ਕੀ ਹੈ ਨਹਿਰੂ ਮੈਮੋਰੀਅਲ ਦਾ ਇਤਿਹਾਸ ? ਜਿਸਦਾ ਨਾਂ ਬਦਲਣ ਤੇ ਕਾਂਗਰਸ ਨੇ ਕੀਤਾ ਸੀ ਵਿਰੋਧ
ਅੱਜਕੱਲ ਨਹਿਰੂ ਮੈਮੋਰੀਅਲ ਚਰਚਾ ਵਿੱਚ ਹੈ। ਇਸਦੇ ਮੈਂਬਰ ਰਿਜਵਾਨ ਕਾਦਰੀ ਨੇ ਕਾਂਗਰਸੀ ਸੰਸਦ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਸੰਬੰਧਿਤ ਪੇਪਰ ਮੰਗੇ ਹਨ, ਜੋ ਉਨ੍ਹਾਂ ਦੀ ਮਾਂ ਸੋਨੀਆ ਗਾਂਧੀ ਕੋਲ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੇਪਰ ਐਡਵਿਨਾ ਮਾਊਂਟਬੇਟਨ ਨਾਲ ਪੰਡਿਤ ਨਹਿਰੂ ਦੇ ਪੱਤਰਾਚਾਰ ਨਾਲ ਸਬੰਧਤ ਹਨ।
ਕੀ ਹੈ ਨਹਿਰੂ ਮੈਮੋਰੀਅਲ ਦਾ ਇਤਿਹਾਸ ?
ਨਹਿਰੂ ਮੈਮੋਰੀਅਲ ਦੇ ਮੈਂਬਰ ਅਤੇ ਇਤਿਹਾਸਕਾਰ ਰਿਜਵਾਨ ਕਾਦਰੀ ਨੇ ਕਾਂਗਰਸ ਸੰਸਦ ਅਤੇ ਲੋਕ ਸਭਾ ਵਿੱਚ ਵਿਰੋਧੀ ਦਲ ਦੇ ਨੇਤਾ ਰਾਹੁਲ ਗਾਂਧੀ ਨੂੰ ਇੱਕ ਪੱਤਰ ਲਿਖਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਿਰੋਧੀ ਦਲ ਦੇ ਨੇਤਾ ਦੀ ਮਾਂ ਸੋਨੀਆ ਗਾਂਧੀ ਦੇ ਕੋਲ ਪੰਡਿਤ ਜਵਾਹਰ ਲਾਲ ਨਹਿਰੂ ਨਾਲ ਜੁੜੇ ਪੇਪਰ ਹਨ। ਉਨ੍ਹਾਂ ਪੇਪਰਸ ਨੂੰ ਪੀ.ਐਮ. ਮਿਊਜ਼ੀਅਮ ਅਤੇ ਲਾਇਬ੍ਰੇਰੀ ਨੂੰ ਵਾਪਸ ਕੀਤਾ ਜਾਵੇ। ਉਹਨਾਂ ਕਿਹਾ ਕਿ ਪਹਿਲਾਂ ਵੀ ਉਹ ਇਸ ਬਾਰੇ ਸੋਨੀਆ ਗਾਂਧੀ ਨੂੰ ਪੱਤਰ ਲਿਖ ਚੁੱਕੇ ਹਨ।
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦਾ ਨਿਵਾਸ
ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਆਪਣੇ ਕਾਰਜਕਾਲ ਵਿੱਚ ਜਿਸ ਨਿਵਾਸ ਸਥਾਨ ਵਿੱਚ ਰਹਿੰਦੇ ਹਨ ਅਤੇ ਜਿੱਥੇ ਉਹਨਾਂ ਨੇ ਆਪਣੇ ਜੀਵਨ ਦਾ ਆਖਰੀ ਸਾਹ ਲਿਆ, ਉਸ ਨੂੰ ਹੀ ਨਹਿਰੂ ਮਿਊਜ਼ੀਅਮ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇਸ ਵਿੱਚ ਪੰਡਿਤ ਨਹਿਰੂ ਦੀਆਂ ਯਾਦਾਂ ਨੂੰ ਸੰਜੋ ਕੇ ਰੱਖਿਆ ਗਿਆ ਸੀ। ਹਾਲਾਂਕਿ, ਕੇਂਦਰ ਵਿੱਚ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਬਣੀ ਤਾਂ ਉਸ ਨੇ ਇਸ ਮਿਊਜ਼ੀਅਮ ਦਾ ਨਾਂ ਬਦਲ ਕੇ ਪ੍ਰਾਈਮ ਮਿਨਿਸਟਰਸ ਮਿਊਜ਼ੀਅਮ ਐਂਡ ਸੋਸਾਇਟੀ ਕਰ ਦਿੱਤਾ। ਨਹਿਰੂ ਮਿਊਜ਼ੀਅਮ ਦਾ ਸੰਚਾਲਨ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੋਸਾਇਟੀ ਕਰਦੀ ਹੈ ਜੋ ਭਾਰਤ ਸਰਕਾਰ ਦੇ ਅੰਡਰ ਸੰਸਕ੍ਰਿਤੀ ਮੰਤਰਾਲੇ ਦੇ ਅਧੀਨ ਇੱਕ ਸਵੈ ਸੰਸਥਾ ਹੈ।
ਆਮ ਤੌਰ ‘ਤੇ ਇਹ ਤਿੰਨ ਮੂਰਤੀ ਭਵਨ ਦੇ ਨਾਮ ਤੋਂ ਜਾਣੀ ਜਾਂਦੀ ਹੈ, ਜੋ ਦਿੱਲੀ ਦੇ ਤਿੰਨ ਮੂਰਤੀ ਮਾਰਗ ‘ਤੇ ਸਥਿਤ ਹੈ। ਇੱਥੇ ਦੇਸ਼ ਦੇ ਪੱਤਰਕਾਰ, ਰਿਸਰਚ ਸਟੂਡੈਂਟ ਅਤੇ ਲੇਖਕ, ਪੰਡਿਤ ਨਹਿਰੂ ਦੇ ਸਮੇਂ ਦੀ ਸਰਕਾਰ ਅਤੇ ਉਨ੍ਹਾਂ ਦੀਆਂ ਨੀਤੀਆਂ ਅਤੇ ਸਮਕਾਲੀ ਦੇਸ਼ਾਂ ਦੀਆਂ ਕਿਤਾਬਾਂ ਦਾ ਅਧਿਐਨ ਕਰਦੇ ਹਨ। ਇਸ ਸੋਸਾਇਟੀ ਦੇ ਮੁਖੀ ਪ੍ਰਧਾਨ ਮੰਤਰੀ ਹੁੰਦੇ ਹਨ ਅਤੇ ਇਸ ਤੋਂ ਇਲਾਵਾ 29 ਮੈਂਬਰ ਹੋਰ ਹੁੰਦੇ ਹਨ।
ਇਹ ਵੀ ਪੜ੍ਹੋ…ਮਿਲੋ ਭਾਰਤੀ ਮੂਲ ਦੀ ਅਮਰੀਕਨ ਸ਼ੈੱਫ ਨੂੰ, ਜਿਸਨੇ ਮੁਸ਼ਕਿਲ ਨੂੰ ਬਦਲਿਆ ਮੌਕੇ ‘ਚ, ਬਣਾਈ ਵੱਖਰੀ ਪਹਿਚਾਣ
