70 ਰੁਪਏ ਦੇ ਨਾਰੀਅਲ ਪਾਣੀ ਜਿੰਨਾ ਫਾਇਦੇਮੰਦ ਹੈ 5 ਰੁਪਏ ਦਾ ਕੇਲਾ…!

Share:

ਬਿਮਾਰੀ ਭਾਵੇਂ ਕੋਈ ਵੀ ਹੋਵੇ, ਡਾਕਟਰ ਮਰੀਜ਼ ਨੂੰ ਦਿਨ ਵਿਚ ਇਕ ਨਾਰੀਅਲ ਪਾਣੀ ਪੀਣ ਦੀ ਸਲਾਹ ਦਿੰਦੇ ਹਨ। ਸੋਸ਼ਲ ਮੀਡੀਆ ‘ਤੇ ਵੀ ਸਕਿਨ ਅਤੇ ਵਾਲਾਂ ਸਮੇਤ ਸਿਹਤ ਸੰਬੰਧੀ ਹੋਰ ਕਈ ਪ੍ਰਕਾਰ ਦੇ ਘਰੇਲੂ ਨੁਸਖੇ ਦੱਸਣ ਵਾਲੇ ਨਾਰੀਅਲ ਪਾਣੀ ਪੀਣ ਤੇ ਜ਼ੋਰ ਦਿੰਦੇ ਹਨ। ਬਿਨਾਂ ਸ਼ੱਕ ਨਾਰੀਅਲ ਪਾਣੀ ਵਿੱਚ ਕਈ ਪ੍ਰਕਾਰ ਦੇ ਸਰੀਰ ਨੂੰ ਸਿਹਤਮੰਦ ਰੱਖਣ ਵਾਲੇ ਮਿਨਰਲਜ਼ ਪਾਏ ਜਾਂਦੇ ਹਨ।

ਪਿਛਲੇ 4-5 ਸਾਲਾਂ ਵਿੱਚ ਨਾਰੀਅਲ ਪਾਣੀ ਪੀਣ ਦਾ ਰੁਝਾਨ ਕਾਫੀ ਵਧਿਆ ਹੈ। ਕਾਰਨ ਇਹ ਹੈ ਕਿ ਨਾਰੀਅਲ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਇਸ ਨੂੰ ਪੀਣਾ ਪਸੰਦ ਕਰਦਾ ਹੈ ਪਰ ਨਾਰੀਅਲ ਪਾਣੀ ਦੀ ਕੀਮਤ 70 ਤੋਂ 80 ਰੁਪਏ ਹੈ। ਅਜਿਹੀ ਸਥਿਤੀ ਵਿੱਚ, ਹਰ ਕੋਈ ਇਸਨੂੰ ਨਹੀਂ ਖਰੀਦ ਸਕਦਾ ਪਰ ਇੱਕ ਕੇਲੇ ਦੀ ਕੀਮਤ ਸਿਰਫ਼ ਪੰਜ ਰੁਪਏ ਹੈ ਅਤੇ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੇਲਾ ਤੁਹਾਨੂੰ ਨਾਰੀਅਲ ਪਾਣੀ ਜਿੰਨਾ ਪੋਸ਼ਣ ਦੇ ਸਕਦਾ ਹੈ।
ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਦੇ ਅਨੁਸਾਰ, ਨਾਰੀਅਲ ਪਾਣੀ ਵਿੱਚ ਪਾਏ ਜਾਣ ਵਾਲੇ ਲਗਭਗ ਇੱਕੋ ਜਿਹੇ ਵਿਟਾਮਿਨ ਅਤੇ ਖਣਿਜ ਇੱਕ ਕੇਲੇ ਵਿੱਚ ਪਾਏ ਜਾਂਦੇ ਹਨ। ਜੇਕਰ ਤੁਸੀਂ ਦੋਵਾਂ ਦੇ ਪੋਸ਼ਣ ਮੁੱਲ ‘ਤੇ ਨਜ਼ਰ ਮਾਰੀਏ ਤਾਂ ਕੇਲਾ ਕਈ ਮਾਮਲਿਆਂ ‘ਚ ਨਾਰੀਅਲ ਪਾਣੀ ਨਾਲੋਂ ਬਿਹਤਰ ਹੈ। ਕੇਲਾ ਅਤੇ ਨਾਰੀਅਲ ਪਾਣੀ ਵਿੱਚ ਸਿਰਫ ਇਕ ਵੱਡਾ ਫਰਕ ਇਹ ਹੈ ਕਿ ਨਾਰੀਅਲ ਪਾਣੀ ਸਰੀਰ ਨੂੰ ਹਾਈਡਰੇਟ ਰੱਖਦਾ ਹੈ, ਯਾਨੀ ਇਹ ਪਾਣੀ ਦੀ ਕਮੀ ਨੂੰ ਦੂਰ ਕਰਦਾ ਹੈ, ਜਦਕਿ ਕੇਲਾ ਅਜਿਹਾ ਨਹੀਂ ਕਰਦਾ। ਇਸ ਤੋਂ ਇਲਾਵਾ ਕੋਈ ਮਹੱਤਵਪੂਰਨ ਅੰਤਰ ਨਹੀਂ ਹੈ।

