ਸਰਦੀਆਂ ‘ਚ ਇੰਝ ਕਰੋ ਚਿਹਰੇ ਦੀ ਦੇਖਭਾਲ…ਸਕਿਨ ਬਣੇਗੀ ਚਮਕਦਾਰ
ਜਦੋਂ ਗੱਲ ਖੂਬਸੂਰਤੀ ਦੀ ਆਉਂਦੀ ਹੈ, ਤਾਂ ਹਰ ਕਿਸੇ ਨੂੰ ਕੁਝ ਅਮਲਯੋਗ ਅਤੇ ਪ੍ਰਭਾਵਸ਼ਾਲੀ ਸੁਝਾਅ ਦੀ ਲੋੜ ਹੁੰਦੀ ਹੈ ਜੋ ਉਨ੍ਹਾਂ ਦੀ ਚਮੜੀ, ਵਾਲਾਂ, ਅਤੇ ਸਿਹਤ ਨੂੰ ਸੁਧਾਰਨ ’ਚ ਸਹਾਇਕ ਹੋ ਸਕਣ। ਸਰਦੀ ਦਾ ਮੌਸਮ ਆਉਂਦੇ ਹੀ ਚਮੜੀ ਅਤੇ ਵਾਲਾਂ ਦੀ ਦੇਖਭਾਲ ਦੀ ਲੋੜ ਹੋਰ ਵੀ ਵਧ ਜਾਂਦੀ ਹੈ, ਕਿਉਂਕਿ ਸਰਦੀ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਸਕਿਨ ਪ੍ਰਾਬਲਮਸ ਸ਼ੁਰੂ ਹੋ ਜਾਂਦੀਆਂ ਹਨ। ਪਰ ਇਸ ਪ੍ਰਾਬਲਮਸ ਨੂੰ ਘਰ ਵਿੱਚ ਹੀ ਮੌਜੂਦ ਕੁੱਝ ਉਪਾਅ ਅਜਮਾਕੇ ਕੰਟਰੋਲ ਕੀਤਾ ਜਾ ਸਕਦਾ ਹੈ। ਸਹੀ ਸਹੂਲਤਾਂ ਅਤੇ ਆਮ ਵਧੀਆ ਆਦਤਾਂ ਅਪਣਾਉਣ ਨਾਲ, ਤੁਸੀਂ ਸਿਹਤਮੰਦ ਅਤੇ ਨਿਖਰੀ ਹੋਈ ਸਕਿਨ ਪ੍ਰਾਪਤ ਕਰ ਸਕਦੇ ਹੋ। ਇਸ ਮਾਰਗਦਰਸ਼ਨ ’ਚ, ਅਸੀਂ ਕੁਝ ਅਜਿਹੀਆਂ ਅਸਾਨ ਬਿਊਟੀ ਟਿਪਸ ਤੇ ਘਰੇਲੂ ਨੁਸਖੇ ਸਾਂਝੇ ਕਰਾਂਗੇ ਜੋ ਸਹੀ ਸਾਫ਼-ਸੁਥਰਾ ਰੁਟੀਨ, ਸੰਤੁਲਿਤ ਖੁਰਾਕ, ਤੇ ਹਾਈਡਰੇਸ਼ਨ ਦੀ ਮਹੱਤਤਾ ਨੂੰ ਉਜਾਗਰ ਕਰਨਗੇ। ਇਨ੍ਹਾਂ ਟਿਪਸ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ’ਚ ਸ਼ਾਮਲ ਕਰ ਕੇ, ਤੁਸੀਂ ਨਾ ਸਿਰਫ਼ ਆਪਣੀ ਤਵਚਾ ਨੂੰ ਸੁਧਾਰ ਸਕਦੇ ਹੋ, ਸਗੋਂ ਆਪਣੇ ਆਪ ਨੂੰ ਸਿਹਤਮੰਦ ਅਤੇ ਆਤਮ-ਵਿਸ਼ਵਾਸੀ ਮਹਿਸੂਸ ਕਰ ਸਕਦੇ ਹੋ। ਇੱਥੇ ਕੁਝ ਬਿਊਟੀ ਟਿਪਸ ਹਨ ਜੋ ਤੁਹਾਡੇ ਚਿਹਰੇ ਨੂੰ ਨਵੀਂ ਚਮਕ ਦੇਣ ’ਚ ਮਦਦ ਕਰ ਸਕਦੇ ਹਨ
ਇਸ ਲੇਖ ਵਿੱਚ ਤੁਹਾਨੂੰ ਘਰ ‘ਚ ਅਜਮਾਏ ਜਾਣ ਵਾਲੇ ਅਜਿਹੇ ਫੇਸ਼ਿਅਲ ਜਿਨ੍ਹਾਂ ਨੂੰ ਹਫਤੇ ਵਿੱਚ 2 ਜਾਂ 3 ਵਾਰ ਯੂਜ ਕਰਕੇ ਚਿਹਰੇ ਦੀ ਚਮਕ ਵਧਾਈ ਜਾ ਸਕਦੀ ਹੈ, ਬਾਰੇ ਦੱਸ ਰਹੇ ਹਾਂ…
ਦਹੀਂ ਅਤੇ ਹਲਦੀ ਫੇਸ ਪੈਕ
