ਅਮਰੀਕੀ ਨਹੀਂ…ਭਾਰਤੀ ਹਨ Bose Speakers…ਜਾਣੋ ਸੰਸਥਾਪਕ ਨੇ ਆਪਣੇ ਕਾਲਜ ਨੂੰ ਕਿਉਂ ਦਾਨ ਕੀਤੀ ਕੰਪਨੀ ?

Share:

ਕਲਪਨਾ ਕਰੋ ਕਿ ਤੁਸੀਂ ਲੌਂਗ ਡਰਾਈਵ ‘ਤੇ ਜਾ ਰਹੇ ਹੋ ਅਤੇ ਕਾਰ ਦਾ ਬੂਫਰ ਨਾ ਵੱਜੇ, ਤੁਸੀਂ ਬੱਸ ਜਾਂ ਰੇਲਗੱਡੀ ਰਾਹੀਂ ਯਾਤਰਾ ਕਰ ਰਹੇ ਹੋ ਅਤੇ ਤੁਹਾਡੇ ਕੋਲ ਈਅਰਬਡ ਜਾਂ ਹੈੱਡਫੋਨ ਨਹੀਂ ਹਨ। ਤੁਹਾਡੇ ਲਈ ਅੱਜ ਇਸ ਤਰ੍ਹਾਂ ਸੋਚਣਾ ਵੀ ਮੁਸ਼ਕਲ ਹੈ। ਅੱਜ ਆਡੀਓ ਸੁਣਨ ਲਈ ਸਾਡੇ ਕੋਲ ਬਲੂਟੁੱਥ ਸਪੀਕਰਾਂ ਤੋਂ ਲੈ ਕੇ ਸਭ ਕੁਝ ਹੈ । ਈਅਰਬਡਸ ਅਤੇ ਹੈੱਡਫੋਨ ਵਰਗੇ ਕਈ ਵਿਕਲਪ ਹਨ। ਤੁਸੀਂ ਇਸ ਤਰ੍ਹਾਂ ਦੇ ਈਅਰਬਡਸ ਅਤੇ ਸਪੀਕਰ ਬਣਾਉਣ ਵਾਲੀ ਕੰਪਨੀ ਬੋਸ ਕਾਰਪੋਰੇਸ਼ਨ ਬਾਰੇ ਵੀ ਸੁਣਿਆ ਹੋਵੇਗਾ। ਕੀ ਤੁਸੀਂ ਜਾਣਦੇ ਹੋ ਕਿ ਇਸਦਾ ਭਾਰਤ ਨਾਲ ਕੀ ਸਬੰਧ ਹੈ? ਇਸਦੇ ਸੰਸਥਾਪਕ ਨੇ ਆਪਣੀ ਕੰਪਨੀ ਨੂੰ ਆਪਣੇ ਕਾਲਜ ਨੂੰ ਦਾਨ ਕਿਉਂ ਕੀਤਾ?

