ਹਮੇਸ਼ਾ ਸ਼ਰਟ ਦੇ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਜੇਬ ? ਆਖਿਰ ਕੀ ਹੈ ਇਸ ਪਿੱਛੇ ਕਾਰਨ

ਬਾਜ਼ਾਰ ਵਿਚ ਵੱਖ-ਵੱਖ ਡਿਜ਼ਾਈਨਾਂ ਅਤੇ ਰੰਗਾਂ ਦੀਆਂ ਸ਼ਰਟਾਂ ਉਪਲੱਬਧ ਹਨ। ਫੈਸ਼ਨ ਦੀ ਦੁਨੀਆ ਵਿੱਚ ਸ਼ਰਟ ਬਹੁਤ ਮਹੱਤਵ ਰੱਖਦੀ ਹੈ, ਪਰ ਇਨ੍ਹਾਂ ਵੱਖ-ਵੱਖ ਡਿਜ਼ਾਈਨ ਵਾਲੀਆਂ ਸ਼ਰਟਾਂ ਵਿੱਚ ਇੱਕ ਗੱਲ ਸਾਂਝੀ ਹੈ, ਇਹ ਹੈ ਉਸਦੀ ਜੇਬ।
ਹਮੇਸ਼ਾ ਸ਼ਰਟ ਦੇ ਜੇਬ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ? ਜੇ ਇਹ ਸਵਾਲ ਤੁਸੀਂ ਕਿਸੇ ਦਰਜੀ ਨੂੰ ਪੁੱਛੋ ਤਾਂ ਸ਼ਾਇਦ ਉਹ ਵੀ ਇਸ ਸਵਾਲ ਦਾ ਜਵਾਬ ਨਾ ਦੇ ਸਕੇ ।
ਸਿਰਫ਼ ਮਰਦ ਹੀ ਨਹੀਂ, ਔਰਤਾਂ ਵੀ ਸ਼ਰਟ ਬਹੁਤ ਪਹਿਨਦੀਆਂ ਹਨ। ਪਰ ਔਰਤਾਂ ਦੀ ਕਮੀਜ਼ ਵਿੱਚ ਜੇਬ ਦਾ ਰਿਵਾਜ ਪਹਿਲਾਂ ਨਹੀਂ ਸੀ ਇਹ ਬਹੁਤ ਬਾਅਦ ਵਿੱਚ ਆਇਆ । ਪਹਿਲਾਂ ਤਾਂ ਲੜਕੀਆਂ ਦੀ ਜੀਨਸ ਵਿੱਚ ਵੀ ਜੇਬ ਦਾ ਰਿਵਾਜ ਨਹੀਂ ਸੀ ਪਰ ਹੌਲੀ ਹੌਲੀ ਲੜਕੀਆਂ ਦੀ ਜੀਨਸ ਅਤੇ ਸ਼ਰਟ ਦੋਨਾਂ ਵਿੱਚ ਜੇਬ ਦਾ ਰਿਵਾਜ ਪ੍ਰਚਲਿਤ ਹੋ ਗਿਆ।
ਸ਼ੁਰੂ ਵਿੱਚ ਜੇਬਾਂ ਨਹੀਂ ਸਨ
ਸ਼ਰਟਾਂ ਦੀਆਂ ਜੇਬਾਂ ਫੈਸ਼ਨ ਲਈ ਨਹੀਂ, ਸਗੋਂ ਸਹੂਲਤ ਲਈ ਬਣਾਈਆਂ ਗਈਆਂ ਸਨ। ਹਮੇਸ਼ਾ ਛੋਟੀਆਂ ਛੋਟੀਆਂ ਚੀਜ਼ਾਂ ਜਿਵੇਂ ਕਿ ਪੈੱਨ ਜਾਂ ਛੋਟੀ ਡਾਇਰੀ ਹੱਥ ਵਿੱਚ ਰੱਖਣਾ ਕਾਫ਼ੀ ਮੁਸ਼ਕਲ ਸੀ। ਇਸ ਲਈ, ਹੌਲੀ-ਹੌਲੀ ਸਮੇਂ ਦੇ ਨਾਲ, ਕਮੀਜ਼ਾਂ ਵਿੱਚ ਜੇਬਾਂ ਲਗਾਉਣ ਦਾ ਰੁਝਾਨ ਸ਼ੁਰੂ ਹੋ ਗਿਆ।
ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਜੇਬ ?
