ਇਹ ਹਨ ਟਾਪ ਕੰਪਨੀਆਂ ਜੋ ਆਪਣੇ ਕਾਰੋਬਾਰ ਨਾਲ ਪੂਰੀ ਦੁਨੀਆਂ ਤੇ ਕਰਦੀਆਂ ਹਨ ਰਾਜ

ਸੋਚੋ, ਕੀ ਤੁਸੀਂ ਜੋ ਖਾਂਦੇ ਹੋ, ਪਹਿਨਦੇ ਹੋ, ਦੇਖਦੇ ਹੋ, ਸੁਣਦੇ ਹੋ ਜਾਂ ਵਰਤਦੇ ਹੋ, ਕੀ ਤੁਹਾਡੀ ਪਸੰਦ ਹੈ? ਜਾਂ ਕੁਝ ਚੁਣੀਆਂ ਹੋਈਆਂ ਕੰਪਨੀਆਂ ਇਹ ਸਭ ਤੈਅ ਕਰਦੀਆਂ ਹਨ? ਅੱਜ ਤਕਨੀਕ ਤੋਂ ਲੈ ਕੇ ਦਵਾਈਆਂ ਤੱਕ, ਹਥਿਆਰਾਂ ਤੋਂ ਲੈ ਕੇ ਮਨੋਰੰਜਨ ਤੱਕ, ਹਰ ਖੇਤਰ ਵਿੱਚ ਕੁਝ ਵੱਡੀਆਂ ਕੰਪਨੀਆਂ ਦਾ ਦਬਦਬਾ ਹੈ। ਉਨ੍ਹਾਂ ਦਾ ਅਜਿਹਾ ਪ੍ਰਭਾਵ ਹੈ ਕਿ ਉਹ ਨਾ ਸਿਰਫ਼ ਸਾਡੀਆਂ ਲੋੜਾਂ ਨੂੰ ਪਰਿਭਾਸ਼ਿਤ ਕਰਦੇ ਹਨ, ਸਗੋਂ ਸਾਡੇ ਫ਼ੈਸਲਿਆਂ ‘ਤੇ ਵੀ ਡੂੰਘਾ ਪ੍ਰਭਾਵ ਪਾਉਂਦੇ ਹਨ। ਆਓ ਜਾਣਦੇ ਹਾਂ ਕਿ ਕਿਸ ਤਰ੍ਹਾਂ ਉਨ੍ਹਾਂ ਦਾ ਏਕਾਧਿਕਾਰ ਸਾਰੀ ਦੁਨੀਆਂ ਨੂੰ ਆਪਣੀਆਂ ਸ਼ਰਤਾਂ ‘ਤੇ ਚਲਾ ਰਿਹਾ ਹੈ ਅਤੇ ਇਨ੍ਹਾਂ ਤੇ ਕਿਹੜੇ ਚੁਣੇ ਹੋਏ ਦੇਸ਼ਾਂ ਦਾ ਕੰਟਰੋਲ ਹੈ?
1. ਗਲੋਬਲ ਟੈਕ ਸੈਕਟਰ
ਗਲੋਬਲ ਟੈਕ ਸੈਕਟਰ ਦਾ ਅਰਥ ਹੈ ਦੁਨੀਆ ਭਰ ਵਿੱਚ ਮੌਜੂਦ ਤਕਨਾਲੋਜੀ ਨਾਲ ਸਬੰਧਤ ਉਦਯੋਗ। ਸੂਚਨਾ ਤਕਨਾਲੋਜੀ ਮਾਰਕੀਟ ਦਾ ਆਕਾਰ ਹਾਲ ਹੀ ਦੇ ਸਾਲਾਂ ਵਿੱਚ ਤੇਜ਼ੀ ਨਾਲ ਵਧਿਆ ਹੈ । ਇਸ ਮਾਰਕੀਟ ਦੀ ਸਲਾਨਾ ਕਮਾਈ ਹਰ ਸਾਲ $56 ਟ੍ਰਿਲੀਅਨ ਹੈ। ਇਸ ਸੈਕਟਰ ਦੇ ਕੁਝ ਪ੍ਰਮੁੱਖ ਖਿਡਾਰੀ ਹਨ – ਮਾਈਕ੍ਰੋਸਾਫਟ, ਗੂਗਲ, ਐਮਾਜ਼ਾਨ,ਐਪਲ, ਮੈਟਾ । ਇਹ ਵੱਡੀਆਂ ਤਕਨਾਲੋਜੀ ਕੰਪਨੀਆਂ ਸਾਡੇ ਡੇਟਾ ਨੂੰ ਕੰਟਰੋਲ ਕਰਦੀਆਂ ਹਨ। ਉਹਨਾਂ ਦੇ ਐਲਗੋਰਿਦਮ ਇਹ ਫੈਸਲਾ ਕਰਦੇ ਹਨ ਕਿ ਅਸੀਂ ਕਿਹੜੀਆਂ ਖ਼ਬਰਾਂ ਪੜ੍ਹੀਏ, ਕੀ ਖਰੀਦੀਏ ਅਤੇ ਕਿਸ ‘ਤੇ ਭਰੋਸਾ ਕਰੀਏ।