ਅੰਗ੍ਰੇਜ਼ਾਂ ਦੇ ਕਮਾਂਡਰ-ਇਨ-ਚੀਫ ਦਾ ਨਿਵਾਸ ਸੀ
ਅੰਗ੍ਰੇਜ਼ਾਂ ਦੇ ਰਾਜਕਾਲ ਵਿੱਚ 1929-30 ਵਿੱਚ ਰਾਜਧਾਨੀ ਦੇ ਰੂਪ ਵਿੱਚ ਇਸ ਭਵਨ ਦਾ ਨਿਰਮਾਣ ਕੀਤਾ ਗਿਆ ਸੀ। ਉਦੋਂ ਤਿੰਨ ਮੂਰਤੀ ਭਵਨ ਭਾਰਤ ਵਿਚ ਅੰਗ੍ਰੇਜ਼ਾਂ ਦੇ ਕਮਾਂਡਰ-ਇਨ-ਚੀਫ ਦਾ ਨਿਵਾਸ ਸਥਾਨ ਹੋਇਆ ਕਰਦਾ ਸੀ । ਦੇਸ਼ ਦੀ ਆਜਾਦੀ ਤੋਂ ਬਾਅਦ ਅਗਸਤ 1948 ਵਿੱਚ ਇਹ ਪਹਿਲੇ ਪੀ.ਐਮ ਪੰਡਿਤ ਜਵਾਹਰ ਲਾਲ ਨਹਿਰੂ ਦਾ ਨਿਵਾਸ ਬਣਾਇਆ ਗਿਆ। ਪੰਡਿਤ ਜਵਾਹਰ ਲਾਲ ਨਹਿਰੂ ਇੱਥੇ 27 ਮਈ 1964 ਤੱਕ 16 ਸਾਲ ਰਹੇ।
ਪੰਡਿਤ ਨਹਿਰੂ ਦੇ ਦਿਹਾਂਤ ਤੋਂ ਬਾਅਦ ਬਣਿਆ ਮਿਊਜ਼ੀਅਮ
ਪੰਡਿਤ ਨਹਿਰੂ ਦੇ ਦਿਹਾਂਤ ਦੇ ਬਾਅਦ ਸਰਕਾਰ ਨੇ ਇਸ ਭਵਨ ਨੂੰ ਦੇਸ਼ ਦੇ ਪਹਿਲੇ ਪੀ.ਐਮ. ਨੂੰ ਸਮਰਪਿਤ ਕਰਨ ਦਾ ਫੈਸਲਾ ਕੀਤਾ। ਪੰਡਿਤ ਨਹਿਰੂ ਦੀ 75ਵੀਂ ਜਯੰਤੀ ‘ਤੇ 14 ਨਵੰਬਰ 1964 ਨੂੰ ਤਤਕਾਲੀਨ ਰਾਸ਼ਟਰਪਤੀ ਐਸ ਨੇ ਰਾਧਾਕ੍ਰਿਸ਼ਨਨ ਨੇ ਤਿੰਨ ਮੂਰਤੀ ਭਵਨ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ ਸੀ। ਇਸ ਦੇ ਨਾਲ ਹੀ ਨਹਿਰੂ ਸਮਾਰਕ ਮਿਊਜ਼ੀਅਮ ਦਾ ਉਦਘਾਟਨ ਕੀਤਾ ਗਿਆ। ਦੋ ਸਾਲ ਬਾਅਦ ਇਸਦੇ ਪ੍ਰਬੰਧਨ ਲਈ ਨਹਿਰੂ ਮੇਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਸੋਸਾਇਟੀ ਦੀ ਸਥਾਪਨਾ ਕੀਤੀ ਸੀ।ਖ਼
ਇਹ ਵੀ ਪੜ੍ਹੋ…Greatest Inventions of All Time: ਆਖਿਰ ਕਿਸਨੇ ਬਣਾਈਆਂ Traffic Lights ?
