ਇਹ ਹਨ ਔਰਤਾਂ ਲਈ ਸਭ ਤੋਂ ਵਧੀਆ ਸੁਪਰਫੂਡ, ਰੱਖਣਗੇ ਲੰਬੇ ਸਮੇਂ ਤੱਕ ਜਵਾਨ ਅਤੇ ਤੰਦਰੁਸਤ

ਇਸ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਲੋਕਾਂ ਕੋਲ ਆਪਣੀ ਸਿਹਤ ਲਈ ਸਮਾਂ ਨਹੀਂ ਹੈ। ਖਾਸ ਕਰਕੇ ਔਰਤਾਂ ਆਪਣੀ ਸਿਹਤ ਪ੍ਰਤੀ ਬਹੁਤ ਲਾਪਰਵਾਹ ਹੁੰਦੀਆਂ ਹਨ। ਘਰੇਲੂ ਕੰਮਾਂ, ਦਫ਼ਤਰ ਅਤੇ ਬੱਚਿਆਂ ਕਾਰਨ ਬਿਜ਼ੀ ਸ਼ੈਡਿਊਲ ਵਿੱਚ ਉਹ ਆਪਣੀ ਤੰਦਰੁਸਤੀ ਅਤੇ ਸਿਹਤ ਪ੍ਰਤੀ ਲਾਪਰਵਾਹ ਹੋ ਜਾਂਦੀਆਂ ਹਨ। ਹਾਲਾਂਕਿ, ਹੁਣ ਸਮਾਂ ਬਦਲਣਾ ਸ਼ੁਰੂ ਹੋ ਗਿਆ ਹੈ। ਔਰਤਾਂ ਆਪਣੇ ਆਪ ਨੂੰ ਤੰਦਰੁਸਤ ਅਤੇ ਜਵਾਨ ਰੱਖਣ ਲਈ ਸਖ਼ਤ ਮਿਹਨਤ ਕਰ ਰਹੀਆਂ ਹਨ। ਭਾਵੇਂ ਉਹ ਜਿੰਮ ਹੋਵੇ ਜਾਂ ਪਾਰਕ, ਤੁਸੀਂ ਹਰ ਜਗ੍ਹਾ ਔਰਤਾਂ ਨੂੰ ਕਸਰਤ ਕਰਦੇ ਹੋਏ ਦੇਖੋਗੇ। ਔਰਤਾਂ ਵੀ ਭੋਜਨ ਪ੍ਰਤੀ ਬਹੁਤ ਸੁਚੇਤ ਹੋ ਗਈਆਂ ਹਨ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਨੂੰ ਔਰਤਾਂ ਲਈ ਸਭ ਤੋਂ ਵਧੀਆ ਸੁਪਰਫੂਡ ਦੱਸ ਰਹੇ ਹਾਂ। ਇਨ੍ਹਾਂ ਭੋਜਨਾਂ ਨੂੰ ਖਾਣ ਨਾਲ, ਔਰਤਾਂ ਆਪਣੇ ਆਪ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਅਤੇ ਜਵਾਨ ਰੱਖ ਸਕਦੀਆਂ ਹਨ –
ਮਹਿਲਾਵਾਂ ਲਈ ਸੁਪਰਫੂਡ
1. ਸੰਤਰੇ ਦਾ ਜੂਸ ਜਾਂ ਦੁੱਧ: ਮਹਿਲਾਵਾਂ ਨੂੰ ਆਪਣੀ ਡਾਈਟ ‘ਚ ਲੋਅ ਫੈਟ ਦੁੱਧ ਜਾਂ ਸੰਤਰੇ ਦਾ ਜੂਸ ਸ਼ਾਮਲ ਕਰਨਾ ਚਾਹੀਦਾ ਹੈ। ਦੁੱਧ ਤੇ ਸੰਤਰੇ ਦੇ ਜੂਸ ‘ਚ ਵਿਟਾਮਿਨ D ਤੇ ਕੈਲਸ਼ੀਅਮ ਪਾਇਆ ਜਾਂਦਾ ਹੈ ਜਿਸ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ।
