ਗਣਤੰਤਰ ਦਿਵਸ ਦੀ ਪਰੇਡ ਵਿੱਚ ‘ਝਾਕੀਆਂ’ ਨੂੰ ਕੌਣ ਦਿੰਦਾ ਹੈ ਮਨਜ਼ੂਰੀ, ਕਿਵੇਂ ਹੁੰਦੀ ਹੈ ਚੋਣ ?
ਸਾਲ 2025 ਦੇ ਗਣਤੰਤਰ ਦਿਵਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਹੋ ਗਈਆਂ ਹਨ। ਹਰ ਸਾਲ 26 ਜਨਵਰੀ ਦਾ ਦਿਨ ਰਾਜਧਾਨੀ ਦਿੱਲੀ ‘ਚ ਕਰਤੱਵ ਪੱਥ ‘ਤੇ ਹੋਣ ਵਾਲੀ ਪਰੇਡ ਵਿੱਚ ਵੱਖ-ਵੱਖ ਰਾਜਾਂ ਦੀ ਝਾਕੀਆਂ ਨਿਕਲਦੀਆਂ ਹਨ। ਗਣਤੰਤਰ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਇਸ ਵਾਰ ਦਿੱਲੀ ਦੀ ਝਾਕੀ ਨੂੰ ਮਨਜ਼ੂਰੀ ਨਹੀਂ ਮਿਲੀ ਹੈ। ਇਸਤੇ ਆਮ ਆਦਮੀ ਪਾਰਟੀ (ਆਪ) ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਅਤੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।
ਅਰਵਿੰਦ ਕੇਜਰੀਵਾਲ ਨੇ ਗਣਤੰਤਰ ਦਿਵਸ ਪਰੇਡ ‘ਚ ਦਿੱਲੀ ਦੀ ਝਾਕੀ ਨੂੰ ਸ਼ਾਮਲ ਨਾ ਕਰਨ ‘ਤੇ ਭਾਜਪਾ ਦੀ ਆਲੋਚਨਾ ਕੀਤੀ ਹੈ। ਸਾਬਕਾ ਮੁੱਖ ਮੰਤਰੀ ਕੇਜਰੀਵਾਲ ਨੇ ਭਾਜਪਾ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਦਿੱਲੀ ਦੀ ਝਾਕੀ ਲਗਾਤਾਰ ਬਾਹਰ ਹੋ ਰਹੀ ਹੈ। ਦਿੱਲੀ ਅਤੇ ਇੱਥੋਂ ਦੇ ਲੋਕਾਂ ਪ੍ਰਤੀ ਇੰਨੀ ਨਫ਼ਰਤ ਕਿਉਂ ਹੈ?
ਝਾਕੀ ਦੀ ਚੋਣ ਨੂੰ ਲੈ ਕੇ ਲੋਕਾਂ ਦੇ ਮਨਾਂ ਵਿੱਚ ਕਈ ਸਵਾਲ ਹਨ
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਰਾਜ ਕੇਂਦਰ ‘ਤੇ ਗਣਤੰਤਰ ਦਿਵਸ ਪਰੇਡ ‘ਚ ਆਪਣੀ ਝਾਕੀ ਦੀ ਵਰਤੋਂ ਨਾ ਕਰਨ ਦਾ ਦੋਸ਼ ਲਗਾ ਚੁੱਕੇ ਹਨ। ਆਓ ਜਾਣਦੇ ਹਾਂ ਕਿ ਗਣਤੰਤਰ ਦਿਵਸ ਪਰੇਡ ਲਈ ਝਾਕੀ ਨੂੰ ਕੌਣ ਮਨਜ਼ੂਰੀ ਦਿੰਦਾ ਹੈ? ਰਾਜਾਂ ਦੀ ਇਹ ਝਾਕੀ ਕਿਵੇਂ ਚੁਣੀ ਜਾਂਦੀ ਹੈ?
