ਵਿਦੇਸ਼ ਦਾ ਵੀਜ਼ਾ ਨਾ ਲੱਗਿਆ ਤਾਂ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਮਾਨਸਾ, 21 ਨਵੰਬਰ 2024 – ਦਿੱਲੀ ਫ਼ਿਰੋਜ਼ਪੁਰ ਰੇਲ ਲਾਇਨ ਤੇ ਇੱਕ ਨੌਜਵਾਨ ਨੇ ਰੇਲ ਗੱਡੀ ਹੇਠ ਆ ਕੇ ਖੁਦਕੁਸ਼ੀ ਕਰ ਲਈ। ਰੇਲਵੇ ਜਾਂਚ ਅਧਿਕਾਰੀ ਨਿਰਮਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਵਿੱਕੀ ਸਿੰਘ (27) ਵਾਸੀ ਬਰੇਟਾ ਨੇ ਜਲਵੇੜਾ ਵਾਲੇ ਫ਼ਾਟਕ ਨਜ਼ਦੀਕ ਇੱਕ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ। ਮ੍ਰਿਤਕ ਦੇ ਪਰਿਵਾਰ ਵੱਲੋ ਲਿਖਵਾਏ ਗਏ ਬਿਆਨਾਂ ਅਨੁਸਾਰ ਕੁਝ ਮਹੀਨੇ ਪਹਿਲਾਂ ਵਿੱਕੀ ਸਿੰਘ ਵੱਲੋ ਵਿਦੇਸ਼ ਜਾਣ ਲਈ ਫ਼ਾਇਲ ਲਗਾਈ ਸੀ ਅਤੇ ਉਹ ਰਫ਼ਿਊਜ਼ਲ ਆ ਗਈ ਸੀ। ਇਸ ਨੂੰ ਲੈ ਕੇ ਵਿੱਕੀ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਇਸੇ ਪਰੇਸ਼ਾਨੀ ਕਾਰਨ ਉਸਨੇ ਇਹ ਕਦਮ ਚੁੱਕ ਲਿਆ। ਰੇਲਵੇ ਪੁਲਿਸ ਨੇ 194 ਬੀਐਨਐਸਐਸ ਤਹਿਤ ਕਾਰਵਾਈ ਕਰਦੇ ਹੋਏ ਪੋਸਟ ਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਿਸਾ ਦੇ ਹਵਾਲੇ ਕਰ ਦਿੱਤੀ ਹੈ।