ਕਮੀਜ਼ ਦੀ ਜੇਬ ਹਮੇਸ਼ਾ ਖੱਬੇ ਪਾਸੇ ਕਿਉਂ ਹੁੰਦੀ ਹੈ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਕਦੇ ਨਾ ਕਦੇ ਪੁੱਛਿਆ ਹੋਵੇਗਾ। ਅਸੀਂ ਸਾਰਿਆਂ ਨੇ ਦੇਖਿਆ ਹੈ ਕਿ ਜ਼ਿਆਦਾਤਰ ਕਮੀਜ਼ਾਂ ਦੀ ਜੇਬ ਖੱਬੇ ਪਾਸੇ ਹੁੰਦੀ ਹੈ, ਪਰ ਕੀ ਤੁਸੀਂ ਇਸ ਦੇ ਪਿੱਛੇ ਦਾ ਕਾਰਨ ਜਾਣਦੇ ਹੋ? ਨਹੀਂ, ਤਾਂ ਆਓ ਇਸ ਦੇ ਪਿੱਛੇ ਦਾ ਕਾਰਨ ਜਾਨਣ ਦੀ ਕੋਸ਼ਿਸ਼ ਕਰੀਏ –
ਲੋਕਾਂ ਲਈ ਸੁਵਿਧਾਜਨਕ
ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਸ਼ਰਟਾਂ ਦੀਆਂ ਜੇਬਾਂ ਖੱਬੇ ਪਾਸੇ ਹੁੰਦੀਆਂ ਹਨ। ਇਸ ਪਿੱਛੇ ਕੋਈ ਵਿਗਿਆਨਕ ਕਾਰਨ ਨਹੀਂ ਹੈ। ਜੇਬ ਨੂੰ ਖੱਬੇ ਪਾਸੇ ਰੱਖਣ ਲਈ ਲੋਕਾਂ ਦੀ ਸਹੂਲਤ ਦਾ ਧਿਆਨ ਰੱਖਿਆ ਗਿਆ ਹੈ। ਜ਼ਿਆਦਾਤਰ ਲੋਕ ਸੱਜੇ ਹੱਥ ਦਾ ਇਸਤੇਮਾਲ ਕਰਦੇ ਹਨ ਇਸ ਕਾਰਨ ਖੱਬੀ ਜੇਬ ਵਿੱਚੋਂ ਚੀਜ਼ਾਂ ਨੂੰ ਕੱਢਣਾ ਜਾਂ ਰੱਖਣਾ ਆਸਾਨ ਹੈ।
ਜਿਹੜੇ ਲੋਕ ਆਪਣੇ ਸੱਜੇ ਹੱਥ ਦੀ ਜ਼ਿਆਦਾ ਵਰਤੋਂ ਕਰਦੇ ਹਨ, ਉਨ੍ਹਾਂ ਲਈ ਖੱਬੇ ਪਾਸੇ ਜੇਬ ਰੱਖਣਾ ਵਧੇਰੇ ਸੁਵਿਧਾਜਨਕ ਹੈ। ਹਾਲਾਂਕਿ ਹੁਣ ਫੈਸ਼ਨ ‘ਚ ਕਾਫੀ ਬਦਲਾਅ ਆ ਗਿਆ ਹੈ। ਪਹਿਲਾਂ ਸਿਰਫ਼ ਮਰਦਾਂ ਦੀਆਂ ਸ਼ਰਟਾਂ ਦੀਆਂ ਜੇਬਾਂ ਹੁੰਦੀਆਂ ਸਨ ਅਤੇ ਪਰ ਹੁਣ ਔਰਤਾਂ ਦੀਆਂ ਸ਼ਰਟਾਂ ਤੇ ਵੀ ਖੱਬੇ ਪਾਸੇ ਜੇਬਾਂ ਲੱਗੀਆਂ ਹੁੰਦੀਆਂ ਹਨ ਇਸ ਦਾ ਕਾਰਨ ਵੀ ਜਿਆਦਾਤਰ ਔਰਤਾਂ ਦਾ ਸੱਜੇ ਹੱਥ ਨਾਲ ਕੰਮ ਕਰਨਾ ਹੈ।
