ਡੀਏਵੀ ਕਾਲਜ ਬਠਿੰਡਾ ਵਿੱਚ ਕਰਵਾਇਆ ਜਾ ਰਿਹਾ ਹੈ ਇੱਕ ਸਾਲ ਦਾ ਯੋਗ ਅਤੇ ਮੈਡੀਟੇਸ਼ਨ ਡਿਪਲੋਮਾ

Share:

ਬਠਿੰਡਾ, 7 ਦਸੰਬਰ 2024 – ਗੁਰੂ ਰਵਿਦਾਸ ਆਯੁਰਵੇਦ ਯੂਨੀਵਰਸਿਟੀ ਪੰਜਾਬ ਹੁਸ਼ਿਆਰਪੁਰ ਵੱਲੋਂ ਮੈਡੀਟੇਸ਼ਨ ਅਤੇ ਯੋਗ ਵਿਗਿਆਨ ਦੇ ਇੱਕ ਸਾਲ ਦੇ ਡਿਪਲੋਮਾ ਤਹਿਤ ਚੁਣੇ ਗਏ ਉਮੀਦਵਾਰਾਂ ਨੂੰ ਯੋਗਾ ਅਤੇ ਮੈਡੀਟੇਸ਼ਨ ਸਬੰਧੀ ਸਿਖਲਾਈ ਸਥਾਨਕ ਡੀਏਵੀ ਕਾਲਜ ਵਿਖੇ ਦਿੱਤੀ ਜਾ ਰਹੀ ਹੈ। ਇਹ ਜਾਣਕਾਰੀ ਸੀਐਮ ਦੀ ਯੋਗਸ਼ਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਸਿੰਘ ਨੇ ਸਾਂਝੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਹਨਾਂ ਦੱਸਿਆ ਕਿ ਇਸ ਕੋਰਸ ਵਿੱਚ ਵੱਖ-ਵੱਖ ਥਾਵਾਂ ਤੋਂ ਕਰੀਬ 90 ਵਿਦਿਅਰਥੀਆਂ ਨੇ ਭਾਗ ਲਿਆ।

ਕੈਂਪ ਦਾ ਵਰਚੁਅਲ ਉਦਘਾਟਨ ਮੁੱਖ ਮੰਤਰੀ ਦੇ ਯੋਗਸ਼ਾਲਾ ਪ੍ਰੋਜੈਕਟ ਸਲਾਹਕਾਰ ਕਮਲੇਸ਼ ਮਿਸ਼ਰਾ, ਸੀਨੀਅਰ ਸਲਾਹਕਾਰ ਅਮਰੇਸ਼ ਝਾਂਨ, ਰਜਿਸਟਰਾਰ ਗੁਰੂ ਰਾਮਦਾਸ ਆਯੁਰਵੈਦਿਕ ਯੂਨੀਵਰਸਿਟੀ ਹੁਸ਼ਿਆਰਪੁਰ ਸੰਜੀਵ ਗੋਇਲ ਨੇ ਕੀਤਾ।

ਇਹ ਵੀ ਪੜ੍ਹੋ…ਹੈਵੀ ਕਮਰਸ਼ੀਅਲ ਵਹੀਕਲਾਂ ਦੀ ਸਵੇਰੇ 7 ਤੋਂ ਰਾਤ 8 ਵਜੇ ਤੱਕ ਸ਼ਹਿਰ ਅੰਦਰ ਦਾਖ਼ਲ ਹੋਣ ’ਤੇ ਰੋਕ : DC ਬਠਿੰਡਾ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਸੂਬੇ ਦੇ ਸਾਰੇ ਹਿੱਸਿਆਂ ਵਿੱਚ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਪ੍ਰਸਾਰਿਤ ਕਰਨਾ ਹੈ ਤਾਂ ਜ਼ੋ ਸੀਐਮ ਦੀ ਯੋਗਸ਼ਲਾ ਦੇ ਨਿਪੁੰਨ ਅਤੇ ਤਜ਼ਰਬੇਕਾਰ ਯੋਗ ਟ੍ਰੇਨਰ ਪਿੰਡਾਂ ਵਿੱਚ ਜਾ ਕੇ ਪਿੰਡ ਵਾਸੀਆਂ ਨੂੰ ਯੋਗ ਮੁਹਈਆ ਕਰਵਾਉਣ।

ਇਸ ਦੇ ਮੱਦੇਨਜ਼ਰ ਹਾਲ ਹੀ ਵਿੱਚ ਵੱਖ-ਵੱਖ ਸ਼ਹਿਰਾਂ ਵਿੱਚ ‘ਸੀਐਮ ਦ ਯੋਗਸ਼ਾਲਾ’ ਪਹਿਲ ਸ਼ੁਰੂ ਕੀਤੀ ਗਈ ਸੀ। ਸੂਬੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕ ‘ਸੀਐਮ ਦੀ ਯੋਗਸ਼ਾਲਾ’ ਵਿੱਚ ਭਾਗ ਲੈ ਕੇ ਆਪਣੇ ਆਪ ਨੂੰ ਸਿਹਤਮੰਦ ਬਣਾ ਰਹੇ ਹਨ ਅਤੇ ਜਲਦੀ ਹੀ ਇਨ੍ਹਾਂ ਯੋਗਾ ਕੈਂਪਾਂ ਦੀ ਗਿਣਤੀ ਵਧਾ ਕੇ 15000 ਕਰ ਦਿੱਤੀ ਜਾਵੇਗੀ।

ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਗਾ ਕਲਾਸਾਂ ਨਾਲ ਜ਼ਿਲ੍ਹੇ ਦੇ 5260 ਮੈਂਬਰ ਜੁੜ ਚੁੱਕੇ ਹਨ। ਇਨ੍ਹਾਂ ਯੋਗਾ ਕਲਾਸਾਂ ਨਾਲ ਜੁੜਨ ਲਈ ਟੋਲ ਫਰੀ ਮੋਬਾਇਲ ਨੰਬਰ 76694-00500 ਜਾਂ ਵੈਬ ਸਾਈਟ https://cmdiyogshala.punjab.gov.in ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

Leave a Reply

Your email address will not be published. Required fields are marked *