ਭਾਰਤੀ ਮਿਆਰ ਬਿਊਰੋ ਦੁਆਰਾ ਕਾਲਝਰਾਣੀ ਵਿੱਚ ਕਰਵਾਇਆ ਗ੍ਰਾਮ ਚੌਪਾਲ ਪ੍ਰੋਗਰਾਮ
ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਲਿਆ ਜਾਵੇ ਪੱਕਾ ਬਿੱਲ
ਬਠਿੰਡਾ 20 ਦਸੰਬਰ 2024 – “ਭਾਰਤੀ ਮਿਆਰ ਬਿਊਰੋ” ਸ਼ਾਖਾ ਚੰਡੀਗੜ੍ਹ ਦੇ ਮੁਖੀ ਅਤੇ ਸੀਨੀਅਰ ਡਾਇਰੈਕਟਰ ਵਿਸ਼ਾਲ ਤੋਮਰ ਦੀ ਅਗਵਾਈ ਹੇਠ ਪਿੰਡ ਕਾਲਝਰਾਣੀ ਵਿਖੇ ਗ੍ਰਾਮ ਚੋਪਾਲ ਪ੍ਰੋਗਰਾਮ ਕਰਾਇਆ ਗਿਆ।
ਪ੍ਰੋਗਰਾਮ ਵਿੱਚ ਬਤੌਰ ਮੁੱਖ ਮਹਿਮਾਨ ਵਜੋਂ ਚੇਅਰਮੈਨ ਜਗਲਾਤ ਵਿਭਾਗ ਰਾਕੇਸ਼ ਪੁਰੀ ਨੇ ਸ਼ਿਰਕਤ ਕੀਤੀ। ਉਹਨਾਂ ਇਸ ਪ੍ਰੋਗਰਾਮ ਨੂੰ ਸੰਜੀਵਨੀ ਬੂਟੀ ਕਰਾਰ ਦਿੰਦਿਆਂ ਉਪਭੋਗਤਾਵਾਂ ਨੂੰ ਅਜਿਹੇ ਪ੍ਰੋਗਰਾਮਾਂ ਦਾ ਪੂਰਾ ਲਾਹਾ ਲੈਣ ਦੀ ਤਾਂਕੀਦ ਕੀਤੀ। ਪਿੰਡ ਦੇ ਸਰਪੰਚ ਸਤਵੀਰ ਕੌਰ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆ ਆਖਿਆ। ਪ੍ਰੋਗਰਾਮ ਵਿੱਚ ਚੰਡੀਗੜ੍ਹ ਦਫਤਰ ਤੋਂ ਵਿਸ਼ੇਸ਼ ਤੌਰ ਤੇ ਸਟੈਂਡਰਡ ਪ੍ਰਮੋਸ਼ਨ ਅਫਸਰ ਵਿਕਸਿਤ ਕੁਮਾਰ ਪੁੱਜੇ। ਗ੍ਰਾਮ ਪੰਚਾਇਤ ਪਿੰਡ ਕਾਲਝਰਾਣੀ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਬੋਲਦਿਆਂ ਵਿਕਸਿਤ ਕੁਮਾਰ ਨੇ ਗ੍ਰਾਮ ਪੰਚਾਇਤਾਂ ਨੂੰ ਦੇ ਮਹੱਤਵ ਤੇ ਚਾਨਣਾ ਪਾਇਆ। ਸੰਬੋਧਨ ਵਿੱਚ ਵਿਸ਼ੇ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਭਾਰਤੀ ਮਿਆਰ ਬਿਊਰੋ ਦੇ ਇਸ ਪ੍ਰੋਗਰਾਮ ਦਾ ਮੁੱਖ ਮਕਸਦ ਪਿੰਡਾਂ ਦੀਆਂ ਪੰਚਾਇਤਾਂ ਨੂੰ ਭਾਰਤੀ ਮਾਣਕ ਬਿਊਰੋ ਦੇ ਮਾਨਕਾ ਬਾਰੇ ਸਿੱਖਿਅਤ ਕਰਨਾ ਹੈ। ਉਹਨਾਂ ਸੰਖੇਪ ਵਿੱਚ ਦੱਸਿਆ ਕਿ ਪਿੰਡਾਂ ਦੇ ਵਿਕਾਸ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਵਰਤੋਂ ਵਿੱਚ ਆਉਣ ਵਾਲੀਆਂ ਚੀਜ਼ਾਂ ਦੀ ਖਰੀਦੋ ਫਰੋਖਤ ਅਤੇ ਬਤੌਰ ਗਾਹਕ ਜਾਗਰੂਕਤ ਹੋਣਾ ਤੇ ਜਾਗਰੁਕਤਾ ਨੂੰ ਅੱਗੇ ਫੈਲਾਉਣਾ ਬੜਾ ਜਰੂਰੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਮੋਬਾਈਲ ਫੋਨਾਂ ਦੇ ਪਲੇਅ ਸਟੋਰ ਤੇ ਮੌਜੂਦ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਬਾਰੇ ਜਾਣਕਾਰੀ ਦਿੱਤੀ।
