਾਲ ਹੋਵੇਗੀ ਖਾਸ ਗੱਲਬਾਤ

ਵਲਾਦੀਮੀਰ ਪੁਤਿਨ ਜਲਦ ਹੀ ਭਾਰਤ ਦਾ ਦੌਰਾ ਕਰਨਗੇ। ਇਹ ਖੁਲਾਸਾ ਕ੍ਰੇਮਲਿਨ ਦੇ ਪ੍ਰੈੱਸ ਸਕੱਤਰ ਦਮਿਤਰੀ ਪੇਸਕੋਵ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜਲਦੀ ਹੀ ਭਾਰਤ ਦਾ ਦੌਰਾ ਕਰਨਗੇ। ਅਸੀਂ ਤਰੀਕਾਂ ‘ਤੇ ਕੰਮ ਕਰ ਰਹੇ ਹਾਂ। ਵਰਨਣਯੋਗ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦੇ ਵੀ ਸਾਲ ਦੇ ਅੰਤ ਤੱਕ ਭਾਰਤ ਆਉਣ ਦੀ ਸੰਭਾਵਨਾ ਹੈ।

Read More

ਪੰਜਾਬ ਸਮੇਤ ਚਾਰ ਸੂਬਿਆਂ ਦੀਆਂ 15 ਸੀਟਾਂ ’ਤੇ ਜ਼ਿਮਨੀ ਚੋਣਾਂ ਅੱਜ

ਉੱਤਰ ਪ੍ਰਦੇਸ਼, ਪੰਜਾਬ, ਕੇਰਲ ਅਤੇ ਉਤਰਾਖੰਡ ਦੀਆਂ 15 ਵਿਧਾਨ ਸਭਾ ਸੀਟਾਂ ’ਤੇ ਬੁਧਵਾਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ। ਵੋਟਾਂ ਦੀ ਗਿਣਤੀ 23 ਨਵੰਬਰ ਨੂੰ ਹੋਵੇਗੀ। ਹਾਲਾਂਕਿ ਜ਼ਿਮਨੀ ਚੋਣਾਂ ਦੇ ਨਤੀਜਿਆਂ ਦਾ ਸਬੰਧਤ ਵਿਧਾਨ ਸਭਾਵਾਂ ’ਤੇ ਕੋਈ ਸਿੱਧਾ ਅਸਰ ਨਹੀਂ ਪਵੇਗਾ।

Read More

ਇੱਕੋ ਕਾਲਜ ਪੜਦੇ 4 ਦੋਸਤਾਂ ਦੀ ਭਿਆਨਕ ਸੜਕ ਹਾਦਸੇ ‘ਚ ਮੌਤ

ਇੱਕ ਨਿੱਜੀ ਬੱਸ ਨੇ ਕਾਲਜ ਜਾ ਰਹੇ ਚਾਰ ਬਾਈਕ ਸਵਾਰ ਵਿਦਿਆਰਥੀਆਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ‘ਚ 3 ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਇਕ ਗੰਭੀਰ ਰੂਪ ‘ਚ ਜ਼ਖਮੀ ਹੋਏ ਨੌਜਵਾਨ ਦੀ ਆਗਰਾ ਦੇ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।

Read More

ਲੁਧਿਆਣਾ : ਕੋਰੀਅਰ ਗੱਡੀ ਨੂੰ ਲੱਗੀ ਅੱਗ, ਪਲਾਂ ‘ਚ ਹੀ ਸੁਆਹ ਹੋਇਆ ਗੱਡੀ ਤੇ ਸਾਮਾਨ

ਗੱਡੀ ਦੇ ਚਾਲਕ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਕੋਰੀਅਰ ਗੱਡੀ ਚਲਾ ਕੇ ਲਾਡੋਵਾਲ ਤੋਂ ਆ ਰਿਹਾ ਸੀ। ਇਸ ਦਾ ਮੁੱਖ ਭੰਡਾਰ ਸਾਹਨੇਵਾਲ ਵਿੱਚ ਹੈ। ਕਾਰ ਸਾਮਾਨ ਨਾਲ ਭਰੀ ਹੋਈ ਸੀ। ਜਦੋਂ ਉਹ ਬਸਤੀ ਜੋਧੇਵਾਲ ਨੇੜੇ ਪਹੁੰਚਿਆ ਤਾਂ ਕਾਰ ਦੇ ਇੰਜਣ ਵਿੱਚੋਂ ਅਚਾਨਕ ਅੱਗ ਨਿਕਲਣ ਲੱਗੀ।

Read More

ਕੈਨੇਡਾ : ਬ੍ਰਿਟਿਸ਼ ਕੋਲੰਬੀਆ ’ਚ NDP ਸਰਕਾਰ ’ਚ ਚਾਰ ਪੰਜਾਬੀ ਬਣੇ ਮੰਤਰੀ, ਪੜ੍ਹੋ ਕਿਸ ਨੂੰ ਮਿਲਿਆ ਕਿਹੜਾ ਵਿਭਾਗ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ’ਚ ਪਿਛਲੇ ਦਿਨੀਂ ਹੋਈਆ ਸੂਬਾਈ ਚੋਣਾਂ ਦੌਰਾਨ ਜਿੱਤ ਦਰਜ ਕਰਨ ਵਾਲੀ ਐੱਨਡੀਪੀ ਪਾਰਟੀ ਦੀ ਸਰਕਾਰ ’ਚ ਪੰਜਾਬੀ ਭਾਈਚਾਰਾ ਵੀ ਹਿੱਸੇਦਾਰ ਹੋਵੇਗਾ। ਬ੍ਰਿਟਿਸ਼ ਕੋਲੰਬੀਆਂ ਦੇ ਨਵੇਂ ਬਣੇ ਪ੍ਰੀਮੀਅਰ ਡੇਵਿਡ ਈਬੀ ਨੇ ਆਪਣੀ ਕੈਬਨਿਟ ’ਚ ਡਿਪਟੀ ਪ੍ਰੀਮੀਅਰ ਸਮੇਤ ਚਾਰ ਪੰਜਾਬੀਆ ਨੂੰ ਮੰਤਰੀ ਬਣਾਇਆ ਹੈ।

