ਹਰਿਆਣਾ ਦੀ ਹਾਕੀ ਖਿਡਾਰਨ ਨਾਲ ਵਿਆਹ ਬੰਧਨ ਵਿਚ ਬੱਝਣਗੇ ਸਾਬਕਾ ਹਾਕੀ ਉਲੰਪੀਅਨ ਅਕਾਸ਼ਦੀਪ ਸਿੰਘ

Share:

ਜਲੰਧਰ, 13 ਨਵੰਬਰ 2024 – ਪੰਜਾਬ ਦੇ ਸਾਬਕਾ ਹਾਕੀ ਉਲੰਪੀਅਨ ਅਕਾਸ਼ਦੀਪ ਸਿੰਘ ਹਰਿਆਣਾ ਦੀ ਹਾਕੀ ਖਿਡਾਰਨ ਮੋਨਿਕਾ ਮਲਿਕ ਨਾਲ ਵਿਆਹ ਦੇ ਬੰਧਨ ’ਚ ਬੱਝਣ ਜਾ ਰਹੇ ਹਨ, ਜਦਕਿ ਮੋਨਿਕਾ ਮਲਿਕ ਏਸ਼ੀਆਈ ਖੇਡਾਂ ਦੀ ਕਾਂਸੀ ਤਮਗਾ ਟੀਮ ਦੀ ਮੈਂਬਰ ਵੀ ਰਹਿ ਚੁੱਕੀ ਹੈ। ਅਕਾਸ਼ਦੀਪ ਸਿੰਘ ਪੰਜਾਬ ਪੁਲਿਸ ਵਿਭਾਗ ਵਿਚ ਕੰਮ ਕਰ ਰਹੇ ਹਨ, ਜਦਕਿ ਮੋਨਿਕਾ ਮਲਿਕ ਰੇਲਵੇ ਵਿਭਾਗ ਵਿਚ ਕੰਮ ਕਰ ਰਹੀ ਹੈ। ਦੋਵਾਂ ਦਾ ਵਿਆਹ ਇਸ ਮਹੀਨੇ ਦੀ 15 ਤਰੀਕ ਨੂੰ ਲਾਂਡਰਾਂ ਸਰਹਿੰਦ ਰੋਡ ਸੈਕਟਰ 112 ਮੋਹਾਲੀ ਵਿਖੇ ਹੋਵੇਗਾ ਪਰ ਦੋਵਾਂ ਦਾ ਸ਼ਗਨ ਸਮਾਗਮ ਅੱਜ ਇਕ ਰਿਜ਼ੋਰਟ ’ਚ ਹੋਣ ਜਾ ਰਿਹਾ ਹੈ। ਅਕਾਸ਼ਦੀਪ ਸਿੰਘ ਮੂਲ ਰੂਪ ਵਿਚ ਤਰਨਤਾਰਨ, ਹਲਕਾ ਖਡੂਰ ਸਾਹਿਬ ਦੇ ਪਿੰਡ ਵੇਰੋ ਦੇ ਰਹਿਣ ਵਾਲੇ ਹਨ, ਜਦਕਿ ਮੋਨਿਕਾ ਮਲਿਕ ਹਰਿਆਣਾ ਦੀ ਵਸਨੀਕ ਹੈ। ਅਕਾਸ਼ਦੀਪ ਸਿੰਘ ਨੇ ਆਪਣੇ ਵਿਆਹ ਸਮਾਗਮ ਲਈ ਸਾਰੇ ਹਾਕੀ ਖਿਡਾਰੀਆਂ ਨੂੰ ਸੱਦਾ ਪੱਤਰ ਭੇਜਿਆ ਹੈ।

One thought on “ਹਰਿਆਣਾ ਦੀ ਹਾਕੀ ਖਿਡਾਰਨ ਨਾਲ ਵਿਆਹ ਬੰਧਨ ਵਿਚ ਬੱਝਣਗੇ ਸਾਬਕਾ ਹਾਕੀ ਉਲੰਪੀਅਨ ਅਕਾਸ਼ਦੀਪ ਸਿੰਘ”

  1. Great blog! Is your theme custom made or did you download it from somewhere? A design like yours with a few simple tweeks would really make my blog jump out. Please let me know where you got your theme. Bless you

Leave a Reply

Your email address will not be published. Required fields are marked *

Modernist Travel Guide All About Cars