ਦੁਨੀਆਂ ਦੇ 5 ਦੇਸ਼, ਜਿੱਥੇ ਨਹੀਂ ਹੈ ਇੱਕ ਵੀ ਏਅਰਪੋਰਟ
ਕੀ ਤੁਸੀਂ ਕਦੇ ਸੋਚਿਆ ਹੈ ਕਿ ਜੇਕਰ ਕਿਸੇ ਦੇਸ਼ ਵਿੱਚ ਹਵਾਈ ਅੱਡਾ ਨਹੀਂ ਹੁੰਦਾ ਤਾਂ ਲੋਕ ਉੱਥੇ ਕਿਵੇਂ ਪਹੁੰਚਦੇ ਹਨ? ਦੁਨੀਆ ‘ਚ ਕੁਝ ਅਜਿਹੇ ਅਨੋਖੇ ਦੇਸ਼ ਹਨ ਜਿੱਥੇ ਇਕ ਵੀ ਏਅਰਪੋਰਟ ਨਹੀਂ ਹੈ। ਇਨ੍ਹਾਂ ਦੇਸ਼ਾਂ ਦਾ ਛੋਟਾ ਆਕਾਰ ਜਾਂ ਮੁਸ਼ਕਿਲ ਭੂਗੋਲਿਕ ਸਥਾਨ ਹੈ, ਜੋ ਹਵਾਈ ਅੱਡਿਆਂ ਦੇ ਨਿਰਮਾਣ ਵਿਚ ਵੱਡੀ ਰੁਕਾਵਟ ਬਣ ਜਾਂਦਾ ਹੈ। ਫਿਰ ਵੀ ਇਸ ਸਥਾਨ ਦੀ ਸੁੰਦਰਤਾ ਅਤੇ ਵਿਸ਼ੇਸ਼ਤਾ ਨੂੰ ਦੇਖਣ ਲਈ ਲੋਕ ਦੂਰ-ਦੂਰ ਤੋਂ ਆਉਂਦੇ ਹਨ। ਤਾਂ ਇਹ ਕਿਹੜੇ ਦੇਸ਼ ਹਨ ਅਤੇ ਲੋਕ ਉੱਥੇ ਕਿਵੇਂ ਪਹੁੰਚਦੇ ਹਨ? ਆਓ ਜਾਣਦੇ ਹਾਂ ਇਨ੍ਹਾਂ ਦੇਸ਼ਾਂ ਬਾਰੇ, ਜਿੱਥੇ ਏਅਰਪੋਰਟ ਦਾ ਨਾਮੋ-ਨਿਸ਼ਾਨ ਤੱਕ ਨਹੀਂ ਹੈ।
ਵੈਟੀਕਨ ਸਿਟੀ
ਵੈਟੀਕਨ ਸਿਟੀ ਦੁਨੀਆ ਦਾ ਸਭ ਤੋਂ ਛੋਟਾ ਦੇਸ਼ ਹੈ। ਇਹ ਇੰਨਾ ਛੋਟਾ ਹੈ ਕਿ ਇੱਥੇ ਏਅਰਪੋਰਟ ਬਣਾਉਣ ਲਈ ਜਗ੍ਹਾ ਨਹੀਂ ਹੈ। ਵੈਟੀਕਨ ਸਿਟੀ ਦਾ ਦੌਰਾ ਕਰਨ ਵਾਲੇ ਲੋਕ ਰੋਮ (ਇਟਲੀ) ਦੇ ਹਵਾਈ ਅੱਡੇ ਦੀ ਵਰਤੋਂ ਕਰਦੇ ਹਨ, ਜੋ ਕਿ ਸਭ ਤੋਂ ਨਜ਼ਦੀਕੀ ਹਵਾਈ ਅੱਡਾ ਹੈ।
ਸੈਨ ਮੈਰੀਨੋ