2. ਦਹੀ: ਮਹਿਲਾਵਾਂ ਨੂੰ ਖਾਣੇ ‘ਚ ਦਹੀਂ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਦਹੀ ਖਾਣ ਨਾਲ ਬ੍ਰੈਸਟ ਕੈਂਸਰ ਦਾ ਖਤਰਾ ਘੱਟ ਹੁੰਦਾ ਹੈ ਤੇ ਦਹੀ ਪੇਟ ਨਾਲ ਜੁੜੀਆਂ ਪਰੇਸ਼ਾਨੀਆਂ ਵੀ ਦੂਰ ਕਰਦਾ ਹੈ। ਅਲਸਰ ਤੇ ਵੇਜਾਇਨਲ ਇਨਫੈਕਸ਼ਨ ਦਾ ਖਤਰਾ ਵੀ ਦਹੀਂ ਖਾਣ ਨਾਲ ਘੱਟ ਹੁੰਦਾ ਹੈ।
3. ਟਮਾਟਰ : ਮਹਿਲਾਵਾਂ ਲਈ ਸੁਪਰਫੂਡ ‘ਚ ਟਮਾਟਰ ਵੀ ਸ਼ਾਮਿਲ ਹੈ। ਟਮਾਟਰ ‘ਚ ਲਾਇਕੋਪੀਨ ਨਾਮਕ ਪੋਸ਼ਕ ਤੱਤ ਹੁੰਦਾ ਹੈ। ਜੋ ਬ੍ਰੈਸਟ ਕੈਂਸਰ ਤੋਂ ਬਚਾਉਣ ‘ਚ ਕਾਰਗਰ ਸਾਬਤ ਹੁੰਦਾ ਹੈ। ਇਸ ਤੋਂ ਇਲਾਵਾ ਟਮਾਟਰ ‘ਚ ਐਂਟੀਆਕਸੀਡੈਂਟ ਹੁੰਦੇ ਹਨ। ਜੋ ਦਿਲ ਦੀਆਂ ਬਿਮਾਰੀਆਂ ਨਾਲ ਲੜਨ ‘ਚ ਮਦਦ ਕਰਦਾ ਹੈ। ਟਮਾਟਰ ਸਕਿਨ ਲਈ ਵੀ ਫਾਇਦੇਮੰਦ ਹੈ।
4. ਸੋਇਆਬੀਨ: ਸਿਹਤਮੰਦ ਰਹਿਣ ਲਈ ਮਹਿਲਾਵਾਂ ਨੂੰ ਪ੍ਰੋਟੀਨ ਨਾਲ ਭਰਪੂਰ ਚੀਜ਼ਾਂ ਖਾਣੇ ‘ਚ ਸ਼ਾਮਲ ਕਰਨੀਆਂ ਚਾਹੀਦੀਆਂ ਹਨ। ਸੋਇਆਬੀਨ ‘ਚ ਪ੍ਰੋਟੀਨ, ਆਇਰਨ ਤੇ ਵਿਟਾਮਿਨ ਬੀ ਪਾਇਆ ਜਾਂਦਾ ਹੈ। ਤੁਸੀਂ ਸੋਇਆ ਦੇ ਬਣੇ ਪ੍ਰੋਡਕਟ ਦਾ ਇਸਤੇਮਾਲ ਕਰ ਸਕਦੇ ਹੋ।
5. ਡ੍ਰਾਈ ਫਰੂਟਸ: ਮਹਿਲਾਵਾਂ ਲਈ ਡ੍ਰਾਈ ਫਰੂਟਸ ਵੀ ਜ਼ਰੂਰੀ ਹਨ। ਮੇਵੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਈ, ਵਿਟਾਮਿਨ ਬੀ12 ਤੇ ਕਈ ਦੂਜੇ ਪੌਸ਼ਟਿਕ ਤੱਤ ਮਿਲਦੇ ਹਨ। ਜਿਸ ਨਾਲ ਸਰੀਰ ਸਿਹਤਮੰਦ ਤੇ ਤਾਕਤਵਰ ਰਹਿੰਦਾ ਹੈ। ਮਹਿਲਾਵਾਂ ਆਪਣੀ ਡਾਈਟ ‘ਚ ਸੀਡਸ ਜ਼ਰੂਰ ਸ਼ਾਮਲ ਕਰਨ। ਸੀਡਸ ਖਾਣ ਨਾਲ ਵਾਲ, ਸਕਿਨ ਤੇ ਸਰੀਰ ਫਿੱਟ ਰਹਿੰਦਾ ਹੈ। ਤੁਸੀਂ ਤਰਬੂਜ਼, ਕੱਦੂ, ਚਿਆ, ਅਲਸੀ ਤੇ ਸੂਰਜਮੁਖੀ ਦੇ ਮਿਕਸ ਬੀਜ ਖਾ ਸਕਦੇ ਹੋ।
