ਗੁਆਨਾ ਦੇ ਰਾਸ਼ਟਰਪਤੀ ਨੇ PM ਮੋਦੀ ਨੂੰ ‘ਆਰਡਰ ਆਫ ਐਕਸੀਲੈਂਸ’ ਨਾਲ ਕੀਤਾ ਸਨਮਾਨਿਤ

Share:

ਗੁਆਨਾ, 21 ਨਵੰਬਰ 2024 – ਗੁਆਨਾ ਦੇ ਰਾਸ਼ਟਰਪਤੀ ਡਾ. ਇਰਫਾਨ ਅਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਰਜਟਾਊਨ ’ਚ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ‘ਆਰਡਰ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਨੂੰ ਗੁਆਨਾ ਦੇ ਸਰਵਉੱਚ ਪੁਰਸਕਾਰ ਨਾਲ ਸਨਮਾਨਿਤ ਕਰਨ ਲਈ ਮੈਂ ਆਪਣੇ ਦੋਸਤ ਰਾਸ਼ਟਰਪਤੀ ਇਰਫਾਨ ਅਲੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਿਰਫ਼ ਮੇਰਾ ਹੀ ਨਹੀਂ, ਭਾਰਤ ਦੇ 140 ਕਰੋੜ ਲੋਕਾਂ ਦਾ ਸਨਮਾਨ ਹੈ। ਇਹ ਸਾਡੇ ਰਿਸ਼ਤੇ ਪ੍ਰਤੀ ਤੁਹਾਡੀ ਡੂੰਘੀ ਵਚਨਬੱਧਤਾ ਦਾ ਜਿਉਂਦਾ ਜਾਗਦਾ ਸਬੂਤ ਹੈ, ਜੋ ਸਾਨੂੰ ਹਰ ਖੇਤਰ ਵਿਚ ਅੱਗੇ ਵਧਣ ਦੀ ਪ੍ਰੇਰਨਾ ਦਿੰਦਾ ਰਹੇਗਾ।

Leave a Reply

Your email address will not be published. Required fields are marked *