ProWatch V1 ਸਮਾਰਟਵਾਚ ਲਾਂਚ, ਕੀਮਤ 2399 ਰੁਪਏ, ਚੈੱਕ ਕਰੋ ਲੇਟੈਸਟ ਫੀਚਰਸ ਅਤੇ ਕਨੈਕਟੀਵਿਟੀ

Share:

Lava ਸਬ-ਬ੍ਰਾਂਡ ਨੇ ਭਾਰਤ ਵਿੱਚ ਸਮਾਰਟਵਾਚ ਐਕਸੈਸਰੀ ਸਬ-ਬ੍ਰਾਂਡ ProWatch V1 ਨੂੰ ਲਾਂਚ ਕੀਤਾ ਹੈ। ਇਸ ਦੀ ਸ਼ੁਰੂਆਤੀ ਕੀਮਤ 2,399 ਰੁਪਏ ਹੈ। ਇਸ ਵਿੱਚ ਸੈਗਮੈਂਟ ਫਰਸਟ 2.5D GPU ਐਨੀਮੇਸ਼ਨ ਇੰਜਣ ਵਰਗੇ ਇਨੋਵੇਟਿਵ ਫੀਚਰਸ ਦਿੱਤੇ ਗਏ ਹਨ। ਘੜੀ ਚਾਰ ਰੰਗਾਂ ਦੇ ਵਿਕਲਪਾਂ ਵਿੱਚ ਉਪਲੱਬਧ ਹੈ। ਇਸ ਵਿੱਚ ਮੈਟਲ ਅਤੇ ਸਿਲੀਕੋਨ ਸਟ੍ਰੈਪ ਵੇਰੀਐਂਟ ਸ਼ਾਮਲ ਹਨ।

ProWatch V1 ਘੜੀ ਦੀਆਂ ਵਿਸ਼ੇਸ਼ਤਾਵਾਂ
ProWatch V1 ਵਿੱਚ 1.85 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ 390×450 ਪਿਕਸਲ ਹਾਈ ਰੈਜ਼ੋਲਿਊਸ਼ਨ ਦੇ ਨਾਲ ਆਉਂਦੀ ਹੈ। ਇਸ ਵਿੱਚ ਕਾਰਨਿੰਗ ਗੋਰਿਲਾ ਗਲਾਸ 3 ਲੱਗਿਆ ਹੋਇਆ ਹੈ। ਇਹ Realtek 8773 ਚਿਪਸੈੱਟ ਨਾਲ ਲੈਸ ਹੈ। ਇਸ ਵਿੱਚ ਬਲੂਟੁੱਥ v5.3 ਕਨੈਕਟੀਵਿਟੀ ਹੈ। ਸਮਾਰਟਵਾਚ ‘ਚ GPS ਸਪੋਰਟ ਦਿੱਤਾ ਗਿਆ ਹੈ। ਨਾਲ ਹੀ ਲੋਕੇਸ਼ਨ ਟ੍ਰੈਕਿੰਗ ਦੀ ਸਹੂਲਤ ਵੀ ਉਪਲੱਬਧ ਹੈ।

ProWatch V1 ਘੜੀ ਵਿੱਚ ਮਿਲਣਗੇ 110 ਤੋਂ ਵੱਧ ਸਪੋਰਟਸ ਫੀਚਰ

ProWatch V1 ਵਿੱਚ ਨਵੀਨਤਮ VC9213 PPG ਸੈਂਸਰ ਹੈ, ਜੋ ਸਟੀਕ ਸਿਹਤ ਅਤੇ ਫਿਟਨੈਸ ਟਰੈਕਿੰਗ ਦੀ ਸਹੂਲਤ ਨਾਲ ਆਉਂਦਾ ਹੈ। ਇਸ ‘ਚ 110 ਤੋਂ ਜ਼ਿਆਦਾ ਸਪੋਰਟਸ ਮੋਡ ਦਿੱਤੇ ਗਏ ਹਨ। ਨਾਲ ਹੀ ਰਨਿੰਗ (ਦੌੜਨਾ) ਅਤੇ ਯੋਗਾ ਦੇ ਨਾਲ ਕਈ ਫਿਟਨੈੱਸ ਫੀਚਰਸ ਮੌਜੂਦ ਹਨ। ਇਸ ਵਿੱਚ IP68 ਰੇਟਿੰਗ ਹੈ, ਜੋ ਘੜੀ ਨੂੰ ਪਾਣੀ ਅਤੇ ਧੂੜ ਤੋਂ ਬਚਾਉਂਦੀ ਹੈ। ਘੜੀ ਵਿੱਚ ਇੱਕ 2.5D GPU ਐਨੀਮੇਸ਼ਨ ਇੰਜਣ ਹੈ, ਜੋ ਕਿ ਟਰਾਂਜ਼ਿਸ਼ਨ ਇਫੈਕਟਸ ਦੇ ਨਾਲ ਆਉਂਦਾ ਹੈ।