ਵਿਸ਼ੇਸ਼ ਤੌਰ ਤੇ ਜਾਣਕਾਰੀ ਦੇਣ ਲਈ ਪਹੁੰਚੇ ਮਨਦੀਪ ਸਿੰਘ ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਪਿੰਡ ਦੇ ਸਰਪੰਚ ਅਤੇ ਸਮੂਹ ਪੰਚਾਇਤ ਦਾ ਧੰਨਵਾਦ ਕਰਦਿਆਂ ਹਾਲਮਾਰਕਿੰਗ ਸੋਨੇ ਦੇ ਗਹਿਣੇ ਅਤੇ ਆਈ.ਐਸ.ਆਈ ਮਾਰਕਾ ਚੀਜ਼ਾਂ ਖਰੀਦਣ ਤੇ ਜ਼ੋਰ ਦਿੱਤਾ। ਉਹਨਾਂ ਦੱਸਿਆ ਕਿ ਸੋਨੇ ਦੇ ਗਹਿਣੇ ਖਰੀਦਣ ਮੌਕੇ ਬੀ.ਆਈ.ਐਸ ਕੇਅਰ ਐਪਲੀਕੇਸ਼ਨ ਦੀ ਮਦਦ ਨਾਲ ਸੋਨੇ ਦੀ ਪਰਖ ਕੀਤੀ ਜਾ ਸਕਦੀ ਹੈ। ਉਹਨਾਂ ਨੇ ਇਸ ਮੌਕੇ ਮੌਜੂਦ ਉਪਭੋਗਤਾਵਾਂ ਨੂੰ ਬੀਆਈਐਸ ਕੇਅਰ ਐਪਲੀਕੇਸ਼ਨ ਡਾਊਨਲੋਡ ਕਰਵਾਉਣ ਦੇ ਨਾਲ ਨਾਲ ਵਿਸਥਾਰ ਪੂਰਵਕ ਕਿਸ ਦੀ ਵਰਤੋਂ ਬਾਰੇ ਜਾਣਕਾਰੀ ਵੀ ਦਿੱਤੀ।
ਇਹ ਵੀ ਪੜ੍ਹੋ…ਉਪ ਤੇ ਜਨਰਲ ਚੋਣਾਂ ਦੇ ਮੱਦੇਨਜ਼ਰ 21 ਦਸੰਬਰ ਨੂੰ ਡਰਾਈ ਡੇ ਘੋਸ਼ਿਤ
ਪ੍ਰੋਗਰਾਮ ਵਿੱਚ ਬੁਲਾਰੇ ਵਜੋਂ ਬੋਲਦਿਆਂ ਸਮਾਜ ਸੇਵਕ ਨਰਿੰਦਰ ਸਿੰਘ ਸੰਧੂ ਨੇ ਭਰਤੀ ਮਿਆਰ ਬਿਊਰੋ ਦੀਆਂ ਸੇਵਾਵਾਂ ਤੇ ਚਾਨਣਾ ਪਾਉਂਦਿਆਂ ਤਕੀਦ ਕੀਤੀ ਕਿ ਸਮਾਨ ਖਰੀਦਣ ਮੌਕੇ ਦੁਕਾਨਦਾਰ ਪਾਸੋਂ ਪੱਕਾ ਬਿੱਲ ਜਰੂਰ ਲਿਆ ਜਾਵੇ। ਉਹਨਾਂ ਦੱਸਿਆ ਕਿ ਸਾਨੂੰ ਰਸੋਈ ਦਾ ਸਮਾਨ ਜਿਵੇਂ ਕਿ ਗੈਸ ਚੁੱਲਾ, ਪਾਣੀ ਦੀਆਂ ਬੋਤਲਾਂ, ਪ੍ਰੈਸ਼ਰ ਕੁੱਕਰ ਆਦਿ ਤੋਂ ਇਲਾਵਾ ਬਿਜਲੀ ਦਾ ਸਮਾਨ, ਬੱਚਿਆਂ ਦੇ ਖਿਡਾਉਣੇ, ਇੰਟਰਲਾਕ ਟਾਈਲਾਂ, ਸੀਮੈਂਟ ਦੀਆਂ ਪਾਈਪਾਂ ਦੇ ਨਾਲ ਨਾਲ ਛੋਟੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਬੋਤਲਾਂ ਵੀ ਆਈ.ਐਸ.ਆਈ ਮਾਰਕਾ ਹੀ ਖਰੀਦਣੀਆਂ ਚਾਹੀਦੀਆਂ ਹਨ। ਪੰਚਾਇਤ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਵਿੱਚ ਕਰੀਬ 250 ਲੋਕਾਂ ਨੇ ਭਾਗ ਲਿਆ। ਵਿਭਾਗ ਦੁਆਰਾ ਇਸ ਮੌਕੇ ਪਿੰਡ ਦੇ ਸਰਪੰਚ ਅਤੇ ਸਮੂਹ ਮੈਂਬਰਾਂ ਨੂੰ ਵਿਸ਼ੇਸ਼ ਤੌਰ ਸਨਮਾਨਿਤ ਕਰਨ ਦੇ ਨਾਲ ਨਾਲ ਚਾਹ ਪਾਣੀ ਦੇ ਸੁਚੱਜੇ ਇੰਤਜ਼ਾਮ ਕੀਤੇ ਗਏ।
ਇਸ ਮੌਕੇ ਐਮ.ਐਲ ਜਿੰਦਲ ਮੈਂਬਰ ਬਠਿੰਡਾ ਡਿਵੈਲਪਮੈਂਟ ਅਥਾਰਟੀ (ਪੁੱਡਾ) ਨਰੋਤਮ ਸਿੰਘ, ਬਲਰਾਜ ਸਿੰਘ ਦਾਨ ਸਿੰਘ ਵਾਲਾ, ਆਦਿ ਹਾਜ਼ਰ ਸਨ।
One thought on “ਭਾਰਤੀ ਮਿਆਰ ਬਿਊਰੋ ਦੁਆਰਾ ਕਾਲਝਰਾਣੀ ਵਿੱਚ ਕਰਵਾਇਆ ਗ੍ਰਾਮ ਚੌਪਾਲ ਪ੍ਰੋਗਰਾਮ”