ਇੱਕ-ਇੱਕ ਚੱਮਚ ਹਲਦੀ ਪਾਉਡਰ ਅਤੇ ਦਹੀਂ ਮਿਲਾਕੇ ਚਿਹਰੇ ‘ਤੇ ਲਗਾਓ। ੧੫ ਮਿੰਟ ਬਾਅਦ ਧੋ ਲਵੋ।
ਸ਼ਹਿਦ ਅਤੇ ਹਲਦੀ ਵਿੱਚ ਥੌੜਾ ਜਿਹਾ ਗੁਲਾਬ ਜਲ ਮਿਲਾਓ। ਇਸ ਨੂੰ ਆਪਣੀ ਗਰਦਨ ਅਤੇ ਚਿਹਰੇ ‘ਤੇ ਲਗਾਓ। ਇਹ ਪੇਸਟ ਝੁਰੜੀਆਂ ਹਟਾਉਂਦਾ ਹੈ।
ਇਹ ਵੀ ਪੜ੍ਹੋ…ਮੂਲੀ ਹੀ ਨਹੀਂ ਇਸ ਦੇ ਪੱਤੇ ਵੀ ਹਨ ਪੋਸ਼ਕ ਤੱਤਾਂ ਨਾਲ ਭਰਪੂਰ
ਆਲੂ ਅਤੇ ਦਹੀਂ ਫੇਸ ਪੈਕ
ਇੱਕ ਆਲੂ ਦਾ ਪੇਸਟ ਅਤੇ ਇੱਕ ਚੱਮਚ ਦਹੀਂ ਮਿਲਾਓ। ਤਿਆਰ ਪੈਕ ਚਿਹਰੇ ਅਤੇ ਗਰਦਨ ‘ਤੇ ਲਗਾਓ। 15 ਮਿੰਟ ਬਾਅਦ ਧੋ ਲਵੋ। ਤਵਚਾ ਦੀ ਰੰਗਤ ਬਦਲ ਜਾਵੇਗੀ।
ਸ਼ਹਿਦ ਫੇਸ ਪੈਕ
ਇੱਕ ਚੱਮਚ ਸ਼ਹਿਦ ਵਿੱਚ 2 ਚਮਚ ਪਾਣੀ ਮਿਲਾਕੇ ਚਿਹਰੇ ‘ਤੇ ਲਗਾ ਲਵੋ। ਕੁੱਝ ਦੇਰ ਬਾਅਦ ਨਿਖਾਰ ਵੱਧ ਜਾਵੇਗਾ।
ਗਾਜਰ ਫੇਸ ਪੈਕ
2 ਗਾਜਰ ਦੇ ਪੇਸਟ ਵਿੱਚ ਅੱਧਾ ਚੱਮਚ ਸ਼ਹਿਦ ਮਿਲਾਓ। ਇਸ ਨੂੰ ਚਿਹਰੇ ‘ਤੇ 15 ਮਿੰਟ ਲਈ ਲਗਾਓ, ਫਿਰ ਸਾਦੇ ਪਾਣੀ ਨਾਲ ਧੋ ਲਵੋ।
ਹਲਦੀ ਚੰਦਨ ਫੇਸ ਪੈਕ
ਥੌੜੀ ਹਲਦੀ,ਚੰਦਨ ਅਤੇ ਥੌੜਾ ਜਿਹਾ ਦੁੱਧ ਮਿਲਾ ਕੇ 2 ਤੋਂ 2 ਮਿੰਟ ਤੱਕ ਚਿਹਰੇ ਦੀ ਮਸਾਜ ਕਰੋ। 15 ਮਿੰਟ ਬਾਅਦ ਧੋ ਲਵੋ। ਚਮਕ ਵੱਧ ਜਾਵੇਗੀ।
ਜੇ ਚਿਹਰੇ ਤੇ ਪਿੰਪਲਜ਼ ਦੀ ਸਮੱਸਿਆ ਹੈ ਤਾਂ ਇਸ ਨੂੰ ਦੂਰ ਕਰਨ ਲਈ ਅਨਾਰ ਦੇ ਛਿਲਕੇ ਧੁੱਪ ਵਿੱਚ ਰੱਖ ਕੇ ਸੁਕਾ ਲਓ। ਸੁੱਕ ਜਾਣ ’ਤੇ ਮਿਕਸੀ ਵਿਚ ਪੀਸ ਕੇ ਇਸ ਪਾਊਡਰ ਵਿੱਚ ਨਿੰਬੂ ਰਸ ਅਤੇ ਸ਼ਹਿਦ ਮਿਲਾ ਕੇ ਮੂੰਹ ’ਤੇ ਲੇਪ ਕਰੋ। ਉਸ ਤੋਂ ਬਾਅਦ ਕੋਸੇ ਪਾਣੀ ਨਾਲ ਚਿਹਰਾ 10 ਮਿੰਟ ਬਾਅਦ ਧੋ ਦਿਓ। ਇਸ ਦੇ ਇਸਤੇਮਾਲ ਨਾਲ ਚਿਹਰੇ ’ਤੇ ਪਿੰਪਲ ਕਿੱਲ ਮੁਹਾਸਿਆਂ ਦੀ ਸਮੱਸਿਆ ਹਮੇਸ਼ਾ ਲਈ ਦੂਰ ਹੋ ਜਾਵੇਗੀ। ਚਿਹਰੇ ਦੀਆਂ ਝੁਰੜੀਆਂ ਹੌਲੀ-ਹੌਲੀ ਖ਼ਤਮ ਹੋਣ ਲੱਗ ਜਾਣਗੀਆਂ।
2 thoughts on “ਸਰਦੀਆਂ ‘ਚ ਇੰਝ ਕਰੋ ਚਿਹਰੇ ਦੀ ਦੇਖਭਾਲ…ਸਕਿਨ ਬਣੇਗੀ ਚਮਕਦਾਰ”