ਕੇਲਾ ਨਾਰੀਅਲ ਪਾਣੀ ਜਿੰਨਾ ਲਾਭਦਾਇਕ ਕਿਵੇਂ ਹੈ?

ਮਾਹਿਰਾਂ ਦਾ ਮੰਨਣਾ ਹੈ ਕਿ ਨਾਰੀਅਲ ਪਾਣੀ ਅਤੇ ਕੇਲਾ ਦੋਨੋਂ ਹੀ ਪੋਸ਼ਣ ਨਾਲ ਭਰਪੂਰ ਹੁੰਦੇ ਹਨ, ਜੇਕਰ ਤੁਸੀਂ ਦੇਖੋ ਤਾਂ ਦੋਵਾਂ ਵਿੱਚ ਇੱਕੋ ਜਿਹੇ ਪੋਸ਼ਕ ਤੱਤ ਹੁੰਦੇ ਹਨ। ਜਿੰਨੇ ਵਿਟਾਮਿਨ ਨਾਰੀਅਲ ਪਾਣੀ ਵਿੱਚ ਹੁੰਦੇ ਹਨ, ਓਨੇ ਹੀ ਕੇਲੇ ਵਿੱਚ ਹੁੰਦੇ ਹਨ। ਨਾਰੀਅਲ ਪਾਣੀ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ ਅਤੇ ਨਾ ਹੀ ਕੇਲੇ ਵਿੱਚ ਹੁੰਦਾ ਹੈ। ਇਸੇ ਤਰ੍ਹਾਂ ਕੇਲੇ ਅਤੇ ਨਾਰੀਅਲ ਪਾਣੀ ਵਿਚ ਵੀ ਪੋਟਾਸ਼ੀਅਮ ਹੁੰਦਾ ਹੈ, ਜੋ ਸਰੀਰ ਲਈ ਜ਼ਰੂਰੀ ਹੁੰਦਾ ਹੈ, ਹਾਲਾਂਕਿ ਕੇਲੇ ਅਤੇ ਨਾਰੀਅਲ ਦੇ ਪਾਣੀ ਵਿਚ ਕੁਝ ਅੰਤਰ ਹੈ।

ਇਸ ਦੇ ਨਾਲ ਹੀ ਕੇਲਾ ਊਰਜਾ ਦੇਣ ਵਾਲਾ ਫਲ ਹੈ, ਜਿਸ ਵਿਚ ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਵਿਟਾਮਿਨ ਬੀ6 ਅਤੇ ਫਾਈਬਰ ਹੁੰਦੇ ਹਨ। ਇਹ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ, ਪਾਚਨ ਵਿੱਚ ਮਦਦ ਕਰਦਾ ਹੈ ਅਤੇ ਪੇਟ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਣ ਵਿੱਚ ਮਦਦ ਕਰਦਾ ਹੈ।ਨਾਰੀਅਲ ਪਾਣੀ ਹਾਈਡ੍ਰੇਸ਼ਨ ਲਈ ਫਾਇਦੇਮੰਦ ਹੁੰਦਾ ਹੈ।
ਜੇਕਰ ਨਾਰੀਅਲ ਪਾਣੀ ਅਤੇ ਕੇਲੇ ਦੀ ਤੁਲਨਾ ਕੀਤੀ ਜਾਵੇ, ਤਾਂ ਇਹ ਸਪੱਸ਼ਟ ਹੈ ਕਿ ਦੋਵਾਂ ਵਿੱਚ ਇੱਕੋ ਜਿਹੇ ਪੋਸ਼ਕ ਤੱਤ ਹੁੰਦੇ ਹਨ, ਪਰ ਇਨ੍ਹਾਂ ਦੀ ਮਾਤਰਾ ਅਤੇ ਪ੍ਰਭਾਵ ਵੱਖੋ-ਵੱਖਰੇ ਹੁੰਦੇ ਹਨ। ਨਾਰੀਅਲ ਪਾਣੀ ਮੁੱਖ ਤੌਰ ‘ਤੇ ਹਾਈਡ੍ਰੇਸ਼ਨ ਅਤੇ ਇਲੈਕਟ੍ਰੋਲਾਈਟ ਸੰਤੁਲਨ ਲਈ ਫਾਇਦੇਮੰਦ ਹੁੰਦਾ ਹੈ, ਜਦੋਂਕਿ ਕੇਲਾ ਊਰਜਾ ਦਾ ਬਿਹਤਰ ਸਰੋਤ ਹੈ ਅਤੇ ਮਾਸਪੇਸ਼ੀਆਂ ਨੂੰ ਜ਼ਰੂਰੀ ਪੋਸ਼ਣ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਡੀਹਾਈਡ੍ਰੇਟ ਮਹਿਸੂਸ ਕਰ ਰਹੇ ਹੋ, ਤਾਂ ਨਾਰੀਅਲ ਪਾਣੀ ਇੱਕ ਬਿਹਤਰ ਵਿਕਲਪ ਹੈ ।

