ਆਰਮੀ ਅਗਨੀਵੀਰ ਭਰਤੀ ਵਾਸਤੇ ਲਈ ਜਾ ਸਕਦੀ ਹੈ ਮੁਫਤ ਸਿਖਲਾਈ : DC ਬਠਿੰਡਾ

Share:

ਬਠਿੰਡਾ, 17 ਜਨਵਰੀ 2025 – ਭਾਰਤੀ ਸੈਨਾ ਵਿੱਚ ਆਰਮੀ ਅਗਨੀਵੀਰ ਏ.ਆਰ.ਓ. ਫਿਰੋਜ਼ਪੁਰ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾ ਰਹੀ ਹੈ। ਇਸ ਭਰਤੀ ਲਈ ਆਨਲਾਈਨ ਲਿਖਤੀ ਪੇਪਰ ਦੇ ਪਹਿਲੇ ਬੈਚ ਦੀ ਤਿਆਰੀ ਸੀ-ਪਾਈਟ ਸੈਂਟਰ ਕਾਲਝਰਾਣੀ ਵਿਖੇ 16 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਵਿੱਚ ਚਾਹਵਾਨ ਨੌਜਵਾਨ ਮੁਫ਼ਤ ਪੂਰਵ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਡੀ.ਬੀ.ਈ.ਈ. ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।

ਜ਼ਿਲ੍ਹਾ ਰੋਜ਼ਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਦੇ ਡਿਪਟੀ ਡਾਇਰੈਕਟਰ ਪਰਮਿੰਦਰ ਕੌਰ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਜਿਹੜੇ ਚਾਹਵਾਨ ਨੌਜਵਾਨ ਭਾਰਤੀ ਆਰਮੀ ਵਿੱਚ ਅਗਨੀਵੀਰ ਦੇ ਰੂਪ ਵਿੱਚ ਭਰਤੀ ਹੋ ਕੇ ਰਾਸ਼ਟਰ ਦੀ ਸੇਵਾ ਕਰਨੀ ਚਾਹੁੰਦੇ ਹਨ, ਉਹ ਇਸ ਭਰਤੀ ਦੀ ਮੁਫ਼ਤ ਸਿਖਲਾਈ ਪ੍ਰਾਪਤ ਕਰ ਸਕਦੇ ਹਨ। ਆਰਮੀ ਅਗਨੀਵੀਰ ਦੀ ਭਰਤੀ ਲਈ ਆਨਲਾਈਨ ਅਪਲਾਈ ਜਲਦ ਸ਼ੁਰੂ ਹੋ ਰਿਹਾ ਹੈ। ਇਸ ਭਰਤੀ ਲਈ ਆਨਲਾਈਨ ਲਿਖਤੀ ਪੇਪਰ ਦੇ ਪਹਿਲੇ ਬੈਚ ਦੀ ਤਿਆਰੀ 16 ਜਨਵਰੀ ਤੋਂ ਸੀ-ਪਾਈਟ ਸੈਂਟਰ ਕਾਲਝਰਾਣੀ ਵਿਖੇ ਸ਼ੁਰੂ ਹੋ ਚੁੱਕੀ ਹੈ।

ਇਹ ਵੀ ਪੜ੍ਹੋ…400 ਰੁਪਏ ਦਿਹਾੜੀ ਕਮਾਉਣ ਵਾਲੇ ਮਜ਼ਦੂਰ ਨੇ ਯੂਟਿਊਬ ਤੋਂ ਲਿਆ ਆਈਡੀਆ, ਬਣਾਇਆ ਰਿਕਾਰਡ…ਹੁਣ ਕਮਾਉਂਦਾ ਹੈ ਲੱਖਾਂ

ਰੋਜ਼ਗਾਰ ਅਫ਼ਸਰ ਅੰਕਿਤਾ ਅਗਰਵਾਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਸੀ-ਪਾਈਟ ਸੈਂਟਰ ਕਾਲਝਰਾਣੀ ਵਿਖੇ ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਏ.ਆਰ.ਓ. ਫਿਰੋਜ਼ਪੁਰ ਦੀ ਹੋਣ ਵਾਲੀ ਆਰਮੀ ਅਗਨੀਵੀਰ ਦੀ ਭਰਤੀ ਰੈਲੀ ਲਈ ਮੁਫ਼ਤ ਪੂਰਵ ਸਿਖਲਾਈ ਕੈਂਪ ਵਿੱਚ ਸਿਖਲਾਈ ਲੈਣ ਲਈ ਉਕਤ ਜ਼ਿਲ੍ਹਿਆ ਦੇ ਨੌਜਵਾਨ ਜਲਦ ਤੋਂ ਜਲਦ ਸੀ-ਪਾਈਟ ਕੈਂਪ, ਪਿੰਡ ਕਾਲਝਰਾਣੀ ਵਿਖੇ ਦਸਵੀਂ ਦੇ ਸਰਟੀਫਿਕੇਟ ਕਾਪੀ, ਅਧਾਰ ਕਾਰਡ ਦੀ ਫੋਟੋ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ, ਰੈਜੀਡੈਂਸ ਸਰਟੀਫਿਕੇਟ ਦੀ ਕਾਪੀ ਅਤੇ 2 ਪਾਸਪੋਰਟ ਸਾਈਜ਼ ਫੋਟੋ ਲੈ ਕੇ ਨਿੱਜੀ ਤੌਰ ਤੇ ਪੁਹੰਚ ਕੇ ਰਜ਼ਿਸਟਰੇਸ਼ਨ ਕਰਵਾ ਸਕਦੇ ਹਨ। ਇਸ ਸਿਖਲਾਈ ਕੈਂਪ ਦੌਰਾਨ ਨੌਜਵਾਨਾਂ ਨੂੰ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਖਾਣਾ ਅਤੇ ਰਿਹਾਇਸ਼ ਮੁਫ਼ਤ ਦਿੱਤੀ ਜਾਵੇਗੀ।

ਵਧੇਰੇ ਜਾਣਕਾਰੀ ਲਈ ਨੌਜਵਾਨ 94641-52013, 93167-13000, 94638-31615 ‘ਤੇ ਸੰਪਰਕ ਕਰ ਸਕਦੇ ਹਨ।

2 thoughts on “ਆਰਮੀ ਅਗਨੀਵੀਰ ਭਰਤੀ ਵਾਸਤੇ ਲਈ ਜਾ ਸਕਦੀ ਹੈ ਮੁਫਤ ਸਿਖਲਾਈ : DC ਬਠਿੰਡਾ

  1. Hi, Neat post. There’s a problem together with your website in internet explorer, might test this… IE nonetheless is the market leader and a good portion of other folks will omit your excellent writing due to this problem.

Leave a Reply

Your email address will not be published. Required fields are marked *

Modernist Travel Guide All About Cars