ਬੋਸ ਦਾ ਭਾਰਤ ਕਨੈਕਸ਼ਨ
Bose Speakers ਦਾ ਨਿਰਮਾਣ ਕਰਨ ਵਾਲੀ ਕੰਪਨੀ, ਬੋਸ ਕਾਰਪੋਰੇਸ਼ਨ 1964 ਵਿੱਚ ਸ਼ੁਰੂ ਕੀਤੀ ਗਈ ਸੀ। ਕੰਪਨੀ ਨੇ 1966 ਵਿੱਚ ਬਾਜ਼ਾਰ ਵਿੱਚ ਆਪਣਾ ਪਹਿਲਾ ਸਪੀਕਰ ਲਾਂਚ ਕੀਤਾ ਅਤੇ ਆਪਣੀ ਨਵੀਨਤਾ ਨਾਲ ਮਾਰਕੀਟ ਵਿੱਚ ਹਲਚਲ ਮਚਾ ਦਿੱਤੀ। ਪਰ ਅਜਿਹੇ ਵਿਲੱਖਣ ਸਪੀਕਰ ਬਣਾਉਣ ਦੀ ਅਸਲ ਸ਼ੁਰੂਆਤ 1956 ਵਿੱਚ ਹੋਈ, ਜਦੋਂ ਬੋਸ ਕਾਰਪੋਰੇਸ਼ਨ ਦੇ ਸੰਸਥਾਪਕ ਅਮਰ ਬੋਸ ਦੀ ਪੀਐਚਡੀ ਦੀ ਡਿਗਰੀ ਪੂਰੀ ਹੋਈ। ਉਸਨੇ ਜਸ਼ਨ ਮਨਾਉਣ ਲਈ ਇੱਕ ਮਹਿੰਗਾ ਸਟੀਰੀਓ ਸਿਸਟਮ ਖਰੀਦਿਆ, ਪਰ ਆਵਾਜ਼ ਦੀ ਕੁਆਲਿਟੀ ਨੇ ਉਸਦਾ ਮਨ ਖੱਟਾ ਕਰ ਦਿੱਤਾ। ਅਸਲ ਵਿੱਚ, ਅਮਰ ਬੋਸ ਇੱਕ ਅਜਿਹਾ ਸਾਉਂਡ ਸਿਸਟਮ ਚਾਹੁੰਦੇ ਸਨ ਜੋ ਕੰਸਰਟ ਹਾਲ ਦਾ ਜਾਦੂ ਘਰ ਲੈ ਕੇ ਆਵੇ। ਇਸ ਲਈ ਉਸਨੇ ਆਪਣੇ ਕਾਲਜ, ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ (ਐਮਆਈਟੀ) ਵਿੱਚ ਆਪਣੇ ਖਾਲੀ ਸਮੇਂ ਵਿੱਚ ਧੁਨੀ ਵਿਗਿਆਨ ਉੱਤੇ ਖੋਜ ਕਰਨੀ ਸ਼ੁਰੂ ਕਰ ਦਿੱਤੀ। ਇਹ 1966 ਵਿੱਚ ਉਨ੍ਹਾਂ ਦਾ ਪਹਿਲਾ ਸਪੀਕਰ ਲਾਂਚ ਕਰਨ ਦੀ ਵਜਾਹ ਬਣਿਆ। ਅਮਰ ਬੋਸ ਦੇ ਪਿਤਾ ਨੈਨੀ ਗੋਪਾਲ ਬੋਸ ਇੱਕ ਭਾਰਤੀ ਸਨ। ਇੱਕ ਬੰਗਾਲੀ ਪਰਿਵਾਰ ਤੋਂ ਆਉਣ ਵਾਲੇ ਅਮਰ ਬੋਸ ਦੀ ਮਾਂ ਅਮਰੀਕੀ ਸੀ। ਕੰਪਨੀ ਦਾ ਨਾਮ ਉਸਦੇ ਉਪਨਾਮ ‘ਤੇ ਬੋਸ ਕਾਰਪੋਰੇਸ਼ਨ ਰੱਖਿਆ ਗਿਆ ਸੀ। ਅੱਜ ਦੁਨੀਆ ਜਿਸ ਸਪੀਕਰ ਬ੍ਰਾਂਡ ਦੀ ਦੀਵਾਨੀ ਹੈ ਅਸਲ ਵਿੱਚ ਇੱਕ ਭਾਰਤੀ ਬੰਗਾਲੀ ਪਰਿਵਾਰ ਦਾ ਉਪਨਾਮ ਹੈ।

ਬੋਸ ਸਪੀਕਰ ਵਿੱਚ ਕੀ ਖਾਸ ਸੀ?
ਇਹ ਜਾਣਨਾ ਹੋਰ ਵੀ ਦਿਲਚਸਪ ਹੈ ਕਿ ਬੋਸ ਸਪੀਕਰਾਂ ਵਿੱਚ ਅਜਿਹਾ ਕੀ ਖਾਸ ਸੀ, ਜਿਸ ਨੇ ਮਾਰਕੀਟ ਵਿੱਚ ਆਉਂਦੇ ਹੀ ਤਬਾਹੀ ਮਚਾ ਦਿੱਤੀ। ਸਪੀਕਰ ਬਣਾਉਣ ਤੋਂ ਪਹਿਲਾਂ ਅਮਰ ਬੋਸ ਅਮਰੀਕੀ ਫੌਜ ਅਤੇ ਸਰਕਾਰੀ ਏਜੰਸੀਆਂ ਲਈ ਪਾਵਰ ਰੈਗੂਲੇਟਰ ਬਣਾਉਂਦੇ ਸਨ। ਪਰ ਧੁਨੀ ਵਿਗਿਆਨ ਬਾਰੇ ਜਨੂੰਨ ਨੇ ਉਸ ਨੂੰ ਸਪੀਕਰ ਡਿਜ਼ਾਈਨ ਵਿਚ ਲਿਆਂਦਾ।

