AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਸਿਰ ‘ਚ ਗੋਲ਼ੀ ਲੱਗਣ ਨਾਲ ਮੌਤ

Share:

ਲੁਧਿਆਣਾ, 11 ਜਨਵਰੀ 2025 – ਮਹਾਨਗਰ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਬੱਸੀ ਦੀ ਦੇਰ ਰਾਤ ਗੋਲ਼ੀ ਲੱਗਣ ਕਾਰਨ ਮੌਤ ਹੋ ਗਈ। ਵਿਧਾਇਕ ਗੋਗੀ ਦੀ ਮੌਤ ਦੀ ਪਰਿਵਾਰ ਅਤੇ ਸਥਾਨਕ ਪ੍ਰਸ਼ਾਸਨ ਵੱਲੋਂ ਵੀ ਪੁਸ਼ਟੀ ਕਰ ਦਿੱਤੀ ਗਈ ਹੈ।ਉਨ੍ਹਾਂ ਦੀ ਮੌਤ ਮਗਰੋਂ ਪਾਰਟੀ ਵਰਕਰਾਂ ਅਤੇ ਸਮਰਥਕਾਂ ਵਿੱਚ ਸੋਗ ਦੀ ਲਹਿਰ ਫੈਲ ਗਈ।

ਜਾਣਕਾਰੀ ਮੁਤਾਬਕ ਇਹ ਘਟਨਾ ਦੇਰ ਰਾਤ ਕਰੀਬ 10:45 ਵਜੇ ਦੀ ਹੈ। ਵਿਧਾਇਕ ਗੋਗੀ ਦੀ ਨੂੰ ਗੋਲੀ ਲੱਗਣ ਨਾਲ ਮੌਤ ਦੀ ਖ਼ਬਰ ਫੈਲਦੇ ਹੀ ਲੁਧਿਆਣਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ, ਅਸ਼ੋਕ ਪਰਾਸ਼ਰ ਪੱਪੀ, ਰਕੇਸ਼ ਪਰਾਸ਼ਰ ਸਮੇਤ ਆਮ ਆਦਮੀ ਪਾਰਟੀ ਦੀ ਆਗੂ ਅਤੇ ਸਮਰਥਕ ਵੱਡੀ ਗਿਣਤੀ ਵਿੱਚ ਦਇਆਨੰਦ ਹਸਪਤਾਲ ਪੁੱਜਣੇ ਸ਼ੁਰੂ ਹੋ ਗਏ। ਪਰਿਵਾਰਕ ਸੂਤਰਾਂ ਮੁਤਾਬਕ ਗੁਰਪ੍ਰੀਤ ਗੋਗੀ ਦੇਰ ਰਾਤ ਆਪਣੀ ਲਾਇਸੈਂਸੀ ਪਿਸਤੌਲ ਸਾਫ ਕਰ ਰਹੇ ਸਨ ਕਿ ਅਚਾਨਕ ਗੋਲ਼ੀ ਚੱਲ ਗਈ। ਇਹ ਗੋਲ਼ੀ ਉਨ੍ਹਾਂ ਦੇ ਸਿਰ ਵਿੱਚ ਲੱਗੀ ਅਤੇ ਜਾਨਲੇਵਾ ਸਾਬਿਤ ਹੋਈ।ਪਰਿਵਾਰਕ ਮੈਂਬਰ ਉਨ੍ਹਾਂ ਨੂੰ ਗੰਭੀਰ ਹਾਲਤ ਵਿੱਚ ਦਇਆਨੰਦ ਹਸਪਤਾਲ ਲੈਕੇ ਪੁੱਜੇ ਪਰ ਉਸ ਵੇਲੇ ਤਕ ਉਹ ਦਮ ਤੋੜ ਚੁੱਕੇ ਸਨ।ਹਾਲਾਂਕਿ ਕੁਝ ਲੋਕਾਂ ਵੱਲੋਂ ਇਸ ਦੁਰਘਟਨਾ ਨੂੰ ਆਤਮ ਹੱਤਿਆ ਦੀ ਕੋਸ਼ਿਸ਼ ਨਾਲ ਵੀ ਜੋੜਿਆ ਜਾ ਰਿਹਾ ਜਾ ਪਰ ਕਿਸੇ ਵੱਲੋਂ ਵੀ ਆਤਮ ਹੱਤਿਆ ਕਰਨ ਦੀ ਪੁਸ਼ਟੀ ਨਹੀ ਕੀਤੀ ਗਈ। ਇਸ ਭੇਤਭਰੇ ਹਾਲਾਤ ਵਿੱਚ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਦੀ ਖ਼ਬਰ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਵੀ ਮੌਕੇ ‘ਤੇ ਪੁੱਜੇ।

ਇਹ ਵੀ ਪੜ੍ਹੋ…ਦਿੱਲੀ ਦੇ ਵਿਅਕਤੀ ਦਾ ਅਸਤੀਫਾ ਹੋਇਆ ਵਾਇਰਲ, ਨੌਕਰੀ ਛੱਡਣ ਦਾ ਲਿਖਿਆ ਅਨੋਖਾ ਕਾਰਨ

Leave a Reply

Your email address will not be published. Required fields are marked *