ਕਾਂਗਰਸ ਦੇ ਵਿਰੋਧ ਦੇ ਬਾਵਜੂਦ ਬਦਲਾਅ
ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਸਾਲ 2016 ਵਿੱਚ ਹੀ ਪੀ.ਐਮ. ਮੋਦੀ ਨੇ ਇਸ ਮੈਮੋਰੀਅਲ ਨੂੰ ਦੇਸ਼ ਦੇ ਸਾਰੇ ਪ੍ਰਧਾਨ ਮੰਤਰੀਆਂ ਨੂੰ ਸਮਰਪਿਤ ਕਰਨ ਦੀ ਠਾਣ ਲਈ ਸੀ ਅਤੇ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦੀ ਕਾਰਜਸ਼ੀਲ ਕੌਂਸਲ ਦੀ 162ਵੀਂ ਮੀਟਿੰਗ ਵਿੱਚ ਉਸੇ ਸਾਲ ਇਸਨੂੰ ਮਨਜੂਰੀ ਵੀ ਦੇ ਦਿੱਤੀ ਗਈ ਸੀ। ਹਾਲਾਂਕਿ ਕਾਂਗਰਸ, ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੀ ਸੀ। ਪੀਐੱਮ ਮਨਮੋਹਨ ਸਿੰਘ ਨੇ ਵੀ ਇਸ ‘ਤੇ ਚਿੰਤਾ ਜਤਾਉਂਦੇ ਹੋਏ ਪੀਐਮ ਮੋਦੀ ਨੂੰ ਇਸ ਬਾਰੇ ਪੱਤਰ ਲਿਖਿਆ ਸੀ। ਇਸ ਦੇ ਬਾਵਜੂਦ ਨਹਿਰੂ ਮੈਮੋਰੀਅਲ ਮਿਊਜ਼ੀਅਮ ਐਂਡ ਲਾਇਬ੍ਰੇਰੀ ਦੀ ਬਿਲਡਿੰਗ ਵਿੱਚ ਪ੍ਰਾਇਮ ਮਿਨਿਸਟਰ ਮਿਊਜ਼ੀਅਮ ਐਂਡ ਸੋਸਾਈਟੀ ਦੀ ਸਥਾਪਨਾ ਕੀਤੀ ਗਈ। PM ਨਰਿੰਦਰ ਮੋਦੀ ਨੇ 21 ਅਪ੍ਰੈਲ 2022 ਨੂੰ ਇਸਦਾ ਉਦਘਾਟਨ ਕੀਤਾ।
ਨਾਮ ਬਦਲਣ ਪਿੱਛੇ ਦਿੱਤਾ ਗਿਆ ਤਰਕ
ਪ੍ਰਾਈਮ ਮਿਨਿਸਟਰਸ ਮਿਊਜ਼ੀਅਮ ਸੋਸਾਇਟੀ ਦੀ ਸਥਾਪਨਾ ਦੀ ਖੋਜ ਕਾਰਜ ਪ੍ਰੀਸ਼ਦ ਦਾ ਤਰਕ ਹੈ ਕਿ ਇਹ ਮਿਊਜ਼ੀਅਮ ਦੇਸ਼ ਦੇ ਸਾਰੇ ਸਾਬਕਾ ਪ੍ਰਧਾਨ ਮੰਤਰੀਆਂ ਦੀਆਂ ਉਪੱਲਬਧੀਆਂ, ਸਰਕਾਰ ਦੇ ਵਿਕਾਸ ਅਤੇ ਹੋਰ ਗਤੀਵਿਧੀਆਂ ਨੂੰ ਦਰਸਾਉਣ ਲਈ ਹੈ। ਇਹ ਮਿਊਜ਼ੀਅਮ ਸੁੰਤਤਰ ਭਾਰਤ ਵਿੱਚ ਲੋਕਤੰਤਰ ਦੇ ਸਮੂਹਿਕ ਸਫਰ ਨੂੰ ਦਰਸਾਉਂਦਾ ਹੈ। ਇਹ ਦੇਸ਼ ਦੇ ਨਿਰਮਾਣ ਵਿੱਚ ਹਰੇਕ ਪ੍ਰਧਾਨ ਮੰਤਰੀ ਦੀ ਭੂਮਿਕਾ ਨੂੰ ਦਰਸਾਉਂਦਾ ਹੈ। ਇਸ ਲਈ ਨਹਿਰੂ ਮੈਮੋਰੀਅਲ ਮਿਊਜ਼ੀਅਮ ਅਤੇ ਲਾਇਬ੍ਰੇਰੀ ਦਾ ਨਾਮ ਬਦਲ ਕੇ ਪ੍ਰਾਈਮ ਮਿਨਿਸਟਰਜ਼ ਮੈਮੋਰੀਅਲ ਮਿਊਜ਼ੀਅਮ ਐਂਡ ਸੋਸਾਇਟੀ ਰੱਖਿਆ ਗਿਆ ਹੈ।
One thought on “ਕੀ ਹੈ ਨਹਿਰੂ ਮੈਮੋਰੀਅਲ ਦਾ ਇਤਿਹਾਸ ? ਜਿਸਦਾ ਨਾਂ ਬਦਲਣ ਤੇ ਕਾਂਗਰਸ ਨੇ ਕੀਤਾ ਸੀ ਵਿਰੋਧ”