ਇਹ ਵੀ ਪੜ੍ਹੋ…ਖਟਮਲਾਂ ਤੋਂ ਛੁਟਕਾਰਾ ਪਾਉਣ ਲਈ ਸਰਕਾਰ ਨੇ ਖਰਚੇ ਡੇਢ ਕਰੋੜ ਰੁਪਏ ! UK ਤੋਂ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਮਾਮਲਾ

ਹਰ ਮਾਡਲ ਦੀ ਇੱਕ ਕੀਮਤ ਹੈ
ਬਲੈਕ ਨੇਬੂਲਾ ਸਿਲੀਕੋਨ – 2,399 ਰੁਪਏ
ਨੀਲਾ ਰੋਨਿਨ ਸਿਲੀਕੋਨ – 2,399 ਰੁਪਏ
ਮਿੰਟ ਸ਼ਿਨੋਬੀ ਸਿਲੀਕੋਨ – 2,399 ਰੁਪਏਪੀਚੀ ਹਿਕਾਰੀ ਸਿਲੀਕੋਨ – 2,399 ਰੁਪਏ
ਪੀਚੀ ਹਿਕਾਰੀ ਮੈਟਲ ਸਿਲੀਕੋਨ + ਰੋਜ਼ ਗੋਲਡ ਮੈਟਲ ਸਟ੍ਰੈਪ – 2,699 ਰੁਪਏ
ਬਲੈਕ ਨੇਬੂਲਾ ਮੈਟਲ ਸਿਲੀਕੋਨ+ ਬਲੈਕ ਮੈਟਲ ਸਟ੍ਰੈਪ – 2,799 ਰੁਪਏ

ਇਹ ਵੀ ਪੜ੍ਹੋ…ਕੀ ਤੁਹਾਨੂੰ ਵੀ ਲੋਕਾਂ ਨਾਲ ਮਿਲਣ ਤੋਂ ਲਗਦਾ ਹੈ ਡਰ ? ਜਾਣੋ ਸੋਸ਼ਲ ਐਨਜਾਇਟੀ ਦਾ ਇਲਾਜ

ਘੜੀ ਦੀਆਂ ਮਹੱਤਵਪੂਰਨ ਵਿਸ਼ੇਸ਼ਤਾਵਾਂ

ਡਿਸਪਲੇ ਸਾਈਜ਼ – 1.85 ਇੰਚ AMOLED

ਡਿਜ਼ਾਈਨ – ਅੱਠਭੁਜਾ ਆਕਾਰ ਦਾ ਡਿਜ਼ਾਈਨ

ਸੈਂਸਰ – ਉੱਚ ਸ਼ੁੱਧਤਾ VC9213 ਸੈਂਸਰ

ਪਾਣੀ ਰੋਧਕ(Water resistant) – IP68 ਰੇਟਿੰਗ

GPS – ਸਹਾਇਤਾ ਪ੍ਰਾਪਤ GPS

ਸਪੋਰਟ ਮੋਡ – 110+ ਸਪੋਰਟਸ ਮੋਡ

ਚਿੱਪਸੈੱਟ – Realtek 8773

ਕਨੈਕਟੀਵਿਟੀ – ਬਲੂਟੁੱਥ v5.3

ਰੈਜ਼ੋਲਿਊਸ਼ਨ – 390×450 ਉੱਚ ਰੈਜ਼ੋਲਿਊਸ਼ਨ

ਪ੍ਰਾਇਮਰੀ ਫੀਚਰ – 2.5D GPU ਐਨੀਮੇਸ਼ਨ ਇੰਜਣ

ਵਾਧੂ ਵਿਸ਼ੇਸ਼ਤਾਵਾਂ -A-GPS, ਕਾਰਨਿੰਗ ਗੋਰਿਲਾ ਗਲਾਸ 3

One thought on “ProWatch V1 ਸਮਾਰਟਵਾਚ ਲਾਂਚ, ਕੀਮਤ 2399 ਰੁਪਏ, ਚੈੱਕ ਕਰੋ ਲੇਟੈਸਟ ਫੀਚਰਸ ਅਤੇ ਕਨੈਕਟੀਵਿਟੀ

Leave a Reply

Your email address will not be published. Required fields are marked *

Modernist Travel Guide All About Cars