ਉਹਨਾਂ ਨੇ ਕੰਸਰਟ ਹਾਲ ਦੇ ਕਈ ਸਪੀਕਰਾਂ ਨੂੰ ਇੱਕ ਥਾਂ ‘ਤੇ ਮਰਜ ਕਰਕੇ ਆਵਾਜ਼ ਲਿਆਉਣ ਵਾਲੀ ਤਕਨੀਕ ਨੂੰ ਆਪਣੇ ਸਪੀਕਰਾਂ ਵਿੱਚ ਪੇਸ਼ ਕੀਤਾ। ਇਸ ਲਈ ਜਦੋਂ ਉਸਦੀ ਕੰਪਨੀ ਨੇ 1966 ਵਿੱਚ ਆਪਣਾ ਪਹਿਲਾ ਸਪੀਕਰ BOSE 2201 ਲਾਂਚ ਕੀਤਾ, ਇਸ ਵਿੱਚ ਇੱਕ ਸਪੀਕਰ ਵਿੱਚ 22 ਵੱਖ-ਵੱਖ ਸਪੀਕਰ ਸਨ।

ਇਹ ਵੀ ਪੜ੍ਹੋ…ਮੋਬਾਈਲ ਗੁੰਮ ਜਾਂ ਸਾਈਬਰ ਫਰਾਡ… ਹੁਣ ਇਕ ਹੀ ਥਾਂ ‘ਤੇ ਦਰਜ ਹੋਵੇਗੀ ਸ਼ਿਕਾਇਤ, ਲਾਂਚ ਕੀਤੀ ਜਾ ਰਹੀ ਹੈ ਸੁਪਰ ਐਪ

ਅੱਜ ਅਸੀਂ ਅਤੇ ਤੁਸੀਂ Voice Cancelling Technology ਦਾ ਨਾਂ ਸੁਣਦੇ ਹਾਂ। ਉਸ ਤਕਨੀਕ ਦੀ ਕਾਢ ਦਾ ਸਿਹਰਾ ਵੀ ਬੋਸ ਕਾਰਪੋਰੇਸ਼ਨ ਨੂੰ ਜਾਂਦਾ ਹੈ। ਇਹ ਤਕਨੀਕ ਹਵਾਈ ਜਹਾਜ਼ ਦੇ ਪਾਇਲਟਾਂ ਲਈ ਤਿਆਰ ਕੀਤੀ ਗਈ ਸੀ। 1986 ਵਿੱਚ, ਡਿਕ ਰੁਟਨ ਅਤੇ ਜੇਨਾ ਯੇਗਰ ਨਾਮ ਦੇ ਦੋ ਪਾਇਲਟ ਜਦੋਂ ਉਹ ਦੁਨੀਆ ਭਰ ਦੀ ਨਾਨ-ਸਟਾਪ ਉਡਾਣ ‘ਤੇ ਨਿਕਲੇ ਤਾਂ ਉਹਨਾਂ ਨੇ ਇਸ ਤਕਨੀਕ ਨਾਲ ਬਣੇ ਬੋਸ ਹੈੱਡਫੋਨ ਦੀ ਵਰਤੋਂ ਕੀਤੀ। ਇਨ੍ਹਾਂ ਡਿਵਾਈਸਾਂ ਨੇ ਦੋਵਾਂ ਪਾਇਲਟਾਂ ਦੀ ਸੁਣਨ ਦੀ ਸਮਰੱਥਾ ਨੂੰ ਬਚਾਈ ਰੱਖਿਆ।

ਕਿਉਂ MIT ਨੂੰ ਦਾਨ ਕੀਤੀ ਕੰਪਨੀ ?

