ਰਿਸ਼ਤੇਦਾਰਾਂ ਕੋਲ ਪੰਜਾਬ ਆਇਆ ਸ਼ਖ਼ਸ ਬਣ ਗਿਆ ਕਰੋੜਪਤੀ, ਨਿਕਲਿਆ 3 ਕਰੋੜ ਦਾ ਦੀਵਾਲੀ ਬੰਪਰ

Share:

ਚੰਡੀਗੜ੍ਹ, 13 ਨਵੰਬਰ 2024 – ਪੰਜਾਬ ਦੀਵਾਲੀ ਬੰਪਰ ਲਾਟਰੀ 2024 ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਇਸ ਲਾਟਰੀ ਦਾ ਪਹਿਲਾ ਇਨਾਮ ਯਾਨੀ 6 ਕਰੋੜ ਦੋ ਜੇਤੂਆਂ ਦੇ ਨਾਂ ਰਿਹਾ। ਇਹ ਲਾਟਰੀ ਵਿਸ਼ੇਸ਼ ਤੌਰ ‘ਤੇ ਦੀਵਾਲੀ ਦੇ ਮੌਕੇ ਉਤੇ ਕੱਢੀ ਗਈ ਸੀ।

ਦਿੱਲੀ ਵਾਸੀ ਲਵ ਕੁਮਾਰ ਦੀ ਕਿਸਮਤ ਖੁੱਲ੍ਹੀ ਹੈ। ਦਿੱਲੀ ਦਾ ਰਹਿਣ ਵਾਲਾ ਲਵ ਕੁਮਾਰ, ਨੰਗਲ ਆਪਣੇ ਰਿਸ਼ਤੇਦਾਰ ਦੇ ਘਰ ਆਇਆ ਸੀ। ਇਥੇ ਉਸ ਨੇ 500 ਰੁਪਏ ਦੀ ਟਿਕਟ ਖਰੀਦੀ ਸੀ ਅਤੇ ਹੁਣ ਉਸ ਨੇ ਪੰਜਾਬ ਸਟੇਟ ਲਾਟਰੀ ਦੀ 3 ਕਰੋੜ ਰੁਪਏ ਦੀ ਲਾਟਰੀ ਜਿੱਤੀ ਹੈ। ਲਵ ਕੁਮਾਰ ਨੇ ਦੱਸਿਆ ਕਿ ਉਸ ਨੇ ਪਹਿਲੀ ਵਾਰ ਲਾਟਰੀ ਪਾਈ ਸੀ। ਉਸ ਨੇ ਆਖਿਆ ਕਿ ਇਹ ਪੈਸੇ ਆਪਣੀ ਮਾਂ ਨੂੰ ਦੇਵੇਗਾ।

ਪਹਿਲਾ ਇਨਾਮ 6 ਕੋਰੜ ਰੁਪਏ 2 ਜੇਤੂਆਂ ‘ਚ ਵੰਡਿਆ ਗਿਆ। 3 ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀਆਂ ਟਿਕਟਾਂ ਏ ਸੀਰੀਜ਼ ‘ਚ 540826 ਅਤੇ ਬੀ ਸੀਰੀਜ਼ ‘ਚ 480960 ਹਨ।

ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ਦੀ ਕੀਮਤ 500 ਰੁਪਏ ਸੀ। 2 ਇਨਾਮ ਇਕ-ਇਕ ਕਰੋੜ ਰੁਪਏ ਦੇ ਸਨ, ਜਦੋਂ ਕਿ 50 ਲੱਖ ਰੁਪਏ ਦੇ 2 ਇਨਾਮ ਸਨ।

ਪੰਜਾਬ ਰਾਜ ਦੀਵਾਲੀ ਡਿਅਰ ਬੰਪਰ 2024 ਲਾਟਰੀ ਵਿੱਚ ਭਾਗੀਦਾਰਾਂ ਨੂੰ 27.02 ਕਰੋੜ ਰੁਪਏ ਤੱਕ ਦੀ ਨਕਦ ਰਾਸ਼ੀ ਜਿੱਤਣ ਦਾ ਮੌਕਾ ਮਿਲਿਆ। ਪਹਿਲੇ ਇਨਾਮ ਤਹਿਤ 6 ਕਰੋੜ ਰੁਪਏ ਦਾ ਇਨਾਮ ਦੋ ਜੇਤੂਆਂ ਵਿਚਕਾਰ ਵੰਡਿਆ ਗਿਆ। ਇਸ ਲਾਟਰੀ ਦੀਆਂ ਦੋ ਸੀਰੀਜ਼ (ਏ ਅਤੇ ਬੀ) ਸਨ ਅਤੇ ਕੁੱਲ 20 ਲੱਖ ਲਾਟਰੀ ਟਿਕਟਾਂ ਜਾਰੀ ਕੀਤੀਆਂ ਗਈਆਂ ਸਨ, ਜਿਨ੍ਹਾਂ ਦੀ ਕੀਮਤ 500 ਰੁਪਏ ਸੀ। ਹਰੇਕ ਟਿਕਟ ਦੀ ਸੰਖਿਆ 000000 ਤੋਂ 999999 ਤੱਕ ਸੀ।

Leave a Reply

Your email address will not be published. Required fields are marked *

Modernist Travel Guide All About Cars