Read More

ਦਮਦਮੀ ਟਕਸਾਲ ਦੇ ਹਰਨਾਮ ਸਿੰਘ ਖਾਲਸਾ ਵੱਲੋਂ ਭਾਜਪਾ ਨੂੰ ਸਮਰਥਨ ਦਾ ਐਲਾਨ

ਹਾਲ ਹੀ ਵਿੱਚ, ਪਹਿਲੀ ਵਾਰ, ਗੁਰੂ ਨਾਨਕ ਨਾਮ ਲੇਵਾ ਸੰਗਤ, ਮਹਾਰਾਸ਼ਟਰ ਰਾਜ ਵੱਲੋਂ ਨਾਮਜ਼ਦ ਮੈਂਬਰਾਂ ਵਾਲੀ 11 ਮੈਂਬਰੀ ਸਿੱਖ ਪ੍ਰਤੀਨਿਧ ਕਮੇਟੀ ਨੂੰ ਘੱਟ ਗਿਣਤੀ ਕਮਿਸ਼ਨ, ਮਹਾਰਾਸ਼ਟਰ ਸਰਕਾਰ ਵਿੱਚ ਨੁਮਾਇੰਦਗੀ ਦਿੱਤੀ ਗਈ ਹੈ, ਜੋ ਕਿ ਇੱਕ ਮੀਲ ਪੱਥਰ ਕਦਮ ਹੈ। ਸਿੱਖ ਭਾਈਚਾਰੇ ਦੇ ਇਤਿਹਾਸ ਦੀ ਸ਼ੁਰੂਆਤ ਭਾਰਤ ਵਿੱਚ ਇੱਕ ਮਹੱਤਵਪੂਰਨ ਵਿਕਾਸ ਨੂੰ ਦਰਸਾਉਂਦੀ ਹੈ।

Read More

ਆਪਣੀ ਅੰਤਿਮ ਅਰਦਾਸ ਚ ਜਿਉਂਦਾ ਪਹੁੰਚਿਆ ਮਰ ਚੁੱਕਿਆ ਸ਼ਖਸ…

ਗੁਜਰਾਤ ਦੇ ਮਹਿਸਾਣਾ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। 4 ਨਵੰਬਰ ਦੀ ਸਵੇਰ ਨੂੰ ਸਾਬਰਮਤੀ ਨਦੀ ‘ਚੋਂ ਇਕ ਅਣਪਛਾਤੇ ਨੌਜਵਾਨ ਦੀ ਲਾਸ਼ ਮਿਲੀ ਸੀ। 10 ਨਵੰਬਰ ਨੂੰ ਪੁਲਿਸ ਨੇ ਲਾਸ਼ ਦੀ ਸ਼ਨਾਖਤ ਲਈ ਪਰਿਵਾਰ ਨੂੰ ਬੁਲਾਇਆ। ਪਰਿਵਾਰਕ ਮੈਂਬਰਾਂ ਨੇ ਲਾਸ਼ ਦੀ ਪਛਾਣ ਬ੍ਰਿਜੇਸ਼ ਵਜੋਂ ਕੀਤੀ ਅਤੇ ਸਸਕਾਰ ਲਈ ਬੀਜਾਪੁਰ ਲੈ ਗਏ। ਪਰਿਵਾਰ ਨੇ ਸੋਚਿਆ ਕਿ ਉਨ੍ਹਾਂ ਨੇ ਆਪਣਾ ਪੁੱਤਰ ਗੁਆ ਦਿੱਤਾ ਹੈ ਅਤੇ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਲਈਆਂ।

Read More

ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ 3 ਘੰਟੇ ਦੀ ਪੈਰੋਲ

ਪੰਜਾਬ ਹਰਿਆਣਾ ਹਾਈ ਕੋਰਟ ਵਲੋਂ ਬਲਵੰਤ ਸਿੰਘ ਰਾਜੋਆਣਾ ਨੂੰ ਆਪਣੇ ਭਰਾ ਦੇ ਭੋਗ ਵਿਚ ਸ਼ਾਮਿਲ ਹੋਣ ਲਈ 3 ਘੰਟੇ ਦੀ ਪੈਰੋਲ ਦਿੱਤੀ ਗਈ ਹੈ। ਉਹ ਲੁਧਿਆਣਾ ਦੇ ਪਿੰਡ ਰਾਜੋਆਣਾ ਕਲਾਂ ਵਿਚ ਭਲਕੇ ਪੁਲਿਸ ਕਸਟਡੀ ਵਿਚ 11 ਤੋਂ 2 ਵਜੇ ਤੱਕ ਆਪਣੇ ਭਰਾ ਦੇ ਭੋਗ ਵਿਚ ਸ਼ਾਮਿਲ ਹੋਣਗੇ, ਜੋ ਕਿ ਪਿੰਡ ਦੇ ਇਕ ਗੁਰਦੁਆਰਾ ਸਾਹਿਬ ਵਿਚ ਰੱਖਿਆ ਗਿਆ ਹੈ।

Read More