ਉਦਾਹਰਣ ਵਜੋਂ ਮਾਈਕ੍ਰੋਸਾਫਟ ਅਤੇ ਗੂਗਲ ਵਰਗੀਆਂ ਵੱਡੀਆਂ ਕੰਪਨੀਆਂ ਆਪਣੀਆਂ ਕਲਾਉਡ ਸੇਵਾਵਾਂ ਅਤੇ AI ਤਕਨਾਲੋਜੀ ਨਾਲ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚ ਗਈਆਂ ਹਨ। ਇਹ ਕੰਪਨੀਆਂ ਅਮਰੀਕਾ, ਦੱਖਣੀ ਕੋਰੀਆ ਅਤੇ ਜਾਪਾਨ ਵਰਗੇ ਦੇਸ਼ਾਂ ਵਿੱਚ ਕੇਂਦਰਿਤ ਹਨ। ਸੈਮਸੰਗ, ਐਪਲ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਮਿਲ ਕੇ ਸਾਡੀ ਡਿਜੀਟਲ ਜ਼ਿੰਦਗੀ ਨੂੰ ਕੰਟਰੋਲ ਕਰ ਰਹੀਆਂ ਹਨ।

Microsoft : ਮਾਈਕਰੋਸਾਫਟ ਦੁਨੀਆਂ ਦੀ ਸਭ ਤੋਂ ਵੱਡੀ ਸਾਫਟਵੇਅਰ ਕੰਪਨੀ ਹੈ। ਇਸ ਕੰਪਨੀ ਦੀ ਸ਼ੁਰੂਆਤ ਇੱਕ ਹੋਮ ਮੇਡ Window Software ਤੋਂ ਹੋਈ ਸੀ। ਜੋ ਅੱਜ ਦੁਨੀਆ ਭਰ ‘ਚ ਆਪਣੇ ਸਾਫਟਵੇਅਰ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ‘ਚ 1.40 ਲੱਖ ਰੈਗੂਲਰ ਕਰਮਚਾਰੀ ਹਨ। ਇਸਦੀ ਸਥਾਪਨਾ ਬਿਲ ਗੇਟਸ ਨੇ 4 ਅਪ੍ਰੈਲ 1975 ਨੂੰ ਕੀਤੀ ਸੀ।

Apple : ਦੁਨੀਆਭਰ ‘ਚ ਸਭ ਤੋਂ ਜਿਆਦਾ ਫੋਨ ਐਪਲ ਕੰਪਨੀ ਦੇ ਹੀ ਵਰਤੇ ਜਾਂਦੇ ਹਨ। ਐਪਲ ਕੰਪਨੀ ਸਿਰਫ ਅਮਰੀਕਾ ਵਿੱਚ ਹੀ ਨਹੀਂ ਸਗੋਂ ਦੁਨੀਆਂਭਰ ਵਿੱਚ ਮਸ਼ਹੂਰ ਹਨ। ਇਹ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਕੰਪਨੀਆਂ ‘ਚੋਂ ਇੱਕ ਹੈ। ਇਸ ਦੀ ਸਥਾਪਨਾ 1 ਅਪ੍ਰੈਲ 1976 ਨੂੰ ਹੋਈ ਸੀ। ਅੰਕੜਿਆਂ ਦੇ ਅਨੁਸਾਰ ਇਸ ਵਿੱਚ ਕੰਮ ਕਰਨ ਵਾਲਾ ਹਰ ਤੀਸਰਾ ਕਰਮਚਾਰੀ ਭਾਰਤੀ ਹੈ। ਅੱਜ ਐਪਲ ਫੋਨ ਮਾਰਕੀਟ ਦਾ ਬਾਦਸ਼ਾਹ ਹੈ । ਇਸ ਕੰਪਨੀ ਨੂੰ ਇਹ ਮੁਕਾਮ ਦਿਵਾਉਣ ਦਾ ਸਿਹਰਾ ਸਟੀਵ ਜਾਬਸ ਨੂੰ ਜਾਂਦਾ ਹੈ। ਇਸ ਕੰਪਨੀ ‘ਚ 1,37000 ਕਰਮਚਾਰੀ ਹਨ।