ਰਾਜਾਂ ਦੀ ਕਲਾ, ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਦੀ ਹੈ ਝਾਕੀ
ਹਰ ਸਾਲ ਗਣਤੰਤਰ ਦਿਵਸ ਪਰੇਡ ‘ਚ ਵੱਖ-ਵੱਖ ਰਾਜਾਂ ਦੀ ਝਾਕੀ ਨੂੰ ਦੇਖਣ ਲਈ ਲੋਕਾਂ ‘ਚ ਵੱਖਰਾ ਹੀ ਉਤਸ਼ਾਹ ਹੁੰਦਾ ਹੈ। ਇਨ੍ਹਾਂ ਰਾਜਾਂ ਦੀ ਝਾਕੀ ਵਿੱਚ ਉਨ੍ਹਾਂ ਰਾਜਾਂ ਦੀ ਕਲਾ, ਸੱਭਿਆਚਾਰ ਅਤੇ ਵਿਰਾਸਤ ਨੂੰ ਦਰਸਾਇਆ ਜਾਂਦਾ ਹੈ। ਜਦੋਂ ਕਰਤੱਵ ਪੱਥ ਤੋਂ ਝਾਕੀ ਲੰਘਦੀ ਹੈ, ਉਹ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਵਿਭਿੰਨ ਸੱਭਿਆਚਾਰ ਅਤੇ ਪਰੰਪਰਾਵਾਂ ਨੂੰ ਪ੍ਰਦਰਸ਼ਿਤ ਕਰਦੀ ਹੈ।
ਰੱਖਿਆ ਮੰਤਰਾਲੇ ਨੇ ਇੱਕ ਪੈਨਲ ਦਾ ਗਠਨ ਕੀਤਾ ਹੈ
ਝਾਂਕੀ ਦੀ ਚੋਣ ਲਈ ਵੱਖਰੀ ਕਮੇਟੀ ਬਣਾਈ ਗਈ ਹੈ। ਇਸ ਵਿੱਚ ਕਲਾ, ਸੱਭਿਆਚਾਰ, ਪੇਂਟਿੰਗ, ਮੂਰਤੀ, ਸੰਗੀਤ, ਆਰਕੀਟੈਕਚਰ, ਕੋਰੀਓਗ੍ਰਾਫੀ ਆਦਿ ਵਰਗੇ ਵੱਖ-ਵੱਖ ਵਿਸ਼ਿਆਂ ਦੇ ਉੱਘੇ ਵਿਅਕਤੀਆਂ ਦੀ ਬਣੀ ਇੱਕ ਮਾਹਰ ਕਮੇਟੀ ਹੁੰਦੀ ਹੈ। ਮਾਹਰਾਂ ਦਾ ਪੈਨਲ ਸਿੱਧਾ ਰੱਖਿਆ ਮੰਤਰਾਲੇ ਦੁਆਰਾ ਨਿਰਦੇਸ਼ਤ ਹੁੰਦਾ ਹੈ। ਇਸ ਕਮੇਟੀ ਰਾਹੀਂ ਸਰਕਾਰ ਨੂੰ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਪ੍ਰਸਤਾਵ ਪ੍ਰਾਪਤ ਹੁੰਦੇ ਹਨ।
ਮਾਹਿਰ ਕਮੇਟੀ ਦੀ ਮੀਟਿੰਗ ਵਿੱਚ ਵੱਖ-ਵੱਖ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ, ਕੇਂਦਰੀ ਮੰਤਰਾਲਿਆਂ ਅਤੇ ਕੇਂਦਰੀ ਵਿਭਾਗਾਂ ਤੋਂ ਪ੍ਰਾਪਤ ਝਾਕੀ ਪ੍ਰਸਤਾਵਾਂ ਦਾ ਮੁਲਾਂਕਣ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹੀ ਇਹ ਫੈਸਲਾ ਲਿਆ ਜਾਂਦਾ ਹੈ ਕਿ ਗਣਤੰਤਰ ਦਿਵਸ ਦੀ ਪਰੇਡ ਵਿੱਚ ਕਿਹੜੀ ਕਿਹੜੀ ਝਾਕੀ ਸ਼ਾਮਲ ਹੋਵੇਗੀ।
ਇਹ ਵੀ ਪੜ੍ਹੋ…ਕੀ ਮੁਸਲਿਮ ਭਾਈਚਾਰੇ ਵਿੱਚ ਭੈਣ ਨੂੰ ਭਰਾ ਦੀ ਜਾਇਦਾਦ ਵਿੱਚ ਹਿੱਸਾ ਮਿਲਦਾ ਹੈ, ਕੀ ਕਹਿੰਦਾ ਹੈ ਮੁਸਲਿਮ ਪਰਸਨਲ ਲਾਅ ?
ਝਾਕੀ ਦੇ ਪ੍ਰਸਤਾਵਾਂ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ?