ਇਹ ਵੀ ਪੜ੍ਹੋ…ਸਰਦੀਆਂ ‘ਚ ਪਹਿਨੋ ਇਹ ਸਟਾਈਲਿਸ਼ ਪੰਜਾਬੀ ਸੂਟ, ਸਰੀਰ ਨੂੰ ਗਰਮ ਰੱਖਣ ਦੇ ਨਾਲ ਦੇਣਗੇ ਖੂਬਸੂਰਤ ਲੁੱਕ

ਜੇਕਰ ਤੁਹਾਨੂੰ ਐਨਰਜੀ ਦੀ ਲੋੜ ਹੈ ਤਾਂ ਕੇਲਾ ਖਾਣਾ ਠੀਕ ਰਹੇਗਾ ਪਰ ਜੇਕਰ ਤੁਸੀਂ ਵਿਟਾਮਿਨ ਲਈ ਹੀ ਨਾਰੀਅਲ ਪਾਣੀ ਲੈ ਰਹੇ ਹੋ ਤਾਂ ਕੇਲਾ ਵੀ ਇਹੀ ਕੰਮ ਕਰ ਸਕਦਾ ਹੈ।

ਨਾਰੀਅਲ ਪਾਣੀ ਸ਼ੂਗਰ ਦੇ ਰੋਗੀਆਂ ਲਈ ਬਿਹਤਰ ਹੁੰਦਾ ਹੈ
ਡਾਕਟਰਾਂ ਦਾ ਕਹਿਣਾ ਹੈ ਕਿ ਕੇਲੇ ਅਤੇ ਨਾਰੀਅਲ ਦੇ ਪਾਣੀ ਵਿੱਚ ਲਗਭਗ ਇੱਕੋ ਜਿਹੇ ਪੋਸ਼ਕ ਤੱਤ ਹੁੰਦੇ ਹਨ। ਕੇਲਾ ਸਿਰਫ਼ ਪਾਣੀ ਦੀ ਕਮੀ ਨੂੰ ਪੂਰਾ ਨਹੀਂ ਕਰ ਸਕਦਾ, ਪਰ ਸ਼ੂਗਰ ਦੇ ਮਰੀਜ਼ਾਂ ਨੂੰ ਕੇਲਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਉਂਕਿ ਇਹ ਸ਼ੂਗਰ ਲੈਵਲ ਨੂੰ ਵਧਾ ਸਕਦਾ ਹੈ, ਹਾਂ, ਜੇਕਰ ਤੁਹਾਨੂੰ ਸ਼ੂਗਰ ਨਹੀਂ ਹੈ ਅਤੇ ਤੁਸੀਂ ਵਿਟਾਮਿਨ ਜਾਂ ਕਿਸੇ ਹੋਰ ਪੌਸ਼ਟਿਕ ਤੱਤ ਲਈ ਨਾਰੀਅਲ ਪਾਣੀ ਪੀ ਰਹੇ ਹੋ, ਤਾਂ ਇੱਕ ਕੇਲਾ ਵੀ ਅਜਿਹਾ ਹੀ ਕਰ ਸਕਦਾ ਹੈ।

2 thoughts on “70 ਰੁਪਏ ਦੇ ਨਾਰੀਅਲ ਪਾਣੀ ਜਿੰਨਾ ਫਾਇਦੇਮੰਦ ਹੈ 5 ਰੁਪਏ ਦਾ ਕੇਲਾ…!

Leave a Reply

Your email address will not be published. Required fields are marked *