Amazon : Amazon ਇੱਕ ਅਮਰੀਕੀ ਬਹੁ ਰਾਸ਼ਟਰੀ ਪ੍ਰਾਉਦਯੋਗਿਕ ਕੰਪਨੀ ਹੈ ਜਿਹੜੀਆਂ ਸਾਰੀਆਂ E – Commerce ਕੰਪਨੀਆਂ ‘ਚੋਂ No – 1 ਤੇ ਹੈ। ਮੁੱਖ ਰੂਪ ‘ਚ ਇਹ ਇੱਕ ਆਨਲਾਈਨ ਸਟੋਰ ਹੈ ਜਿੱਥੇ ਕੋਈ ਵੀ ਆਪਣਾ ਮਾਲ ਵੇਚ ਅਤੇ ਖਰੀਦ ਸਕਦਾ ਹੈ। ਮੌਜੂਦਾ ਸਮੇਂ ‘ਚ ਐਮੇਜ਼ਨ ਦੀ ਸਲਾਨਾ ਰਿਟਰਨ 1.53 ਟ੍ਰਿਲੀਅਨ ਡਾਲਰ ਹੈ। ਇਸ ਕੰਪਨੀ ਦੀ ਸ਼ੁਰੂਆਤ ਇੱਕ ਕਿਤਾਬ ਦੀ ਆਨਲਾਈਨ ਵਿਕਰੀ ਤੋਂ ਹੋਈ ਸੀ ਤੇ ਅੱਜ ਇਹ ਕੰਪਨੀ ਹਰ ਸਮਾਨ ਪੂਰੀ ਦੁਨੀਆਂ ‘ਚ ਵੇਚ ਰਹੀ ਹੈ। ਇਸ ਕੰਪਨੀ ਦੇ ਸੰਸਥਾਪਕ Jeff Bozes ਹਨ। ਐਮੇਜ਼ਨ ‘ਚ ਕਰੀਬ 8 ਲੱਖ ਫੁੱਲ ਟਾਈਮ ਕਰਮਚਾਰੀ ਹਨ।

Google : ਗੂਗਲ ਵੀ ਇੱਕ ਅਮਰੀਕੀ ਕੰਪਨੀ ਹੈ ਜਿਸਦਾ ਹੈੱਡਕੁਆਰਟਰ ਅਮਰੀਕਾ ਦੇ ਕੈਲੀਫੋਰਨੀਆ ‘ਚ ਸਥਿਤ ਹੈ। ਗੂਗਲ ਦੀ ਸਥਾਪਨਾ 1998 ‘ਚ ਲੈਰੀ ਪੇਜ ਅਤੇ ਸਰਗੇ ਬ੍ਰਿਨ ਨੇ ਕੀਤੀ ਸੀ। ਵਰਤਮਾਨ ‘ਚ ਗੂਗਲ ‘ਚ ਤਕਰੀਬਨ 1,19000 ਕਰਮਚਾਰੀ ਹਨ। ਫਿਲਹਾਲ ਇਸ ਕੰਪਨੀ ਦਾ ਮਾਰਕੀਟ ਕੈਪ 1.11 ਟ੍ਰਿਲੀਅਨ ਡਾਲਰ ਹੈ । ਇਹ ਇੰਟਰਨੈੱਟ ਤੇ ਆਧਾਰਿਤ ਕਈ ਸੇਵਾਵਾਂ ਅਤੇ ਉਤਪਾਦ ਵਿਕਸਿਤ ਕਰਦੀ ਹੈ। ਗੂਗਲ ਆਪਣੇ ਵਿਸ਼ਵ ਭਰ ‘ਚ ਫੈਲੇ ਡੇਟਾ ਕੇਂਦਰਾਂ ਤੇ 10 ਲੱਖ ਤੋਂ ਜਿਆਦਾ ਸਰਵਰ ਚਲਾਉਂਦਾ ਹੈ ਅਤੇ 10 ਅਰਬ ਤੋਂ ਜਿਆਦਾ ਖੋਜ (Search) ਅਤੇ ਪੇਟਾਬਾਈਟ ਉਪਭੋਗਤਾ ਸੰਬੰਧੀ ਡੇਟਾ ਸਟੋਰ ਕਰਦਾ ਹੈ।
