ਸਿਰਫ 15 ਮਿੰਟ ‘ਚ ਇਨਸਾਨ ਨੂੰ ਧੋ ਦੇਵੇਗੀ ਇਹ ਅਨੋਖੀ ਵਾਸ਼ਿੰਗ ਮਸ਼ੀਨ…
ਇਕ ਜਾਪਾਨੀ ਕੰਪਨੀ ਨੇ ਹਿਊਮਨ ਵਾਸ਼ਿੰਗ ਮਸ਼ੀਨ ਵਿਕਸਤ ਕੀਤੀ ਹੈ। ਤੁਸੀਂ ਕੱਪੜੇ ਧੋਣ ਵਾਲੀ ਵਾਸ਼ਿੰਗ ਮਸ਼ੀਨ ਨੂੰ ਹੀ ਜਾਣਦੇ ਹੋ ਪਰ ਹੁਣ ਇਕ ਅਜਿਹੀ ਮਸ਼ੀਨ ਤਿਆਰ ਹੋ ਗਈ ਹੈ, ਜੋ ਇਨਸਾਨਾਂ ਨੂੰ ਵੀ ਧੋ ਸਕਦੀ ਹੈ। ਇਨਸਾਨਾਂ ਲਈ ਤਿਆਰ ਕੀਤੀ ਗਈ ਇਹ ਅਨੋਖੀ ਮਸ਼ੀਨ ਸਿਰਫ਼ 15 ਮਿੰਟਾਂ ’ਚ ਆਪਣੇ ਕੰਮ ਨੂੰ ਅੰਜਾਮ ਦੇ ਸਕਦੀ ਹੈ ਭਾਵ ਇਨਸਾਨ ਨੂੰ ਧੋ ਤੇ ਸੁਕਾ ਸਕਦੀ ਹੈ। ਜਾਪਾਨੀ ਮੀਡੀਆ ਅਸਾਹੀ ਸ਼ਿੰਬੁਨ ਅਨੁਸਾਰ, ਸਾਇੰਸ ਕੰਪਨੀ ਨੇ ਇਹ ਮਸ਼ੀਨ ਤਿਆਰ ਕੀਤੀ ਹੈ। ਇਹ ਕੰਪਨੀ ਬਾਥਰੂਮ ਸਬੰਧੀ ਵਸਤਾਂ ਤਿਆਰ ਕਰਦੀ ਹੈ। ਕੰਪਨੀ ਦੀ ਆਉਣ ਵਾਲੇ ਸਮੇਂ ’ਚ ਇਸ ਉਤਪਾਦ ਨੂੰ ਲਾਂਚ ਕਰਨ ਦੀ ਯੋਜਨਾ ਹੈ। ਪੌਡ ਵਰਗੀ ਦਿਸਣ ਵਾਲੀ ਹਿਊਮਨ ਵਾਸ਼ਿੰਗ ਮਸ਼ੀਨ ਕਿਸੇ ਜੈੱਟ ਫਾਈਟਰ ਦੇ ਕਾਕਪਿੱਟ ਵਾਂਗ ਲੱਗਦੀ ਹੈ।
ਇਹ ਵੀ ਪੜ੍ਹੋ… ਸ੍ਰੀਲੰਕਾ : 4,50,000 ਤੋਂ ਵੱਧ ਲੋਕ ਪ੍ਰਭਾਵਿਤ, ਖਰਾਬ ਮੌਸਮ ਨੇ ਲਈ 15 ਲੋਕਾਂ ਦੀ ਜਾਨ
ਇਸ ਵਿਚ ਬਿਹਤਰ ਸਫ਼ਾਈ ’ਚ ਮਦਦ ਲਈ ਛੋਟੇ-ਛੋਟੇ ਬੁਲਬੁਲੇ ਬਣਦੇ ਹਨ। ਮਸ਼ੀਨ ਨਾਲ ਸਿਹਤ ਨਾਲ ਜੁੜੇ ਕਈ ਫਾਇਦੇ ਵੀ ਦੱਸੇ ਗਏ ਹਨ। ਇਸ ਵਿਚ ਲੱਗੇ ਸੈਂਸਰ ਇਨਸਾਨ ਦੀ ਪਿੱਠ ਦੀ ਮਦਦ ਨਾਲ ਤਣਾਅ ਤੇ ਥਕਾਵਟ ਦਾ ਪਤਾ ਲਗਾ ਸਕਦੇ ਹਨ। ਸਰੀਰਕ ਤੇ ਮਾਨਸਿਕ ਤੌਰ ’ਤੇ ਰਾਹਤ ਵੀ ਮਿਲ ਸਕਦੀ ਹੈ।


Hi, just required you to know I he added your site to my Google bookmarks due to your layout. But seriously, I believe your internet site has 1 in the freshest theme I??ve came across. It extremely helps make reading your blog significantly easier.
I like what you guys are up too. Such intelligent work and reporting! Keep up the superb works guys I have incorporated you guys to my blogroll. I think it’ll improve the value of my site 🙂
Thanks for sharing. I read many of your blog posts, cool, your blog is very good.