ਅੰਮ੍ਰਿਤਸਰ : ਦਿਨ-ਦਿਹਾੜੇ ਵਕੀਲ ਦੀ ਗੋਲੀ ਮਾਰ ਕੇ ਹੱਤਿਆ, ਬਾਈਕ ਸਵਾਰ ਬਦਮਾਸ਼ ਹਮਲਾ ਕਰਕੇ ਫਰਾਰ

ਅੰਮ੍ਰਿਤਸਰ, 21 ਜੁਲਾਈ 2025 – ਬਾਈਕ ਸਵਾਰ ਤਿੰਨ ਨੌਜਵਾਨਾਂ ਨੇ ਅਦਾਲਤ ਵਿੱਚ ਪ੍ਰੈਕਟਿਸ ਕਰ ਰਹੇ ਵਕੀਲ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ। ਇਹ ਘਟਨਾ ਸੋਮਵਾਰ ਸਵੇਰੇ ਜੰਡਿਆਲਾ ਗੁਰੂ ਨੇੜੇ ਵਾਪਰੀ। ਲਖਵਿੰਦਰ ਸਿੰਘ ਆਪਣੀ ਕਾਰ ‘ਤੇ ਅਦਾਲਤ ਵੱਲ ਜਾ ਰਿਹਾ ਸੀ।
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਦੋਸ਼ੀ ਆਪਣੇ ਮੋਟਰਸਾਈਕਲ ਲੈ ਕੇ ਭੱਜ ਗਏ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਕਿਹਾ ਹੈ ਕਿ ਲਖਵਿੰਦਰ ਨੂੰ ਚਾਰ ਗੋਲੀਆਂ ਲੱਗੀਆਂ ਹਨ। ਮੁਲਜ਼ਮਾਂ ਵੱਲੋਂ ਕੁੱਲ ਪੰਜ ਗੋਲੀਆਂ ਚਲਾਈਆਂ ਗਈਆਂ। ਐਸਪੀ ਮਨਿੰਦਰ ਸਿੰਘ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਨੂੰ ਸ਼ੱਕ ਹੈ ਕਿ ਆਪਸੀ ਲੈਣ-ਦੇਣ ਵਿੱਚ ਬਹੁਤ ਵਿਵਾਦ ਹੋ ਸਕਦਾ ਹੈ। ਜਦੋਂ ਕਿ ਕੁਝ ਲੋਕ ਇਸਨੂੰ ਗੈਂਗਸਟਰਵਾਦ ਦੀ ਘਟਨਾ ਵੀ ਦੱਸ ਰਹੇ ਹਨ।