ਯੋਗ ਟੈਕਸ ਪੇਅਰਸ ਨੂੰ ਰਜਿਸਟਰਡ ਕਰਵਾਉਣ ਤੇ ਜਾਗਰੂਕ ਕਰਨ ਸਬੰਧੀ ਮੀਟਿੰਗ ਆਯੋਜਿਤ

ਬਠਿੰਡਾ, 26 ਨਵੰਬਰ 2024 – ਪੰਜਾਬ ਸਰਕਾਰ ਵੱਲੋ ਲਾਗੂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਪੀ.ਐਸ.ਡੀ.ਟੀ) ਐਕਟ 2018 ਅਧੀਨ ਯੋਗ ਟੈਕਸ ਪੇਅਰਸ ਨੂੰ ਰਜਿਸਟਰਡ ਕਰਵਾਉਣ ਅਤੇ ਜਾਗਰੂਕ ਕਰਨ ਸਬੰਧੀ ਡਿਪਟੀ ਕਮਿਸ਼ਨਰ ਰਾਜ ਕਰ (ਫਰੀਦਕੋਟ ਡਿਵੀਜ਼ਨ) ਸ਼ਾਲਿਨ ਵਾਲੀਆ ਦੀ ਰਹਿਨੁਮਾਈ ਹੇਠ ਪ੍ਰਭਦੀਪ ਕੌਰ, ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਵੱਲੋ ਬਾਰ ਐਸੋਸੀਏਸ਼ਨ, ਸੀ.ਏ. ਐਸੋਸੀਏਸ਼ਨ ਅਤੇ ਡਾਕਟਰ ਐਸੋਸੀਏਸ਼ਨ ਨਾਲ ਜੀ.ਐਸ.ਟੀ. ਵਿਭਾਗ ਵਿਖੇ ਮੀਟਿੰਗ ਕੀਤੀ ਗਈ।
ਮੀਟਿੰਗ ਦੌਰਾਨ ਸਹਾਇਕ ਕਮਿਸ਼ਨਰ ਰਾਜ ਕਰ, ਬਠਿੰਡਾ ਵੱਲੋ ਐਸੋਸੀਏਸ਼ਨ ਮੈਂਬਰਜ਼ ਨੂੰ ਆਪਣਾ ਪੀ.ਐਸ.ਡੀ.ਟੀ. ਅਧੀਨ ਰਜਿਸਟਰੇਸ਼ਨ ਕਰਵਾਉਣ ਲਈ ਕਿਹਾ। ਉਹਨਾਂ ਵੱਲੋ ਦੱਸਿਆ ਕਿ ਬਠਿੰਡਾ ਜੀ.ਐਸ.ਟੀ. ਦਫਤਰ ਵਿੱਚ ਪੀ.ਐਸ.ਡੀ.ਟੀ. ਰਜੀਸਟੇਸ਼ਨ ਕਰਵਾਉਣ ਸਬੰਧੀ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਕੋਈ ਵੀ ਯੋਗ ਟੈਕਸ ਪੇਅਰ ਦਫਤਰ ਵਿਖੇ ਆ ਕੇ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਜਮ੍ਹਾਂ ਕਰਵਾ ਕੇ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਨੰਬਰ ਲੈ ਸਕਦਾ ਹੈ।
ਸਹਾਇਕ ਕਮਿਸ਼ਨਰ ਰਾਜ ਕਰ ਵੱਲੋ ਜਲਦ ਤੋ ਜਲਦ ਸਾਰੇ ਯੋਗ ਟੈਕਸ ਪੇਅਰਜ਼ ਨੂੰ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਲੈਣ ਲਈ ਸੁਚੇਤ ਕੀਤਾ ਗਿਆ ਤਾਂ ਜੋ ਜੁਰਮਾਨੇ ਤੋਂ ਬਚਿਆ ਜਾ ਸਕੇ।
ਐਸੋਸੀਏਸ਼ਨ ਮੈਂਬਰਜ਼ ਵੱਲੋਂ ਸਹਾਇਕ ਕਮਿਸ਼ਨਰ ਰਾਜ ਕਰ ਨੂੰ ਭਰੋਸਾ ਦਵਾਇਆ ਕਿ ਉਹ ਸਾਰੇ ਜਲਦ ਤੋਂ ਜਲਦ ਆਪਣਾ ਅਤੇ ਆਪਣੇ ਸਾਥਿਆ ਦਾ ਪੀ.ਐਸ.ਡੀ.ਟੀ. ਰਜਿਸਟਰੇਸ਼ਨ ਲੈਣਾ ਯਕੀਨੀ ਬਣਾਉਣਗੇ।
ਮੀਟਿੰਗ ਦੌਰਾਨ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਮਿਤ ਦਿਕਸਿਤ, ਸੀ.ਏ. ਐਸੋਸੀਏਸ਼ਨ ਦੇ ਪ੍ਰਧਾਨ ਜਿੰਮੀ ਮਿੱਤਲ ਅਤੇ ਡਾਕਟਰ ਐਸੋਸੀਏਸ਼ਨ ਵਿਕਾਸ ਛਾਵੜਾ ਆਦਿ ਸ਼ਾਮਲ ਸਨ।