ਅਮਰ ਬੋਸ ਨੇ 2013 ਵਿੱਚ ਆਪਣੀ ਮੌਤ ਤੋਂ ਲਗਭਗ ਦੋ ਸਾਲ ਪਹਿਲਾਂ, 2011 ਵਿੱਚ ਆਪਣੀ ਕੰਪਨੀ ਦੇ ਜ਼ਿਆਦਾਤਰ ਗੈਰ-ਵੋਟਿੰਗ ਸ਼ੇਅਰ ਆਪਣੇ ਕਾਲਜ ਐਮਆਈਟੀ ਨੂੰ ਦਾਨ ਕਰ ਦਿੱਤੇ ਸਨ। ਇਸ ਪਿੱਛੇ ਮੰਤਵ ਇਹ ਸੀ ਕਿ ਕੰਪਨੀ ਦੇ ਇਨ੍ਹਾਂ ਸ਼ੇਅਰਾਂ ‘ਤੇ ਜੋ ਵੀ ਲਾਭਅੰਸ਼ ਆਵੇਗਾ, ਉਸ ਨਾਲ MIT ਐਜੂਕੇਸ਼ਨ ਅਤੇ ਖੋਜ ਮਿਸ਼ਨਾਂ ‘ਤੇ ਕੰਮ ਕਰੇਗਾ। ਬੋਸ ਪਰਿਵਾਰ ਦੇ ਫੈਲੋਸ਼ਿਪ ਦੇ ਖਰਚੇ ਵੀ ਇਸ ਤੋਂ ਕਵਰ ਕੀਤੇ ਜਾਣਗੇ।

ਇਸਦੇ ਲਈ ਇੱਕ ਸ਼ਰਤ ਰੱਖੀ ਗਈ ਸੀ ਕਿ ਐਮਆਈਟੀ ਬੋਸ ਕਾਰਪੋਰੇਸ਼ਨ ਦੇ ਇਹਨਾਂ ਸ਼ੇਅਰਾਂ ਨੂੰ ਨਹੀਂ ਵੇਚ ਸਕੇਗੀ। ਉਹ ਕੰਪਨੀ ਦੇ ਮੈਨੇਜਮੈਂਟ ਅਤੇ ਕੰਮ ਵਿੱਚ ਕੋਈ ਦਖ਼ਲ ਨਹੀਂ ਦੇਵੇਗਾ। ਡਾ ਅਮਰ ਬੋਸ ਦੇ ਇਸ ਕਦਮ ਤੋਂ ਬਾਅਦ ਅੱਜ ਬੋਸ ਕਾਰਪੋਰੇਸ਼ਨ ਵਿੱਚ ਸਭ ਤੋਂ ਵੱਡਾ ਸ਼ੇਅਰਧਾਰਕ ਐਮ.ਆਈ.ਟੀ. ਹੈ।

12 thoughts on “ਅਮਰੀਕੀ ਨਹੀਂ…ਭਾਰਤੀ ਹਨ Bose Speakers…ਜਾਣੋ ਸੰਸਥਾਪਕ ਨੇ ਆਪਣੇ ਕਾਲਜ ਨੂੰ ਕਿਉਂ ਦਾਨ ਕੀਤੀ ਕੰਪਨੀ ?

  1. An interesting dialogue is price comment. I think that it is best to write more on this matter, it might not be a taboo topic but generally persons are not sufficient to speak on such topics. To the next. Cheers

  2. I would like to thnkx for the efforts you’ve put in writing this blog. I am hoping the same high-grade web site post from you in the upcoming also. In fact your creative writing abilities has inspired me to get my own blog now. Actually the blogging is spreading its wings fast. Your write up is a good example of it.

  3. Hey there! Quick question that’s entirely off topic. Do you know how to make your site mobile friendly? My site looks weird when viewing from my apple iphone. I’m trying to find a theme or plugin that might be able to resolve this issue. If you have any suggestions, please share. Thanks!

  4. Hey! I could have sworn I’ve been to this website before but after checking through some of the post I realized it’s new to me. Anyways, I’m definitely glad I found it and I’ll be bookmarking and checking back frequently!

Leave a Reply

Your email address will not be published. Required fields are marked *

Modernist Travel Guide All About Cars