2. ਗਲੋਬਲ ਮਿਲਟਰੀ-ਇੰਡਸਟ੍ਰੀਅਲ ਕੰਪਲੈਕਸ
ਇਸ ਸੈਕਟਰ ਦਾ ਬਾਜ਼ਾਰ $2.5 ਟ੍ਰਿਲੀਅਨ ਪ੍ਰਤੀ ਸਾਲ ਹੈ। ਅਮਰੀਕਾ ਦੀ ਲਾਕਹੀਡ ਮਾਰਟਿਨ, ਰੇਥੀਓਨ, ਨੌਰਥਰੋਪ ਗ੍ਰੁਮਨ ਇਸ ਸੈਕਟਰ ਤੇ ਦਬਦਬਾ ਹੈ। ਇਹ ਕੰਪਨੀਆਂ ਦੁਨੀਆਂ ਦੇ ਦੇਸ਼ਾਂ ਨੂੰ ਹਥਿਆਰ ਵੇਚਦੀਆਂ ਹਨ ਅਤੇ ਜੰਗ ਦਾ ਸਮਾਂ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਜਿਵੇਂ-ਜਿਵੇਂ ਹਥਿਆਰਾਂ ਦੀ ਮੰਗ ਵਧਦੀ ਹੈ, ਇਹ ਕੰਪਨੀਆਂ ਵਿਸ਼ਵ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ। ਇਸ ਖੇਤਰ ਵਿਚ ਵੀ ਅਮਰੀਕਾ ਦਾ ਦਬਦਬਾ ਹੈ। ਰੂਸ ਅਤੇ ਚੀਨ ਵੀ ਆਪਣੀ ਸਥਿਤੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਅਮਰੀਕੀ ਕੰਪਨੀਆਂ ਅਜੇ ਵੀ ਮੋਹਰੀ ਹਨ।
3. ਕਲਾ ਅਤੇ ਮਨੋਰੰਜਨ ਉਦਯੋਗਿਕ ਕੰਪਲੈਕਸ
ਕਲਾ ਅਤੇ ਮਨੋਰੰਜਨ ਉਦਯੋਗ ਸਾਡੇ ਰੋਜ਼ਾਨਾ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਇਸ ਕਾਰਨ ਇਸ ਸੈਕਟਰ ਦਾ ਆਕਾਰ ਹਰ ਸਾਲ ਵਧ ਰਿਹਾ ਹੈ। ਇਸ ਮਾਰਕੀਟ ਦਾ ਆਕਾਰ ਹਰ ਸਾਲ $2 ਟ੍ਰਿਲੀਅਨ ਹੈ। ਡਿਜ਼ਨੀ, ਨੈੱਟਫਲਿਕਸ, ਵਾਰਨਰ ਬ੍ਰਦਰਜ਼ ਵਰਗੇ ਕੁਝ ਪ੍ਰਮੁੱਖ ਖਿਡਾਰੀ ਇਸ ਖੇਤਰ ਵਿੱਚ ਸਭ ਤੋਂ ਅੱਗੇ ਹਨ।

ਇਹ ਕੰਪਨੀਆਂ ਗਲੋਬਲ ਮਨੋਰੰਜਨ ਨੂੰ ਕੰਟਰੋਲ ਕਰਦੀਆਂ ਹਨ। ਅਮਰੀਕਾ ਦੇ ਫਿਲਮ ਅਤੇ ਮੀਡੀਆ ਬ੍ਰਾਂਡ ਆਪਣੀਆਂ ਕਹਾਣੀਆਂ ਅਤੇ ਸਮੱਗਰੀ ਰਾਹੀਂ ਦੁਨੀਆ ਭਰ ਵਿੱਚ ਸੱਭਿਆਚਾਰਕ ਪ੍ਰਭਾਵ ਪਾਉਂਦੇ ਹਨ। ਹਾਲੀਵੁੱਡ ਤੋਂ ਲੈ ਕੇ ਓਟੀਟੀ ਪਲੇਟਫਾਰਮਾਂ ਤੱਕ, ਇਸ ਖੇਤਰ ਵਿੱਚ ਅਮਰੀਕਾ ਦਾ ਸਭ ਤੋਂ ਵੱਧ ਕੰਟਰੋਲ ਹੈ।