6. ਬੈਰੀਜ: ਬੈਰੀਜ ਮਹਿਲਾਵਾਂ ਨੂੰ ਸਿਹਤਮੰਦ ਰੱਖਣ ਚ ਮਦਦ ਕਰਦੀਆਂ ਹਨ। ਸਟ੍ਰੌਬੈਰੀ, ਰਾਸਪਬੈਰੀ, ਬਲੂਬੈਰੀ ਤੇ ਕ੍ਰੇਨਬੈਰੀ ਡਾਈਟ ‘ਚ ਜ਼ਰੂਰ ਸ਼ਾਮਿਲ ਕਰੋ। ਇਸ ‘ਚ ਐਂਟੀ ਕੈਂਸਰ ਵਾਲੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਮਹਿਲਾਵਾਂ ਨੂੰ ਬ੍ਰੈਸਟ ਕੈਂਸਰ ਤੇ ਪੇਟ ਦੇ ਕੈਂਸਰ ਤੋਂ ਬਚਾਉਣ ‘ਚ ਮਦਦ ਕਰਦੀਆਂ ਹਨ। ਯੂਟੀਆਈ ‘ਚ ਵੀ ਬੈਰੀਜ ਫਾਇਦੇਮੰਦ ਹਨ।
7. ਐਵਾਕਾਡੋ: ਮਹਿਲਾਵਾਂ ਲਈ ਐਵਾਕਾਡੋ ਕਾਫੀ ਫਾਇਦੇਮੰਦ ਫਲ ਹੈ। ਇਸ ‘ਚ ਮੋਨੋਅਨਸੈਚੂਰੇਟਡ ਫੈਟ (MUFAs) ਤੇ ਫੋਲਿਕ ਐਸਿਡ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ। ਐਵੋਕਾਡੋ ਖਾਣ ਨਾਲ ਸੋਜ, ਹਾਰਟ ਡਿਸੀਜ਼, ਡਾਇਬਟੀਜ਼, ਮੈਟਾਬੌਲਿਕ ਸਿੰਡ੍ਰੋਮ ਤੇ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕਦਾ ਹੈ। ਐਵੋਕਾਡੋ ‘ਚ ਭਰਪੂਰ ਫਾਇਬਰ, ਵਿਟਾਮਿਨ, ਮਿਨਰਲ ਤੇ ਹੈਲਦੀ ਫੈਟ ਹੁੰਦੀ ਹੈ।
8. ਆਂਵਲਾ: ਇਹ ਪੇਟ, ਅੱਖਾਂ, ਸਕਿਨ ਤੇ ਵਾਲਾਂ ਲਈ ਬਹੁਤ ਫਾਇਦੇਮੰਦ ਹੈ। ਮਹਿਲਾਵਾਂ ਨੂੰ ਆਪਣੀ ਖੂਬਸੂਰਤੀ ਬਣਾਈ ਰੱਖਣ ਲਈ ਆਂਵਲਾ ਜ਼ਰੂਰ ਖਾਣਾ ਚਾਹੀਦਾ ਹੈ। ਆਂਵਲਾ ‘ਚ ਵਿਟਾਮਿਨ ਸੀ ਹੁੰਦਾ ਹੈ ਜਿਸ ਨਾਲ ਇਮਿਊਨਿਟੀ ਸਟ੍ਰੌਂਗ ਹੁੰਦੀ ਹੈ। ਇਸ ਤੋਂ ਇਲਾਵਾ ਪੌਟਾਸ਼ੀਅਮ, ਕਾਰਬੋਹਾਡ੍ਰੇਟਸ, ਵਿਟਾਮਿਨ ਏ, ਬੀ, ਫਾਇਬਰ, ਪ੍ਰੋਟੀਨ, ਆਇਰਨ ਤੇ ਮੈਗਨੀਸ਼ੀਅਮ ਵੀ ਪਾਇਆ ਜਾਂਦਾ ਹੈ।
9 ਹਰੀਆਂ ਸਬਜ਼ੀਆਂ: ਮਹਿਲਾਵਾਂ ਨੂੰ ਖਾਣੇ ‘ਚ ਹਰੀਆਂ ਸਬਜ਼ੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ। ਤੁਸੀਂ ਡਾਈਟ ‘ਚ ਪਾਲਕ, ਬ੍ਰੋਕਲੀ, ਪੱਤਾ ਗੋਭੀ, ਬੀਨਸ ਜਿਹੀਆਂ ਹਰੀਆਂ ਸਬਜ਼ੀਆਂ ਸ਼ਾਮਿਲ ਕਰ ਸਕਦੇ ਹੋ। ਇਨ੍ਹਾਂ ‘ਚ ਵਿਟਾਮਿਨ ਤੇ ਮਿਨਰਲਸ ਪਾਏ ਜਾਂਦੇ ਹਨ। ਬੀਨਸ ਮਹਿਲਾਵਾਂ ਦੇ ਹਾਰਮਨੋਸ ਬੈਲੇਂਸ ਕਰਨ ‘ਚ ਸਹਾਇਕ ਹੈ।