ਸੈਨ ਮੈਰੀਨੋ ਇੱਕ ਛੋਟਾ ਅਤੇ ਸੁੰਦਰ ਦੇਸ਼ ਹੈ। ਪਰ ਅੱਜ ਤੱਕ ਇਸ ਵਿੱਚ ਕੋਈ ਹਵਾਈ ਅੱਡਾ ਨਹੀਂ ਬਣ ਸਕਿਆ। ਇੱਥੇ ਆਉਣ ਵਾਲੇ ਸੈਲਾਨੀਆਂ ਨੂੰ ਇਟਲੀ ਦੇ ਹਵਾਈ ਅੱਡੇ ਦੀ ਮਦਦ ਲੈਣੀ ਪੈਂਦੀ ਹੈ, ਕਿਉਂਕਿ ਇਹ ਸਭ ਤੋਂ ਨੇੜੇ ਹੈ।
ਲਿਕਟੇਂਸਟਾਈਨ
ਲਿਕਟੇਂਸਟਾਈਨ ਇੱਕ ਬਹੁਤ ਛੋਟਾ ਦੇਸ਼ ਹੈ, ਜਿਸਦਾ ਖੇਤਰਫਲ ਸਿਰਫ 75 ਕਿਲੋਮੀਟਰ ਹੈ। ਇੱਥੇ ਹਵਾਈ ਅੱਡਾ ਬਣਾਉਣ ਲਈ ਥਾਂ ਨਹੀਂ ਹੈ। ਇੱਥੋਂ ਦੇ ਲੋਕ ਜ਼ਿਆਦਾਤਰ ਆਪਣਾ ਸਫਰ ਸਵਿਟਜ਼ਰਲੈਂਡ ਦੇ ਜ਼ਿਊਰਿਖ ਏਅਰਪੋਰਟ ਤੋਂ ਸ਼ੁਰੂ ਕਰਦੇ ਹਨ।
ਅੰਡੋਰਾ
ਅੰਡੋਰਾ ਦੁਨੀਆ ਦਾ 16ਵਾਂ ਸਭ ਤੋਂ ਛੋਟਾ ਦੇਸ਼ ਹੈ ਅਤੇ ਚਾਰੇ ਪਾਸਿਓਂ ਪਹਾੜਾਂ ਨਾਲ ਘਿਰਿਆ ਹੋਇਆ ਹੈ। ਇਸ ਕਾਰਨ ਇੱਥੇ ਹਵਾਈ ਅੱਡਾ ਬਣਾਉਣਾ ਸੰਭਵ ਨਹੀਂ ਸੀ। ਹਾਲਾਂਕਿ, ਇਸ ਦੇਸ਼ ਵਿੱਚ ਤਿੰਨ ਨਿੱਜੀ ਹੈਲੀਪੈਡ ਹਨ, ਜੋ ਯਾਤਰਾ ਲਈ ਉਪਯੋਗੀ ਹਨ।
ਇਹ ਵੀ ਪੜ੍ਹੋ…ਗਣਤੰਤਰ ਦਿਵਸ ਦੀ ਪਰੇਡ ਵਿੱਚ ‘ਝਾਕੀਆਂ’ ਨੂੰ ਕੌਣ ਦਿੰਦਾ ਹੈ ਮਨਜ਼ੂਰੀ, ਕਿਵੇਂ ਹੁੰਦੀ ਹੈ ਚੋਣ ?
ਮੋਨਾਕੋ
ਮੋਨਾਕੋ ਫਰਾਂਸ ਅਤੇ ਇਟਲੀ ਦੇ ਵਿਚਕਾਰ ਸਥਿਤ ਦੁਨੀਆ ਦਾ ਦੂਜਾ ਸਭ ਤੋਂ ਛੋਟਾ ਦੇਸ਼ ਹੈ। ਇੱਥੇ ਕੋਈ ਹਵਾਈ ਅੱਡਾ ਵੀ ਨਹੀਂ ਹੈ। ਜੋ ਲੋਕ ਮੋਨਾਕੋ ਦਾ ਦੌਰਾ ਕਰਨ ਲਈ ਆਉਂਦੇ ਹਨ ਉਹ ਫਰਾਂਸ ਦੇ ਨਜ਼ਦੀਕੀ ਹਵਾਈ ਅੱਡੇ ਦੀ ਵਰਤੋਂ ਕਰਦੇ ਹਨ।