ਇਹ ਵੀ ਪੜ੍ਹੋ…ਹੁਣ WhatsApp Status ਤੇ ਵੀ Add ਕਰ ਸਕਦੇ ਹੋ ਗਾਣਾ, ਆ ਗਿਆ ਨਵਾਂ ਫੀਚਰ
4. ਗਲੋਬਲ ਫਾਰਮਾਸਿਊਟੀਕਲ ਉਦਯੋਗ
ਗਲੋਬਲ ਫਾਰਮਾਸਿਊਟੀਕਲ ਉਦਯੋਗ ਨਵੀਆਂ ਦਵਾਈਆਂ ਅਤੇ ਟੀਕੇ ਵਿਕਸਿਤ ਕਰਕੇ ਲੋਕਾਂ ਦੀ ਸਿਹਤ ਨੂੰ ਬਿਹਤਰ ਬਣਾਉਂਦਾ ਹੈ। ਇਸ ਉਦਯੋਗ ਵਿੱਚ ਖੋਜ ਅਤੇ ਵਿਕਾਸ (Research & Devlopment) ਵਿੱਚ ਨਿਵੇਸ਼ ਕੀਤਾ ਜਾਂਦਾ ਹੈ। ਕੋਵਿਡ 19 ਤੋਂ ਬਾਅਦ ਗਲੋਬਲ ਫਾਰਮਾਸਿਊਟੀਕਲ ਉਦਯੋਗ ਲਗਾਤਾਰ ਵਧ ਰਿਹਾ ਹੈ। ਮਾਰਕੀਟ ਦਾ ਆਕਾਰ $1.5 ਟ੍ਰਿਲੀਅਨ ਪ੍ਰਤੀ ਸਾਲ ਹੈ। ਕੁਝ ਪ੍ਰਮੁੱਖ ਕੰਪਨੀਆਂ ਦੇ ਨਾਂ ਹਨ- Pfizer, Moderna, Johnson & Johnson, Novartis, Bayer। ਇਹ ਕੰਪਨੀਆਂ ਨਵੀਆਂ ਦਵਾਈਆਂ ਅਤੇ ਟੀਕੇ ਤਿਆਰ ਕਰਦੀਆਂ ਹਨ।

ਅਮਰੀਕਾ ਅਤੇ ਯੂਰਪ ਦੇ ਬਾਜ਼ਾਰ ਗਲੋਬਲ ਫਾਰਮਾਸਿਊਟੀਕਲ ਉਦਯੋਗ ਵਿੱਚ ਮੋਹਰੀ ਹਨ। ਚੀਨ ਵੀ ਇਸ ਉਦਯੋਗ ਵਿੱਚ ਇੱਕ ਮਹੱਤਵਪੂਰਨ ਖਿਡਾਰੀ ਹੈ। ਬ੍ਰਾਜ਼ੀਲ ਵਰਗੇ ਉਭਰ ਰਹੇ ਬਾਜ਼ਾਰਾਂ ਵਿੱਚ ਵੀ ਫਾਰਮਾਸਿਊਟੀਕਲ ਮਾਰਕੀਟ ਵਧ ਰਹੀ ਹੈ। ਫਾਰਮਾਸਿਊਟੀਕਲ ਉਦਯੋਗ ਵਿੱਚ ਰੈਗੂਲੇਟਰੀ ਏਜੰਸੀਆਂ ਡਰੱਗ ਦੇ ਵਿਕਾਸ ਨਾਲ ਸਬੰਧਤ ਕਾਨੂੰਨੀ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਂਦੀਆਂ ਹਨ।
One thought on “ਇਹ ਹਨ ਟਾਪ ਕੰਪਨੀਆਂ ਜੋ ਆਪਣੇ ਕਾਰੋਬਾਰ ਨਾਲ ਪੂਰੀ ਦੁਨੀਆਂ ਤੇ ਕਰਦੀਆਂ ਹਨ ਰਾਜ”