-ਝਾਕੀ ਲਈ ਸਿਫ਼ਾਰਸ਼ਾਂ ਕਰਨ ਤੋਂ ਪਹਿਲਾਂ, ਪ੍ਰਸਤਾਵਾਂ ਦੀ ਸਮੱਗਰੀ, ਸੰਕਲਪ, ਡਿਜ਼ਾਈਨ ਅਤੇ ਵਿਜ਼ੂਅਲ ਪ੍ਰਭਾਵ ਦੇ ਆਧਾਰ ‘ਤੇ ਜਾਂਚ ਕੀਤੀ ਜਾਂਦੀ ਹੈ।
– ਮੁਲਾਂਕਣ ਪ੍ਰਕਿਰਿਆ ਵਿੱਚ ਕਈ ਪੜਾਅ ਹੁੰਦੇ ਹਨ। ਇਹ ਸਕੈਚ, ਡਿਜ਼ਾਈਨ ਅਤੇ ਡਿਸਪਲੇ ਲਈ ਵਿਸ਼ੇ ਦੀ ਸ਼ੁਰੂਆਤੀ ਪ੍ਰਸ਼ੰਸਾ ਨਾਲ ਸ਼ੁਰੂ ਹੁੰਦਾ ਹੈ।
-ਮਾਹਿਰ ਕਮੇਟੀ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਵਿਭਾਗਾਂ/ਮੰਤਰਾਲਿਆਂ ਵਿਚਕਾਰ ਕਈ ਵਿਚਾਰ-ਵਟਾਂਦਰੇ ਤੋਂ ਬਾਅਦ, ਝਾਕੀ ਦਾ ਇੱਕ ਤਿੰਨ-ਅਯਾਮੀ ਮਾਡਲ ਤਿਆਰ ਕੀਤਾ ਗਿਆ ਹੈ।
-ਅੰਤਮ ਚੋਣ ਤੋਂ ਪਹਿਲਾਂ ਵਿਜ਼ੂਅਲ ਅਪੀਲ, ਜਨਤਾ ‘ਤੇ ਪ੍ਰਭਾਵ, ਇਸਦੇ ਪਿੱਛੇ ਵਿਚਾਰ ਅਤੇ ਇਸ ਦੇ ਨਾਲ ਸੰਗੀਤ ਦੀ ਜਾਂਚ ਕੀਤੀ ਜਾਂਦੀ ਹੈ।
-ਚੋਣ ਪ੍ਰਕਿਰਿਆ ਖੇਤਰੀ ਪ੍ਰਣਾਲੀ ‘ਤੇ ਅਧਾਰਤ ਹੈ, ਜਿਸ ਵਿੱਚ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਛੇ ਖੇਤਰਾਂ ਵਿੱਚ ਵੰਡਿਆ ਗਿਆ ਹੈ। ਇਹ ਉੱਤਰੀ, ਕੇਂਦਰੀ, ਪੂਰਬੀ, ਪੱਛਮੀ, ਦੱਖਣੀ ਅਤੇ ਉੱਤਰ-ਪੂਰਬੀ ਭਾਗਾਂ ਵਿੱਚ ਵੰਡਿਆ ਹੋਇਆ ਹੈ।
ਝਾਕੀ ਨੂੰ ਸ਼ਾਮਲ ਨਾ ਕਰਨ ‘ਤੇ ਪੈਦਾ ਹੋਏ ਕਈ ਵਿਵਾਦ
ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਗਣਤੰਤਰ ਦਿਵਸ ਪਰੇਡ ਲਈ ਝਾਂਕੀ ਨੂੰ ਰੱਦ ਕੀਤੇ ਜਾਣ ਦੀਆਂ ਕਈ ਉਦਾਹਰਣਾਂ ਸਾਹਮਣੇ ਆ ਚੁੱਕੀਆਂ ਹਨ। ਸਾਲ 2022 ਲਈ ਤਾਮਿਲਨਾਡੂ ਦੀ ਝਾਕੀ ਨੂੰ ਰੱਦ ਕਰ ਦਿੱਤਾ ਗਿਆ ਸੀ। ਤਾਮਿਲਨਾਡੂ ਤੋਂ ਇਲਾਵਾ ਪੱਛਮੀ ਬੰਗਾਲ ਅਤੇ ਪੰਜਾਬ ਦੀ ਝਾਕੀ ਨੂੰ ਵੀ ਰੱਦ ਕੀਤਾ ਜਾ ਚੁੱਕਿਆ ਹੈ।
ਤਾਮਿਲਨਾਡੂ ਦੀ ਝਾਕੀ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ
2002 ਦੀ ਗਣਤੰਤਰ ਦਿਵਸ ਪਰੇਡ ਵਿਚ ਝਾਕੀ ਨੂੰ ਸ਼ਾਮਲ ਨਾ ਕੀਤੇ ਜਾਣ ਨੂੰ ਲੈ ਕੇ ਤਾਮਿਲਨਾਡੂ ਅਤੇ ਕੇਂਦਰ ਵਿਚਾਲੇ ਕਾਫੀ ਵਿਵਾਦ ਹੋਇਆ ਸੀ। ਝਾਕੀ ਦਾ ਵਿਸ਼ਾ ‘ਆਜ਼ਾਦੀ ਦੇ ਸੰਘਰਸ਼ ਵਿੱਚ ਤਾਮਿਲਨਾਡੂ’ ਸੀ। ਕੇਂਦਰ ਦੀ ਮਾਹਿਰ ਕਮੇਟੀ ਨੇ ਤਾਮਿਲਨਾਡੂ ਰਾਜ ਦੀ ਇਸ ਝਾਕੀ ਨੂੰ ਰੱਦ ਕਰ ਦਿੱਤਾ ਸੀ। ਕੇਂਦਰ ਤੋਂ ਮਨਜ਼ੂਰੀ ਨਾ ਮਿਲਣ ਤੋਂ ਬਾਅਦ, ਤਾਮਿਲਨਾਡੂ ਸਰਕਾਰ ਨੇ ਗਣਤੰਤਰ ਦਿਵਸ ‘ਤੇ ਪੂਰੇ ਰਾਜ ਵਿੱਚ ਇਸ ਝਾਕੀ ਦੀ ਪਰੇਡ ਕਰਨ ਦਾ ਫੈਸਲਾ ਕੀਤਾ ਸੀ।


I don’t think the title of your article matches the content lol. Just kidding, mainly because I had some doubts after reading the article.