ਨਵੇਂ ਸਾਲ ਵਿਚ ਭਾਰਤ ਨਾਲ ਮੁੜ ਵਪਾਰਕ ਗੱਲਬਾਤ ਸ਼ੁਰੂ ਕਰੇਗਾ ਬਿ੍ਟੇਨ- PM ਕੀਰ ਸਟਾਰਮਰ
ਲੰਡਨ, 19 ਨਵੰਬਰ 2024 – ਬ੍ਰਾਜ਼ੀਲ ਵਿਚ ਜੀ-20 ਸਿਖਰ ਸੰਮੇਲਨ ਦੌਰਾਨ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਤੋਂ ਬਾਅਦ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਐਲਾਨ ਕੀਤਾ ਹੈ ਕਿ ਨਵੇਂ ਸਾਲ ਵਿਚ ਭਾਰਤ ਨਾਲ ਵਪਾਰਕ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇਗੀ। ਸਟਾਰਮਰ ਅਤੇ ਮੋਦੀ ਦੀ ਮੁਲਾਕਾਤ ਤੋਂ ਬਾਅਦ, ਉਨ੍ਹਾਂ ਕਿਹਾ ਕਿ ਯੂ.ਕੇ. ਭਾਰਤ ਨਾਲ ਇਕ ਨਵੀਂ ਰਣਨੀਤਕ ਸਾਂਝੇਦਾਰੀ ਦੀ ਤਲਾਸ਼ ਕਰੇਗਾ, ਜਿਸ ਵਿਚ ਇਕ ਵਪਾਰਕ ਸਮਝੌਤੇ ਦੇ ਨਾਲ-ਨਾਲ ਸੁਰੱਖਿਆ, ਸਿੱਖਿਆ, ਤਕਨਾਲੋਜੀ ਅਤੇ ਜਲਵਾਯੂ ਤਬਦੀਲੀ ਵਰਗੇ ਖੇਤਰਾਂ ਵਿਚ ਸਹਿਯੋਗ ਨੂੰ ਡੂੰਘਾ ਕਰਨਾ ਸ਼ਾਮਿਲ ਹੈ। ਸਟਾਰਮਰ ਦੇ ਬੁਲਾਰੇ ਨੇ ਕਿਹਾ ਕਿ ਬ੍ਰਿਟੇਨ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ਵਿਚੋਂ ਇਕ ਭਾਰਤ ਨਾਲ ਵਪਾਰਕ ਸੌਦੇ ਲਈ ਗੱਲਬਾਤ ਕਰਨ ਲਈ ਵਚਨਬੱਧ ਹੈ।