ਇਹ ਵੀ ਪੜ੍ਹੋ…ਇਹ ਹਨ ਟਾਪ ਕੰਪਨੀਆਂ ਜੋ ਆਪਣੇ ਕਾਰੋਬਾਰ ਨਾਲ ਪੂਰੀ ਦੁਨੀਆਂ ਤੇ ਕਰਦੀਆਂ ਹਨ ਰਾਜ
ਕਮੀਜ਼ ਦੇ ਦੋਵੇਂ ਪਾਸੇ ਜੇਬ ਦਾ ਫੈਸ਼ਨ
ਹੌਲੀ-ਹੌਲੀ ਇਹ ਇੱਕ ਵਿਆਪਕ ਰੁਝਾਨ ਬਣ ਗਿਆ ਅਤੇ ਪੂਰੀ ਦੁਨੀਆ ਵਿੱਚ ਕਮੀਜ਼ ਦੇ ਖੱਬੇ ਪਾਸੇ ਜੇਬਾਂ ਬਣਨੀਆਂ ਸ਼ੁਰੂ ਹੋ ਗਈਆਂ। ਹਾਲਾਂਕਿ, ਜਿਵੇਂ-ਜਿਵੇਂ ਫੈਸ਼ਨ ਬਦਲਣੇ ਸ਼ੁਰੂ ਹੋਏ, ਕੁਝ ਕਮੀਜ਼ਾਂ ਦੇ ਸੱਜੇ ਪਾਸੇ ਜਾਂ ਇੱਥੋਂ ਤੱਕ ਕਿ ਦੋਵੇਂ ਪਾਸੇ ਜੇਬਾਂ ਲੱਗਣ ਲੱਗੀਆਂ।
ਫੈਸ਼ਨ ਦੇ ਨਜ਼ਰੀਏ ਤੋਂ, ਇਹ ਹੋ ਸਕਦਾ ਹੈ ਕਿ ਖੱਬੇ ਪਾਸੇ ਜੇਬ ਰੱਖਣ ਨਾਲ ਕਮੀਜ਼ ਵਧੇਰੇ ਆਕਰਸ਼ਕ ਦਿਖਾਈ ਦਿੰਦੀ ਹੈ ਅਤੇ ਇਸ ਲਈ ਇਹ ਇੱਕ ਰੁਝਾਨ ਬਣ ਗਿਆ ਹੈ। ਇਸ ਤਰ੍ਹਾਂ ਕਮੀਜ਼ਾਂ ਵਿਚ ਖੱਬੇ ਪਾਸੇ ਦੀ ਜੇਬ ਦੀ ਵਰਤੋਂ ਸ਼ੁਰੂ ਹੋ ਗਈ, ਜੋ ਹੁਣ ਫੈਸ਼ਨ ਦਾ ਹਿੱਸਾ ਬਣ ਗਈ ਹੈ।
ਇਸ ਤੋਂ ਇਲਾਵਾ ਬਟਨ ਜਾਂ ਦਿੱਖ ਦੇ ਪੈਟਰਨ ਨੂੰ ਵੀ ਇਸਦੇ ਪਿੱਛੇ ਇੱਕ ਕਾਰਨ ਮੰਨਿਆ ਜਾ ਸਕਦਾ ਹੈ ਜੋ ਕਮੀਜ਼ ਨੂੰ ਵਧੇਰੇ ਆਕਰਸ਼ਕ ਅਤੇ ਸੁੰਦਰ ਬਣਾਉਂਦਾ ਹੈ।
One thought on “ਹਮੇਸ਼ਾ ਸ਼ਰਟ ਦੇ ਖੱਬੇ ਪਾਸੇ ਹੀ ਕਿਉਂ ਹੁੰਦੀ ਹੈ ਜੇਬ ? ਆਖਿਰ ਕੀ ਹੈ ਇਸ ਪਿੱਛੇ ਕਾਰਨ”